ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 17 ਤੋਂ 21 ਦਸੰਬਰ ਤੱਕ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਦਾ ਦੌਰਾ ਕਰਨਗੇ
Posted On:
16 DEC 2024 7:23PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 17 ਤੋਂ 21 ਦਸੰਬਰ, 2024 ਤੱਕ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਦਾ ਦੌਰਾ ਕਰਨਗੇ। ਇਸ ਯਾਤਰਾ ਦੇ ਦੌਰਾਨ, ਰਾਸ਼ਟਰਪਤੀ ਰਾਸ਼ਟਰਪਤੀ ਨਿਲਯਮ, ਬੋਲਾਰਮ, ਸਿਕੰਦਰਾਬਾਦ ਵਿੱਚ ਪ੍ਰਵਾਸ ਕਰਨਗੇ।
17 ਦਸੰਬਰ ਨੂੰ, ਰਾਸ਼ਟਰਪਤੀ ਏਮਸ (AIIMS), ਮੰਗਲਾਗਿਰੀ, ਆਂਧਰ ਪ੍ਰਦੇਸ਼ ਦੇ ਦੀਖਿਆਂਤ (ਕਨਵੋਕੇਸ਼ਨ) ਸਮਾਰੋਹ ਵਿੱਚ ਸ਼ਾਮਲ ਹੋਣਗੇ।
18 ਦਸੰਬਰ ਨੂੰ, ਰਾਸ਼ਟਰਪਤੀ ਰਾਸ਼ਟਰਪਤੀ ਨਿਲਯਮ. ਬੋਲਾਰਮ, ਸਿਕੰਦਰਾਬਾਦ ਵਿੱਚ ਵਿਭਿੰਨ ਪਹਿਲਾਂ ਦਾ ਉਦਘਾਟਨ ਕਰਨਗੇ/ਨੀਂਹ ਪੱਥਰ ਰੱਖਣਗੇ।
20 ਦਸੰਬਰ ਨੂੰ, ਰਾਸ਼ਟਰਪਤੀ ਕਾਲਜ ਆਵ੍ ਡਿਫੈਂਸ ਮੈਨੇਜਮੈਂਟ, ਸਿਕੰਦਰਾਬਾਦ ਨੂੰ ਪ੍ਰੈਜ਼ੀਡੈਂਟਸ ਕਲਰ ਪ੍ਰਦਾਨ ਕਰਨਗੇ। ਉਸੇ ਸ਼ਾਮ, ਉਹ ਰਾਜ ਦੇ ਪਤਵੰਤਿਆਂ, ਪ੍ਰਮੁੱਖ ਨਾਗਰਿਕਾਂ, ਸਿੱਖਿਆ ਸ਼ਾਸਤਰੀਆਂ ਆਦਿ ਦੇ ਲਈ ਰਾਸ਼ਟਰਪਤੀ ਨਿਲਯਮ ਵਿੱਚ ਆਯੋਜਿਤ ਇੱਕ ਪ੍ਰੀਤੀ ਭੋਜਨ ਸੁਆਗਤ ਸਮਾਰੋਹ (ਐਟ ਹੋਮ ਰਿਸੈਪਸ਼ਨ) ਦੀ ਮੇਜ਼ਬਾਨੀ ਕਰਨਗੇ।
***
ਐੱਮਜੇਪੀਐੱਸ/ਐੱਸਆਰ
(Release ID: 2085063)
Visitor Counter : 15