ਜਹਾਜ਼ਰਾਨੀ ਮੰਤਰਾਲਾ
ਗ੍ਰੀਨ ਟੱਗ ਟ੍ਰਾਂਜ਼ਿਸ਼ਨ ਪ੍ਰੋਗਰਾਮ
Posted On:
06 DEC 2024 4:11PM by PIB Chandigarh
ਗ੍ਰੀਨ ਟੱਗ (ਵੱਡੇ ਜਹਾਜ਼ਾਂ ਨੂੰ ਖਿੱਚਣ ਵਾਲੀ ਛੋਟੀ ਕਿਸ਼ਤੀ) ਟ੍ਰਾਂਜ਼ਿਸ਼ਨ ਪ੍ਰੋਗਰਾਮ (ਜੀਟੀਟੀਪੀ) ਦਾ ਉਦੇਸ਼ ਭਾਰਤ ਦੀ ਬੰਦਰਗਾਹ ਟੱਗ ਫਲੀਟ ਨੂੰ ਰਵਾਇਤੀ ਡੀਜ਼ਲ ਨਾਲ ਚੱਲਣ ਵਾਲੇ ਪਾਵਰਡ ਵੈਸਲ ਨੂੰ ਹਰਿਤ ਵਿਕਲਪਾਂ ਵਿੱਚ ਤਬਦੀਲ ਕਰਨਾ ਹੈ। ਇਹ 2024 ਤੋਂ 2040 ਤੱਕ ਪੰਜ ਪੜਾਵਾਂ ਵਿੱਚ ਫੈਲੀ ਇੱਕ ਪੜਾਅਵਾਰ ਪਹੁੰਚ ਦੁਆਰਾ ਪ੍ਰਾਪਤ ਕੀਤਾ ਗਿਆ ਹੈ। ਇਹ ਪਰਿਵਰਤਨ ਨਿਰਵਿਘਨ ਹੋਣ ਲਈ ਤਿਆਰ ਕੀਤਾ ਗਿਆ ਹੈ, ਜਿਸ ਨਾਲ ਪਰੰਪਰਾਗਤ ਟੱਗ ਨੂੰ ਹੌਲੀ-ਹੌਲੀ ਸਮਾਪਤ ਕੀਤਾ ਜਾ ਸਕੇ।
ਜੀਟੀਟੀਪੀ ਦੀ ਸ਼ੁਰੂਆਤ ਅਗਸਤ 16, 2024 ਵਿੱਚ ਕੀਤੀ ਗਈ ਸੀ। ਜੀਟੀਟੀਪੀ ਦੇ ਪਹਿਲੇ ਪੜਾਅ ਵਿੱਚ ਚਾਰ ਪ੍ਰਮੁੱਖ ਬੰਦਰਗਾਹਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਹਰੇਕ ਬੰਦਰਗਾਹ ਰਾਹੀਂ ਘੱਟੋ-ਘੱਟ ਦੋ ਗ੍ਰੀਨ ਟੱਗ ਖਰੀਦ/ਵਰਤੋਂ ‘ਤੇ ਲੈਣ ਦਾ ਟੀਚਾ ਰੱਖਿਆ ਗਿਆ ਹੈ।
ਜੀਟੀਟੀਪੀ ਸਿੱਧੇ ਤੌਰ ‘ਤੇ ਸਮੁੰਦਰੀ ਅੰਮ੍ਰਿਤ ਕਾਲ ਵਿਜ਼ਨ 2047 ਨਾਲ ਜੁੜਿਆ ਹੋਇਆ ਹੈ, ਜਿਸ ਦਾ ਉਦੇਸ਼ 2030 ਤੱਕ ਬੰਦਰਗਾਹਾਂ ਦੇ ਪੋਰਟ ਵੈਸਲ ਤੋਂ ਜੀਐੱਚਜੀ ਨਿਕਾਸ ਨੂੰ 30% ਤੱਕ ਘਟਾਉਣਾ ਹੈ। ਬੰਦਰਗਾਹ ਦੇ ਜਹਾਜ਼ਾਂ ਤੋਂ ਨਿਕਾਸ ਨੂੰ ਘਟਾਉਣ 'ਤੇ ਜੀਟੀਟੀਪੀ ਦਾ ਧਿਆਨ ਕੇਂਦ੍ਰਿਤ ਕਰਨਾ ਇਸ ਵਿਆਪਕ ਟੀਚੇ ਲਈ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ।
ਇਹ ਜਾਣਕਾਰੀ ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਲਿਖਤੀ ਉੱਤਰ ਵਿੱਚ ਦਿੱਤੀ।
*****
ਡੀਐੱਸ/ਏਕੇ
(Release ID: 2085567)
Visitor Counter : 9