ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ‘ਤੇ ਅੱਪਡੇਟ


71.16 ਕਰੋੜ ਤੋਂ ਅਧਿਕ ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਖੋਲ੍ਹੇ ਗਏ ਹਨ, 3.54 ਲੱਖ ਤੋਂ ਅਧਿਕ ਸਿਹਤ ਸੁਵਿਧਾਵਾਂ ਐੱਚਐੱਫਆਰ ‘ਤੇ ਰਜਿਸਟਰਡ ਕੀਤੀਆਂ ਗਈਆਂ ਹਨ, 5.37 ਲੱਖ ਤੋਂ ਅਧਿਕ ਹੈਲਥਕੇਅਰ ਐੱਚਪੀਆਰ ‘ਤੇ ਰਜਿਸਟਰਡ ਕੀਤੇ ਗਏ ਹਨ ਅਤੇ 45.99 ਕਰੋੜ ਤੋਂ ਅਧਿਕ ਸਿਹਤ ਅੰਕੜੇ ਆਯੁਸ਼ਮਾਨ ਭਾਰਤ ਹੈਲਥ ਅਕਾਊਂਟਸ ਨਾਲ ਜੋੜੇ ਗਏ ਹਨ

Posted On: 17 DEC 2024 3:28PM by PIB Chandigarh

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ), ਹੈਲਥ ਈਕੋਸਿਸਟਮ ਦੇ ਤਹਿਤ ਹੈਲਥ ਅੰਕੜਿਆਂ ਦੇ ਅੰਤਰ-ਸੰਚਾਲਨ ਔਨਲਾਈਨ ਪਲੈਟਫਾਰਮ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ ਤਾਂਕਿ ਹਰੇਕ ਨਾਗਰਿਕ ਦਾ ਵਿਸਤਾਰਿਤ ਇਲੈਕਟ੍ਰੌਨਿਕ ਹੈਲਥ ਰਿਕਾਰਡ ਰੱਖਿਆ ਜਾ ਸਕੇ। ਇਸ ਮਿਸ਼ਨ ਦਾ ਉਦੇਸ਼ ਦੇਸ਼ ਵਿੱਚ ਏਕੀਕ੍ਰਿਤ ਡਿਜੀਟਲ ਹੈਲਥ ਇਨਫ੍ਰਾਸਟ੍ਰਕਚਰ ਲਈ ਜ਼ਰੂਰੀ ਅਧਾਰ ਵਿਕਸਿਤ ਕਰਨਾ ਹੈ।

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਵਿੱਚ ਮੁੱਖ ਤੌਰ ‘ਤੇ ਆਯੁਸ਼ਮਾਨ ਭਾਰਤ ਹੈਲਥ ਅਕਾਊਂਟਸ (ਏਬੀਐੱਚਏ), ਹੈਲਥ ਪੇਸ਼ੇਵਰ ਰਜਿਸਟਰੀ (ਐੱਚਪੀਆਰ), ਹੈਲਥ ਸੁਵਿਧਾਵਾਂ (ਐੱਚਐੱਫਆਰ) ਅਤੇ ਔਸ਼ਧੀ ਰਜਿਸਟਰੀ ਸ਼ਾਮਲ ਹਨ।

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦਾ ਉਦੇਸ਼ ਹੈਲਥ ਕੇਅਰ ਅਧਿਕ ਪਾਰਦਰਸ਼ੀ, ਸੁਰੱਖਿਅਤ, ਸਮਾਵੇਸ਼ੀ, ਪਹੁੰਚਯੋਗ, ਸਮੇਂ ‘ਤੇ ਉਪਲਬਧ ਕਰਵਾਉਣ ਅਤੇ ਸਭ ਤੋਂ ਅਹਿਮ ਇਸ ਨੂੰ ਨਾਗਰਿਕ ਕੇਂਦ੍ਰਿਤ ਬਣਾਉਣਾ ਹੈ।

10 ਦਸਬੰਰ 2024 ਤੱਕ, ਕੁੱਲ 71,16,45,172 (~71.16  ਕਰੋੜ) ਏਬੀਐੱਚਏ ਬਣਾਏ ਗਏ ਹਨ। ਇਨ੍ਹਾਂ ਵਿੱਚ ਹੈਲਥ ਕੇਅਰ ਰਜਿਸਟਰੀ ਵਿੱਚ 3,54,130 (~3.54  ਲੱਖ) ਹੈਲਥ ਸੁਵਿਧਾਵਾਂ ਰਜਿਸਟਰਡ ਕੀਤੀਆਂ ਗਈਆਂ ਹਨ। ਹੈਲਥ ਪੇਸ਼ੇਵਰ ਰਜਿਸਟਰੀ ਵਿੱਚ 5,37,980 (~5.37  ਲੱਖ) ਹੈਲਥ ਕਰਮਚਾਰੀਆਂ ਨੂੰ ਰਜਿਸਟਰਡ ਕੀਤਾ ਗਿਆ ਹੈ ਅਤੇ 45,99,97,067 (~45.99 ਕਰੋੜ) ਹੈਲਥ ਰਿਕਾਰਡ ਆਯੁਸ਼ਮਾਨ ਭਾਰਤ ਹੈਲਥ ਅਕਾਊਂਟਸ ਦੇ ਨਾਲ ਜੋੜੇ ਗਏ ਹਨ।

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਸਵੈ-ਇੱਛਕ ਹੈ। ਆਯੁਸ਼ਮਾਨ ਭਾਰਤ ਹੈਲਥ ਅਕਾਊਂਟਸ ਦੇ ਵਿਭਿੰਨ ਲਾਭਾਂ ਬਾਰੇ ਲੋਕਾਂ, ਹੈਲਥ ਕੇਅਰ ਪ੍ਰਦਾਤਾਵਾਂ ਅਤੇ ਸੰਸਥਾਨਾਂ ਦਰਮਿਆਨ ਜਾਗਰੂਕਤਾ ਵਧਾਉਣ ਲਈ ਕਈ ਜਾਗਰੂਕਤਾ ਅਭਿਯਾਨ ਅਤੇ ਪ੍ਰਯਾਸ ਚਲ ਰਹੇ  ਹਨ। ਹਸਤਪਤਾਲਾਂ ਅਤੇ ਸਿਹਤ ਪ੍ਰਣਾਲੀਆਂ ਨੂੰ ਏਬੀਐੱਚਏ ਦੇ ਨਾਲ ਜੋੜਨ ਲਈ ਸਮਰੱਥਾ ਵਧਾਉਣ ਲਈ ਸਹਾਇਤਾ ਦਿੱਤੀ ਜਾ ਰਹੀ ਹੈ। ਨੈਸ਼ਨਲ ਹੈਲਥ ਅਥਾਰਿਟੀ (ਐੱਨਐੱਚਏ) ਨੇ ਲਾਗੂਕਰਨ ਏਜੰਸੀ ਦੇ ਤੌਰ ‘ਤੇ ਪ੍ਰਚਾਰ ਦੁਆਰਾ ਹੈਲਥ ਸੁਵਿਧਾਵਾਂ ਬਾਰੇ ਜਾਗਰੂਕਤਾ ਅਭਿਯਾਨ ਸ਼ੁਰੂ ਕੀਤਾ ਹੈ।

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ, ਵਪਾਰ ਮੇਲਿਆਂ, ਮੈਰਾਥੌਨ ਦੌੜ, ਚਿਕਿਤਸਾ ਸੰਮੇਲਨਾਂ, ਟੈਕਨੋਲੋਜੀ ਪ੍ਰੋਗਰਾਮਾਂ ਆਦਿ ਜਨਤਕ ਪ੍ਰੋਗਰਾਮਾਂ ਵਿੱਚ ਭਾਗੀਦਾਰੀ ਰਾਹੀਂ ਜਾਗਰੂਕਤਾ ਅਤੇ ਨਾਗਰਿਕ ਜੁੜਾਅ ਨੂੰ ਹੁਲਾਰਾ ਦਿੰਦਾ ਹੈ ਜਿਸ ਨਾਲ ਆਯੁਸ਼ਮਾਨ ਭਾਰਤ ਹੈਲਥ ਅਕਾਊਂਟਸ ਖੋਲ੍ਹਣ ਅਤੇ ਡਿਜੀਟਲ ਹੈਲਥ ਕੇਅਰ ਅਪਣਾਉਣ ਨੂੰ ਹੁਲਾਰਾ ਮਿਲਦਾ ਹੈ। ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਸਥਾਨਕ ਪੱਧਰ ‘ਤੇ ਇਸ ਨੂੰ ਅਪਣਾਉਣ ਨੂੰ ਪ੍ਰੇਰਿਤ ਕਰਨ ਲਈ ਸੂਚਨਾ, ਸਿੱਖਿਆ ਅਤੇ ਸੰਚਾਰ ਜਿਹੀਆਂ ਲਕਸ਼ਿਤ ਗਤੀਵਿਧੀਆਂ ਅਤੇ ਸਮਰੱਥਾ ਨਿਰਮਾਣ ਕੀਤੇ ਜਾਂਦੇ ਹਨ।

ਇਸ ਨੂੰ ਅਪਣਾਉਣ ਵਿੱਚ ਮਹੱਤਵਪੂਰਨ ਪ੍ਰਗਤੀ ਦੇਖੀ ਗਈ ਹੈ ਅਤੇ 70 ਕਰੋੜ ਤੋਂ ਵਧ ਏਬੀਐੱਚਏ ਕੇਂਦਰ ਬਣਾਏ ਗਏ ਹਨ। ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ, ਪ੍ਰਜਨਨ ਬਾਲ ਸਿਹਤ (ਆਰਸੀਐੱਚ) ਯੋਜਨਾ, ਟੀਬੀ ਮਰੀਜ਼ਾਂ ਦੇ ਪੋਸ਼ਣ ਸਬੰਧੀ ਨਿਕਸ਼ੇ ਪੋਸ਼ਣ ਯੋਜਨਾ, ਕੈਂਸਰ, ਸ਼ੂਗਰ, ਕਾਰਡੀਓਵੈਸਕੁਲਰ ਬਿਮਾਰੀਆਂ ਅਤੇ ਸਟ੍ਰੋਕ ਦੀ ਰੋਕਥਾਮ ਅਤੇ ਕੰਟਰੋਲ ਦੇ ਰਾਸ਼ਟਰੀ ਪ੍ਰੋਗਰਾਮ (ਐੱਨਪੀਸੀਡੀਸੀਐੱਸ) ਜਿਹੀਆਂ ਸਰਕਾਰੀ ਯੋਜਨਾਵਾਂ ਦੇ ਨਾਲ ਏਕੀਕਰਣ ਅਤੇ ਹਸਪਤਾਲਾਂ, ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸ ਅਤੇ ਵਿਭਿੰਨ ਸਰਕਾਰੀ ਹਸਪਤਾਲਾਂ ਵਿੱਚ ਤੁਰੰਤ ਓਪੀਡੀ ਰਜਿਸਟ੍ਰੇਸ਼ਨ ਅਤੇ ਤੇਜ਼ੀ ਨਾਲ ਭੁਗਤਾਨ ਲਈ ਕਿਊਆਰ ਅਧਾਰਿਤ ਸੇਵਾਵਾਂ ਜਿਹੀਆਂ ਪਹਿਲਾਂ ਨਾਲ ਡਿਜੀਟਲ ਹੈਲਥ ਅਕਾਊਂਟਸ ਨੂੰ ਅਪਣਾਉਣ ਵਿੱਚ ਵਾਧਾ ਹੋਇਆ ਹੈ। ਨਿੱਜੀ ਹੈਲਥ ਕੇਅਰ ਪ੍ਰਦਾਤਾ ਵੀ ਆਯੁਸ਼ਮਾਨ ਭਾਰਤ ਹੈਲਥ ਅਕਾਊਂਟਸ ਦੇ ਪ੍ਰਾਵਧਾਨ ਤੇਜ਼ੀ ਨਾਲ ਅਪਣਾ ਰਹੇ ਹਨ।

ਸਰਕਾਰ ਹੈਲਥਕੇਅਰ ਈਕੋਸਿਸਟਮ ਨੂੰ ਵਿਕਸਿਤ ਕਰਨ ਵਿੱਚ ਡਿਜੀਟਲ ਰਿਕਾਰਡ ਰੱਖਣ ਦੇ ਮਹੱਤਵ ਨੂੰ ਸਮਝਦੇ ਹੋਏ ਡਿਜੀਟਲ ਹੈਲਥ ਕੇਅਰ ਸਬੰਧੀ ਜ਼ਰੂਰੀ ਢਾਂਚਾ ਮਜ਼ਬੂਤ ਕਰ ਰਹੀ ਹੈ। ਸਮਰੱਥਾ ਵਧਾਉਣਾ ਸੁਨਿਸ਼ਚਿਤ ਕਰਦੇ ਹੋਏ, ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੁਆਰਾ ਉਹ ਜ਼ਰੂਰੀ ਡਿਜੀਟਲ ਸਿਹਤ ਸਮਾਧਾਨ ਅਤੇ ਢਾਂਚਾ ਨਿਰਮਿਤ ਕਰ ਰਹੀ ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਵ ਜਾਧਵ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

****

ਐੱਮਵੀ


(Release ID: 2085659) Visitor Counter : 15