ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੁਵੈਤ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
Posted On:
22 DEC 2024 6:38PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੁਵੈਤ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼ੇਖ ਅਹਿਮਦ ਅਲ-ਅਬਦੁੱਲ੍ਹਾ ਅਲ-ਸਬਾਹ ਨਾਲ ਵਾਰਤਾ ਕੀਤੀ।
ਦੋਹਾਂ ਨੇਤਾਵਾਂ ਨੇ ਰਾਜਨੀਤਕ, ਵਪਾਰ, ਨਿਵੇਸ਼, ਊਰਜਾ, ਰੱਖਿਆ, ਸੁਰੱਖਿਆ, ਸਿਹਤ, ਸਿੱਖਿਆ ,ਟੈਕਨੋਲੋਜੀ, ਸੱਭਿਆਚਾਰਕ ਅਤੇ ਲੋਕਾਂ ਦੇ ਦਰਮਿਆਨ ਸਬੰਧਾਂ ਸਹਿਤ ਖੇਤਰਾਂ ਵਿੱਚ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਲਈ ਰੋਡਮੈਪ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਆਰਥਿਕ ਸਹਿਯੋਗ ਨੂੰ ਗਹਿਰਾ ਕਰਨ ‘ਤੇ ਜ਼ੋਰ ਦਿੱਤਾ। ਪ੍ਰਧਾਨ ਮਤੰਰੀ ਨੇ ਕੁਵੈਤੀ ਨਿਵੇਸ਼ ਅਥਾਰਿਟੀ ਅਤੇ ਹੋਰ ਹਿਤਧਾਰਕਾਂ ਦੇ ਇੱਕ ਵਫ਼ਦ ਨੂੰ ਊਰਜਾ, ਰੱਖਿਆ, ਮੈਡੀਕਲ ਡਿਵਾਇਸਿਜ਼, ਫਾਰਮਾ, ਫੂਡ ਪਾਰਕਾਂ(energy, defence, medical devices, pharma, food parks) ਆਦਿ ਖੇਤਰਾਂ ਵਿੱਚ ਨਵੇਂ ਅਵਸਰਾਂ ਦੀ ਤਲਾਸ਼ ਦੇ ਲਈ ਭਾਰਤ ਆਉਣ ਦਾ ਸੱਦਾ ਦਿੱਤਾ। ਨੇਤਾਵਾਂ ਨੇ ਪਰੰਪਰਾਗਤ ਚਿਕਿਤਸਾ ਅਤੇ ਖੇਤੀਬਾੜੀ ਖੋਜ ਵਿੱਚ ਸਹਿਯੋਗ ‘ਤੇ ਭੀ ਚਰਚਾ ਕੀਤੀ। ਉਨ੍ਹਾਂ ਨੇ ਹਾਲ ਹੀ ਵਿੱਚ ਸੰਯੁਕਤ ਸਹਿਯੋਗ ਕਮਿਸ਼ਨ (ਜੇਸੀਸੀ-JCC) ‘ਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ, ਜਿਸ ਦੇ ਤਹਿਤ ਸਿਹਤ, ਜਨਸ਼ਕਤੀ ਅਤੇ ਹਾਇਡ੍ਰੋਕਾਰਬਨ ‘ਤੇ ਮੌਜੂਦਾ ਸੰਯੁਕਤ ਕਾਰਜ ਸਮੂਹਾਂ (existing JWGs on Health, Manpower and Hydrocarbons) ਦੇ ਅਤਿਰਿਕਤ ਵਪਾਰ, ਨਿਵੇਸ਼, ਸਿੱਖਿਆ , ਟੈਕਨੋਲੋਜੀ, ਖੇਤੀਬਾੜੀ, ਸੁਰੱਖਿਆ ਅਤੇ ਸੱਭਿਆਚਾਰ ਦੇ ਖੇਤਰਾਂ ਵਿੱਚ ਨਵੇਂ ਸੰਯੁਕਤ ਕਾਰਜ ਸਮੂਹਾਂ ਦੀ ਸਥਾਪਨਾ ਕੀਤੀ ਗਈ ਹੈ।
ਵਾਰਤਾ ਦੇ ਬਾਅਦ ਦੋਹਾਂ ਨੇਤਾਵਾਂ ਨੇ ਦੁਵੱਲੇ ਸਮਝੌਤਿਆਂ ਅਤੇ ਸਹਿਮਤੀ ਪੱਤਰਾਂ ‘ਤੇ ਹਸਤਾਖਰ ਕੀਤੇ ਅਤੇ ਉਨ੍ਹਾਂ ਦਾ ਅਦਾਨ-ਪ੍ਰਦਾਨ ਕੀਤਾ। ਇਨ੍ਹਾਂ ਵਿੱਚ ਰੱਖਿਆ ਸਹਿਯੋਗ ‘ਤੇ ਸਹਿਮਤੀ ਪੱਤਰ, ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ, ਖੇਡਾਂ ਦੇ ਖੇਤਰ ਵਿੱਚ ਸਹਿਯੋਗ ‘ਤੇ ਕਾਰਜਕਾਰੀ ਪ੍ਰੋਗਰਾਮ ਅਤੇ ਕੁਵੈਤ ਦੇ ਇੰਟਰਨੈਸ਼ਨਲ ਸੋਲਰ ਅਲਾਇੰਸ ਵਿੱਚ ਸ਼ਾਮਲ ਹੋਣ ‘ਤੇ ਰੂਪਰੇਖਾ ਸਮਝੌਤਾ(Framework Agreement) ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਮਹਾਮਹਿਮ ਕੁਵੈਤ ਦੇ ਪ੍ਰਧਾਨ ਮੰਤਰੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ।
****
ਐੱਮਜੇਪੀਐੱਸ/ਐੱਸਟੀ/ਐੱਸਕੇਐੱਸ
(Release ID: 2087202)
Visitor Counter : 10
Read this release in:
English
,
Urdu
,
Marathi
,
Hindi
,
Assamese
,
Manipuri
,
Gujarati
,
Tamil
,
Telugu
,
Kannada
,
Malayalam