ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਰਾਏਰੰਗਪੁਰ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

Posted On: 07 DEC 2024 12:36PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (7 ਦਸੰਬਰ, 2024) ਓਡੀਸ਼ਾ ਦੇ ਰਾਏਰੰਗਪੁਰ ਵਿੱਚ ਤਿੰਨ ਰੇਲ ਲਾਈਨਾਂ; ਬਾਂਗੀਰਿਪੋਸੀ-ਗੋਰੂਮਹਿਸਾਨੀ; ਬੁਰਾਮਾਰਾ-ਚਾਕੁਲਿਯਾ;ਅਤੇ ਬਦਾਮਪਹਾੜ-ਕੇਂਦੁਝਾਰਗੜ੍ਹ ਦੇ ਨਾਲ ਹੀ ਕਬਾਇਲੀ ਖੋਜ ਅਤੇ ਵਿਕਾਸ ਕੇਂਦਰ, ਦੰਡਬੋਸ ਹਵਾਈ ਅੱਡੇ; ਅਤੇ ਰਾਏਰੰਗਪੁਰ ਦੇ ਉਪ ਮੰਡਲ ਹਸਪਤਾਲ ਦੇ ਨਵੇਂ ਭਵਨ ਦੀ ਨੀਂਹ ਰੱਖੀ।     

ਇਸ ਅਵਸਰ ’ਤੇ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਧਰਤੀ ਦੀ ਬੇਟੀ ਹੋਣ ’ਤੇ ਹਮੇਸ਼ਾ ਮਾਣ ਰਿਹਾ ਹੈ। ਜ਼ਿੰਮੇਦਾਰੀਆਂ ਅਤੇ ਰੁਝੇਵਿਆਂ ਨੇ ਉਨ੍ਹਾਂ ਨੂੰ ਕਦੇ ਵੀ ਆਪਣੀ ਜਨਮਭੂਮੀ ਅਤੇ ਇੱਥੇ ਦੇ ਲੋਕਾਂ ਤੋਂ ਦੂਰ ਨਹੀਂ ਕੀਤਾ। ਬਲਕਿ ਲੋਕਾਂ ਦਾ ਪਿਆਰ ਉਨ੍ਹਾਂ ਨੂੰ ਹਮੇਸ਼ਾ ਆਪਣੇ ਵੱਲ ਖਿੱਚਦਾ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਮਾਤ੍ਰਭੂਮੀ ਉਨ੍ਹਾਂ ਦੇ ਵਿਚਾਰਾਂ ਅਤੇ ਕਾਰਜਾਂ ਵਿੱਚ ਬਸੀ ਹੈ। ਇਸ ਖੇਤਰ ਦੇ ਲੋਕਾਂ ਦਾ ਪਵਿੱਤਰ ਅਤੇ ਗਹਿਰਾ ਸਨੇਹ ਹਮੇਸ਼ਾ ਉਨ੍ਹਾਂ ਦੇ ਮਨ ਵਿੱਚ ਗੂੰਜਦਾ ਰਹਿੰਦਾ ਹੈ। 

ਰਾਸ਼ਟਰਪਤੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਰੇਲ ਪ੍ਰੋਜੈਕਟਾਂ ਅਤੇ ਏਅਰਪੋਰਟ ਨਾਲ ਖੇਤਰ ਵਿੱਚ ਟ੍ਰਾਂਸਪੋਰਟੇਸ਼ਨ, ਵਣਜ ਅਤੇ ਕਾਰੋਬਾਰ ਨੂੰ ਹੁਲਾਰਾ ਮਿਲੇਗਾ। 100 ਬੈੱਡਾਂ ਵਾਲਾ ਨਵਾਂ ਹਸਪਤਾਲ ਸਥਾਨਕ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਪ੍ਰਦਾਨ ਕਰੇਗਾ। 

ਰਾਸ਼ਟਰਪਤੀ ਨੇ ਕਿਹਾ ਕਿ ਓਡੀਸ਼ਾ ਭਾਰਤ ਸਰਕਾਰ ਦੇ ਪੂਰਵੋਦਯ (Purvodaya) ਦ੍ਰਿਸ਼ਟੀਕੋਣ ਤੋਂ ਲਾਭ ਲੈ ਰਿਹਾ ਹੈ। ਸਿੱਖਿਆ, ਕੌਸ਼ਲ ਵਿਕਾਸ, ਸਿਹਤ, ਟੂਰਿਜ਼ਮ ਕਨੈਕਟੀਵਿਟੀ ਅਤੇ ਟ੍ਰਾਂਸਪੋਰਟੇਸ਼ਨ ਸੁਵਿਧਾਵਾਂ ਸਮੇਤ ਵਿਭਿੰਨ ਭਲਾਈ ਯੋਜਨਾਵਾਂ ਦੇ ਜ਼ਰੀਏ ਪੂਰੇ ਖੇਤਰ ਦੇ ਵਿਕਾਸ ਨੂੰ ਗਤੀ ਦਿੱਤੀ ਜਾ ਰਹੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਕਬਾਇਲੀ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਏਕਲਵਯ ਮਾਡਲ ਰਿਹਾਇਸ਼ੀ ਸਕੂਲ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਓਡੀਸ਼ਾ ਵਿੱਚ 100 ਤੋਂ ਵੱਧ ਨਵੇਂ ਏਕਲਵਯ ਮਾਡਲ ਰਿਹਾਇਸ਼ੀ ਸਕੂਲ ਸਥਾਪਿਤ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਮਯੂਰਭੰਜ ਜ਼ਿਲ੍ਹੇ ਦੇ 23 ਸਕੂਲ ਵੀ ਸ਼ਾਮਲ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਉਨ੍ਹਾਂ ਸਕੂਲਾਂ ਤੋਂ ਸਿੱਖਿਆ ਪ੍ਰਾਪਤ ਕਰਨ ਦੇ ਬਾਅਦ ਕਬਾਇਲੀ ਬੱਚੇ ਸਮਾਜ ਅਤੇ ਦੇਸ਼ ਦੀ ਪ੍ਰਗਤੀ ਵਿੱਚ ਗੁਣਵੱਤਾਪੂਰਨ ਯੋਗਦਾਨ ਦੇ ਸਕਣਗੇ। 

***

ਐੱਮਜੇਪੀਐੱਸ/ਐੱਸਆਰ


(Release ID: 2082314) Visitor Counter : 15