ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਐੱਨਸੀਜੀਜੀ ਨੇ ਦੱਖਣ ਪੂਰਬੀ ਏਸ਼ੀਆ ਅਤੇ ਹਿੰਦ ਮਹਾਸਾਗਰ ਖੇਤਰ ਦੇ ਸਿਵਿਲ ਸਰਵੈਂਟਸ ਲਈ ਜਨਤਕ ਨੀਤੀ ਅਤੇ ਪ੍ਰਸ਼ਾਸਨ 'ਤੇ ਪਹਿਲਾ ਸਮਰੱਥਾ ਨਿਰਮਾਣ ਪ੍ਰੋਗਰਾਮ ਸਫਲਤਾਪੂਰਵਕ ਸਮਾਪਤ ਕੀਤਾ

Posted On: 30 NOV 2024 12:29PM by PIB Chandigarh

ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ (ਐੱਨਸੀਜੀਜੀ) ਨੇ ਦੱਖਣ ਪੂਰਬੀ ਏਸ਼ੀਆ ਅਤੇ ਹਿੰਦ ਮਹਾਸਾਗਰ ਖੇਤਰ ਵਿੱਚ ਸਿਵਿਲ ਸਰਵੈਂਟਸ ਲਈ ਜਨਤਕ ਨੀਤੀ ਅਤੇ ਪ੍ਰਸ਼ਾਸਨ 'ਤੇ ਆਪਣਾ ਪਹਿਲਾ ਸਮਰੱਥਾ ਨਿਰਮਾਣ ਪ੍ਰੋਗਰਾਮ ਸਫ਼ਲਤਾਪੂਰਵਕ ਸਮਾਪਤ ਕੀਤਾ। ਇਹ ਪ੍ਰੋਗਰਾਮ 18 ਤੋਂ 29 ਨਵੰਬਰ 2024 ਤੱਕ ਆਯੋਜਿਤ ਕੀਤਾ ਗਿਆ। ਦੋ ਹਫ਼ਤਿਆਂ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਦਾ ਆਯੋਜਨ ਮਸੂਰੀ ਅਤੇ ਨਵੀਂ ਦਿੱਲੀ ਵਿੱਚ ਕੀਤਾ ਗਿਆ। ਇਸ ਵਿੱਚ ਸ੍ਰੀਲੰਕਾ, ਓਮਾਨ, ਤਨਜ਼ਾਨੀਆ, ਕੀਨੀਆ, ਸੇਸ਼ੈਲਸ, ਮਲੇਸ਼ੀਆ, ਕੰਬੋਡੀਆ, ਮਾਲਦੀਵ ਅਤੇ ਮਿਆਂਮਾਰ ਦੇ ਪ੍ਰਮੁੱਖ ਮੰਤਰਾਲਿਆਂ ਦੀ ਨੁਮਾਇੰਦਗੀ ਕਰਨ ਵਾਲੇ 30 ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

ਪ੍ਰੋਗਰਾਮ ਨੇ ਭਾਗੀਦਾਰਾਂ ਨੂੰ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ, ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਅਤੇ ਸ਼ਾਸਨ ਅਤੇ ਪ੍ਰਸ਼ਾਸਨ ਲਈ ਨਵੀਨਤਾਕਾਰੀ ਪਹੁੰਚਾਂ ਬਾਰੇ ਚਰਚਾ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕੀਤਾ। ਪ੍ਰੋਗਰਾਮ ਨੇ ਈ-ਗਵਰਨੈਂਸ, ਟਿਕਾਊ ਵਿਕਾਸ, ਪਾਰਦਰਸ਼ਿਤਾ ਅਤੇ ਸਮਾਵੇਸ਼ ਵਰਗੇ ਮਹੱਤਵਪੂਰਨ ਖੇਤਰਾਂ 'ਤੇ ਧਿਆਨ ਕੇਂਦ੍ਰਿਤ ਕੀਤਾ, ਜੋ ਕਿ ਸ਼ਾਸਨ ਵਿੱਚ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਐੱਨਸੀਜੀਜੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

 

ਸਮਾਪਤੀ ਸੈਸ਼ਨ ਦੌਰਾਨ, ਡਾ. ਸੁਰਿੰਦਰ ਕੁਮਾਰ ਬਾਗੜੇ, ਡਾਇਰੈਕਟਰ ਜਨਰਲ, ਐੱਨਸੀਜੀਜੀ, ਨੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ ਅਤੇ ਈ-ਗਵਰਨੈਂਸ ਵਿੱਚ ਭਾਰਤ ਦੀ ਮਿਸਾਲੀ ਤਰੱਕੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਸਰਕਾਰ ਦੇ "ਨਿਊਨਤਮ ਸਰਕਾਰ, ਅਧਿਕਤਮ ਸ਼ਾਸਨ" ਦੇ ਫਲਸਫੇ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ, ਜਿਸ ਨਾਲ ਪਾਰਦਰਸ਼ਿਤਾ, ਕੁਸ਼ਲਤਾ ਅਤੇ ਜਨਤਕ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਸੁਧਾਰ ਹੋਏ ਹਨ। ਡਾ. ਬਾਗੜੇ ਨੇ ਕੂੜਾ ਪ੍ਰਬੰਧਨ ਵਰਗੇ ਮਹੱਤਵਪੂਰਨ ਮੁੱਦਿਆਂ ਨੂੰ ਹੱਲ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਉਸ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਖੇਤਰ ਵਿੱਚ ਪ੍ਰਭਾਵੀ ਵਿਧੀਆਂ ਦੇ ਵਾਤਾਵਰਣ ਉੱਤੇ ਦੂਰਗਾਮੀ ਸਕਾਰਾਤਮਕ ਪ੍ਰਭਾਵ ਪੈ ਸਕਦੇ ਹਨ। 

 

ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਦੀ ਪੇਸ਼ਕਾਰੀਆਂ ਸ਼ਾਮਲ ਸਨ, ਜਿੱਥੇ ਭਾਗੀਦਾਰਾਂ ਨੇ ਆਪਣੇ ਸ਼ਾਸਨ ਢਾਂਚੇ ਅਤੇ ਵਿਕਾਸ ਦੀਆਂ ਰਣਨੀਤੀਆਂ ਦਾ ਪ੍ਰਦਰਸ਼ਨ ਕੀਤਾ। ਓਮਾਨ ਨੇ ਈ-ਗਵਰਨੈਂਸ ਅਤੇ ਡਿਜੀਟਲ ਪਰਿਵਰਤਨ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਆਪਣੇ ਵਿਜ਼ਨ 2040 ਨੂੰ ਉਜਾਗਰ ਕੀਤਾ। ਸ੍ਰੀਲੰਕਾ ਨੇ ਗ਼ਰੀਬੀ ਦੇ ਖਾਤਮੇ ਲਈ ਜ਼ਮੀਨੀ ਪੱਧਰ 'ਤੇ ਸੰਚਾਲਿਤ ਸਮ੍ਰਿਧੀ ਪ੍ਰੋਗਰਾਮ ਨੂੰ ਸਾਂਝਾ ਕੀਤਾ। ਮਾਲਦੀਵ ਨੇ ਸਰਕਾਰ ਦੀਆਂ ਵਾਤਾਵਰਣ ਪਹਿਲਕਦਮੀਆਂ 'ਤੇ ਚਰਚਾ ਕੀਤੀ, ਜਦਕਿ ਕੀਨੀਆ ਨੇ ਈ-ਗਵਰਨੈਂਸ ਰਾਹੀਂ ਪਾਰਦਰਸ਼ਿਤਾ 'ਤੇ ਜ਼ੋਰ ਦਿੱਤਾ। ਕੰਬੋਡੀਆ ਨੇ ਵਿਕੇਂਦ੍ਰੀਕਰਣ ਸੁਧਾਰ ਅਤੇ ਸਮਾਵੇਸ਼ੀ ਵਿਕਾਸ ਰਣਨੀਤੀਆਂ ਪੇਸ਼ ਕੀਤੀਆਂ। ਤਨਜ਼ਾਨੀਆ ਨੇ ਵਿਜ਼ਨ 2025 ਅਤੇ ਓਪਨ ਗਵਰਨਮੈਂਟ ਪਾਰਟਨਰਸ਼ਿਪ ਵਿੱਚ ਆਪਣੀ ਭਾਗੀਦਾਰੀ ਦਾ ਪ੍ਰਦਰਸ਼ਨ ਕੀਤਾ। ਸੇਸ਼ੈਲਸ ਨੇ ਆਪਣੇ ਬਲੂ ਇਕੋਨੋਮੀ ਗਵਰਨੈਂਸ ਮਾਡਲ ਨੂੰ ਉਜਾਗਰ ਕੀਤਾ, ਮਿਆਂਮਾਰ ਨੇ ਆਪਣੀ ਸਸਟੇਨੇਬਲ ਡਿਵੈਲਪਮੈਂਟ ਯੋਜਨਾ 'ਤੇ ਚਰਚਾ ਕੀਤੀ, ਅਤੇ ਮਲੇਸ਼ੀਆ ਨੇ ਵਿਜ਼ਨ 2020 ਅਤੇ ਰਾਸ਼ਟਰੀ ਪਰਿਵਰਤਨ 2050 'ਤੇ ਵਿਸਥਾਰ ਨਾਲ ਚਰਚਾ ਕੀਤੀ।

 

 

ਇਸ ਮੌਕੇ ਕੋਰਸ ਕੋਆਰਡੀਨੇਟਰ ਅਤੇ ਐਸੋਸੀਏਟ ਪ੍ਰੋਫੈਸਰ ਡਾ: ਏ.ਪੀ. ਸਿੰਘ ਨੇ ਭਾਗੀਦਾਰਾਂ ਦੇ ਸਫ਼ਰ ਨੂੰ ਸਾਂਝਾ ਕੀਤਾ ਅਤੇ ਕੋਰਸ ਦੇ ਫੋਕਸ ਬਾਰੇ ਚਾਨਣਾ ਪਾਇਆ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਕੋਰਸ ਕੋਆਰਡੀਨੇਟਰ ਅਤੇ ਐਸੋਸੀਏਟ ਪ੍ਰੋਫੈਸਰ ਡਾ. ਏ.ਪੀ. ਸਿੰਘ ਦੇ ਨਾਲ ਐਸੋਸੀਏਟ ਕੋਰਸ ਕੋਆਰਡੀਨੇਟਰ ਡਾ. ਮੁਕੇਸ਼ ਭੰਡਾਰੀ, ਪ੍ਰੋਗਰਾਮ ਅਸਿਸਟੈਂਟ ਸ਼੍ਰੀ ਸੰਜੈ ਦੱਤ ਪੰਤ ਅਤੇ ਸਮੁੱਚੀ ਐੱਨ.ਸੀ.ਜੀ.ਜੀ ਸਮਰੱਥਾ ਨਿਰਮਾਣ ਟੀਮ ਨੇ ਕੀਤਾ।

 

*********

ਐੱਨਕੇਆਰ/ਕੇਐੱਸ


(Release ID: 2079518) Visitor Counter : 8