ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
azadi ka amrit mahotsav

ਸਮਾਲ ਅਤੇ ਮਾਈਕ੍ਰੋ ਫੂਡ ਪ੍ਰੋਸੈੱਸਿੰਗ ਉੱਦਮੀਆਂ ਲਈ ਫੰਡਸ

Posted On: 12 DEC 2024 12:37PM by PIB Chandigarh

ਫੂਡ ਪ੍ਰੋਸੈੱਸਿਗ ਇੰਡਸਟਰੀਜ਼ ਮੰਤਰਾਲੇ ਆਪਣੀ ਕੇਂਦਰੀ ਖੇਤਰ ਦੀ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ (PMKSY), ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕੀਮ ਫਾਰ ਫੂਡ ਪ੍ਰੋਸੈੱਸਿੰਗ ਇੰਡਸਟਰੀ (PLISFPI) ਅਤੇ ਕੇਂਦਰ ਸਪਾਂਸਰਡ ਪੀਐੱਮ ਫਾਰਮੇਲਾਈਜ਼ੇਸ਼ਨ ਆਫ ਮਾਈਕ੍ਰੋ ਫੂਡ ਪ੍ਰੋਸੈੱਸਿੰਗ ਇੰਟਰਪ੍ਰਾਈਜ਼ਿਜ (PMFME)  ਸਕੀਮ ਦੇ ਮਾਧਿਅਮ ਨਾਲ ਦੇਸ਼ ਭਰ ਵਿੱਚ ਸਬੰਧਿਤ ਉਦਯੋਗਾਂ ਦੀ ਸਥਾਪਨਾ/ਵਿਸਤਾਰ ਲਈ ਸਮਾਲ ਅਤੇ ਮਾਈਕ੍ਰੋ ਸਹਿਤ ਫੂਡ ਪ੍ਰੋਸੈੱਸਿੰਗ ਉੱਦਮੀਆਂ ਨੂੰ ਪ੍ਰੋਤਸਾਹਿਤ ਕਰ ਰਿਹਾ ਹੈ। ਇਹ ਯੋਜਨਾਵਾਂ ਮੰਗ ਅਧਾਰਿਤ ਹਨ ਨਾ ਕਿ ਕਿਸੇ ਵਿਸ਼ੇਸ਼ ਖੇਤਰ ਜਾਂ ਰਾਜ ਦੇ ਲਈ।

 

ਪੀਐੱਮਕੇਐੱਸਵਾਈ ਦੀਆਂ ਉਪ-ਯੋਜਨਾਵਾਂ ਦੇ ਤਹਿਤ, ਫੂਡ ਪ੍ਰੋਸੈੱਸਿੰਗ ਇੰਡਸਟਰੀ ਮੰਤਰਾਲੇ 15ਵੇਂ ਫਾਈਨਾਂਸ ਕਮਿਸ਼ਨ ਸਾਇਕਲ (Finance Commission Cycle) ਦੇ ਲਈ 5520 ਕਰੋੜ ਰੁਪਏ ਦੇ ਕੁੱਲ ਖਰਚ ਦੇ ਨਾਲ ਉੱਦਮੀਆਂ ਨੂੰ ਜ਼ਿਆਦਾਤਰ ਲੋਨ ਨਾਲ ਜੁੜੀ ਵਿੱਤੀ ਸਹਾਇਤਾ (ਪੂੰਜੀ ਸਬਸਿਜੀ) ਪ੍ਰਦਾਨ ਕਰਦਾ ਹੈ। ਫੂਡ ਪ੍ਰੋਸੈੱਸਿੰਗ ਇੰਡਸਟਰੀ ਮੰਤਰਾਲੇ ਨੇ 31 ਅਕਤੂਬਰ, 2024 ਤੱਕ ਪੀਐੱਮਕੇਐੱਸਵਾਈ ਨਾਲ ਸਬੰਧਿਤ ਕੰਪੋਨੈਂਟ ਸਕੀਮਾਂ ਦੇ ਤਹਿਤ 41 ਮੈਗਾ ਫੂਡ ਪਾਰਕ, 399 ਕੋਲਡ ਚੇਨ ਪ੍ਰੋਜੈਕਟਸ, 76 ਐਗਰੋ-ਪ੍ਰੋਸੈੱਸਿੰਗ ਕਲਸਟਰ, 559 ਫੂਡ ਪ੍ਰੋਸੈੱਸਿੰਗ ਯੂਨਿਟਾਂ, 61 ਕ੍ਰਿਏਸ਼ਨ ਆਫ  ਬੈਕਵਰਡ ਅਤੇ ਫਾਰਵਰਡ ਲਿੰਕੇਜ਼ ਪ੍ਰੋਜੈਕਟਸ ਅਤੇ 51 ਆਪਰੇਸ਼ਨ ਗ੍ਰੀਨ ਪ੍ਰੋਜੈਕਟਸ ਨੂੰ ਮਨਜ਼ੂਰੀ ਦਿੱਤੀ ਹੈ।

 

ਫੂਡ ਪ੍ਰੋਸੈੱਸਿੰਗ ਇੰਡਸਟਰੀ ਮੰਤਰਾਲੇ ਪੀਐੱਮਐੱਫਐੱਮਈ ਸਕੀਮ ਦੇ ਤਹਿਤ ਮਾਈਕ੍ਰੋ ਫੂਡ ਪ੍ਰੋਸੈੱਸਿੰਗ ਉੱਦਮਾਂ ਦੀ ਸਥਾਪਨਾ/ਅੱਪਗ੍ਰੇਡੇਸ਼ਨ ਲਈ ਵਿੱਤੀ, ਤਕਨੀਕੀ ਅਤੇ ਵਪਾਰਕ ਸਹਾਇਤਾ ਵੀ ਪ੍ਰਦਾਨ ਕਰਦਾ ਹੈ। 10,000 ਕਰੋੜ ਰੁਪਏ ਦੇ ਕੁੱਲ ਖਰਚ ਦੇ ਨਾਲ ਇਹ ਸਕੀਮ 2020-21 ਤੋਂ 2025-26 ਤੱਕ ਚਾਲੂ ਹੈ। 31 ਅਕਤੂਬਰ, 2024 ਤੱਕ ਪੀਐੱਮਐਫਐੱਮਈ ਸਕੀਮ ਦੇ ਤਹਿਤ ਸਹਾਇਤਾ ਦੇ ਲਈ ਕੁੱਲ 1,08,580 ਮਾਈਕ੍ਰੋ ਫੂਡ ਪ੍ਰੋਸੈੱਸਿੰਗ ਉੱਦਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਪੀਐੱਲਆਈਐੱਸਐੱਫਪੀਆਈ ਦਾ ਉਦੇਸ਼ ਹੋਰ ਗੱਲਾਂ ਦੇ ਇਲਾਵਾ ਗਲੋਬਲ ਫੂਡ ਮੈਨੂਫੈਕਚਰਿੰਗ ਚੈਂਪੀਅਨਾਂ ਦੇ ਨਿਰਮਾਣ ਵਿੱਚ ਸਹਾਇਤਾ ਕਰਨਾ ਅਤੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਫੂਡ ਪ੍ਰੋਡਕਟਸ ਦੇ ਭਾਰਤੀ ਬ੍ਰਾਂਡਾਂ ਦਾ ਸਮਰਥਨ ਕਰਨਾ ਹੈ। ਇਹ ਯੋਜਨਾ 2021-22 ਤੋਂ 2026-27 ਤੱਕ ਛੇ ਵਰ੍ਹੇ ਦੀ ਮਿਆਦ ਵਿੱਚ 10,900 ਕਰੋੜ ਰੁਪਏ ਦੇ ਖਰਚ ਦੇ ਨਾਲ ਲਾਗੂ ਕੀਤੀ ਜਾ ਰਹੀ ਹੈ। ਹੁਣ ਤੱਕ ਯੋਜਨਾ ਦੀਆਂ ਵਿਭਿੰਨ ਸ਼੍ਰੇਣੀਆਂ ਦੇ ਤਹਿਤ 171 ਫੂਡ ਪ੍ਰੋਸੈੱਸਿੰਗ ਕੰਪਨੀਆਂ ਨੂੰ ਸਹਾਇਤਾ ਦੇ ਲਈ ਮਨਜ਼ੂਰੀ ਦਿੱਤੀ ਗਈ ਹੈ।

ਕੇਂਦਰੀ ਫੂਡ ਪ੍ਰੋਸੈੱਸਿੰਗ ਇੰਡਸਟਰੀਜ਼ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

 

*****

ਐੱਸਟੀਕੇ


(Release ID: 2084221) Visitor Counter : 31