ਬਿਜਲੀ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਅੱਜ ਕਵਾਰੱਤੀ ਵਿੱਚ ਲਕਸ਼ਦ੍ਵੀਪ ਦੇ ਬਿਜਲੀ ਅਤੇ ਸ਼ਹਿਰੀ ਵਿਕਾਸ ਖੇਤਰ ਦੀ ਸਮੀਖਿਆ ਕੀਤੀ
ਸ਼੍ਰੀ ਮਨੋਹਰ ਨਾਲ ਨੇ ਸੌਲਰ ਅਤੇ ਵਿੰਡ ਜਿਹੇ ਅਖੁੱਟ ਊਰਜਾ ਸੋਮਿਆਂ ਦੀ ਹਿੱਸੇਦਾਰੀ ਵਧਾ ਕੇ ਡੀਜਲ ਅਧਾਰਿਤ ਬਿਜਲੀ ਉਤਪਾਦਨ ਨਿਰਭਰਤਾ ਨੂੰ ਘਟਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ
Posted On:
23 DEC 2024 5:16PM by PIB Chandigarh
ਕੇਂਦਰੀ ਬਿਜਲੀ ਅਤੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਅੱਜ ਕਵਾਰੱਤੀ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਲਕਸ਼ਦ੍ਵੀਪ ਦੇ ਬਿਜਲੀ ਖੇਤਰ ਦੀ ਸਮੀਖਿਆ ਕੀਤੀ।
ਸ਼੍ਰੀ ਪ੍ਰਫੁੱਲ ਪਟੇਲ, ਮਾਣਯੋਗ ਪ੍ਰਸ਼ਾਸਕ, ਕੇਂਦਰ ਸ਼ਾਸਿਤ ਪ੍ਰਦੇਸ਼ ਲਕਸ਼ਦ੍ਵੀਪ ਮੀਟਿੰਗ ਵਿੱਚ ਮੌਜੂਦ ਸਨ। ਮੀਟਿੰਗ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ, ਭਾਰਤ ਸਰਕਾਰ (GoI) ਦੇ ਅਧਿਕਾਰੀ ਅਤੇ ਪਾਵਰ ਫਾਈਨਾਂਸ ਕਾਰਪੋਰੇਸ਼ਨ (PFC) ਦੇ ਅਧਿਕਾਰੀ ਵੀ ਸ਼ਾਮਲ ਹੋਏ।
ਮੀਟਿੰਗ ਦੌਰਾਨ, ਕੇਂਦਰ ਸ਼ਾਸਿਤ ਪ੍ਰਦੇਸ਼ ਲਕਸ਼ਦ੍ਵੀਪ ਲਈ ਬਿਜਲੀ ਖੇਤਰ ਦੇ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਵਿਚਾਰ-ਵਟਾਂਦਰੇ ਦੌਰਾਨ ਟਾਪੂ ਵਿੱਚ ਬਿਜਲੀ ਉਤਪਾਦਨ ਦੀ ਸਥਿਤੀ ਅਤੇ ਉਤਪਾਦਨ ਦੇ ਸਰੋਤ, ਬਿਜਲੀ ਵਿਭਾਗ ਦੀ ਕਾਰਗੁਜ਼ਾਰੀ, ਬਿਜਲੀ ਦੀ ਮੰਗ ਅਤੇ ਸਪਲਾਈ ਨਾਲ ਸਬੰਧਿਤ ਮੁੱਦੇ, ਪ੍ਰਧਾਨ ਮੰਤਰੀ ਸੂਰਯ ਘਰ ਯੋਜਨਾ ਦੀ ਪ੍ਰਮੁੱਖ ਯੋਜਨਾ ਅਧੀਨ ਪ੍ਰਦਰਸ਼ਨ ਅਤੇ ਬਿਜਲੀ ਵੰਡ ਨਾਲ ਸਬੰਧਿਤ ਮੁੱਦਿਆਂ ਨੂੰ ਉਜਾਗਰ ਕੀਤਾ ਗਿਆ। ਗਰਾਊਂਡ ਮਾਊਂਟੇਡ ਸੋਲਰ ਪ੍ਰੋਜੈਕਟ ਦੀ ਸਥਿਤੀ ਅਤੇ ਫਲੋਟਿੰਗ ਸੋਲਰ ਪਾਵਰ ਪਲਾਂਟ ਦੇ ਪ੍ਰਸਤਾਵਿਤ ਪ੍ਰੋਜੈਕਟ 'ਤੇ ਵੀ ਚਰਚਾ ਕੀਤੀ ਗਈ।
ਲਕਸ਼ਦ੍ਵੀਪ ਦੇ ਪ੍ਰਸ਼ਾਸਕ ਸ਼੍ਰੀ ਪ੍ਰਫੁੱਲ ਪਟੇਲ ਨੇ ਆਪਣੇ ਸੰਬੋਧਨ ਵਿੱਚ ਲਕਸ਼ਦ੍ਵੀਪ ਵਿੱਚ ਬਿਜਲੀ ਖੇਤਰ ਨਾਲ ਸਬੰਧਿਤ ਮੁੱਦਿਆਂ ਦੀ ਸਮੀਖਿਆ ਲਈ ਮਾਣਯੋਗ ਕੇਂਦਰੀ ਮੰਤਰੀ ਦੇ ਦੌਰੇ ਲਈ ਉਨ੍ਹਾਂ ਨੂੰ ਧੰਨਵਾਦ ਦਿੱਤਾ ਅਤੇ ਖੇਤਰ ਦੀਆਂ ਹੋਰਨਾਂ ਗੱਲਾਂ ਨਾਲ ਜਾਣੂ ਕਰਵਾਇਆ।
ਪ੍ਰਸ਼ਾਸਕ ਨੇ ਟਾਪੂਆਂ ਨੂੰ ਸਬ-ਮਰੀਨ ਕੇਬਲ ਰਾਹੀਂ ਆਪਸ ਵਿੱਚ ਜੋੜਨ ਦੇ ਪ੍ਰੋਜੈਕਟਾਂ ਦੀ ਪ੍ਰਵਾਨਗੀ ਦੀ ਬੇਨਤੀ ਕੀਤੀ, ਜਿਸ ਲਈ ਵਿਸਤ੍ਰਿਤ ਪ੍ਰਸਤਾਵ ਸਮੇਂ ਸਿਰ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਪੂਰੇ ਟਾਪੂ ਵਿੱਚ ਬਿਜਲੀ ਦੀ ਗੁਣਵੱਤਾ ਸਪਲਾਈ ਲਈ ਪ੍ਰੋਜੈਕਟ ਦੀ ਜ਼ਰੂਰਤ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਆਰਡੀਐੱਸਐੱਸ ਦੇ ਤਹਿਤ ਯੂਟੀ ਵਿੱਚ ਟ੍ਰਾਂਸਮਿਸ਼ਨ ਅਤੇ ਵੰਡ ਪ੍ਰਣਾਲੀਆਂ ਦੇ ਆਧੁਨਿਕੀਕਰਣ ਨਾਲ ਸਬੰਧਿਤ ਕੰਮਾਂ 'ਤੇ ਵਿਚਾਰ ਕਰਨ ਦੀ ਵੀ ਅਪੀਲ ਕੀਤੀ। ਇਹ ਟਿੱਪਣੀ ਕੀਤੀ ਗਈ ਕਿ ਯੂਟੀ ਬਿਜਲੀ ਖੇਤਰ ਵਿੱਚ ਸਮੁੱਚੇ ਸੁਧਾਰ ਲਈ ਹਰ ਸੰਭਵ ਯਤਨਾਂ ਵਿੱਚ ਸਹਿਯੋਗ ਕਰੇਗਾ।
ਆਪਣੇ ਸੰਬੋਧਨ ਵਿੱਚ, ਕੇਂਦਰੀ ਬਿਜਲੀ ਅਤੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਮੀਟਿੰਗ ਵਿੱਚ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਉਨ੍ਹਾਂ ਦਾ ਦੌਰਾ ਮੁੱਦਿਆਂ ਦੇ ਹੱਲ ਅਤੇ ਨਵੀਆਂ ਪਹਿਲਕਦਮੀਆਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰੇਗਾ ਜੋ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਨਾਗਰਿਕਾਂ ਨੂੰ ਸੇਵਾਵਾਂ ਵਿੱਚ ਹੋਰ ਸੁਧਾਰ ਲਿਆਉਣ ਲਈ ਕੀਤੀਆਂ ਜਾ ਸਕਦੀਆਂ ਹਨ।
ਕੇਂਦਰੀ ਮੰਤਰੀ ਨੇ ਜ਼ਿਕਰ ਕੀਤਾ ਕਿ ਬਿਜਲੀ ਉਤਪਾਦਨ ਦੀ ਲਾਗਤ ਨੂੰ ਸਮੇਂ ਦੇ ਨਾਲ ਘਟਾਉਣ ਦੀ ਜ਼ਰੂਰਤ ਹੈ। ਇਸ ਸਬੰਧ ਵਿੱਚ, ਉਨ੍ਹਾਂ ਨੇ ਡੀਜ਼ਲ-ਅਧਾਰਿਤ ਉਤਪਾਦਨ 'ਤੇ ਨਿਰਭਰਤਾ ਘਟਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜਿਸ ਵਿੱਚ ਸੂਰਜੀ ਅਤੇ ਹਵਾ ਵਰਗੇ ਨਵਿਆਉਣਯੋਗ ਸਰੋਤਾਂ ਜਾਂ ਦੋਵਾਂ ਦੇ ਸੁਮੇਲ ਦਾ ਹਿੱਸਾ ਵਧਾ ਕੇ ਅਤੇ ਇਸ ਨੂੰ ਬੈਟਰੀ ਊਰਜਾ ਸਟੋਰੇਜ਼ ਪ੍ਰਣਾਲੀ ਨਾਲ ਜੋੜ ਕੇ ਇੱਕ ਸਥਿਰ ਗਰਿੱਡ ਬਣਾਇਆ ਜਾ ਸਕੇ। ਕੇਂਦਰੀ ਬਿਜਲੀ ਮੰਤਰੀ ਨੇ ਊਰਜਾ ਉਤਪਾਦਨ ਦੇ ਵਿਕਲਪਿਕ ਸਰੋਤਾਂ ਦੀ ਸੰਭਾਵਨਾ ਦੀ ਤਲਾਸ਼ ਕਰਨ ਦਾ ਵੀ ਜ਼ਿਕਰ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਇਲੈਕਟ੍ਰਿਕ ਵਾਹਨਾਂ (EV) ਦੀ ਵਰਤੋਂ ਵਧਾਉਣ ਅਤੇ ਊਰਜਾ ਦੇਣ ਲਈ ਸੋਲਰ ਅਧਾਰਿਤ EV ਚਾਰਜਿੰਗ ਸਟੇਸ਼ਨਾਂ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਇਸ ਗੱਲ ਦੀ ਖੋਜ ਕੀਤੀ ਜਾ ਸਕਦੀ ਹੈ ਕਿ ਕੀ ਵਰਤਮਾਨ ਵਿੱਚ ਡੀਜ਼ਲ ਨਾਲ ਚੱਲਣ ਵਾਲੀਆਂ ਇਸ ਤਰ੍ਹਾਂ ਦੀਆਂ ਕਿਸ਼ਤੀਆਂ ਲਈ ਅਜਿਹਾ ਪ੍ਰੋਜੈਕਟ ਚਲਾਇਆ ਜਾ ਸਕਦਾ ਹੈ।
ਕੇਂਦਰੀ ਮੰਤਰੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਸਲਾਹ ਦਿੱਤੀ ਕਿ ਉਹ ਲਕਸ਼ਦ੍ਵੀਪ ਦੇ ਕੁਝ ਟਾਪੂਆਂ ਜਿਵੇਂ ਕਿ ਅਗਾਤੀ-ਬੰਗਾਰਮ, ਮਿਨੀਕੌਏ ਅਤੇ ਕਦਮਤ ਨੂੰ ਹਰਿਆਲੀ ਦੇਣ ਲਈ ਕੰਮ ਕਰੇ ਅਤੇ ਇਸ ਸਬੰਧ ਵਿੱਚ ਮੰਤਰਾਲੇ ਵੱਲੋਂ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਕੇਂਦਰੀ ਬਿਜਲੀ ਮੰਤਰੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਮੁੱਚੇ ਵਿਕਾਸ ਵਿੱਚ ਭਾਰਤ ਸਰਕਾਰ ਵੱਲੋਂ ਨਿਰੰਤਰ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ।
*****
ਜੇਐੱਨ/ਐੱਸਕੇ
(Release ID: 2087566)
Visitor Counter : 5