ਗ੍ਰਹਿ ਮੰਤਰਾਲਾ
azadi ka amrit mahotsav

ਸੀਆਈਐੱਸਐੱਫ ਵਿੱਚ ਮਹਿਲਾ ਬਟਾਲੀਅਨ

Posted On: 17 DEC 2024 2:51PM by PIB Chandigarh

ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਵਿੱਚ ਮਹਿਲਾ ਬਟਾਲੀਅਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:

  1. ਮਹਿਲਾ ਰਿਜ਼ਰਵ ਬਟਾਲੀਅਨ ਦੀ ਸੰਖਿਆ ਵਿਭਿੰਨ ਰੈਂਕਾਂ ਦੀ 1,025 ਹੈ, ਜਿਸ ਦੀ ਅਗਵਾਈ ਸੀਨੀਅਰ ਮਹਿਲਾ ਕਮਾਂਡੈਂਟ ਕਰਦੇ ਹਨ।

  2.   ਮਹਿਲਾ ਰਿਜ਼ਰਵ ਬਟਾਲੀਅ ਏਅਰਪੋਰਟਸ, ਦਿੱਲੀ ਮੈਟਰੋ, ਸਰਕਾਰੀ ਭਵਨ ਸੁਰੱਖਿਆ, ਜਨਤਕ ਖੇਤਰ ਦੇ ਉੱਦਮਾਂ ਆਦਿ ਵਿੱਚ ਸੁਰੱਖਿਆ ਕਰਤੱਵਾਂ ਦੇ ਲਈ ਮਹਿਲਾਵਾਂ ਦੀਆਂ ਸੰਚਾਲਨ ਜ਼ਰੂਰਤਾਂ ਨੂੰ ਪੂਰਾ ਕਰੇਗੀ।

  3. ਕੇਂਦਰੀ ਉਦਯੋਗਿਕ ਸੁਰੱਖਿਆ ਬਲ ਵਿੱਚ ਮਹਿਲਾਵਾਂ ਦੀ ਅਗਵਾਈ ਵਿੱਚ ਵਾਧਾ।

(iv) ਅਜਿਹੇ ਹੋਰ ਕਰਤੱਵਾਂ ਦੀ ਪਾਲਨਾ ਕਰਨਾ, ਜੋ ਕੇਂਦਰ ਸਰਕਾਰ ਦੁਆਰਾ ਉਸ ਨੂੰ ਸੌਂਪੇ ਜਾਣ। 

ਕੇਂਦਰੀ ਉਦਯੋਗਿਕ ਸੁਰੱਖਿਆ ਬਲ ਕਰਮਚਾਰੀਆਂ ਦੇ ਵਿਭਿੰਨ ਰੈਂਕਾਂ ਦੇ ਟ੍ਰੇਨਿੰਗ ਪ੍ਰੋਗਰਾਮ, ਮਿਆਦ ਅਤੇ ਸਿਲੇਬਸ ਪ੍ਰਵਾਨਿਤ ਮਾਪਦੰਡਾਂ ਅਨੁਸਾਰ ਕੀਤੇ ਜਾਂਦੇ ਹਨ। 

ਸੀਆਈਐੱਸਐੱਫ ਵਿੱਚ ਮਹਿਲਾ ਬਟਾਲੀਅਨ ਦੇ ਵਿਭਿੰਨ ਰੈਂਕਾਂ ਦੀ ਭਰਤੀ ਸਿੱਧੀ ਭਰਤੀ ਜਾਂ ਪਰਮੋਸ਼ਨ ਦੇ ਜ਼ਰੀਏ ਉਨ੍ਹਾਂ ਦੇ ਭਰਤੀ ਨਿਯਮਾਂ ਮੁਤਾਬਕ ਕੀਤੀ ਜਾਂਦੀ ਹੈ।

ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਲੋਕ ਸਭਾ ਵਿੱਚ ਇੱਕ ਸੁਆਲ ਦੇ ਲਿਖਤੀ ਜੁਆਬ ਵਿੱਚ ਇਹ ਗੱਲ ਕਹੀ। 

****

ਆਰਕੇ/ਵੀਵੀ/ਏਐੱਸਐੱਚ/ਆਰਆਰ/ਪੀਆਰ/ਪੀਐੱਸ/3649


(Release ID: 2085897) Visitor Counter : 5