ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਕਾਲਜ ਆਵ੍ ਡਿਫੈਂਸ ਮੈਨੇਜਮੈਂਟ, ਸਿਕੰਦਰਾਬਾਦ ਨੂੰ ਕਲਰ ਪ੍ਰਦਾਨ ਕੀਤੇ

Posted On: 20 DEC 2024 1:54PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (20 ਦਸੰਬਰ, 2024) ਕਾਲਜ ਆਵ੍ ਡਿਫੈਂਸ ਮੈਨੇਜਮੈਂਟ, ਸਿਕੰਦਰਾਬਾਦ ਨੂੰ ਕਲਰ ਪ੍ਰਦਾਨ ਕੀਤੇ।

 

ਇਸ ਅਵਸਰ 'ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੀ ਵਧੀ ਹੋਈ ਡਿਫੈਂਸ ਮੈਨੇਜਮੈਂਟ ਸਮਰੱਥਾ ਕੂਟਨੀਤਕ ਅਤੇ ਮਿਲਿਟਰੀ ਪਾਰਟਨਰਸ਼ਿਪਸ ਮਜ਼ਬੂਤ ਕਰਨ ਅਤੇ ਰੱਖਿਆ ਨਿਰਯਾਤ ਵਧਾਉਣ ਵਿੱਚ ਸਹਾਇਕ ਹੋਵੇਗੀ। ਭਾਰਤ ਨੂੰ ਇਸ ਨਾਲ ਗਲੋਬਲ ਸੁਰੱਖਿਆ ਫੋਰਮਾਂ ਵਿੱਚ ਸਰਗਰਮ ਰਵੱਈਆ ਬਣਾਈ ਰੱਖਣ ਵਿੱਚ ਭੀ ਮਦਦ ਮਿਲੇਗੀ।

ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਵਿੱਚ ਉੱਨਤ ਟੈਕਨੋਲੋਜੀ ਬੇਹੱਦ ਪ੍ਰਭਾਵਕਾਰੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਯੁੱਧ ਦੀਆਂ ਪਰੰਪਰਾਗਤ ਪਰਿਭਾਸ਼ਾਵਾਂ ਅਤੇ ਤਰੀਕਿਆਂ ਦੇ ਸਾਹਮਣੇ ਉੱਭਰਦੀਆਂ ਟੈਕਨੋਲੋਜੀਆਂ ਅਤੇ ਨਵੀਆਂ ਰਣਨੀਤਕ ਸਾਂਝੇਦਾਰੀਆਂ ਦੀਆਂ ਚੁਣੌਤੀਆਂ ਹਨ। ਭਾਰਤ ਉੱਭਰਦੀਆਂ ਟੈਕਨੋਲੋਜੀਆਂ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਉੱਚ ਪ੍ਰਾਥਮਿਕਤਾ ਦਿੰਦੇ ਹੋਏ ਦਕਸ਼ਤਾ ਵਧਾਉਣ ਅਤੇ ਆਲਮੀ ਮੁਕਾਬਲੇਬਾਜ਼ੀ ਲਈ ਆਪਣੀਆਂ ਰੱਖਿਆ ਪ੍ਰਣਾਲੀਆਂ ਵਿੱਚ ਇਨ੍ਹਾਂ ਦਾ ਇਸਤੇਮਾਲ ਕਰ ਰਿਹਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਇੱਕ ਸੰਪੂਰਨ ਪਹੁੰਚ ‘ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ ਜਿਸ ਵਿੱਚ ਅਪਣੇ ਪਰੰਪਰਾਗਤ ਬਲਾਂ ਨੂੰ ਅਪਗ੍ਰੇਡ ਕਰਨਾ ਅਤੇ ਆਰਟੀਫਿਸ਼ਲ ਇੰਟੈਲੀਜੈਂਸ, ਡ੍ਰੋਨ, ਸਾਇਬਰ ਯੁੱਧ ਸਮਰੱਥਾਵਾਂ ਅਤੇ ਪੁਲਾੜ ਰੱਖਿਆ ਟੈਕਨੋਲੋਜੀਆਂ ਸਹਿਤ ਅਤਿਆਧੁਨਿਕ ਟੈਕਨੋਲੋਜੀਆਂ ਅਪਣਾਉਣਾ ਸ਼ਾਮਲ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਹਥਿਆਰਬੰਦ ਬਲਾਂ ਦੇ ਜਵਾਨਾਂ (ਕਰਮੀਆਂ) ਨੂੰ ਨਵੀਨਤਮ ਤਕਨੀਕਾਂ (latest technological developments) ਅਪਣਾਉਣ ਦੇ ਨਾਲ ਹੀ ਬਦਲਦੀ ਪਰਿਚਾਲਨ ਗਤੀਸ਼ੀਲਤਾ (changing operational dynamics) ਦੇ ਨਾਲ ਖ਼ੁਦ ਨੂੰ ਤਿਆਰ (ਅਪਡੇਟ) ਰੱਖਣ ਦੀ ਜ਼ਰੂਰਤ ਹੈ। ਰਾਸ਼ਟਰਪਤੀ ਨੇ ਕਿਹਾ ਕਿ ਗ੍ਰੇ ਜ਼ੋਨ ਯੁੱਧ (ਅਪਰੰਪਰਾਗਤ ਰਣਨੀਤੀ, ਜਿਸ ਵਿੱਚ ਦੁਸ਼ਮਣ ਦੇਸ਼ ਪ੍ਰਤੱਖ ਯੁੱਧ ਵਿੱਚ ਸ਼ਾਮਲ ਹੋਏ ਬਿਨਾ ਸਾਇਬਰ ਹਮਲੇ, ਆਰਥਿਕ ਸਾਜ਼ਿਸ਼, ਅਤੇ ਪ੍ਰੌਕਸੀ ਟਕਰਾਅ ਜਿਹੀ ਰਣਨੀਤੀ ਅਪਣਾਉਂਦੇ ਹਨ) ਅਤੇ ਹਾਇਬ੍ਰਿਡ ਯੁੱਧ ਦੇ ਇਸ ਯੁਗ ਵਿੱਚ, ਕਾਲਜ ਆਵ੍ ਡਿਫੈਂਸ ਮੈਨੇਜਮੇਂਟ ਜਿਹੀਆਂ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਨੇ ਸਭ ਨੂੰ ਸਮੇਂ ਦੇ ਨਾਲ ਨਿਰੰਤਰ ਤਕਨੀਕੀ ਸਮਰੱਥਾ ਹਾਸਲ ਕਰਕੇ ਤੇਜ਼ੀ ਨਾਲ ਬਦਲਦੇ ਸੁਰੱਖਿਆ ਪਰਿਦ੍ਰਿਸ਼ ਵਿੱਚ ਠੋਸ ਰੱਖਿਆ ਉਪਾਅ ਦੇ ਪ੍ਰਯਾਸ ਕਰਨ ਦੀ ਤਾਕੀਦ ਕੀਤੀ।

ਰਾਸ਼ਟਰਪਤੀ ਨੇ ਕਿਹਾ ਕਿ ਬਹੁਪੱਖੀ ਆਰਥਿਕ ਅਤੇ ਮਿਲਿਟਰੀ ਫਰੇਮਵਰਕਸ ਅਤੇ ਸਹਿਯੋਗ ਨਾਲ ਖੇਤਰੀ ਅਤੇ ਆਲਮੀ ਰੱਖਿਆ ਪਰਿਦ੍ਰਿਸ਼ ਵਿੱਚ ਭਾਰਤ ਦੀ ਪ੍ਰਭਾਵਸ਼ੀਲਤਾ ਕਾਫ਼ੀ ਵਧ ਗਈ ਹੈ। ਆਲਮੀ ਪੱਧਰ ‘ਤੇ ਭਾਰਤ ਦੀਆਂ ਰੱਖਿਆ ਸਮਰੱਥਾਵਾਂ ਇਸ ਦੀ ਸ਼ਕਤੀ ਅਤੇ ਦੂਰਦਰਸ਼ਤਾ ਦੋਹਾਂ ਨੂੰ ਦਰਸਾਉਂਦੀਆਂ ਹਨ। ਰਾਸ਼ਟਰਪਤੀ ਨੇ ਕਿਹਾ ਕਿ ਰੱਖਿਆ ਆਤਮਨਿਰਭਰਤਾ, ਤਕਨੀਕੀ ਉੱਨਤੀ ਅਤੇ ਰਣਨੀਤਕ ਸਹਿਯੋਗ ਨਾਲ ਭਾਰਤ ਹੁਣ ਨਾ ਕੇਵਲ ਆਪਣੀਆਂ ਸੀਮਾਵਾਂ ਸੁਰੱਖਿਅਤ ਰੱਖ ਰਿਹਾ ਹੈ,  ਬਲਕਿ ਆਲਮੀ ਸ਼ਾਂਤੀ ਅਤੇ ਸਥਿਰਤਾ ਵਿੱਚ ਭੀ ਆਪਣਾ ਯੋਗਦਾਨ ਦੇ ਰਿਹਾ ਹੈ।

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ –

 

***************

ਐੱਮਜੇਪੀਐੱਸ/ਐੱਸਆਰ


(Release ID: 2086764) Visitor Counter : 14