ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਨਵੀਂ ਦਿੱਲੀ ਦੇ ਇੰਡੀਆ ਗੇਟ ਵਿੱਚ 3.5 ਕਰੋੜ ਰੁਪਏ ਤੋਂ ਵੱਧ ਦੀ ਰਿਕਾਰਡ ਸੇਲ ਦੇ ਨਾਲ 22ਵਾਂ ਦਿਵਯ ਕਲਾ ਮੇਲਾ ਸੰਪੰਨ ਹੋਇਆ
ਕਰਤਵਯ ਪਥ ਵਿਖੇ ‘ਦਿਵਯ ਕਲਾ ਸ਼ਕਤੀ’ ਨੇ ਵਿਜ਼ੀਟਰਾਂ ਨੂੰ ਕੀਤਾ ਰੋਮਾਂਚਿਤ
Posted On:
22 DEC 2024 7:11PM by PIB Chandigarh
ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਨੇ ਅੱਜ ਨਵੀਂ ਦਿੱਲੀ ਵਿਖੇ ਇਤਿਹਾਸਿਕ ਕਰਤਵਯ ਪਥ ਵਿਖੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ‘ਦਿਵਯ ਕਲਾ ਸ਼ਕਤੀ’ ਦਾ ਆਯੋਜਨ ਕੀਤਾ। ਇਸ ਈਵੈਂਟ ਨੇ ਰਾਸ਼ਟਰੀ ਪੱਧਰ ‘ਤੇ ਦਿਵਿਯਾਂਗਜਨਾਂ ਦੀ ਆਸਾਧਾਰਣ ਪ੍ਰਤਿਭਾ ਅਤੇ ਸੱਭਿਆਚਾਰਕ ਯੋਗਦਾਨ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਵਜੋਂ ਕੰਮ ਕੀਤਾ।

ਇਸ ਈਵੈਂਟ ਦੇ ਨਾਲ 12 ਤੋਂ 22 ਦਸੰਬਰ, 2024 ਤੱਕ ਆਯੋਜਿਤ ‘ਦਿਵਯ ਕਲਾ ਮੇਲਾ’ ਦੀ ਵੀ ਸਮਾਪਤੀ ਹੋਈ, ਜਿਸ ਵਿੱਚ 3.5 ਕਰੋੜ ਰੁਪਏ ਦੀ ਰਿਕਾਰਡ ਸੇਲ ਹਾਸਲ ਕੀਤੀ ਗਈ। ਉਤਕ੍ਰਿਸ਼ਟ ਸਟਾਲਾਂ ਅਤੇ ਦਿਵਿਯਾਂਗ ਉਦਮੀਆਂ ਨੂੰ ਉਨ੍ਹਾਂ ਦੇ ਮਿਸਾਲੀ ਸ਼ਿਲਪ ਕੌਸ਼ਲ ਅਤੇ ਉਦਮਸ਼ੀਲਤਾ ਲਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਈਵੈਂਟ ਵਿੱਚ ਸ਼੍ਰੀ ਰਾਜੇਸ਼ ਅਗਰਵਾਲ, ਸਕੱਤਰ, ਡੀਈਪੀਡਬਲਿਊ ਅਤੇ ਸ਼੍ਰੀਮਤੀ ਰਿਚਾ ਸ਼ੰਕਰ, ਡਿਪਟੀ ਡਾਇਰੈਕਟਰ ਜਨਰਲ ਦੇ ਨਾਲ ਡਿਪਾਰਟਮੈਂਟ ਦੇ ਹੋਰ ਸੀਨੀਅਰ ਅਫਸਰ ਵੀ ਸ਼ਾਮਲ ਹੋਏ।


ਇਸ ਮੌਕੇ ਬੋਲਦੇ ਹੋਏ, ਸ਼੍ਰੀ ਰਾਜੇਸ਼ ਅਗਰਵਾਲ ਨੇ ਕਲਾਕਾਰਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਦਮਤਾ ਸਮੇਤ ਸਾਰੇ ਖੇਤਰਾਂ ਵਿੱਚ ਦਿਵਿਯਾਂਗਜਨ ਮੀਲ ਦਾ ਪੱਥਰ ਸਾਬਿਤ ਕਰ ਰਹੇ ਹਨ। ਸਰਕਾਰ ਦਿਵਿਯਾਂਗਜਨਾਂ ਦੇ ਆਰਥਿਕ, ਸਮਾਜਿਕ ਅਤੇ ਸਿੱਖਿਅਕ ਸਸ਼ਕਤੀਕਰਣ ਲਈ ਵਚਨਬੱਧ ਹਨ।”
ਈਵੈਂਟ ਦੌਰਾਨ, ਨੈਸ਼ਨਲ ਦਿਵਿਯਾਂਗਜਨ ਫਾਈਨੈਂਸ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਡੀਐੱਫਡੀਸੀ) ਨੇ ਆਪਣਾ ਨਿਊ ਮੋਬਾਈਲ ਐਪ ਵੀ ਲਾਂਚ ਕੀਤਾ, ਜੋ ਦਿਵਿਯਾਂਗ ਉਦਮੀਆਂ ਅਤੇ ਲੋਕਾਂ ਲਈ ਲੋਨ ਤੱਕ ਨਿਰਵਿਘਨ ਪਹੁੰਚ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ।
ਪ੍ਰਤਿਭਾ ਦਾ ਇੱਕ ਮਨਮੋਹਕ ਪ੍ਰਦਰਸ਼ਨ
ਇਸ 11 ਦਿਨਾਂ ਦੇ ਈਵੈਂਟ ਦੌਰਾਨ, ਪੂਰੇ ਦੇਸ਼ ਦੇ ਦਿਵਿਯਾਂਗ ਕਲਾਕਾਰਾਂ ਨੇ ਡਾਂਸ, ਮਿਊਜਿਕ, ਪੇਂਟਿੰਗ ਅਤੇ ਨਾਟਕੀ ਪੇਸ਼ਕਾਰੀਆਂ ਸਮੇਤ ਵੱਖ-ਵੱਖ ਕਲਾਤਮਕ ਪੇਸ਼ਕਾਰੀਆਂ ਦੇ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਦਰਸ਼ਕਾਂ ਅਤੇ ਪਤਵੰਤਿਆਂ ਦੀ ਮੌਜੂਦਗੀ ਨੇ ਇਨ੍ਹਾਂ ਕਲਾਕਾਰਾਂ ਦੀਆਂ ਜ਼ਿਕਰਯੋਗ ਕੋਸ਼ਿਸ਼ਾਂ ਅਤੇ ਵਿਲੱਖਣ ਪ੍ਰਤਿਭਾ ਦੀ ਸ਼ਲਾਘਾ ਕੀਤੀ।
‘ਦਿਵਯ ਕਲਾ ਮੇਲਾ’ ਅਤੇ ‘ਦਿਵਯ ਕਲਾ ਸ਼ਕਤੀ’ ਪ੍ਰੋਗਰਾਮਾਂ ਨੇ ਨਾ ਸਿਰਫ ਦਿਵਿਯਾਂਗਜਨਾਂ ਦੀਆਂ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ, ਸਗੋਂ ਵਧੇਰੇ ਸੰਵੇਦਨਸ਼ੀਲ ਅਤੇ ਸਮਾਵੇਸ਼ੀ ਸਮਾਜ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਪ੍ਰਤਿਭਾ, ਸਸ਼ਕਤੀਕਰਣ ਅਤੇ ਨਵੀਨਤਾ ਨਾਲ ਭਰਪੂਰ ਇਹ ਸਮਾਰੋਹ ਇੱਕ ਅਮਿਟ ਛਾਪ ਛੱਡਦਾ ਹੈ, ਜੋ ਕਿ ਵਿਅਕਤੀਆਂ ਅਤੇ ਸਮੁਦਾਇ ਦੋਵਾਂ ਨੂੰ ਵਿਭਿੰਨਤਾ ਅਤੇ ਸਮਾਵੇਸ਼ਿਤਾ ਅਪਣਾਉਣ ਲਈ ਪ੍ਰੇਰਿਤ ਕਰਦਾ ਹੈ।
ਸਮਾਪਤੀ ਸਮਾਰੋਹ ਦਾ ਵੀਡੀਓ ਲਿੰਕ: https://www.youtube.com/live/UxEQ_PPMGzg?si=LerVXxZGK3-1Nyjx
*****
ਵੀਐੱਮ
(Release ID: 2087477)