ਵਿੱਤ ਮੰਤਰਾਲਾ
ਭਾਰਤ ਸਰਕਾਰ ਅਤੇ ਏਸ਼ੀਅਨ ਡਿਵੈਲਪਮੈਂਟ ਬੈਂਕ (ਏਡੀਬੀ) ਨੇ ਮਹਾਰਾਸ਼ਟਰ ਵਿੱਚ ਕੌਸਟਲ ਪ੍ਰੋਟੈਕਸ਼ ਨੂੰ ਮਜ਼ਬੂਤ ਕਰਨ ਲਈ 42 ਮਿਲੀਅਨ ਡਾਲਰ ਦੇ ਲੋਨ ਸਮਝੌਤੇ ‘ਤੇ ਹਸਤਾਖ਼ਰ ਕੀਤੇ, ਤਾਂ ਜੋ ਕਮਿਊਨਿਟੀ ਸਹਿਣਸ਼ੀਲਤਾ ਨੂੰ ਹੁਲਾਰਾ ਦੇਣ ਵਿੱਚ ਮਦਦ ਕੀਤੀ ਜਾ ਸਕੇ
Posted On:
19 DEC 2024 7:24PM by PIB Chandigarh
ਇਹ ਪ੍ਰੋਜੈਕਟ ਕੌਸਟਲ ਜ਼ੋਨ ਮੈਨੇਜਮੈਂਟ ਵਿੱਚ ਮਹਿਲਾਵਾਂ, ਨੌਜ਼ਵਾਨਾਂ ਅਤੇ ਕਮਜ਼ੋਰ ਸਮੂਹਾਂ ਦੀ ਵਧਦੀ ਹਿੱਸੇਦਾਰੀ ਨੂੰ ਵੀ ਉਤਸ਼ਾਹਿਤ ਕਰਦਾ ਹੈ, ਤਾਂ ਜੋ ਉਹ ਆਫ਼ਤਾਂ ਲਈ ਤਿਆਰ ਰਹਿਣ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਜਵਾਬੀ ਕਾਰਵਾਈ ਕਰਨ ਦੀ ਉਨ੍ਹਾਂ ਦੀ ਸਮਰੱਥਾ ਵਿੱਚ ਵਾਧਾ ਹੋਵੇ।
ਭਾਰਤ ਸਰਕਾਰ ਅਤੇ ਏਸ਼ੀਅਨ ਡਿਵੈਲਪਮੈਂਟ ਬੈਂਕ (ਏਡੀਬੀ) ਨੇ ਅੱਜ ਮਹਾਰਾਸ਼ਟਰ ਰਾਜ ਵਿੱਚ ਸਥਾਨਕ ਕਮਿਊਨਿਟੀਸ ਅਤੇ ਕੁਦਰਤੀ ਈਕੋ-ਸਿਸਟਮ ਦੀ ਸਹਿਣਸ਼ੀਲਤਾ ਨੂੰ ਵਧਾਉਣ ਲਈ ਕੌਸਟਲ ਅਤੇ ਨਦੀ ਕਿਨਾਰੇ ਸੁਰੱਖਿਆ ਪ੍ਰਦਾਨ ਕਰਨ ਲਈ 42 ਮਿਲੀਅਨ ਡਾਲਰ ਦੇ ਲੋਨ ਸਮਝੌਤੇ ‘ਤੇ ਹਸਤਾਖ਼ਰ ਕੀਤੇ।
ਮਹਾਰਾਸ਼ਟਰ ਸਸਟੇਨੇਬਲ ਕਲਾਈਮੇਟ-ਰਜ਼ੀਲੀਐਂਟ ਕੌਸਟਲ ਕੰਜ਼ਰਵੇਸ਼ਨ ਐਂਡ ਮੈਨੇਜਮੈਂਟ ਪ੍ਰੋਜੈਕਟ ਲਈ ਲੋਨ ਸਮਝੌਤੇ 'ਤੇ ਭਾਰਤ ਸਰਕਾਰ ਵੱਲੋਂ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਦੀ ਸੰਯੁਕਤ ਸਕੱਤਰ ਸੁਸ਼੍ਰੀ ਜੂਹੀ ਮੁਖਰਜੀ ਅਤੇ ਏਡੀਬੀ ਵੱਲੋਂ ਏਡੀਬੀ ਇੰਡੀਆ ਰੈਜ਼ੀਡੈਂਟ ਮਿਸ਼ਨ ਦੇ ਕੰਟ੍ਰੀ ਡਾਇਰੈਕਟਰ ਸੁਸ਼੍ਰੀ ਮਿਓ ਓਕਾ ਨੇ ਹਸਤਾਖ਼ਰ ਕੀਤੇ
ਸੁਸ਼੍ਰੀ ਮੁਖਰਜੀ ਨੇ ਕਿਹਾ ਕਿ ਏਡੀਬੀ ਫਾਈਨੈਂਸਿੰਗ ਮਹਾਰਾਸ਼ਟਰ ਦੇ ਸਮੁੰਦਰੀ ਕਿਨਾਰੇ ਨੂੰ ਮੁੜ ਸੁਰਜੀਤ ਕਰਨ ਅਤੇ ਸਥਿਰਤਾ ਪ੍ਰਦਾਨ ਕਰਨਾ ਅਤੇ ਕੌਸਟਲ ਕਮਿਊਨਿਟੀ ਦੀ ਰੋਜ਼ੀ-ਰੋਟੀ ਦੀ ਰੱਖਿਆ ਕਰਨ ਵਿੱਚ ਮਦਦ ਮਿਲੇਗੀ।
ਸੁਸ਼੍ਰੀ ਓਕਾ ਨੇ ਕਿਹਾ, "ਇਹ ਪ੍ਰੋਜੈਕਟ ਕੌਸਟਲ ਕਟੌਤੀ ਨਾਲ ਨਜਿੱਠਣ ਲਈ ਸੰਯੁਕਤ ਦ੍ਰਿਸ਼ਟੀਕੋਣਾਂ ਨੂੰ ਸ਼ਾਮਲ ਕਰਕੇ ਏਡੀਬੀ ਦੇ ਪਿਛਲੇ ਨਿਵੇਸ਼ 'ਤੇ ਅਧਾਰਿਤ ਹੈ, ਜਿਵੇਂ ਕਿ ਸਮੁੰਦਰੀ ਕਿਨਾਰੇ, ਚੱਟਾਨ ਸੁਰੱਖਿਆ ਦੇ ਕੰਮ, ਨਾਲ ਹੀ ਸਮੁੰਦਰ ਤੱਟ ਅਤੇ ਟਿੱਬਿਆਂ ਦੇ ਪੋਸ਼ਣ ਵਰਗੇ ਲਚਕੀਲੇ ਕੁਦਰਤ-ਅਧਾਰਿਤ ਸਮਾਧਾਨ।" "ਇਹ ਸਮੁੰਦਰੀ ਪੱਧਰ ਦੇ ਵਾਧੇ ਅਤੇ ਬਹੁਤ ਜ਼ਿਆਦਾ ਖ਼ਰਾਬ ਮੌਸਮ ਵਰਗੇ ਜਲਵਾਯੂ ਪਰਿਵਰਤਨ ਪ੍ਰਭਾਵਾਂ ਦੀ ਭਵਿੱਖਬਾਣੀ ਕਰਨ ਲਈ ਉੱਨਤ ਟੈਕਨੋਲੋਜੀ ਦੀ ਵੀ ਵਰਤੋਂ ਕਰਦਾ ਹੈ ਅਤੇ ਰਿਮੋਟ ਸੈਂਸਿੰਗ ਸੈਟੇਲਾਈਟ ਚਿੱਤਰਾਂ ਦੇ ਨਾਲ ਤੱਟਵਰਤੀ ਪ੍ਰਬੰਧਨ ਸੂਚਨਾ ਪ੍ਰਣਾਲੀਆਂ ਦਾ ਵਿਸਤਾਰ ਕਰਦਾ ਹੈ, ਜਿਸ ਨਾਲ ਤੱਟਵਰਤੀ ਪ੍ਰਬੰਧਨ ਵਿੱਚ ਸੁਧਾਰ ਹੁੰਦਾ ਹੈ।"
ਤੱਟਵਰਤੀ ਸੁਰੱਖਿਆ ਵਿੱਚ ਵਾਧੇ ਨਾਲ ਕਮਿਊਨਿਟੀ ਦੀ ਸਹਿਣਸ਼ੀਲਤਾ ਨੂੰ ਹੁਲਾਰਾ ਮਿਲੇਗਾ, ਜਿਸ ਨਾਲ ਟੂਰਿਜ਼ਮ ਅਤੇ ਮੱਛੀ ਪਾਲਣ ਦੇ ਖੇਤਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਮੁੱਖ ਮੁੱਦਿਆਂ ਦਾ ਸਮਾਧਾਨ ਹੋਵੇਗਾ, ਜੋ ਦੋ ਮਹੱਤਵਪੂਰਨ ਸਥਾਨਕ ਉਦਯੋਗ ਹਨ। ਟੂਰਿਜ਼ਮ ਅਤੇ ਮੱਛੀ ਪਾਲਣ ਕੌਸਟਲ ਕਟੌਤੀ, ਹੜ੍ਹ ਅਤੇ ਖ਼ਰਾਬ ਕੌਸਟਲ ਪ੍ਰਬੰਧਨ ਨਾਲ ਗੰਭੀਰ ਤੌਰ 'ਤੇ ਪ੍ਰਭਾਵਿਤ ਹੋਏ ਹਨ। ਨਾਲ ਹੀ, ਪ੍ਰੋਜੈਕਟ ਕੌਸਟਲ ਜ਼ੋਨ ਪ੍ਰਬੰਧਨ ਵਿੱਚ ਮਹਿਲਾਵਾਂ, ਨੌਜਵਾਨਾਂ ਅਤੇ ਕਮਜ਼ੋਰ ਸਮੂਹਾਂ ਦੀ ਵਿਸਤ੍ਰਿਤ ਭਾਗੀਦਾਰੀ ਨੂੰ ਵੀ ਉਤਸ਼ਾਹਿਤ ਕਰਦਾ ਹੈ, ਤਾਂ ਜੋ ਆਫ਼ਤਾਂ ਲਈ ਤਿਆਰ ਰਹਿਣ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਜਵਾਬੀ ਕਾਰਵਾਈ ਕਰਨ ਦੀ ਉਨ੍ਹਾਂ ਦੀ ਸਮਰੱਥਾ ਵਿੱਚ ਵਧਾ ਹੋਵੇ।
ਏਡੀਬੀ ਕੌਸਟਲ ਇਨਫ੍ਰਾਸਟ੍ਰਕਚਰ ਮੈਨੇਜਮੈਂਟ ਯੁਨਿਟ ਦੀ ਸਥਾਪਨਾ ਸਮੇਤ ਸ਼ੋਰ ਮੈਨੇਜਮੈਂਟ ਪਲੈਨਿੰਗ ਵਿੱਚ ਮਹਾਰਾਸ਼ਟਰ ਮੈਰੀਟਾਈਮ ਬੋਰਡ ਦੀ ਸਮਰੱਥਾ ਨਿਰਮਾਣ ਵਿੱਚ ਸਹਾਇਤਾ ਕਰੇਗਾ। ਇਹ ਪ੍ਰੋਜੈਕਟ ਲਿੰਗ ਸਮਾਨਤਾ ਅਤੇ ਸਮਾਜਿਕ ਸਮਾਵੇਸ਼, ਕੌਸਟਲ ਮੈਨੇਜਮੈਂਟ ਅਤੇ ਆਜੀਵਿਕਾ ਗਤੀਵਿਧੀਆਂ 'ਤੇ ਹਿੱਤਧਾਰਕਾਂ ਦੀ ਸਮਰੱਥਾ ਨਿਰਮਾਣ ਵਿੱਚ ਸਹਾਇਤਾ ਕਰੇਗਾ।
****
ਐੱਨਬੀ/ਕੇਐੱਮਐੱਨ
(Release ID: 2087720)
Visitor Counter : 32