ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ 23 ਰਾਜਾਂ ਵਿੱਚ ਘੱਟ ਪ੍ਰਸਿੱਧ ਟੂਰਿਜ਼ਮ ਸਾਈਟਾਂ ਦੇ ਵਿਕਾਸ ਲਈ ਕੁੱਲ 3295.76 ਕਰੋੜ ਰੁਪਏ ਦੇ 40 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ
Posted On:
04 DEC 2024 6:50PM by PIB Chandigarh
ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਨੇ ਟੂਰਿਜ਼ਮ ਖੇਤਰ ਨੂੰ ਪ੍ਰੋਤਸਾਹਨ ਦਿੰਦੇ ਹੋਏ ਦੇਸ਼ ਭਰ ਦੇ 23 ਰਾਜਾਂ ਵਿੱਚ ਘੱਟ ਪ੍ਰਸਿੱਧ ਸਥਾਨਾਂ ਦੇ ਵਿਕਾਸ ਲਈ 3295.76 ਕਰੋੜ ਰੁਪਏ ਦੇ 40 ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪਹਿਲ ਦਾ ਉਦੇਸ਼ ਉੱਚ ਟ੍ਰੈਫਿਕ ਵਾਲੀਆਂ ਥਾਵਾਂ ‘ਤੇ ਦਬਾਅ ਘੱਟ ਕਰਨਾ ਅਤੇ ਦੇਸ਼ ਭਰ ਦੇ ਟੂਰਿਸਟਾਂ ਦੇ ਅਧਿਕ ਸੰਤੁਲਿਤ ਵਿਤਰਣ ਨੂੰ ਹੁਲਾਰਾ ਦੇਣਾ ਹੈ। ਘੱਟ ਜਾਣਕਾਰੀ ਵਾਲੇ ਸਥਾਨਾਂ ‘ਤੇ ਧਿਆਨ ਕੇਂਦ੍ਰਿਤ ਕਰਕੇ, ਮੰਤਰਾਲਾ ਸਮੁੱਚੇ ਟੂਰਿਜ਼ਮ ਅਨੁਭਵ ਨੂੰ ਵਧਾਉਣ, ਸਥਾਨਕ ਅਰਥਵਿਵਸਥਾ ਨੂੰ ਹੁਲਾਰਾ ਦੇਣ ਅਤੇ ਨਵੇਂ ਪ੍ਰੋਜੈਕਟਾਂ ਦੀ ਚੋਣ ਲਈ ਰਣਨੀਤਕ ਦ੍ਰਿਸ਼ਟੀਕੋਣ ਰਾਹੀਂ ਟੂਰਿਜ਼ਮ ਸੈਕਟਰ ਵਿੱਚ ਟਿਕਾਊ ਵਿਕਾਸ ਸੁਨਿਸ਼ਚਿਤ ਕਰਨ ਦੀ ਉਮੀਦ ਕਰਦਾ ਹੈ।
ਪ੍ਰੋਜੈਕਟ ਵਿੱਚ ਸਰਕਾਰੀ ਨਿਵੇਸ਼ ਉਤਪ੍ਰੇਰਕ ਦੇ ਰੂਪ ਵਿੱਚ ਕੰਮ ਕਰੇਗਾ, ਆਰਥਿਕ ਵਿਕਾਸ ਨੂੰ ਪ੍ਰੋਤਸਾਹਿਤ ਕਰੇਗਾ ਅਤੇ ਰੋਜ਼ਗਾਰ ਪੈਦਾ ਕਰੇਗਾ। ਮੰਜ਼ਿਲਾਂ ‘ਤੇ ਨਿੱਜੀ ਖੇਤਰ ਦੀ ਮੁਹਾਰਤ ਅਤੇ ਪੂੰਜੀ ਦਾ ਲਾਭ ਉਠਾ ਕੇ, ਸਟੇਟ ਪਬਲਿਕ ਇਨਫ੍ਰਾਸਟ੍ਰਕਚਰ ਨੂੰ ਬਿਹਤਰ ਬਣਾ ਸਕਦੇ ਹਨ, ਸਥਾਨਕ ਸੁਵਿਧਾਵਾਂ ਵਿੱਚ ਸੁਧਾਰ ਕਰ ਸਕਦੇ ਹਨ ਅਤੇ ਵਧੇਰੇ ਟੂਰਿਸਟਾਂ ਨੂੰ ਆਕਰਸ਼ਿਤ ਕਰ ਸਕਦੇ ਹਨ, ਜਿਸ ਨਾਲ ਉਹ ਅੰਤ ਵਿੱਚ ਖੇਤਰੀ ਅਰਥਵਿਵਸਥਾ ਅਤੇ ਦੀਰਘਕਾਲੀ ਵਿਕਾਸ ਨੂੰ ਉਤਸ਼ਾਹਿਤ ਕਰ ਸਕਦੇ ਹਨ।
ਮੰਤਰਾਲਾ ਕਮਿਊਨਿਟੀ-ਅਧਾਰਿਤ ਟੂਰਿਜ਼ਮ ‘ਤੇ ਵੀ ਜ਼ੋਰ ਦੇ ਰਿਹਾ ਹੈ ਜੋ ਸਥਾਨਕ ਆਬਾਦੀ ਨੂੰ ਸਸ਼ਕਤ ਬਣਾਉਂਦਾ ਹੈ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲ਼ ਕੇ ਰੱਖਦਾ ਹੈ। ਟੂਰਿਜ਼ਮ ਸਕੀਮਾਂ ਵਿੱਚ ਟਿਕਾਊ ਅਭਿਆਸਾਂ ਨੂੰ ਏਕੀਕ੍ਰਿਤ ਕਰਕੇ, ਰਾਜ ਸਰਕਾਰਾਂ ਸਰਵੋਤਮ ਪ੍ਰਥਾਵਾਂ ਨੂੰ ਅਪਣਾ ਕੇ ਕੁਦਰਤੀ ਅਤੇ ਸੱਭਿਆਚਰਕ ਸੰਸਾਧਨਾਂ ਦੀ ਸੁਰੱਖਿਆ ਕਰਦੇ ਹੋਏ ਦੀਰਘਕਾਲੀ ਵਿਕਾਸ ਸੁਨਿਸ਼ਚਿਤ ਕਰਨ ਵਿੱਚ ਸਮਰੱਥਾ ਹੋਵੇਗੀ। ਟੂਰਿਜ਼ਮ ਮੰਤਰਾਲਾ ਰਾਜ ਸਰਕਾਰਾਂ ਨੂੰ ਆਪਣੇ ਟੂਰਿਜ਼ਮ ਪ੍ਰੋਜੈਕਟਾਂ ਵਿੱਚ ਅਡਵਾਂਸ ਟੈਕਨੋਲੋਜੀਆਂ ਨੂੰ ਏਕੀਕ੍ਰਿਤ ਕਰਨ ਲਈ ਵੀ ਪ੍ਰੋਤਸਾਹਿਤ ਕਰ ਰਿਹਾ ਹੈ। ਟੈਕਨੋਲੋਜੀ ਨੂੰ ਅਪਣਾ ਕੇ, ਰਾਜ ਲਾਗੂਕਰਨ ਨੂੰ ਸੁਚਾਰੂ ਬਣਾ ਸਕਦੇ ਹਨ, ਟੂਰਿਸਟ ਪ੍ਰਵਾਹ ਨੂੰ ਅਨੁਕੂਲਿਤ ਕਰਨ ਸਕਦੇ ਹਨ ਅਤੇ ਖੇਤਰ ਦੇ ਵਿਕਾਸ ਲਈ ਟਿਕਾਊ, ਨਵੀਨਤਾਕਾਰੀ ਸਮਾਧਾਨ ਪ੍ਰਦਾਨ ਕਰ ਸਕਦੇ ਹਨ।
ਪਿਛੋਕੜ
ਵਿੱਤ ਮੰਤਰਾਲੇ ਦੇ ਖਰਚਾ ਵਿਭਾਗ ਦੀ ਪੂੰਜੀ ਨਿਵੇਸ਼ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਿਸ਼ੇਸ਼ ਸਹਾਇਤਾ (ਐੱਸਏਐੱਸਸੀਆਈ) ਯੋਜਨਾ ਦੇ ਤਹਿਤ, ਟੂਰਿਜ਼ਮ ਮੰਤਰਾਲੇ ਵੱਲੋ ਗਲੋਬਲੋ ਪੈਮਾਨੇ ‘ਤੇ ਪ੍ਰਤਿਸ਼ਠਿਤ ਟੂਰਿਸਟ ਸੈਂਟਰਾਂ ਦੇ ਵਿਕਾਸ ਲਈ ਸੰਚਾਲਨ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ। ਇਸ ਯੋਜਨਾ ਦਾ ਉਦੇਸ਼ ਦੇਸ਼ ਵਿੱਚ ਪ੍ਰਤਿਸ਼ਠਿਤ ਟੂਰਿਸਟ ਸੈਂਟਰਾਂ ਨੂੰ ਵਿਆਪਕ ਤੌਰ ‘ਤੇ ਵਿਕਸਿਤ ਕਰਨ, ਗਲੋਬਲ ਪੱਧਰ ‘ਤੇ ਉਨ੍ਹਾਂ ਦੀ ਬ੍ਰਾਂਡਿੰਗ ਅਤੇ ਮਾਰਕੀਟਿੰਗ ਕਰਨ ਲਈ ਰਾਜਾਂ ਨੂੰ 50 ਵਰ੍ਹਿਆਂ ਦੀ ਮਿਆਦ ਲਈ ਦੀਰਘਕਾਲੀ ਵਿਆਜ ਮੁਕਤ ਲੋਨ ਪ੍ਰਦਾਨ ਕਰਨਾ ਹੈ।
ਪ੍ਰੋਜੈਕਟਸ ਦੇ ਰੂਪ ਵਿੱਚ ਪੂੰਜੀ ਨਿਵੇਸ਼ ਨੂੰ ਹੁਲਾਰਾ ਦੇ ਕੇ, ਇਹ ਯੋਜਨਾ ਸਥਾਈ ਟੂਰਿਜ਼ਮ ਪ੍ਰੋਜੈਕਟਾਂ ਰਾਹੀਂ ਸਥਾਨਕ ਅਰਥਵਿਵਸਥਾ ਦੇ ਵਿਕਾਸ ਅਤੇ ਰੋਜ਼ਗਾਰ ਦੇ ਅਵਸਰਾਂ ਦੇ ਸਿਰਜਣ ਦੀ ਕਲਪਨਾ ਕਰਦੇ ਹੈ। ਰਾਜਾਂ ਨੂੰ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ 2 ਸਾਲਾਂ ਦੀ ਸਮਾਂ ਸੀਮਾ ਦਿੱਤੀ ਗਈ ਹੈ। ਟੂਰਿਜ਼ਮ ਮਤੰਰਾਲੇ ਨੇ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ ਅਤੇ ਪ੍ਰਕਿਰਿਆ/ਮਾਰਦੰਡ ਦੇ ਅਨੁਸਾਰ, 23 ਰਾਜਾਂ ਵਿੱਚ 3295.76 ਕਰੋੜ ਰੁਪਏ ਦੇ 40 ਪ੍ਰੋਜੈਕਟਾਂ ਨੂੰ ਸ਼ਾਰਟਲਿਸਟ ਕੀਤਾ ਗਿਆ, ਜਿਨ੍ਹਾਂ ਨੂੰ ਖਰਚਾ ਵਿਭਾਗ ਵੱਲੋਂ ਸਵੀਕ੍ਰਿਤ ਕੀਤਾ ਗਿਆ ਹੈ।
ਪ੍ਰਵਾਨਿਤ ਪ੍ਰੋਜੈਕਟਾਂ ਦੀ ਸੂਚੀ
23 ਰਾਜਾਂ ਵਿੱਚ 40 ਪ੍ਰੋਜੈਕਟ
ਕੁੱਲ ਲਾਗਤ= ₹ 3,295.76 ਕਰੋੜ
Sn
ਲੜੀ ਨੰਬਰ
|
State
ਰਾਜ
|
Project Name
ਪ੍ਰੋਜੈਕਟ ਦਾ ਨਾਮ
|
Cost
(in ₹ Cr)
ਲਾਗਤ
(₹ਕਰੋੜ ਵਿੱਚ
|
|
|
|
ਆਂਧਰ ਪ੍ਰਦੇਸ਼
|
|
77.91
|
|
|
94.44
|
|
|
ਅਰੁਣਾਚਲ ਪ੍ਰਦੇਸ਼
|
|
46.48
|
|
|
ਅਸਾਮ
|
|
97.12
|
|
|
94.76
|
|
|
ਬਿਹਾਰ
|
|
97.61
|
|
|
49.51
|
|
|
ਛੱਤੀਸਗੜ੍ਹ
|
|
95.79
|
|
|
51.87
|
|
|
ਗੋਆ
|
|
97.46
|
|
|
90.74
|
|
|
ਗੁਜਰਾਤ
|
|
99.50
|
|
|
51.56
|
|
|
ਝਾਰਖੰਡ
|
|
34.87
|
|
|
ਕਰਨਾਟਕ
|
|
99.17
|
|
|
100.0
|
|
|
ਕੇਰਲ
|
|
59.71
|
|
|
95.34
|
|
|
ਮੱਧ ਪ੍ਰਦੇਸ਼
|
|
99.92
|
|
|
99.38
|
|
|
ਮਹਾਰਾਸ਼ਟਰ
|
|
46.91
|
|
|
99.14
|
|
|
ਮਣੀਪੁਰ
|
|
89.48
|
|
|
ਮੇਘਾਲਿਆ
|
|
99.27
|
|
|
99.27
|
|
|
ਓਡੀਸ਼ਾ
|
|
99.90
|
|
|
99.99
|
|
|
ਪੰਜਾਬ
|
28. ਹੈਰੀਟੇਜ ਸਟ੍ਰੀਟ, ਐੱਸ.ਬੀ.ਐੱਸ.ਨਗਰ ਦਾ ਵਿਕਾਸ
|
53.45
|
|
|
ਰਾਜਸਥਾਨ
|
|
49.31
|
|
|
96.61
|
|
|
ਸਿੱਕਮ
|
31. ਸਕਾਈਵਾਕ, ਭਲੇਢੂੰਗਾ, ਯਾਂਗਾਂਗ, ਨਾਮਚੀ
|
97.37
|
|
|
68.19
|
|
|
ਤਮਿਲ ਨਾਡੂ
|
|
99.67
|
|
|
70.23
|
|
|
ਤੇਲੰਗਾਨਾ
|
|
73.74
|
|
|
68.10
|
|
|
ਤ੍ਰਿਪੁਰਾ
|
|
97.70
|
|
|
ਉੱਤਰ ਪ੍ਰਦੇਸ਼
|
|
74.05
|
|
|
80.24
|
|
|
ਉੱਤਰਾਖੰਡ
|
|
100.00
|
|
ਕੁੱਲ
|
₹ 3,295.76 Cr
|
|
*****
ਬੀਨਾ ਯਾਦਵ
(Release ID: 2081761)
Visitor Counter : 15