ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਵਰਧਮਾਨ ਮਹਾਵੀਰ ਮੈਡੀਕਲ ਕਾਲਜ ਅਤੇ ਸਫਦਰਜੰਗ ਹਸਪਤਾਲ ਦੇ ਦੀਖਿਆਂਤ ਸਮਾਰੋਹ ਦੀ ਸ਼ੋਭਾ ਵਧਾਈ

Posted On: 23 DEC 2024 6:48PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (23 ਦਸੰਬਰ, 2024) ਨਵੀਂ ਦਿੱਲੀ ਵਿੱਚ ਵਰਧਮਾਨ ਮਹਾਵੀਰ ਮੈਡੀਕਲ ਕਾਲਜ ਅਤੇ ਸਫਦਰਜੰਗ ਹਸਪਤਾਲ ਦੇ ਦੀਖਿਆਂਤ ਸਮਾਰੋਹ ਦੀ ਸ਼ੋਭਾ ਵਧਾਈ।

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਮੈਡੀਕਲ ਪੇਸ਼ਾ ਆਜੀਵਿਕਾ ਦਾ ਸਾਧਨ ਮਾਤਰ ਨਹੀਂ ਹੈ। ਇਹ ਇੱਕ ਐਸਾ ਪੇਸ਼ਾ ਹੈ ਜੋ ਲੋਕਾਂ ਦੇ ਦੁਖਾਂ ਨੂੰ ਘੱਟ ਕਰਨ, ਬਿਮਾਰ ਲੋਕਾਂ ਦਾ ਇਲਾਜ ਕਰਨ ਅਤੇ ਸਮਾਜ ਦੀ ਭਲਾਈ (well-being of society) ਵਿੱਚ ਯੋਗਦਾਨ ਦੇਣ ਦੀ ਪਵਿੱਤਰ ਜ਼ਿੰਮੇਦਾਰੀ ਦਿੰਦਾ ਹੈ। ਡਾਕਟਰਾਂ, ਖੋਜਾਰਥੀਆਂ ਅਤੇ ਅਧਿਆਪਕਾਂ ਦੇ ਰੂਪ ਵਿੱਚ, ਮੈਡੀਕਲ ਪੇਸ਼ੇਵਰਾਂ ਦੇ ਉੱਪਰ ਲੋਕਾਂ ਦੀ ਸਿਹਤ ਅਤੇ ਜੀਵਨ ਨੂੰ ਬਿਹਤਰ ਬਣਾਉਣ ਅਤੇ ਰੱਖਿਆ ਕਰਨ ਦੀ ਜ਼ਿੰਮੇਦਾਰੀ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਡਾਕਟਰਾਂ ਦੇ ਪਾਸ ਆਉਣ ਵਾਲੇ ਮਰੀਜ਼ ਕੇਵਲ ਇੱਕ ਮੈਡੀਕਲ ਰਾਸ਼ਟਰਪਤੀ ਨੇ ਕਿਹਾ ਕਿ ਡਾਕਟਰਾਂ ਦੇ ਪਾਸ ਆਉਣ ਵਾਲੇ ਮਰੀਜ਼ ਕੇਵਲ  ਇੱਕ ਮੈਡੀਕਲ ਕੇਸ ਭਰ ਨਹੀਂ ਹੁੰਦੇ, ਬਲਕਿ ਉਹ ਬਿਮਾਰੀ ਤੋਂ ਪਰੇਸ਼ਾਨ ਅਤੇ ਡਰ ਅਤੇ ਆਸ਼ਾ ਦੇ ਦਰਮਿਆਨ ਫਸੇ ਇਨਸਾਨ ਹਨ। ਉਨ੍ਹਾਂ ਨੂੰ ਕੇਵਲ ਡਾਕਟਰੀ ਇਲਾਜ ਦੀ ਹੀ ਨਹੀਂ, ਬਲਕਿ ਉਤਸ਼ਾਹ ਦੀ ਭੀ ਜ਼ਰੂਰਤ ਹੁੰਦੀ ਹੈ। ਇਸ ਲਈ, ਇੱਕ ਡਾਕਟਰ ਦੀ ਭੂਮਿਕਾ ਕੇਵਲ ਇੱਕ ਚਿਕਿਤਸਕ(physician) ਦੀ ਹੀ ਨਹੀਂ, ਬਲਕਿ ਇੱਕ ਦਿਆਲੂ ਇਲਾਜ ਕਰਨ ਵਾਲੇ (compassionate healer) ਦੀ ਭੀ ਹੋਣੀ ਚਾਹੀਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਮੈਡੀਕਲ ਖੇਤਰ ਵਿੱਚ ਟੈਕਨੋਲੋਜੀ ਦੇ ਵਧਦੇ ਉਪਯੋਗ ਨੇ ਮੈਡੀਕਲ ਅਤੇ ਇੰਜੀਨੀਅਰਿੰਗ ਸੰਸਥਾਵਾਂ ਦੇ ਦਰਮਿਆਨ ਸਹਿਯੋਗ ਨੂੰ ਬੇਹੱਦ ਮਹੱਤਵਪੂਰਨ ਬਣਾ ਦਿੱਤਾ ਹੈ। ਆਰਟੀਫਿਸ਼ਲ ਇੰਟੈਲੀਜੈਂਸ, ਐੱਮਆਰਐੱਨਏ ਟੈਕਨੋਲੋਜੀ, ਰੋਬੋਟਿਕਸ ਅਤੇ 3ਡੀ ਬਾਇਓਪ੍ਰਿਟਿੰਗ ਦੇ ਪ੍ਰਯੋਗ (Experiments in Artificial Intelligence, mRNA technology, Robotics and 3D Bioprinting) ਮੈਡੀਕਲ ਫੀਲਡ ਵਿੱਚ ਬੜੇ ਪੈਮਾਨੇ ‘ਤੇ ਬਦਲਾਅ ਲਿਆਉਣ ਵਾਲੇ ਹਨ। ਵਰਧਮਾਨ ਮਹਾਵੀਰ ਮੈਡੀਕਲ ਕਾਲਜ ਅਤੇ ਸਫਦਰਜੰਗ ਹਸਪਤਾਲ ਖੋਜ ਅਤੇ ਇਨੋਵੇਸ਼ਨ ਦੇ ਲਈ ਦਿੱਲੀ ਸਥਿਤ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਇੰਸਟੀਟਿਊਟਸ ਦੇ ਨਾਲ ਸਹਿਯੋਗ ਕਰ ਸਕਦੇ ਹਨ। ਅੰਤਰ-ਅਨੁਸ਼ਾਸਨੀ ਗਿਆਨ (Interdisciplinary knowledge) ਸਾਂਝਾ ਕਰਨਾ ਸਭ ਦੇ ਹਿਤ ਵਿੱਚ ਹੋਵੇਗਾ।

 

ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਸਰਕਾਰ ਨੇ ‘ਤੰਦਰੁਸਤ ਭਾਰਤ' ਭਾਰਤ’ ('Healthy India') ਦੇ ਨਿਰਮਾਣ ਦੀ ਦਿਸ਼ਾ ਵਿੱਚ ਕਈ ਮਹੱਤਵਪੂਰਨ ਕਦਮ ਉਠਾਏ ਹਨ। ਉਨ੍ਹਾਂ ਪ੍ਰਯਾਸਾਂ ਦੇ ਸਾਕਾਰਾਤਮਕ ਪਰਿਣਾਮ ਆ ਰਹੇ ਹਨ। ਹਾਲਾਂਕਿ, ਨਿਰੰਤਰ ਸਫ਼ਲਤਾ ਦੇ ਲਈ ਸਾਰੇ ਹਿਤਧਾਰਕਾਂ ਦਾ ਸਹਿਯੋਗ ਜ਼ਰੂਰੀ ਹੈ। ਕੁਸ਼ਲ ਅਤੇ ਸਮਰਪਿਤ ਡਾਕਟਰਾਂ ਦੇ ਬਿਨਾ, ਸਰਕਾਰ ਦੁਆਰਾ ਬਣਾਏ ਗਏ ਸਿਹਤ ਸੇਵਾ ਨਾਲ ਜੁੜੇ ਬੁਨਿਆਦੀ ਢਾਂਚੇ ਦਾ ਸਹੀ ਉਪਯੋਗ ਨਹੀਂ ਕੀਤਾ ਜਾ ਸਕਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਅਸੀਂ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦਾ ਲਕਸ਼ ਰੱਖਿਆ ਹੈ। ਇਸ ਲਕਸ਼ ਨੂੰ ਹਾਸਲ ਕਰਨ ਵਿੱਚ ਯੁਵਾ ਡਾਕਟਰਾਂ ਦੀ ਅਹਿਮ ਭੂਮਿਕਾ ਹੋਵੇਗੀ। ਸਿੱਖਿਆ, ਖੋਜ ਅਤੇ ਉੱਦਮਤਾ ਦੇ ਜ਼ਰੀਏ ਭਾਰਤ ਨੂੰ ਸਿਹਤ ਸੰਭਾਲ਼ ਦੇ ਖੇਤਰ ਵਿੱਚ ਸਭ ਤੋਂ ਅੱਗੇ ਲਿਆਉਣਾ ਉਨ੍ਹਾਂ ਦਾ ਸੰਕਲਪ ਹੋਣਾ ਚਾਹੀਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਫਦਰਜੰਗ ਹਸਪਤਾਲ ਵਿੱਚ ਹਰ ਦਿਨ ਦੇਸ਼ ਭਰ ਤੋਂ ਔਸਤਨ 10000 ਲੋਕ ਇਲਾਜ ਲਈ ਆਉਂਦੇ ਹਨ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਇਹ ਹਸਪਤਾਲ ਮਰੀਜ਼ਾਂ ਦੀ ਸੁਰੱਖਿਆ ਅਤੇ ਸੁਵਿਧਾ ਦੇ ਲਈ ਲਗਾਤਾਰ ਨਵੀਆਂ ਪਹਿਲਾਂ ਕਰਦਾ ਰਹਿੰਦਾ ਹੈ। ਰੋਬੋਟਿਕ ਰੀਨਲ ਟ੍ਰਾਂਸਪਲਾਂਟ, ਰੋਬੋਟਿਕ ਕਾਰਡੀਓਥੋਰੇਸਿਕ ਸਰਜਰੀ ਅਤੇ ਬੋਨ ਮੈਰੋ ਟ੍ਰਾਂਸਪਲਾਂਟ ਜਿਹੀਆਂ ਅਤਿਆਧੁਨਿਕ ਸੁਵਿਧਾਵਾਂ ਮਰੀਜ਼ਾਂ ਨੂੰ ਘੱਟ ਕੀਮਤ ‘ਤੇ ਉਪਲਬਧ ਹਨ। (State-of-the-art facilities like robotic renal transplant, robotic cardiothoracic surgery and bone marrow transplant are available to patients at low cost.)

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ - 

 

***

ਐੱਮਜੇਪੀਐੱਸ


(Release ID: 2087778) Visitor Counter : 28


Read this release in: English , Urdu , Hindi , Tamil