ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਦੀ ਮੇਜ਼ਬਾਨੀ ਕੀਤੀ


ਸ੍ਰੀਲੰਕਾ ਦੇ ਟਿਕਾਊ ਆਰਥਿਕ ਵਿਕਾਸ ਲਈ ਸ੍ਰੀਲੰਕਾ ਸਰਕਾਰ ਦੇ ਪ੍ਰਯਾਸਾਂ ਦਾ ਭਾਰਤ ਸਮਰਥਨ ਕਰਨਾ ਜਾਰੀ ਰੱਖੇਗਾ: ਰਾਸ਼ਟਰਪਤੀ ਦ੍ਰੌਪਦੀ ਮੁਰਮੂ

Posted On: 16 DEC 2024 9:46PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ  ਮੁਰਮੂ ਨੇ ਅੱਜ (16 ਦਸੰਬਰ 2024) ਰਾਸ਼ਟਰਪਤੀ ਭਵਨ ਵਿਖੇ  ਸ੍ਰੀਲੰਕਾ ਦੇ ਡੈਮੋਕ੍ਰੇਟਿਕ ਸੋਸ਼ਲਿਸਟ ਰਿਪਬਲਿਕ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਅਨੁਰਾ ਕੁਮਾਰਾ ਦਿਸਾਨਾਯਕ  ਦਾ ਸੁਆਗਤ ਕੀਤਾ। ਰਾਸ਼ਟਰਪਤੀ ਮੁਰਮੂ ਨੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਦਾਅਵਤ ਦੀ ਮੇਜ਼ਬਾਨੀ ਭੀ ਕੀਤੀ। 

ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦਿਸਾਨਾਯਕ  ਅਤੇ ਉਨ੍ਹਾਂ ਦੇ ਵਫ਼ਦ ਦਾ ਸੁਆਗਤ ਕਰਦੇ ਹੋਏ, ਰਾਸ਼ਟਰਪਤੀ ਨੇ  ਸ੍ਰੀਲੰਕਾ  ਵਿੱਚ ਹਾਲੀਆ ਹੋਈਆਂ ਰਾਸ਼ਟਰਪਤੀ ਅਤੇ ਸੰਸਦੀ ਚੋਣਾਂ ਵਿੱਚ ਉਨ੍ਹਾਂ ਦੀ ਜਿੱਤ ਲਈ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।

 

ਰਾਸ਼ਟਰਪਤੀ ਨੇ ਕਿਹਾ ਕਿ  ਸ੍ਰੀਲੰਕਾ  ਭਾਰਤ ਦੀ 'ਗੁਆਂਢ ਪਹਿਲਾਂ(‘ਨੈਬਰਹੁੱਡ ਫਸਟ’-‘Neighbourhood First’) ਦੀ ਨੀਤੀ ਅਤੇ ਸਾਗਰ ਵਿਜ਼ਨ (SAGAR Vision) ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇੱਕ ਕਰੀਬੀ ਅਤੇ ਭਰੋਸੇਯੋਗ ਸਾਂਝੇਦਾਰ ਦੇ ਰੂਪ ਵਿੱਚ, ਭਾਰਤ  ਸ੍ਰੀਲੰਕਾ  ਦੇ ਟਿਕਾਊ ਆਰਥਿਕ ਵਿਕਾਸ ਦੇ ਲਈ  ਸ੍ਰੀਲੰਕਾ  ਸਰਕਾਰ ਦੇ  ਪ੍ਰਯਾਸਾਂ ਦਾ ਸਮਰਥਨ ਕਰਨਾ ਜਾਰੀ ਰੱਖੇਗਾ।

ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਅੱਜ ਅਪਣਾਇਆ ਗਿਆ ਸੰਯੁਕਤ ਬਿਆਨ ਬਹੁਪੱਖੀ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਦੇ ਲਈ ਦੋਹਾਂ ਦੇਸ਼ਾਂ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ  ਸ੍ਰੀਲੰਕਾ  ਨਾਲ ਭਾਰਤ ਦੀ ਵਿਆਪਕ ਵਿਕਾਸ ਸਹਾਇਤਾ ਸਾਂਝੇਦਾਰੀ (comprehensive development assistance partnership)  ਸ੍ਰੀਲੰਕਾ  ਦੀਆਂ ਪ੍ਰਾਥਮਿਕਤਾਵਾਂ ਅਤੇ ਜ਼ਰੂਰਤਾਂ 'ਤੇ ਅਧਾਰਿਤ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਭਾਰਤ ਦੀ ਨਿਵੇਸ਼ ਅਗਵਾਈ ਨਾਲ ਆਰਥਿਕ ਸੁਧਾਰ ਅਤੇ ਸਥਿਰਤਾ ਵਿੱਚ ਮਦਦ ਮਿਲੇਗੀ।

 

ਰਾਸ਼ਟਰਪਤੀ ਨੇ ਇਹ ਭੀ ਯਾਦ ਕੀਤਾ ਕਿ ਸਾਡੇ ਲੋਕਾਂ ਦੇ  ਦਰਮਿਆਨ ਇਤਿਹਾਸਿਕ ਸਬੰਧ ਸਾਡੇ ਦੁਵੱਲੇ ਸਹਿਯੋਗ ਦਾ ਇੱਕ ਬੁਨਿਆਦੀ ਅਤੇ ਸਤਿਕਾਰਤ ਤੱਤ ਹਨ।

ਦੋਹਾਂ ਨੇਤਾਵਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਯਾਤਰਾ ਸ਼ਾਂਤੀ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਸਮ੍ਰਿੱਧੀ ਦੇ ਲਈ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਵਾਸਤੇ ਗਤੀ ਪ੍ਰਦਾਨ ਕਰੇਗੀ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ

 

*********

ਐੱਮਜੇਪੀਐੱਸ/ਐੱਸਆਰ


(Release ID: 2085317) Visitor Counter : 15