ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 9 ਦਸੰਬਰ ਨੂੰ ਰਾਜਸਥਾਨ ਅਤੇ ਹਰਿਆਣਾ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ ਰਾਈਜ਼ਿੰਗ ਰਾਸਥਾਨ ਗਲੋਬਲ ਇਨਵੈਸਟਮੈਂਟ ਸਮਿਟ 2024 ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਐੱਲਆਈਸੀ ਦੀ ‘ਬੀਮਾ ਸਖੀ’ ਯੋਜਨਾ ਦੀ ਸ਼ੁਰੂਆਤ ਕਰਨਗੇ
ਪ੍ਰਧਾਨ ਮੰਤਰੀ ਮਹਾਰਾਣਾ ਪ੍ਰਤਾਪ ਹੌਰਟੀਕਲਚਰ ਯੂਨੀਵਰਸਿਟੀ, ਕਰਨਾਲ ਦੇ ਕੈਂਪਸ ਦਾ ਨੀਂਹ ਪੱਥਰ ਰੱਖਣਗੇ
Posted On:
08 DEC 2024 9:46AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 9 ਦਸੰਬਰ ਨੂੰ ਰਾਜਸਥਾਨ ਅਤੇ ਹਰਿਆਣਾ ਦਾ ਦੌਰਾ ਕਰਨਗੇ। ਉਹ ਜੈਪੁਰ ਜਾਣਗੇ ਅਤੇ ਸਵੇਰੇ ਕਰੀਬ 10:30 ਵਜੇ ਜੈਪੁਰ ਪ੍ਰਦਰਸ਼ਨੀ ਅਤੇ ਸੰਮੇਲਨ ਕੇਂਦਰ (ਜੇਈਸੀਸੀ) ਵਿੱਚ ਰਾਈਜ਼ਿੰਗ ਰਾਜਸਥਾਨ ਗਲੋਬਲ ਇਨਵੈਸਟਮੈਂਟ ਸਮਿਟ 2024 ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਪਾਨੀਪਤ ਜਾਣਗੇ ਅਤੇ ਦੁਪਹਿਰ ਕਰੀਬ 2 ਵਜੇ ਐੱਲਆਈਸੀ ਦੀ ਬੀਮਾ ਸਖੀ ਯੋਜਨਾ ਦੀ ਸ਼ੁਰੂਆਤ ਕਰਨਗੇ ਅਤੇ ਮਹਾਰਾਣਾ ਪ੍ਰਤਾਪ ਹੌਰਟੀਕਲਚਰ ਯੂਨੀਵਰਸਿਟੀ, ਦੇ ਮੇਨ ਕੈਂਪਸ ਦਾ ਨੀਂਹ ਪੱਥਰ ਰੱਖਣਗੇ।
ਰਾਜਸਥਾਨ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਜੈਪੁਰ ਵਿੱਚ ਪ੍ਰਦਰਸ਼ਨੀ ਅਤੇ ਸੰਮੇਲਨ ਕੇਂਦਰ (ਜੇਈਸੀਸੀ) ਵਿੱਚ ਰਾਈਜ਼ਿੰਗ ਰਾਜਸਥਾਨ ਗਲੋਬਲ ਇਨਵੈਸਟਮੈਂਟ ਸਮਿਟ 2024 ਅਤੇ ਰਾਜਸਥਾਨ ਗਲੋਬਲ ਬਿਜ਼ਨਿਸ ਐਕਸਪੋ ਦਾ ਉਦਘਾਟਨ ਕਰਨਗੇ। ਉਹ ਇਸ ਅਵਸਰ ’ਤੇ ਉਪਸਥਿਤ ਲੋਕਾਂ ਨੂੰ ਸੰਬੋਧਨ ਵੀ ਕਰਨਗੇ।
ਇਸ ਵਰ੍ਹੇ 9 ਤੋਂ 11 ਦਸੰਬਰ ਤੱਕ ਆਯੋਜਿਤ ਹੋਣ ਵਾਲੇ ਇਨਵੈਸਟਮੈਂਟ ਸਮਿਟ ਦਾ ਵਿਸ਼ਾ ‘ਪੂਰਨ, ਜਿੰਮੇਦਾਰ, ਤਿਆਰ’ ਹੈ। ਸਮਿਟ ਵਿੱਚ ਜਲ ਸੁਰੱਖਿਆ, ਸਸਟੇਨੇਬਲ ਮਾਈਨਿੰਗ, ਸਸਟੇਨੇਬਲ ਫਾਈਨਾਂਸ, ਸਮਾਵੇਸ਼ੀ ਟੂਰਿਜ਼ਮ, ਐਗਰੀ-ਬਿਜ਼ਨਿਸ ਇਨੋਵੇਸ਼ਨਜ਼ ਅਤੇ ਮਹਿਲਾਵਾਂ ਦੀ ਅਗਵਾਈ ਵਾਲੇ ਸਟਾਰਟਅੱਪ ਜਿਹੇ ਵਿਸ਼ਿਆਂ ’ਤੇ 12 ਖੇਤਰੀ ਵਿਸ਼ਾਗਤ ਸੈਸ਼ਨ ਆਯੋਜਿਤ ਕੀਤੇ ਜਾਣਗੇ। ਸਮਿਟ ਦੇ ਦੌਰਾਨ ਅੱਠ ਦੇਸ਼ਾਂ ਦੇ ਸੈਸ਼ਨ ਵੀ ਆਯੋਜਿਤ ਕੀਤੇ ਜਾਣਗੇ ਜਿਸ ਵਿੱਚ ਹਿੱਸਾ ਲੈਣ ਵਾਲੇ ਦੇਸ਼ ‘ਰਹਿਣ ਯੋਗ ਸ਼ਹਿਰਾਂ ਲਈ ਜਲ ਪ੍ਰਬੰਧਨ’. ਉਦਯੋਗਾਂ ਦੀ ਬਹੁਮੁਖੀ ਪ੍ਰਤਿਭਾ-ਮੈਨੂਫੈਕਚਰਿੰਗ ਅਤੇ ਉਸ ਤੋਂ ਪਰ੍ਹੇ’ ਅਤੇ ‘ਟ੍ਰੇਡ ਅਤੇ ਟੂਰਿਜ਼ਮ’ ਜਿਹੇ ਵਿਸ਼ਿਆਂ ‘ਤੇ ਚਰਚਾ ਕਰਨਗੇ।
ਤਿੰਨ ਦਿਨਾਂ ਪ੍ਰਵਾਸੀ ਰਾਜਸਥਾਨੀ ਕਨਕਲੇਵ ਅਤੇ ਐੱਮਐੱਸਐੱਮਈ ਕਨਕਲੇਵ ਵੀ ਆਯੋਜਿਤ ਕੀਤੇ ਜਾਣਗੇ। ਰਾਜਸਥਾਨ ਗਲੋਬਲ ਬਿਜ਼ਨਿਸ ਐਕਸਪੋ ਵਿੱਚ ਰਾਜਸਥਾਨ ਮੰਡਪ, ਕੰਟਰੀ ਮੰਡਪ, ਸਟਾਰਟਅੱਪ ਮੰਡਪ ਜਿਹੇ ਵਿਸ਼ਾਗਤ ਮੰਡਪ ਸ਼ਾਮਲ ਹੋਣਗੇ। ਸਮਿਟ ਵਿੱਚ 16 ਭਾਗੀਦਾਰ ਦੇਸ਼ਾਂ ਅਤੇ 20 ਅੰਤਰਰਾਸ਼ਟਰੀ ਸੰਗਠਨਾਂ ਸਹਿਤ 32 ਤੋਂ ਵੱਧ ਦੇਸ਼ ਹਿੱਸਾ ਲੈਣਗੇ।”
ਹਰਿਆਣਾ ਵਿੱਚ ਪ੍ਰਧਾਨ ਮੰਤਰੀ
ਮਹਿਲਾ ਸਸ਼ਕਤੀਕਰਣ ਅਤੇ ਵਿੱਤੀ ਸਮਾਵੇਸ਼ਨ ਦੇ ਪ੍ਰਤੀ ਆਪਣੀ ਪ੍ਰਤੀਬਧੱਤਾ ਦੇ ਅਨੁਸਾਰ ਪ੍ਰਧਾਨ ਮੰਤਰੀ ਪਾਨੀਪਤ ਵਿੱਚ ‘ਬੀਮਾ ਸਖੀ ਯੋਜਨਾ’ ਦੀ ਸ਼ੁਰੂਆਤ ਕਰਨਗੇ। ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਦੀ ਇਹ ਪਹਿਲ 18-70 ਵਰ੍ਹੇ ਦੀ ਉਮਰ ਦੀਆਂ ਉਨ੍ਹਾਂ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦੇ ਲਈ ਬਣਾਈ ਗਈ ਹੈ ਜੋ ਦਸਵੀਂ ਕਲਾਸ ਪਾਸ ਹਨ। ਉਨ੍ਹਾਂ ਨੂੰ ਵਿੱਤੀ ਸਾਖ਼ਰਤਾ ਅਤੇ ਬੀਮਾ ਜਾਗਰੂਕਤਾ ਨੂੰ ਹੁਲਾਰਾ ਦੇਣ ਦੇ ਲਈ ਪਹਿਲ ਤਿੰਨ ਵਰ੍ਹਿਆਂ ਦੇ ਲਈ ਵਿਸ਼ੇਸ਼ ਟ੍ਰੇਨਿੰਗ ਅਤੇ ਵਜ਼ੀਫਾ ਦਿੱਤੇ ਜਾਣਗੇ। ਟ੍ਰੇਨਿੰਗ ਦੇ ਬਾਅਦ, ਉਹ ਐੱਲਆਈਸੀ ਏਜੰਟ ਵਜੋਂ ਕੰਮ ਕਰ ਸਕਦੀਆਂ ਹਨ ਅਤੇ ਗ੍ਰੈਜੂਏਟ ਬੀਮਾ ਸਖੀਆਂ ਨੂੰ ਐੱਲਆਈਸੀ ਵਿੱਚ ਵਿਕਾਸ ਅਧਿਕਾਰੀ ਦੀ ਭੂਮਿਕਾ ਲਈ ਯੋਗਤਾ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਪ੍ਰਧਾਨ ਮੰਤਰੀ ਸੰਭਾਵੀ ਬੀਮਾ ਸਖੀਆਂ ਨੂੰ ਨਿਯੁਕਤੀ ਸਰਟੀਫਿਕੇਟ ਵੀ ਵੰਡਣਗੇ।
ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਮਹਾਰਾਣਾ ਪ੍ਰਤਾਪ ਹੌਰਟੀਕਲਚਰ ਯੂਨੀਵਰਸਿਟੀ, ਕਰਨਾਲ ਦੇ ਮੇਨ ਕੈਂਪਸ ਦੀ ਨੀਂਹ ਰੱਖਣਗੇ। 495 ਏਕੜ ਵਿੱਚ ਫੈਲੇ ਮੇਨ ਕੈਂਪਸ ਅਤੇ ਛੇ ਖੇਤਰੀ ਖੋਜ ਕੇਂਦਰ 700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਸਥਾਪਿਤ ਕੀਤੇ ਜਾਣਗੇ। ਯੂਨੀਵਰਸਿਟੀ ਵਿੱਚ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਪੜ੍ਹਾਈ ਲਈ ਹੌਰਟੀਕਲਚਰ ਕਾਲਜ ਅਤੇ 10 ਹੌਰਟੀਕਲਚਰ ਵਿਸ਼ਿਆਂ ਨੂੰ ਕਵਰ ਕਰਨ ਵਾਲੇ ਪੰਜ ਸਕੂਲ ਹੋਣਗੇ। ਇਹ ਫਸਲੀ ਵਿਭਿੰਨਤਾ ਅਤੇ ਹੌਰਟੀਕਲਚਰ ਟੈਕਨੋਲੋਜੀਆਂ ਦੇ ਵਿਕਾਸ ਲਈ ਅਤੇ ਵਿਸ਼ਵ ਪੱਧਰੀ ਖੋਜ ਲਈ ਕੰਮ ਕਰੇਗਾ
***
ਐੱਮਜੇਪੀਐੱਸ/ਐੱਸਆਰ
(Release ID: 2082139)
Visitor Counter : 22
Read this release in:
Assamese
,
Odia
,
English
,
Urdu
,
Marathi
,
Hindi
,
Manipuri
,
Gujarati
,
Tamil
,
Telugu
,
Kannada
,
Malayalam