ਜਹਾਜ਼ਰਾਨੀ ਮੰਤਰਾਲਾ
azadi ka amrit mahotsav

ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਇਤਾਲਵੀ ਮੰਤਰੀ ਨਾਲ ਮੁਲਾਕਾਤ ਕੀਤੀ, ਮਜਬੂਤ ਸਮੁੰਦਰੀ ਸਹਿਯੋਗ ਦਾ ਸੰਕਲਪ ਵਿਅਕਤ ਕੀਤਾ


ਪੋਰਟ ਸ਼ਿਪਿੰਗ ਮੰਤਰੀ ਸ਼੍ਰੀ ਸੋਨੋਵਾਲ ਨੇ ਇਤਾਲਵੀ ਨੌਸੇਨਾ ਜਹਾਜ ‘ਅਮੇਰਿਗੋ ਵੇਸਪੂਚੀ’ ਅਤੇ ਮੁੰਬਈ ਪੋਰਟ ਦੇ ਇੰਦਰਾ ਡੌਕ ’ਤੇ ਇਟਲੀ ਦੇ ਆਦਰਸ਼ ਪਿੰਡ ਦਾ ਦੌਰਾ ਕੀਤਾ

ਸ਼੍ਰੀ ਸਰਬਾਨੰਦ ਸੋਨੋਵਾਲ ਨੇ ਇਟਲੀ ਤੋਂ ਗੁਜਰਾਤ ਵਿੱਚ ਰਾਸ਼ਟਰੀ ਸਮੁੰਦਰੀ ਵਿਰਾਸਤ ਕੰਪਲੈਕਸ (ਐੱਨਐੱਮਐੱਚਸੀ) ਦੇ ਲਈ ਸਹਿਯੋਗ ਕਰਨ ਦਾ ਸੱਦਾ ਦਿੱਤਾ

Posted On: 30 NOV 2024 8:25PM by PIB Chandigarh

ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰੀ ਸਰਬਾਨੰਦ ਸੋਨੋਵਾਲ ਨੇ ਅੱਜ ਇੱਥੇ ਭਾਰਤ ਅਤੇ ਇਟਲੀ ਦੇ ਦਰਮਿਆਨ ਸਮੁੰਦਰੀ ਸਹਿਯੋਗ ਨੂੰ ਮਜਬੂਤ ਕਰਨ ਦੇ ਪ੍ਰਯਾਸ ਦੇ ਤਹਿਤ ਇਟਲੀ ਸਰਕਾਰ ਦੇ ਉਦਮ ਮੰਤਰੀ, ਏਡੋਲਫੋ ਉਸਰੋ ਨਾਲ ਮੁਲਾਕਾਤ ਕੀਤੀ। ਇਹ ਬੈਠਕ ਮੁੰਬਈ ਪੋਰਟ ਦੇ ਇੰਦਰਾ ਡੌਕ ’ਤੇ ਇਤਾਲਵੀ ਨੇਵੀ ਸਕੂਲ ਸ਼ਿਪ ਦ ਅਮੋਰਿਗੋ ਬੇਸਪੂਚੀ ਦੇ ਡਾਕਿੰਗ ਦੇ ਮੌਕੇ ’ਤੇ ਹੋਈ। ਸ਼੍ਰੀ ਸੋਨੋਵਾਲ ਨੇ ਸ਼੍ਰੀ ਉਸਰੋ ਦੇ ਨਾਲ ਇਟਲੀ ਦੇ ਇਕ ਆਦਰਸ਼ ਪਿੰਡ ‘ਵਿਲੇਜਿਯੋ ਇਟਾਲਿਯਾ, ਦਾ ਦੌਰਾ ਵੀ ਕੀਤਾ ਅਤੇ ਉੱਥੇ ਪ੍ਰਦਸ਼ਿਤ ਸੱਭਿਆਚਾਰ ਦਾ ਉਦਘਾਟਨ ਕੀਤਾ।

ਇਸ ਅਵਸਰ ’ਤੇ ਬੋਲਦੇ ਹੋਏ, ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ, “ਇਹ ਬੇਹਦ ਸੰਤੁਸ਼ਟੀ ਦਾ ਪਲ ਹੈ ਕਿ ਦੋਨੋਂ ਦੇਸ਼, ਭਾਰਤ ਅਤੇ ਇਟਲੀ, ਦੋ ਪੱਖੀ ਸਬੰਧਾਂ ਨੂੰ ਮਜਬੂਤ ਕਰਨ ਦੇ ਲਈ ਪ੍ਰਤਿਬੱਧ ਹਨ। ਪ੍ਰਧਾਨ ਮੰਤਰੀ  ਸ਼੍ਰੀ ਨਰੇਂਦਰ ਮੋਦੀ ਜੀ ਦੀ ਸਮਰਥ ਅਗਵਾਈ ਵਿੱਚ, ਦੋਹਾਂ ਦੇਸ਼ਾਂ ਦਰਮਿਆਨ ਆਰਥਿਕ ਸਹਿਯੋਗ ਵੱਧ ਰਿਹਾ ਹੈ ਕਿਉਂਕਿ ਇਟਲੀ ਵਪਾਰ, ਬੁਨਿਆਦੀ ਢਾਂਚੇ, ਆਟੋਮੋਬਾਈਲ ਅਤੇ ਨਵਿਆਉਣਯੋਗ ਊਰਜਾ ਜਿਹੇ ਖੇਤਰਾਂ ਵਿੱਚ ਜ਼ਿਕਰਯੋਗ ਪੈਠ ਦੇ ਨਾਲ ਭਾਰਤ ਦੇ ਸਿਖਰਲੀ ਵਪਾਰਿਕ ਭਾਗੀਦਾਰਾਂ ਵਿੱਚੋਂ ਇੱਕ ਬਣਿਆ ਹੋਇਆ ਹੈ। ਅੱਜ, ਅਸੀਂ ਰਣਨੀਤਿਕ ਸਾਂਝੇਦਾਰੀ ਦਾ ਲਾਭ ਉਠਾ ਰਹੇ ਹਾਂ ਕਿਉਂਕਿ ਅਸੀਂ ਸਾਈਬਰ ਸੁਰੱਖਿਆ, ਇਨੋਵੇਸ਼ਨ, ਰੱਖਿਆ, ਬਾਹਰੀ ਪੁਲਾੜ, ਹਰਿਤ ਅਰਥਵਿਵਸਥਾ, ਊਰਜਾ ਸੁਰੱਖਿਆ ਅਤੇ ਸੰਕ੍ਰਮਣ ਦੇ ਨਾਲ-ਨਾਲ ਨੀਲੀ ਅਰਥਵਿਵਸਥਾ (ਬਲੂ ਇਕੌਨਾਮੀ) ਜਿਹੇ ਖੇਤਰਾਂ ਵਿੱਚ ਕੰਮ ਕਰ ਰਹੇ ਹਨ। ਵਧਦੇ ਵਪਾਰਿਕ ਸਬੰਧਾਂ ਨੂੰ ਦੇਖਦੇ ਹੋਏ, ਇਹ ਮਹੱਤਵਪੂਰਨ ਹੈ ਕਿ ਸਾਨੂੰ ਦੋਹਾਂ ਦੇਸ਼ਾਂ ਦੇ ਲਈ ਆਰਥਿਕ ਸੰਪਦਾ ਦਾ ਦੋਹਨ ਕਰਨ ਦੇ ਲਈ ਆਪਣੇ ਸਮੁੰਦਰੀ ਸਹਿਯੋਗ ਨੂੰ ਮਜਬੂਤ ਕਰਨਾ ਚਾਹੀਦਾ। ਅਸੀਂ ਜਾਣਦੇ ਹਾਂ ਕਿ ਕੋਚੀਨ ਸ਼ਿਪਯਾਰਡ ਲਿਮਿਟਿਡ ਪਹਿਲਾਂ ਤੋਂ ਹੀ ਜਹਾਜ ਨਿਰਮਾਣ ਦੇ ਖੇਤਰ ਵਿੱਚ ਫਿਨਕੈਂਟਿਏਰੀ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਅਸੀਂ ਵੱਧ ਸੰਭਾਵਿਤ ਸਹਿਯੋਗ ਦੀ ਤਲਾਸ਼ ਕਰਨ ਅਤੇ ਉਨ੍ਹਾਂ ਅਵਸਰਾਂ ਦਾ ਪਤਾ ਲਗਾਉਣ ਲਈ ਪ੍ਰਤਿਬੱਧ ਹਾਂ ਜਿਸ ਨਾਲ ਸਾਡੇ ਦੁਵੱਲੇ ਸਮੁੰਦਰੀ ਸਬੰਧਾਂ ਨੂੰ ਮਜਬੂਤ ਕਰਨ ਵਿੱਚ ਨੀਲੀ ਅਰਥਵਿਵਸਥਾ (ਬਲੂ ਇਕੌਨਮੀ) ਦੀ ਸਮਰਿੱਧ ਸਮੱਰਥਾ ਦਾ ਦੋਹਨ ਹੋ ਸਕੇ।’

ਉਦਘਾਟਨੀ ਸ਼ੈਸ਼ਨ ਵਿੱਚ ਬੋਲਦੇ ਹੋਏ, ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਰਾਸ਼ਟਰੀ ਸਮੁੰਦਰੀ ਵਿਰਾਸਤ ਕੰਪਲੈਕਸ (ਐੱਨਐੱਮਐੱਚਸੀ) ਦੇ ਲਈ ਸਮਰਥਨ ਅਤੇ ਸਹਿਯੋਗ ਦੀ ਵੀ ਅਪੀਲ ਕੀਤੀ, ਜਿਸ ਨੂੰ ਗੁਜਰਾਤ ਦੇ ਲੋਥਲ ਵਿੱਚ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ (ਐੱਮਓਪੀਏਸਡਬਲਿਓ) ਦੁਆਰਾ ਬਣਾਇਆ ਜਾ ਰਿਹਾ ਹੈ। ਕੇਂਦਰੀ ਮੰਤਰੀ ਨੇ ਇਸ ਗੱਲ ’ਤੇ ਚਾਣਨਾ ਪਾਇਆ ਕਿ ਕਿਸ ਤਰ੍ਹਾਂ ਸਮੁੰਦਰੀ ਮੁਹਾਰਤ ਦੇ ਨਾਲ-ਨਾਲ ਇਟਲੀ ਦੀ ਸੱਭਿਆਚਾਰਕ ਸ਼ਕਤੀ ਇਸ ਸਮੁੰਦਰੀ ਮਿਊਜ਼ੀਅਮ ਨੂੰ ਹੋਰ ਜ਼ਿਆਦਾ ਕੀਮਤੀ ਬਣਾ ਸਕਦੀ ਹੈ। 

ਗੋਦੀ ਕੇਂਦਰ ’ਤੇ ਇੱਕ ਇਤਾਲਵੀ ਪਿੰਡ ਬਣਾਇਆ ਗਿਆ ਸੀ, ਜਿੱਥੇ ਉਪਰੋਕਤ ਜਹਾਜ ਨੂੰ ਸਰਵੋਤਮ ਇਤਾਲਵੀ ਰਚਨਾਤਮਕਤਾ ਅਤੇ ਸ਼ਿਲਪ ਕੌਸ਼ਲ ਦਾ ਪ੍ਰਦਰਸ਼ਨ ਕਰਨ ਦੇ ਲਈ ਖੜ੍ਹਾ ਕੀਤਾ ਗਿਆ ਸੀ। ਵਿਲਾਗੀ ਇਟਾਲਿਯਾ ਵਿੱਚ, ‘ਵੀ ਆਰ ਸੀ’ ਪ੍ਰਦਰਸ਼ਨੀ, ਐਕਸਪੋ ਲਿਯੋਨਾਰਡੋ, ਗਿਯੋਟੋ ਐਕਸਪੀਰੀਅੰਸ਼, ਦ ਆਰਟ ਆਫ ਜਾਗੋ, ਸੈਨਰੇਮੋ ਫੈਸਟੀਵਲ ਆਦਿ ਜਿਹੀਆਂ ਕਈ ਪ੍ਰਦਰਸ਼ਨੀਆਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਯਾਤਰੀ ‘ਦੁਨੀਆ ਦੇ ਸਭ ਤੋਂ ਖੂਬਸੂਰਤ ਜਹਾਜ’ ਕਹੇ ਜਾਣ ਵਾਲੇ ਵੇਸਪੂਚੀ ਦਾ ਵੀ ਦੌਰਾ ਕਰ ਸਕਦੇ ਹਨ, ਜੋ ਦੁਨੀਆ ਭਰ ਵਿੱਚ ਯਾਤਰਾ ਕਰ ਰਿਹਾ ਹੈ।

ਭਾਰਤ ਅਤੇ ਇਟਲੀ ਸਮੁੰਦਰੀ ਵਪਾਰ ਦੇ ਖੇਤਰ ਵਿੱਚ ਇੱਕ ਸਵਸਥ ਸਬੰਧ ਸਾਂਝਾ ਕਰਦੇ ਹਨ ਤੇ ਐੱਮਬੀਪੀਏ ਇਟਲੀ ਤੋਂ/ਦੇ ਲਈ ਸਟੀਲ, ਆਟੋਮੋਬਾਈਲ, ਪ੍ਰੋਜੈਕਟ ਕਾਰਗੋ, ਆਦਿ ਜਿਹੇ ਐਰਜਿਮ ਕਾਰਗੋ ਨੂੰ ਸੰਭਾਲਦਾ ਹੈ। ਇੱਕ ਇਤਾਲਵੀ ਫਲੈਗ ਕ੍ਰੂਜ ਜਹਾਜ ਐੱਮ. ਵੀ. ਕੋਸਟਾ ਸੇਰੇਨਾ ਨੂੰ ਹੋਮ ਪੋਰਟ ਕੀਤਾ ਗਿਆ ਸੀ ਅਤੇ ਵਿੱਤ ਸਾਲ 2023-24 ਦੇ ਦੌਰਾਨ, ਐੱਮਬੀਪੀਏ ’ਤੇ ਇਸ ਜਹਾਜ ਦੀਆਂ 20 ਕਾਲਾਂ ਸਨ। ਮੁੰਬਈ ਪੋਰਟ ਅਥਾਰਿਟੀ ਭਾਰਤ ਦਾ ਦੂਸਰਾ ਸਭ ਤੋਂ ਪੁਰਾਣਾ ਪ੍ਰਮੁਖ ਪੋਰਟ ਹੈ। ਮੁੰਬਈ ਪੋਰਟ ਅਥਾਰਿਟੀ ਨੇ ਆਪਣੀ ਹੋਂਦ ਦੇ 151 ਸਾਲ ਪੂਰੇ ਕਰ ਲਏ ਹਨ।

ਅਮੇਰਿਗੋ ਵੇਸਪੂਚੀ ਇਤਾਲਵੀ ਨੌਸੇਨਾ ਦਾ ਇੱਕ ਲੰਬਾ ਜਹਾਜ ਹੈ ਜਿਸ ਦਾ ਨਾਮ ਖੋਜਕਰਤਾ ਅਮੇਰਿਗੋ ਵੇਸਪੂਚੀ ਦੇ ਨਾਮ ’ਤੇ ਰੱਖਿਆ ਗਿਆ ਹੈ। ਇਸ ਜਹਾਜ ਨੂੰ ਮਈ 1931 ਦੇ ਦੌਰਾਨ 100.5 ਮੀਟਰ ਦੀ ਲੰਬਾਈ, 15.56 ਮੀਟਰ ਦੀ ਬੀਮ ਅਤੇ 7 ਮੀਟਰ ਦੇ ਡ੍ਰਾਫਟ ਦੇ ਨਾਲ ਉਤਾਰਾ ਕੀਤਾ ਗਿਆ ਸੀ। ਇਸ ਜਹਾਜ ਦੀ ਸੰਚਾਲਨ ਸ਼ਕਤੀ ਵਿੱਚ 26 ਪਾਲ, 2 ਡੀਜਲ ਜਨਰੇਟਰ ਇੰਜਣ  ਅਤੇ 1 ਬਿਜਲੀ ਸੰਚਾਲਨ ਸ਼ਕਤੀ ਇੰਜਣ ਸ਼ਾਮਲ ਹਨ। ਇਹ ਜਹਾਜ 15 ਸਮੁੰਦਰੀ ਮੀਲ (28 ਕਿਲੋਮੀਟਰ ਪ੍ਰਤੀ ਘੰਟਾ) ਦੀ ਗਤੀ ਨਾਲ ਚਲ ਸਕਦਾ ਹੈ ਅਤੇ ਇਸ ਵਿੱਚ 15 ਅਧਿਕਾਰੀ, 64 ਗੈਰ – ਕਮੀਸ਼ਨ ਅਧਿਕਾਰੀ, 185 ਨਾਵਿਕ ਅਤੇ 130 ਨੌਸੇਨਾ ਅਕਾਦਮੀ ਕੈਡੇਟ ਅਤੇ ਸਹਾਇਕ ਕਰਮਚਾਰੀ ਹਨ। ਇਸ ਜਹਾਜ ਦੀ ਦੁਨੀਆ ਦੀ ਯਾਤਰਾ (ਵਰਲਡ ਟੂਰ) 2023-2025 ਦੇ ਹਿੱਸੇ ਦੇ ਰੂਪ ਵਿੱਚ, ਇਸ ਨੇ ਸਯੁੰਕਤ ਰਾਜ ਅਮਰੀਕਾ ਦੇ ਲਾਸ ਐਂਜਿਲਸ , ਜਪਾਨ ਵਿੱਚ ਟੋਕੀਓ, ਅਸਟ੍ਰੇਲੀਆ ਵਿੱਚ ਡਾਰਵਿਨ, ਸਿੰਗਾਪੁਰ ਦਾ ਦੌਰਾ ਕੀਤਾ ਅਤੇ ਹੁਣ ਮੁੰਬਈ ਵਿੱਚ ਹੈ ਜਿਸ ਤੋਂ ਬਾਅਦ ਇਹ ਦੋਹਾ, ਅਬੂ ਧਾਬੀ ਤੇ ਜੇਦਾ ਦਾ ਦੌਰਾ ਕਰੇਗਾ। 

ਪੁਲਾੜ ਅਤੇ ਨੀਲੀ ਅਰਥਵਿਵਸਥਾ ’ਤੇ ਉਦਘਾਟਨ ਸ਼ੈਸ਼ਨ ਵਿੱਚ ਸੁਸ਼ੀਲ ਕੁਮਾਰ ਸਿੰਘ, ਆਈਆਰਐੱਸਐੱਮਈ, ਚੇਅਰਪਰਸਨ, ਐੱਮਬੀਪੀਏ, ਰਾਜੇਸ਼ ਕੁਮਾਰ ਸਿਨਹਾ, ਆਈਏਐੱਸ, ਐਡੀਸ਼ਨਲ ਸਕੱਤਰ, ਐੱਮਓਪੀਐੱਸਐਂਡਡਬਲਿਓ, ਭਾਰਤ ਸਰਕਾਰ ਅਤੇ ਆਦੇਸ਼ ਤਿਤਰਮਾਰੇ, ਆਈਏਐੱਸ, ਡਿਪਟੀ ਚੇਅਰਪਰਸਨ, ਐੱਮਬੀਪੀਏ, ਏਡੀਐੱਮ ਨੇ ਵੀ ਹਿੱਸਾ ਲਿਆ। ਇਸ ਅਵਸਰ ’ਤੇ ਇਤਾਲਵੀ ਨੌਸੇਨਾ ਦੇ ਇੰਟਾਨਿਯੋ ਨਟਲੇ, ਭਾਰਤ ਵਿੱਚ ਰਾਜਦੂਤ ਇੰਟੋਨਿਯੋ ਬਾਰਟਾਲੀ, ਉਦਮ ਮੰਤਰੀ ਦੇ ਕੂਟਨੀਤਕ ਸਲਾਹਕਾਰ ਰਾਜਦੂਤ ਮਾਰਿਯੋ ਕੋਸਪਿਟੋ, ਰੱਖਿਆ ਮੰਤਰੀ ਦੇ ਸੀਨੀਅਰ ਸਲਾਹਕਾਰ ਰਾਜਦੂਤ ਫ੍ਰਾਂਸੇਸਕੋ ਮਾਰਿਯਾ ਤਾਲੋ ਅਤੇ ਲੁਕਾ ਆਂਦ੍ਰੇਔਲੀ, ਏਡੀ ਡਿਡੇਸਾ ਸਰਵਿਜੀ ਹਾਜ਼ਰ ਸਨ।

******

ਡੀਐੱਸ/ਏਕੇ


(Release ID: 2080177) Visitor Counter : 20


Read this release in: English , Urdu , Marathi , Hindi