ਟੈਕਸਟਾਈਲ ਮੰਤਰਾਲਾ
azadi ka amrit mahotsav

ਕੇਂਦਰ ਨੇ ਟੈਕਨੀਕਲ ਟੈਕਸਟਾਈਲ ਦੇ ਖੇਤਰ ਵਿੱਚ 02 ਸਟਾਰਟਅੱਪਸ ਨੂੰ ਮਨਜ਼ੂਰੀ ਦਿੱਤੀ


ਆਈਆਈਟੀ ਸਮਤ 06 ਐਜੂਕੇਸ਼ਨ ਇੰਸਟੀਟਿਊਟਸ ਟੈਕਨੀਕਲ ਟੈਕਸਟਾਈਲ ਦੇ ਖੇਤਰ ਵਿੱਚ ਕੋਰਸ ਸ਼ੁਰੂ ਕਰਨਗੇ

Posted On: 05 DEC 2024 12:09PM by PIB Chandigarh

ਟੈਕਸਟਾਈਲ ਮੰਤਰਾਲੇ ਦੇ ਸਕੱਤਰ ਨੇ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਦੇ ਤਹਿਤ 9ਵੀਂ ਅਧਿਕਾਰ ਪ੍ਰਾਪਤ ਪ੍ਰੋਗਰਾਮ ਕਮੇਟੀ (ਈਪੀਸੀ) ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕਮੇਟੀ ਨੇ ‘ਟੈਕਨੀਕਲ ਟੈਕਸਟਾਈਲ ਵਿੱਚ ਮਹੱਤਵਆਂਕਾਖੀ ਇਨੋਵੇਟਰਾਂ ਲਈ ਖੋਜ ਅਤੇ ਉੱਦਮਤਾ ਗ੍ਰਾਂਟ (ਗ੍ਰੇਟ)’ ਯੋਜਨਾ ਦੇ ਤਹਿਤ ਲਗਭਗ 50 ਲੱਖ ਰੁਪਏ ਹਰੇਕ ਗ੍ਰਾਂਟ ਦੇ ਨਾਲ 2 ਸਟਾਰਟ-ਅੱਪਸ ਨੂੰ ਮਨਜ਼ੂਰੀ ਦਿੱਤੀ ਹੈ।

ਕਮੇਟੀ ਨੇ ‘ਟੈਕਨੀਕਲ ਟੈਕਸਟਾਈਲ ਵਿੱਚ ਐਜੂਕੇਸ਼ਨ ਇੰਸਟੀਟਿਊਟਸ ਨੂੰ ਯੋਗ ਬਣਾਉਣ ਲਈ ਤਾਲਮੇਲ ਦਿਸ਼ਾ-ਨਿਰਦੇਸ਼’ ਦੇ ਤਹਿਤ ਟੈਕਨੀਕਲ ਟੈਕਸਟਾਈਲ ਵਿੱਚ ਕੋਰਸ ਸ਼ੁਰੂ ਕਰਨ ਲਈ 6 ਵਿਦਿਅਕ ਸੰਸਥਾਵਾਂ ਨੂੰ ਲਗਭਗ 14 ਕਰੋੜ ਰੁਪਏ ਦੀ ਗ੍ਰਾਂਟ ਨੂੰ ਵੀ ਮਨਜ਼ੂਰੀ ਦਿੱਤੀ ਹੈ।

ਸਵੀਕ੍ਰਿਤ ਸਟਾਰਟ-ਅੱਪਸ ਪ੍ਰੋਜੈਕਟਸ ਟਿਕਾਊ ਕੱਪੜਿਆਂ ਅਤੇ ਮੈਡੀਕਲ ਟੈਕਸਟਾਈਲਸ ਦੇ ਪ੍ਰਮੁੱਖ ਰਣਨੀਤਕ ਖੇਤਰਾਂ ‘ਤੇ ਕੇਂਦ੍ਰਿਤ ਹਨ। ਅਨੁਮੋਦਿਤ ਸਿੱਖਿਆ ਸੰਸਥਾਵਾਂ ਨੇ ਮੈਡੀਕਲ ਟੈਕਸਟਾਈਲ, ਮੋਬਾਈਲ ਟੈਕਸਟਾਈਲ, ਜਿਓਟੈਕਸਟਾਈਲਸ, ਜਿਓਸਿੰਥੈਟਿਕਸ ਆਦਿ ਸਮੇਤ ਸਾਰੇ ਟੈਕਨੀਕਲ ਟੈਕਸਟਾਈਲ ਦੇ ਵਿਭਿੰਨ ਖੇਤਰਾਂ ਅਤੇ ਐਪਲੀਕੇਸ਼ਨਾਂ ਵਿੱਚ ਨਵੇਂ ਬੀਟੈਕ ਕੋਰਸ ਸ਼ੁਰੂ ਕਰਨ ਦਾ ਪ੍ਰਸਤਾਵ ਦਿੱਤਾ ਹੈ।

******

ਡੀਐੱਸਕੇ


(Release ID: 2081465) Visitor Counter : 15