ਸੂਚਨਾ ਤੇ ਪ੍ਰਸਾਰਣ ਮੰਤਰਾਲਾ
iffi banner

55ਵਾਂ ਇੱਫੀ ਇੱਕ ਸ਼ਾਨਦਾਰ ਸਮਾਪਤੀ ਸਮਾਰੋਹ ਨਾਲ ਸਮਾਪਤ ਹੋਇਆ


ਇੱਫੀ 2024 ਵਿੱਚ ਡੈਲੀਗੇਟਸ ਦੀ ਰਿਕਾਰਡ ਗਿਣਤੀ, 28 ਦੇਸ਼ਾਂ ਦੇ ਡੈਲੀਗੇਟਸ ਨੇ ਫਿਲਮ ਫੈਸਟੀਵਲ ਵਿੱਚ ਹਿੱਸਾ ਲਿਆ

ਫਿਲਮ ਬਜ਼ਾਰ ਵਿੱਚ ਹੁਣ ਤੱਕ ਸਭ ਤੋਂ ਵੱਧ ਡੈਲੀਗੇਟਸ ਨੇ ਹਿੱਸਾ ਲਿਆ ਅਤੇ ਫਿਲਮ ਬਜ਼ਾਰ ਵਿੱਚ ਕਾਰੋਬਾਰ ਦਾ ਅਨੁਮਾਨ 500 ਕਰੋੜ ਰੁਪਏ ਤੋਂ ਵਧ ਰਿਹਾ, ਜੋ ਕਿ ਇੱਕ ਮਹੱਤਵਪੂਰਨ ਪ੍ਰਾਪਤੀ ਹੈ

ਹਾਊਸਫੁੱਲ ਮਾਸਟਰ ਕਲਾਸਾਂ ਅਤੇ ਅੰਤਰਰਾਸ਼ਟਰੀ ਸਿਨੇਮਾ ਅਤੇ ਭਾਰਤੀ ਪੈਨੋਰਮਾ ਦੀਆਂ ਸਕ੍ਰੀਨਿੰਗਸ

ਜਿਵੇਂ ਕਿ ਸਾਰੀਆਂ ਚੰਗੀਆਂ ਚੀਜ਼ਾਂ ਦਾ ਅੰਤ ਹੋਣਾ ਹੀ ਹੈ, ਇੱਫੀ  2024 ਵੀ 28 ਨਵੰਬਰ, 2024 ਨੂੰ ਡਾ. ਸਿਆਮਾ ਪ੍ਰਸਾਦ ਮੁਖਰਜੀ ਇਨਡੋਰ ਸਟੇਡੀਅਮ, ਗੋਆ ਵਿਖੇ ਸਮਾਪਤ ਹੋਇਆ, ਪਰ ਇਹ ਯਕੀਨੀ ਤੌਰ 'ਤੇ ਸਿਨੇਮਾ ਦੇ ਜਾਦੂ ਅਤੇ ਕਹਾਣੀ ਕਹਿਣ ਦੀ ਭਾਵਨਾ ਦਾ ਜਸ਼ਨ ਮਨਾਉਣ 'ਤੇ ਇਸ ਦਾ ਸਥਾਈ ਪ੍ਰਭਾਵ ਪਿਆ ਅਤੇ ਇਹ ਭਵਿੱਖ ਦੇ ਫਿਲਮ ਨਿਰਮਾਤਾਵਾਂ ਲਈ ਕਈ ਦਰਵਾਜ਼ੇ ਖੋਲ੍ਹ ਗਿਆ ਹੈ ਇੱਫੀ  ਦੇ 2024 ਐਡੀਸ਼ਨ ਵਿੱਚ 11,332 ਡੈਲੀਗੇਟਸ ਦੀ ਭਾਗੀਦਾਰੀ ਰਹੀ, ਜੋ ਕਿ ਇੱਫੀ  2023 ਦੇ ਮੁਕਾਬਲੇ 12% ਵਧ ਹੈ 28 ਦੇਸ਼ਾਂ ਦੇ ਅੰਤਰਰਾਸ਼ਟਰੀ ਭਾਗੀਦਾਰਾਂ ਦੇ ਨਾਲ-ਨਾਲ ਸਮੁੱਚੇ ਭਾਰਤ ਦੇ 34 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਡੈਲੀਗੇਟਸ ਦਾ ਸਵਾਗਤ ਕੀਤਾ ਗਿਆ

ਫਿਲਮ ਬਜ਼ਾਰ ਦੇ ਮਾਮਲੇ ਵਿੱਚ, ਡੈਲੀਗੇਟਸ ਦੀ ਗਿਣਤੀ ਵਧ ਕੇ 1,876 ਹੋ ਗਈ, ਜੋ ਪਿਛਲੇ ਸਾਲ 775 ਦੇ ਮੁਕਾਬਲੇ ਇੱਕ ਮਹੱਤਵਪੂਰਨ ਵਾਧਾ ਹੈ ਵਿਦੇਸ਼ੀ ਡੈਲੀਗੇਟਸ ਨੇ 42 ਦੇਸ਼ਾਂ ਦੀ ਪ੍ਰਤੀਨਿਧਤਾ ਕੀਤੀ ਇਸ ਸਾਲ ਫਿਲਮ ਬਜ਼ਾਰ ਵਿੱਚ ਕਾਰੋਬਾਰੀ ਅਨੁਮਾਨ 500 ਕਰੋੜ ਰੁਪਏ ਨੂੰ ਪਾਰ ਕਰ ਗਏ, ਜੋ ਇੱਕ ਮਹੱਤਵਪੂਰਨ ਉਪਲਬਧੀ ਨੂੰ ਦਰਸਾਉਂਦਾ ਹੈ 15 ਉਦਯੋਗਿਕ ਭਾਈਵਾਲਾਂ ਦੀ ਵਿਸ਼ੇਸ਼ਤਾ ਵਾਲਾ ਟੈੱਕ ਪਵੇਲੀਅਨ ਵੀ ਹਿੱਸਾ ਲੈਣ ਵਾਲੇ ਡੈਲੀਗੇਟਸ ਲਈ ਇੱਕ ਦਿਲਚਸਪ ਭਾਗ ਸੀ ਉਦਯੋਗ ਭਾਈਵਾਲਾਂ ਤੋਂ 15.36 ਕਰੋੜ ਰੁਪਏ ਦੀ ਸਪਾਂਸਰਸ਼ਿਪ ਪ੍ਰਾਪਤ ਕੀਤੀ ਗਈ

ਭਾਰਤ ਦੇ 55ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੀਆਂ ਮੁੱਖ ਘਟਨਾਵਾਂ ਦਾ ਸਾਰ ਹੇਠ ਲਿਖੇ ਅਨੁਸਾਰ ਹੈ

ਉਦਘਾਟਨੀ ਅਤੇ ਸਮਾਪਤੀ ਸਮਾਰੋਹ

ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਵਿੱਚ ਭਾਰਤੀ ਅਤੇ ਅੰਤਰਰਾਸ਼ਟਰੀ ਸਿਨੇਮਾ, ਦੋਹਾਂ ਦਾ ਜਸ਼ਨ ਮਨਾਉਂਦੇ ਹੋਏ, ਸਿਤਾਰਿਆਂ ਦੀਆਂ ਪੇਸ਼ਕਾਰੀਆਂ ਅਤੇ ਪ੍ਰਦਰਸ਼ਨਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਉਦਘਾਟਨੀ ਸਮਾਰੋਹ ਨੇ ਸ਼ਤਾਬਦੀ ਸਮਾਰੋਹਾਂ ਅਤੇ ਭਾਰਤੀ ਸਿਨੇਮਾ ਦੀ ਸਮ੍ਰਿੱਧ ਵਿਭਿੰਨਤਾ ਨੂੰ ਸ਼ਰਧਾਂਜਲੀ ਦਿੱਤੀ ਸਮਾਪਤੀ ਸਮਾਰੋਹ ਵਿੱਚ ਸੰਗੀਤ ਅਤੇ ਨ੍ਰਿਤ ਨੂੰ ਪੇਸ਼ ਕੀਤਾ ਗਿਆ, ਜਦਕਿ ਪੁਰਸਕਾਰਾਂ ਨਾਲ ਬੇਮਿਸਾਲ ਪ੍ਰਾਪਤੀਆਂ ਦਾ ਸਨਮਾਨ ਕੀਤਾ ਗਿਆ, ਜਿਸ ਵਿੱਚ ਫਿਲਿਪ ਨੋਇਸ ਨੂੰ ਦਿੱਤਾ ਗਿਆ ਸੱਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਅਵਾਰਡ ਅਤੇ ਵਿਕ੍ਰਾਂਤ ਮੈਸੀ ਨੂੰ ਇੰਡੀਅਨ ਫਿਲਮ ਪਰਸਨੈਲਿਟੀ ਅਵਾਰਡ ਦਿੱਤਾ ਗਿਆ

ਸਮਾਪਤੀ ਸਮਾਰੋਹ: ਵਿਕ੍ਰਾਂਤ ਮੈਸੀ ਨੂੰ ਸਾਲ ਦੀ ਭਾਰਤੀ ਫਿਲਮ ਸ਼ਖਸੀਅਤ ਵਜੋਂ ਸਨਮਾਨਿਤ ਕੀਤਾ ਗਿਆ

ਅੰਤਰਰਾਸ਼ਟਰੀ ਸਿਨੇਮਾ

ਇੱਫੀ  ਵਿੱਚ ਅੰਤਰਰਾਸ਼ਟਰੀ ਸਿਨੇਮਾ 189 ਫਿਲਮਾਂ ਚੁਣੀਆਂ ਗਈਆਂ ਸਨ, ਜੋ 1,800 ਤੋਂ ਵਧ ਐਂਟਰੀਆਂ ਵਿੱਚੋਂ ਚੁਣੀਆਂ ਗਈਆਂ ਸਨ ਲੜੀ ਵਿੱਚ 16 ਵਰਲਡ ਪ੍ਰੀਮੀਅਰ, 3 ਅੰਤਰਰਾਸ਼ਟਰੀ ਪ੍ਰੀਮੀਅਰ, 44 ਏਸ਼ੀਆ ਪ੍ਰੀਮੀਅਰ ਅਤੇ 109 ਭਾਰਤੀ ਪ੍ਰੀਮੀਅਰ ਸ਼ਾਮਲ ਸਨ

81 ਦੇਸ਼ਾਂ ਦੀਆਂ ਫਿਲਮਾਂ ਸਕ੍ਰੀਨਾਂ 'ਤੇ ਦਿਖਾਈਆਂ ਗਈਆਂ, ਜਿਨ੍ਹਾਂ ਨੇ ਸੱਭਿਆਚਾਰਾਂ, ਆਵਾਜ਼ਾਂ ਅਤੇ ਦ੍ਰਿਸ਼ਟੀਕੋਣਾਂ ਦੀ ਵਿਭਿੰਨ ਸ਼੍ਰੇਣੀ ਨੂੰ ਪ੍ਰਦਰਸ਼ਿਤ ਕੀਤਾ ਪ੍ਰਤੀਯੋਗੀ ਸ਼੍ਰੇਣੀਆਂ ਬਰਾਬਰ ਰੋਮਾਂਚਕ ਸਨ, ਜਿਸ ਵਿੱਚ 15 ਫਿਲਮਾਂ ਨੇ ਵੱਕਾਰੀ ਅੰਤਰਰਾਸ਼ਟਰੀ ਪ੍ਰਤੀਯੋਗਤਾ ਅਵਾਰਡ ਲਈ, 10 ਫਿਲਮਾਂ ਆਈਸੀਐੱਫਟੀ ਯੂਨੈਸਕੋ ਗਾਂਧੀ ਮੈਡਲ ਸ਼੍ਰੇਣੀ ਵਿੱਚ ਅਤੇ 7 ਫਿਲਮਾਂ ਨੇ ਨਿਰਦੇਸ਼ਕ ਸ਼੍ਰੇਣੀ ਵਿੱਚ ਸਰਵੋਤਮ ਪਹਿਲੀ ਫੀਚਰ ਫਿਲਮ ਲਈ ਮੁਕਾਬਲਾ ਕੀਤਾ

'ਕੰਟਰੀ ਫੋਕਸ ਔਨ ਆਸਟ੍ਰੇਲੀਆ' ਨੇ ਸਕ੍ਰੀਨ ਆਸਟ੍ਰੇਲੀਆ ਦੇ ਸਹਿਯੋਗ ਨਾਲ ਆਸਟ੍ਰੇਲਿਆਈ ਸਿਨੇਮਾ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਨੂੰ ਦਰਸਾਉਂਦੇ ਹੋਏ ਲੜੀ ਵਿੱਚ ਇੱਕ ਵਿਲੱਖਣ ਆਕਰਸ਼ਣ ਨੂੰ ਸ਼ਾਮਲ ਕੀਤਾ ਹੈ ਫੈਸਟੀਵਲ ਦੀ ਸ਼ੁਰੂਆਤ ਮਾਈਕਲ ਗ੍ਰੇਸੀ ਵਲੋਂ ਨਿਰਦੇਸ਼ਿਤ ਆਸਟ੍ਰੇਲਿਆਈ ਫਿਲਮ 'ਬੈਟਰ ਮੈਨ' ਦੀ ਸਕ੍ਰੀਨਿੰਗ ਨਾਲ ਹੋਈ

ਮੁਕੰਮਲ ਹੋਣ ਵਾਲੀਆਂ ਫਿਲਮਾਂ ਵਿੱਚੋਂ, ਲਿਥੁਆਨੀਅਨ ਫਿਲਮ 'ਟੌਕਸਿਕ' ਨੇ ਸਰਵੋਤਮ ਫਿਲਮ ਦਾ ਗੋਲਡਨ ਪੀਕੌਕ ਅਤੇ ਰੋਮਾਨੀਅਨ ਫਿਲਮ ' ਨਿਊ ਈਅਰ ਦੈਟ ਨੈਵਰ ਕੇਮ' ਨੇ ਸਰਵੋਤਮ ਨਿਰਦੇਸ਼ਕ ਲਈ ਸਿਲਵਰ ਪੀਕੌਕ ਜਿੱਤਿਆ

ਆਈ ਐਂਡ ਬੀ ਸਕੱਤਰ ਸੰਜੇ ਜਾਜੂ ਅਤੇ ਫੈਸਟੀਵਲ ਡਾਇਰੈਕਟਰ ਸ਼ੇਖਰ ਕਪੂਰ ਨਾਲ ਰੈੱਡ ਕਾਰਪੇਟ 'ਤੇ ਓਪਨਿੰਗ ਫਿਲਮ ਬੈਟਰ ਮੈਨ ਦੇ ਕਲਾਕਾਰ ਅਤੇ ਅਮਲਾ

ਗਾਲਾ ਪ੍ਰੀਮੀਅਰਸ ਅਤੇ ਰੈੱਡ ਕਾਰਪੇਟਸ

ਇੰਟਰਨੈਸ਼ਨਲ ਸੈਕਸ਼ਨ, ਇੰਡੀਅਨ ਪੈਨੋਰਮਾ, ਗੋਆਨ ਸੈਕਸ਼ਨ ਅਤੇ ਭਾਰਤੀ ਪੈਨੋਰਮਾ ਦੇ 100 ਤੋਂ ਵਧ ਰੈੱਡ ਕਾਰਪੇਟ ਈਵੈਂਟਸ ਆਈਨੌਕਸ ਪਣਜੀਮ ਸਥਾਨ 'ਤੇ ਪ੍ਰਦਰਸ਼ਿਤ ਕੀਤੇ ਗਏ ਸਨ

ਉਦਘਾਟਨੀ ਸਮਾਰੋਹ ਦੌਰਾਨ ਰੈੱਡ ਕਾਰਪੇਟ 'ਤੇ ਅੰਤਰਰਾਸ਼ਟਰੀ ਸਿਨੇਮਾ ਜਿਊਰੀ

55ਵੇਂ ਇੱਫੀ  ਦੇ ਉਦਘਾਟਨੀ ਸਮਾਰੋਹ ਵਿੱਚ ਰੈੱਡ ਕਾਰਪੇਟ

ਸਨੋਅ ਫਲਾਵਰ ਦੇ ਕਲਾਕਾਰ ਅਤੇ ਅਮਲਾ ਦਲ ਦਾ ਲਾਲ ਕਾਰਪੇਟ

ਭਾਰਤੀ ਪੈਨੋਰਮਾ

ਇਸ ਸਾਲ, 25 ਫ਼ੀਚਰ ਫ਼ਿਲਮਾਂ ਅਤੇ 20 ਨੌਨ-ਫ਼ੀਚਰ ਫ਼ਿਲਮਾਂ ਨੂੰ ਉਨ੍ਹਾਂ ਦੀ ਸਿਨੇਮੈਟਿਕ ਉੱਤਮਤਾ ਲਈ ਵਿਸ਼ੇਸ਼ ਤੌਰ 'ਤੇ ਭਾਰਤੀ ਪੈਨੋਰਮਾ 2024 ਦਾ ਹਿੱਸਾ ਬਣਾਉਣ ਲਈ ਚੁਣਿਆ ਗਿਆ ਚੋਣ ਪ੍ਰਕਿਰਿਆ ਸਮੁੱਚੇ ਭਾਰਤ ਤੋਂ ਸਿਨੇਮਾ ਦੀ ਦੁਨੀਆ ਦੀਆਂ ਉੱਘੀਆਂ ਸ਼ਖਸੀਅਤਾਂ ਦੇ ਇੱਕ ਪੈਨਲ ਵਲੋਂ ਕਰਵਾਈ ਜਾਂਦੀ ਹੈ, ਜਿਸ ਵਿੱਚ ਫ਼ੀਚਰ ਫ਼ਿਲਮਾਂ ਲਈ ਬਾਰ੍ਹਾਂ ਜਿਊਰੀ ਮੈਂਬਰ ਅਤੇ ਨੌਨ-ਫ਼ੀਚਰ ਫ਼ਿਲਮਾਂ ਲਈ ਛੇ ਜਿਊਰੀ ਮੈਂਬਰ ਹੁੰਦੇ ਹਨ, ਹਰ ਇੱਕ ਦੀ ਪ੍ਰਧਾਨਗੀ ਆਪੋ-ਆਪਣੇ ਚੇਅਰਪਰਸਨ ਵੱਲੋਂ ਕੀਤੀ ਜਾਂਦੀ ਹੈ ਚੇਅਰਪਰਸਨ 'ਯੰਗ ਫਿਲਮਮੇਕਰਸ' 'ਤੇ ਕੇਂਦ੍ਰਿਤ ਇੱਫੀ  ਦੇ ਥੀਮ ਦੇ ਨਾਲ, ਦੇਸ਼ ਭਰ ਵਿੱਚ ਨੌਜਵਾਨ ਫਿਲਮ ਨਿਰਮਾਣ ਪ੍ਰਤਿਭਾ ਨੂੰ ਮਾਨਤਾ ਦੇਣ ਲਈ ਇੱਕ ਨਵਾਂ ਅਵਾਰਡ ਸਥਾਪਤ ਕੀਤਾ ਗਿਆ ਸੀ ਕੁੱਲ 102 ਫਿਲਮਾਂ ਨੇ ਸਰਟੀਫਿਕੇਟਸ ਲਈ ਮੁਕਾਬਲਾ ਕੀਤਾ ਅਤੇ ਸਮਾਪਤੀ ਸਮਾਰੋਹ ਵਿੱਚ ਨਿਰਦੇਸ਼ਕ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ, ਜਿਸ ਵਿੱਚੋਂ ਨਵਜੋਤ ਬਾਂਦੀਵਾਡੇਕਰ ਦੀ ਫਿਲਮ ਗ੍ਰਹਿਤ ਗਣਪਤੀ ਨੇ ਪੁਰਸਕਾਰ ਜਿੱਤਿਆ

ਇੱਫੀ  ਦਾ ਥੀਮ - "ਭਵਿੱਖ ਹੁਣ ਹੈ" 'ਨੌਜਵਾਨ ਫਿਲਮ ਨਿਰਮਾਤਾਵਾਂ' 'ਤੇ ਕੇਂਦ੍ਰਿਤ ਹੈ

ਮਾਨਯੋਗ ਸੂਚਨਾ ਅਤੇ ਪ੍ਰਸਾਰਣ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਇੱਫੀ  ਦਾ ਵਿਸ਼ਾ "ਨੌਜਵਾਨ ਫਿਲਮ ਨਿਰਮਾਤਾ" 'ਤੇ ਕੇਂਦ੍ਰਿਤ ਸੀ, ਜੋ ਕਿ ਰਚਨਾਤਮਕਤਾ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਉਨ੍ਹਾਂ ਦੀ ਸਮਰੱਥਾ ਨੂੰ ਪਹਿਚਾਣਦਾ ਹੈ 'ਕ੍ਰਿਏਟਿਵ ਮਾਈਂਡਜ਼ ਆਫ਼ ਟੂਮੋਰੋ' ਦੀ ਪਹਿਲਕਦਮੀ, ਪਲੈਟਫਾਰਮ ਨੂੰ ਪਿਛਲੇ ਐਡੀਸ਼ਨਾਂ ਵਿੱਚ 75 ਵਿੱਚੋਂ 100 ਨੌਜਵਾਨ ਪ੍ਰਤਿਭਾਵਾਂ ਦਾ ਸਮਰਥਨ ਕਰਨ ਲਈ ਵਧਾਇਆ ਗਿਆ ਸੀ ਦੇਸ਼ ਭਰ ਦੇ ਵੱਖ-ਵੱਖ ਫਿਲਮ ਸਕੂਲਾਂ ਦੇ ਲਗਭਗ 350 ਨੌਜਵਾਨ ਫਿਲਮ ਵਿਦਿਆਰਥੀਆਂ ਨੂੰ ਮੰਤਰਾਲੇ ਵਲੋਂ ਇੱਫੀ  ਵਿੱਚ ਸ਼ਾਮਲ ਹੋਣ ਦੀ ਸਹੂਲਤ ਦਿੱਤੀ ਗਈ ਸੀ ਇੱਕ ਨਵਾਂ ਸੈਕਸ਼ਨ ਅਤੇ ਬਿਹਤਰੀਨ ਪਹਿਲਾ ਭਾਰਤੀ ਨਿਰਦੇਸ਼ਕ ਦਾ ਅਵਾਰਡ ਸਥਾਪਿਤ ਕੀਤਾ ਗਿਆ ਹੈ, ਜਿਸ ਨਾਲ ਪੂਰੇ ਭਾਰਤ ਵਿੱਚ ਨੌਜਵਾਨ ਫਿਲਮ ਬਣਾਉਣ ਦੀ ਪ੍ਰਤਿਭਾ ਨੂੰ ਪਹਿਚਾਣਿਆ ਜਾ ਸਕੇ ਨੌਜਵਾਨ ਰਚਨਾਕਾਰਾਂ ਲਈ ਮਾਸਟਰ ਕਲਾਸਾਂ, ਪੈਨਲ ਚਰਚਾ, ਫਿਲਮ ਬਜ਼ਾਰ ਅਤੇ ਫਿਲਮ ਪੈਕੇਜ ਸਾਰੇ ਤਿਆਰ ਕੀਤੇ ਗਏ ਹਨ 'ਇੱਫੀਐਸਟਾ' - ਨੌਜਵਾਨਾਂ ਦੀ ਭਾਗੀਦਾਰੀ ਅਤੇ ਰੁਝੇਵਿਆਂ ਨੂੰ ਵਧਾਉਣ ਲਈ ਇੱਕ ਮਨੋਰੰਜਨ ਜ਼ੋਨ ਸ਼ੁਰੂ ਕੀਤਾ ਗਿਆ ਹੈ

ਇੱਫੀਐਸਟਾ

ਇੱਫੀਐਸਟਾ, ਜ਼ੋਮਾਟੋ ਦੇ ਸਹਿਯੋਗ ਨਾਲ, "ਡਿਸਟ੍ਰਿਕਟ" ਨਾਮਕ ਇੱਕ ਜੀਵੰਤ ਮਨੋਰੰਜਨ ਜ਼ੋਨ ਬਣਾਇਆ ਗਿਆ ਹੈ, ਜਿਸ ਵਿੱਚ ਫੂਡ ਸਟਾਲਾਂ ਅਤੇ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਪ੍ਰਦਰਸ਼ਨਾਂ ਦਾ ਇੱਕ ਵਿਲੱਖਣ ਮਿਸ਼ਰਣ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਜਦੋਂ 'ਚਾਏ ਮੈੱਟ ਟੋਸਟ' ਅਤੇ ਅਸੀਸ ਕੌਰ ਪ੍ਰੋਗਰਾਮ ਸ਼ਾਮਲ ਹਨ ਜ਼ੋਨ ਦੀ ਵਿਸ਼ੇਸ਼ਤਾ ਭਾਰਤੀ ਫਿਲਮ ਨਿਰਮਾਣ ਦੇ ਸਮ੍ਰਿੱਧ ਇਤਿਹਾਸ ਨੂੰ ਦਰਸਾਉਂਦੀ 'ਸਫਰਨਾਮਾ' ਸਿਰਲੇਖ ਦੀ ਇੱਕ ਢੁਕਵੀਂ ਪ੍ਰਦਰਸ਼ਨੀ ਸੀ ਇਸ ਤੋਂ ਇਲਾਵਾ, ਸੈਂਟਰਲ ਬਿਊਰੋ ਆਫ਼ ਕਮਿਊਨੀਕੇਸ਼ਨ ਵਲੋਂ ਇੱਕ ਵਿਸ਼ੇਸ਼ ਅਨੁਭਵ ਜ਼ੋਨ ਨੇ ਹਾਜ਼ਰੀਨ ਲਈ ਇੱਕ ਡੂੰਘਾ ਅਨੁਭਵ ਪ੍ਰਦਾਨ ਕੀਤਾ, ਜਿਸ ਨਾਲ ਇਹ ਸਮਾਗਮ ਦਾ ਕੇਂਦਰੀ ਆਕਰਸ਼ਣ ਬਣ ਗਿਆ 6000 ਵਿਦਿਆਰਥੀਆਂ ਸਮੇਤ ਕੁੱਲ 18,795 ਦਰਸ਼ਕਾਂ ਨੇ ਇੱਫੀਐਸਟਾ ਦਾ ਆਨੰਦ ਮਾਣਿਆ

ਇੱਫੀਐਸਟਾ ਵਿਖੇ ਸੱਭਿਆਚਾਰਕ ਪ੍ਰਦਰਸ਼ਨ

ਸਿਨੇਮੈਟਿਕ ਪ੍ਰਤੀਕਾਂ ਦਾ ਜਸ਼ਨ: ਇੱਫੀ  2024 'ਤੇ ਸ਼ਤਾਬਦੀ ਸ਼ਰਧਾਂਜਲੀਆਂ

55ਵਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇੱਫੀ ), ਨਵੰਬਰ 2024 ਵਿੱਚ ਆਯੋਜਿਤ ਕੀਤਾ ਗਿਆ, ਇੱਕ ਇਤਿਹਾਸਕ ਜਸ਼ਨ ਸੀ, ਜਿਸ ਵਿੱਚ ਭਾਰਤੀ ਸਿਨੇਮਾ ਦੀਆਂ ਚਾਰ ਮਹਾਨ ਹਸਤੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ: ਅੱਕੀਨੈਨੀ ਨਾਗੇਸ਼ਵਰ ਰਾਓ (ਏਐੱਨਆਰ), ਰਾਜ ਕਪੂਰ, ਮੋਹੰਮਦ ਰਫੀ ਅਤੇ ਤਪਨ ਸਿਨਹਾ ਉਨ੍ਹਾਂ ਦੀਆਂ ਸ਼ਾਨਦਾਰ ਵਿਰਾਸਤਾਂ ਦੀ ਸ਼ਤਾਬਦੀ ਨੂੰ ਦਰਸਾਉਂਦੇ ਹੋਏ, ਫੈਸਟੀਵਲ ਨੇ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੂੰ ਧਿਆਨ ਨਾਲ ਤਿਆਰ ਕੀਤੇ ਸਮਾਗਮਾਂ, ਡਾਕ ਟਿਕਟ ਰਿਲੀਜ਼, ਸਕ੍ਰੀਨਿੰਗ ਅਤੇ ਪ੍ਰਦਰਸ਼ਨਾਂ ਰਾਹੀਂ ਸਭ ਤੋਂ ਅੱਗੇ ਲਿਆਂਦਾ

ਸ਼ਤਾਬਦੀ ਦੇ ਉਦਘਾਟਨੀ ਸਮਾਰੋਹਾਂ ਵਿੱਚ ਡਾਕ ਟਿਕਟ ਜਾਰੀ ਕੀਤੀ ਗਈ

ਰੀਸਟੋਰਡ ਕਲਾਸਿਕਸ

ਇੱਫੀ  2024 ਵਿੱਚ ਐੱਨਐੱਫਡੀਸੀ - ਨੈਸ਼ਨਲ ਫਿਲਮ ਆਰਕਾਈਵ ਆਫ ਇੰਡੀਆ ਵਲੋਂ ਪੇਸ਼ ਕੀਤਾ ਗਿਆ ਰੀਸਟੋਰਡ ਕਲਾਸਿਕਸ ਸੈਕਸ਼ਨ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਲੋਂ ਇੱਕ ਪਹਿਲਕਦਮੀ, ਰਾਸ਼ਟਰੀ ਫਿਲਮ ਹੈਰੀਟੇਜ਼ ਮਿਸ਼ਨ ਦੇ ਹਿੱਸੇ ਵਜੋਂ ਐੱਨਐੱਫਡੀਸੀ-ਐੱਨਐੱਫਏਆਈ ਵਲੋਂ ਸ਼ੁਰੂ ਕੀਤੀਆਂ ਫਿਲਮਾਂ ਦੀ ਡਿਜੀਟਲ ਮੁੜ ਬਹਾਲੀ ਨੂੰ ਪ੍ਰਦਰਸ਼ਿਤ ਕਰਦਾ ਹੈ ਇਹ ਹਿੱਸਾ ਭਾਰਤੀ ਸਿਨੇਮਾ ਨੂੰ ਸੁਰੱਖਿਅਤ ਰੱਖਣ ਲਈ ਐੱਨਐੱਫਡੀਸੀ-ਐੱਨਐੱਫਏਆਈ ਦੇ ਲਗਾਤਾਰ ਯਤਨਾਂ ਨੂੰ ਉਜਾਗਰ ਕਰਦਾ ਹੈ, ਜੋ ਇਸ ਦੇ ਡਿਜੀਟਾਈਜ਼ੇਸ਼ਨ ਅਤੇ ਮੁੜ ਬਹਾਲੀ ਦੇ ਕੰਮ 'ਤੇ ਧਿਆਨ ਕੇਂਦ੍ਰਿਤ ਕਰਦਾ ਹੈ ਪ੍ਰਦਰਸ਼ਿਤ ਪ੍ਰਸਿੱਧ ਫਿਲਮਾਂ ਵਿੱਚ ਸ਼ਾਮਲ ਹਨ:

ਕਾਲੀਆ ਮਰਦਾਨ (1919) - ਦਾਦਾ ਸਾਹੇਬ ਫਾਲਕੇ ਵਲੋਂ ਵਿਸ਼ੇਸ਼ ਲਾਈਵ ਆਵਾਜ਼ ਵਾਲੀ ਮੂਕ ਫਿਲਮ ਨੂੰ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ

ਸ਼ਤਾਬਦੀਆਂ ਲਈ:

ਰਾਜ ਕਪੂਰ ਦੀ ਆਵਾਰਾ (1951)

ਏਐੱਨਆਰ ਦੀ ਦੇਵਦਾਸੂ (1953)

ਰਫੀ ਦੇ ਹਮ ਦੋਨੋ ਨਾਲ ਦੇ ਗੀਤ (1961)

ਤਪਨ ਸਿਨਹਾ ਵਲੋਂ ਹਾਰਮੋਨੀਅਮ' (1975)

ਸੱਤਿਆਜੀਤ ਰੇਅ ਵਲੋਂ ਸੀਮਾਬੱਧ (1971)

ਕੱਲ੍ਹ ਦੇ ਰਚਨਾਤਮਕ ਦਿਮਾਗ

ਇੱਫੀ  ਦੇ 2024 ਐਡੀਸ਼ਨ ਵਿੱਚ ਭਾਗੀਦਾਰਾਂ ਦੀ ਇੱਕ ਪ੍ਰਭਾਵਸ਼ਾਲੀ ਚੋਣ ਹੋਈ, ਜਿਸ ਵਿੱਚ ਭਾਰਤ ਭਰ ਦੇ 35 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼) ਤੋਂ ਫਿਲਮ ਨਿਰਮਾਣ ਦੀਆਂ 13 ਸ਼੍ਰੇਣੀਆਂ ਵਿੱਚ 1,070 ਐਂਟਰੀਆਂ ਪ੍ਰਾਪਤ ਹੋਈਆਂ ਕੁੱਲ 100 ਭਾਗੀਦਾਰਾਂ ਨੂੰ ਚੁਣਿਆ ਗਿਆ ਸੀ, ਜਿਸ ਵਿੱਚ 71 ਪੁਰਸ਼ ਅਤੇ 29 ਮਹਿਲਾਵਾਂ ਸ਼ਾਮਲ ਸਨ (2023 ਵਿੱਚ 16 ਮਹਿਲਾਵਾਂ ਪ੍ਰਤੀਯੋਗੀਆਂ ਵਿੱਚੋਂ ਇੱਕ ਮਹੱਤਵਪੂਰਨ ਵਾਧਾ) ਭਾਗੀਦਾਰਾਂ ਨੇ 22 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਨੁਮਾਇੰਦਗੀ ਕੀਤੀ ਅਤੇ ਪ੍ਰੋਗਰਾਮ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਅਤੇ ਤਜ਼ਰਬਿਆਂ ਨੂੰ ਲਿਆਂਦਾ

ਫੈਸਟੀਵਲ ਦੌਰਾਨ, 10 ਪ੍ਰਤੀਭਾਗੀਆਂ ਦੀਆਂ ਟੀਮਾਂ ਵਲੋਂ 48 ਘੰਟਿਆਂ ਦੇ ਅੰਦਰ ਪੰਜ ਲਘੂ ਫਿਲਮਾਂ ਤਿਆਰ ਕੀਤੀਆਂ ਗਈਆਂ ਇਨ੍ਹਾਂ ਫਿਲਮਾਂ ਵਿੱਚ ਹਿੰਦੀ ਵਿੱਚ ਗੁੱਲੂ (ਨਿਰਦੇਸ਼ਕ: ਅਰਸ਼ਾਲੀ ਜੋਸ), ਕੋਂਕਣੀ ਅਤੇ ਅੰਗਰੇਜ਼ੀ ਵਿੱਚ ਵਿੰਡੋ (ਨਿਰਦੇਸ਼ਕ: ਪੀਯੂਸ਼ ਸ਼ਰਮਾ), ਅੰਗਰੇਜ਼ੀ ਵਿੱਚ ਵੁਈ ਕੈਨ ਹੀਅਰ ਸੇਮ ਮਿਊਜ਼ਿਕ (ਨਿਰਦੇਸ਼ਕ: ਬੋਨਿਤਾ ਰਾਜਪੁਰੋਹਿਤ), ਅੰਗਰੇਜ਼ੀ ਵਿੱਚ ਲਵਫਿਕਸ ਸਬਸਕ੍ਰਿਪਸ਼ਨ (ਨਿਰਦੇਸ਼ਕ: ਮੱਲਿਕਾ ਜੁਨੇਜਾ) ਅਤੇ ਹਿੰਦੀ/ਅੰਗਰੇਜ਼ੀ ਹੇ ਮਾਇਆ (ਨਿਰਦੇਸ਼ਕ: ਸੂਰਯਾਂਸ਼ ਦੇਵ ਸ੍ਰੀਵਾਸਤਵ) ਸ਼ਾਮਲ ਹਨ ਇਨ੍ਹਾਂ ਫਿਲਮਾਂ ਦਾ ਨਿਰਣਾ ਇੱਕ ਗ੍ਰੈਂਡ ਜਿਊਰੀ ਵਲੋਂ ਕੀਤਾ ਗਿਆ ਸੀ, ਜਿਸ ਵਿੱਚ ਹੇਠ ਲਿਖੇ ਵਿਜੇਤਾ ਸਨ: ਸਰਵੋਤਮ ਫਿਲਮ - ਗੁੱਲੂ (ਅਰਸ਼ਲੀ ਜੋਸ), ਫਸਟ ਰਨਰ-ਅੱਪ - ਵੀ ਕੈਨ ਹੀਅਰ ਸੇਮ ਮਿਊਜ਼ਿਕ (ਬੋਨਿਤਾ ਰਾਜਪੁਰੋਹਿਤ), ਸਰਵੋਤਮ ਨਿਰਦੇਸ਼ਕ - ਅਰਸ਼ਲੀ ਜੋਸ (ਗੁੱਲੂ), ਸਰਵੋਤਮ ਸਕ੍ਰਿਪਟ- ਅਧਿਰਾਜ ਬੋਸ (ਲਵਫਿਕਸ ਸਬਸਕ੍ਰਿਪਸ਼ਨ), ਸਰਵੋਤਮ ਅਭਿਨੇਤਰੀ - ਵਿਸ਼ਾਖਾ ਨਾਇਕ (ਲਵਫਿਕਸ ਸਬਸਕ੍ਰਿਪਸ਼ਨ) ਅਤੇ ਸਰਵੋਤਮ ਅਦਾਕਾਰ - ਪੁਸ਼ਪੇਂਦਰ ਕੁਮਾਰ (ਗੁੱਲੂ)

ਆਈ ਅਤੇ ਬੀ ਸਕੱਤਰ ਸੰਜੇ ਜਾਜੂ, ਸੀਬੀਐੱਫਸੀ ਦੇ ਚੇਅਰਪਰਸਨ ਪ੍ਰਸੂਨ ਜੋਸ਼ੀ, ਸੀਐੱਮਓਟੀ ਜਿਊਰੀ ਮੈਂਬਰਾਂ ਦੀ ਮੌਜੂਦਗੀ ਵਿੱਚ ਸੀਐੱਮਓਟੀ ਦਾ ਉਦਘਾਟਨ

ਕ੍ਰਿਏਟਿਵ ਮਾਈਂਡਜ਼ ਦੇ ਭਾਗੀਦਾਰਾਂ ਨੇ ਇੱਕ ਪ੍ਰਤਿਭਾ ਕੈਂਪ ਵਿੱਚ ਵੀ ਹਿੱਸਾ ਲਿਆ, ਨਤੀਜੇ ਵਜੋਂ ਉਭਰ ਰਹੇ ਫਿਲਮ ਨਿਰਮਾਤਾਵਾਂ ਨੂੰ 62 ਪੇਸ਼ਕਸ਼ਾਂ ਕੀਤੀਆਂ ਗਈਆਂ ਇਸ ਪਹਿਲਕਦਮੀ ਨੇ ਕੀਮਤੀ ਪਹੁੰਚ ਅਤੇ ਮੌਕੇ ਪ੍ਰਦਾਨ ਕੀਤੇ, ਜਿਸ ਨੇ ਭਾਰਤੀ ਸਿਨੇਮਾ ਵਿੱਚ ਨਵੀਂ ਪ੍ਰਤਿਭਾ ਨੂੰ ਪਾਲਣ ਲਈ ਪਲੈਟਫਾਰਮ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ​​ਕੀਤਾ

48 ਘੰਟਿਆਂ ਦੇ ਫਿਲਮ ਮੇਕਿੰਗ ਚੈਲੇਂਜ ਦੌਰਾਨ ਐਕਸ਼ਨ ਵਿੱਚ ਵਿਦਿਆਰਥੀ

ਮਾਸਟਰ ਕਲਾਸਾਂ

7 ਦਿਨਾਂ ਦੇ ਦੌਰਾਨ, ਇੱਫੀ  ਨੇ 30 ਮਾਸਟਰ ਕਲਾਸਾਂ, ਵਿਚਾਰ ਵਟਾਂਦਰਿਆਂ ਅਤੇ ਪੈਨਲ ਚਰਚਾਵਾਂ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਸਿਨੇਮਾ ਦੀ ਦੁਨੀਆ ਦੀਆਂ ਮਸ਼ਹੂਰ ਹਸਤੀਆਂ ਸ਼ਾਮਲ ਹਨ ਪ੍ਰਸਿੱਧ ਭਾਗੀਦਾਰਾਂ ਵਿੱਚ ਫਿਲਿਪ ਨੋਇਸ, ਜੌਨ ਸੀਲ, ਰਣਬੀਰ ਕਪੂਰ, ਏ.ਆਰ ਰਹਿਮਾਨ, ਕ੍ਰਿਸ ਕਿਰਸ਼ਬੌਮ, ਇਮਤਿਆਜ਼ ਅਲੀ, ਮਨੀ ਰਤਨਮ, ਸੁਹਾਸਿਨੀ ਮਨੀ ਰਤਨਮ, ਨਾਗਾਰਜੁਨ, ਫਾਰੂਖ ਧੋਂਡੀ, ਸਿਵਾਕਾਰਤਿਕੇਅਨ, ਅਮੀਸ਼ ਤ੍ਰਿਪਾਠੀ ਅਤੇ ਹੋਰ ਬਹੁਤ ਸਾਰੇ

22 ਨਵੰਬਰ ਨੂੰ ਆਯੋਜਿਤ ਮਣੀ ਰਤਨਮ ਨਾਲ ਸੈਸ਼ਨ ਵਿੱਚ ਸਭ ਤੋਂ ਵਧ ਹਾਜ਼ਰੀ ਦਰਜ ਕੀਤੀ ਗਈ, ਜਿਸ ਵਿੱਚ 89% ਹਾਜ਼ਰੀ ਸੀ, ਜਦਕਿ ਰਣਬੀਰ ਕਪੂਰ ਦੇ ਸੈਸ਼ਨ ਵਿੱਚ 83% ਹਾਜ਼ਰੀ ਦੇ ਨਾਲ ਸਭ ਤੋਂ ਵਧ ਹਾਜ਼ਰੀ ਦਰਜ ਕੀਤੀ ਗਈ

ਮਣੀ ਰਤਨਮ ਦੀ ਮਾਸਟਰ ਕਲਾਸ ਦੌਰਾਨ ਇੱਕ ਖਚਾਖਚ ਭਰਿਆ ਆਡੀਟੋਰੀਅਮ

ਵਿਦਿਆਰਥੀ ਫਿਲਮ ਮੇਕਰ ਪ੍ਰੋਗਰਾਮ

ਯੰਗ ਫਿਲਮਮੇਕਰ ਪ੍ਰੋਗਰਾਮ ਵਿੱਚ ਕੁੱਲ 345 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਸ ਵਿੱਚ 13 ਮਸ਼ਹੂਰ ਫਿਲਮ ਸਕੂਲਾਂ ਜਿਵੇਂ ਕਿ ਐੱਫਟੀਆਈਆਈ, ਐੱਸਆਰਐੱਫਟੀ, ਐੱਸਆਰਐੱਫਟੀ ਅਰੁਣਾਚਲ ਪ੍ਰਦੇਸ਼, ਆਈਆਈਐੱਮਸੀ ਅਤੇ ਹੋਰ ਰਾਜ ਸਰਕਾਰੀ ਅਤੇ ਨਿਜੀ ਸੰਸਥਾਵਾਂ ਦੇ 279 ਵਿਦਿਆਰਥੀ ਸ਼ਾਮਲ ਹਨ ਇਸ ਤੋਂ ਇਲਾਵਾ, ਉੱਤਰ-ਪੂਰਬੀ ਰਾਜਾਂ ਦੇ 66 ਵਿਦਿਆਰਥੀਆਂ ਅਤੇ ਨੌਜਵਾਨ ਫਿਲਮ ਨਿਰਮਾਤਾਵਾਂ ਨੂੰ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਚੁਣਿਆ ਗਿਆ ਸੀ

48 ਘੰਟੇ ਦੀ ਫਿਲਮ ਮੇਕਿੰਗ ਚੈਲੇਂਜ ਦੌਰਾਨ ਸਰਗਰਮ ਵਿਦਿਆਰਥੀਆਂ ਦਾ ਇੱਕ ਸਮੂਹ

ਪੀਆਈਬੀ ਨੂੰ ਦੇਸ਼ ਭਰ ਤੋਂ ਮੀਡੀਆ ਮਾਨਤਾ ਲਈ ਲਗਭਗ 1,000 ਅਰਜ਼ੀਆਂ ਪ੍ਰਾਪਤ ਹੋਈਆਂ ਅਤੇ ਇੱਫੀ  ਦੀ ਕਵਰੇਜ਼ ਲਈ 700 ਤੋਂ ਵਧ ਪੱਤਰਕਾਰਾਂ ਨੂੰ ਮਾਨਤਾ ਮਿਲੀ ਕੁਝ ਪੱਤਰਕਾਰਾਂ ਜਿਨ੍ਹਾਂ ਨੇ ਦਿਲਚਸਪੀ ਦਿਖਾਈ ਸੀ, ਉਨ੍ਹਾਂ ਨੂੰ ਐੱਫਟੀਆਈਆਈ ਦੇ ਸਹਿਯੋਗ ਨਾਲ 'ਫਿਲਮ ਪ੍ਰਸ਼ੰਸਾ' ਵਿੱਚ ਇੱਕ ਦਿਨ ਦਾ ਕੋਰਸ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ

ਇੱਫੀ  2024 ਨੂੰ ਬਹੁਤ ਸਾਰੇ ਪਲੈਟਫਾਰਮਾਂ ਵਿੱਚ ਵਿਆਪਕ ਮੀਡੀਆ ਕਵਰੇਜ਼ ਪ੍ਰਾਪਤ ਹੋਈ, ਜਿਸ ਨਾਲ ਈਵੈਂਟ ਲਈ ਵਿਆਪਕ ਦਿੱਖ ਨੂੰ ਯਕੀਨੀ ਬਣਾਇਆ ਗਿਆ ਇਕੱਲੇ ਪ੍ਰਿੰਟ ਮੀਡੀਆ ਵਿੱਚ, 500 ਤੋਂ ਵਧ ਲੇਖ ਪ੍ਰਮੁੱਖ ਰਾਸ਼ਟਰੀ ਪ੍ਰਕਾਸ਼ਨਾਂ ਵਿੱਚ ਪ੍ਰਕਾਸ਼ਿਤ ਕੀਤੇ ਗਏ ਸਨ, ਜਿਨ੍ਹਾਂ ਵਿੱਚ ਟਾਈਮਜ਼ ਆਫ਼ ਇੰਡੀਆ, ਹਿੰਦੁਸਤਾਨ ਟਾਈਮਜ਼, ਮਿਡਡੇਅ, ਇੰਡੀਅਨ ਐਕਸਪ੍ਰੈੱਸ, ਹਿੰਦੂ ਅਤੇ ਹੋਰ ਵੀ ਸ਼ਾਮਲ ਹਨ, ਜੋ ਫੈਸਟੀਵਲ ਦੀ ਮਹੱਤਤਾ ਨੂੰ ਹੋਰ ਉਜਾਗਰ ਕਰਦੇ ਹਨ

ਡਿਜੀਟਲ ਪਲੈਟਫਾਰਮਾਂ 'ਤੇ, 600 ਤੋਂ ਵਧ ਔਨਲਾਈਨ ਲੇਖ ਬਾਲੀਵੁੱਡ ਹੰਗਾਮਾ, ਪਿੰਕਵਿਲਾ ਵਰਗੀਆਂ ਪ੍ਰਮੁੱਖ ਮਨੋਰੰਜਨ ਵੈੱਬਸਾਈਟਾਂ ਅਤੇ ਲਾਈਵਮਿੰਟ ਅਤੇ ਇਕਨੌਮਿਕ ਟਾਈਮਜ਼ ਵਰਗੇ ਕਾਰੋਬਾਰ-ਕੇਂਦ੍ਰਿਤ ਪਲੈਟਫਾਰਮਾਂ 'ਤੇ ਪ੍ਰਦਰਸ਼ਿਤ ਕੀਤੇ ਗਏ ਸਨ ਇਸ ਤੋਂ ਇਲਾਵਾ, ਇੱਫੀ  ਦੀ ਪਹੁੰਚ ਨੂੰ ਵਧਾਉਣ ਲਈ ਮਾਈ ਗੌਵ ਰਾਹੀਂ 45 ਸੋਸ਼ਲ ਮੀਡੀਆ ਪ੍ਰਭਾਵਕ ਜੁੜੇ ਹੋਏ ਸਨ, ਜੋ ਵੱਖ-ਵੱਖ ਡਿਜੀਟਲ ਸਥਾਨਾਂ ਵਿੱਚ ਫੈਸਟੀਵਲ ਦੇ ਆਲੇ-ਦੁਆਲੇ ਇੱਕ ਜੀਵੰਤ ਰੌਣਕ ਬਣਾਉਂਦੇ ਹਨ

ਪੀਆਈਬੀ ਆਊਟਰੀਚ ਨੇ 26 ਵਿਦੇਸ਼ੀ ਦੇਸ਼ਾਂ ਲਈ ਅੰਗਰੇਜ਼ੀ ਅਤੇ ਛੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਧਿਕਾਰਿਤ ਹੈਂਡਲਾਂ ਤੋਂ ਸਮੱਗਰੀ ਵੰਡਣ ਦੀ ਵੀ ਸਹੂਲਤ ਦਿੱਤੀ ਹੈ ਇਹ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਕੀਤਾ ਗਿਆ ਸੀ

ਅੰਤਰਰਾਸ਼ਟਰੀ ਪੱਧਰ 'ਤੇ, ਇੱਫੀ  ਨੇ ਵੈਰਾਇਟੀ ਅਤੇ ਸਕ੍ਰੀਨ ਇੰਟਰਨੈਸ਼ਨਲ ਨਾਲ ਸਾਂਝੇਦਾਰੀ ਕੀਤੀ, ਆਪਣੇ ਆਲਮੀ ਗ੍ਰਾਹਕਾਂ ਨੂੰ ਤਿੰਨ -ਡੇਲੀ ਭੇਜ ਕੇ, ਉਤਸਵ ਦੀ ਵਿਸ਼ਵਵਿਆਪੀ ਮੌਜੂਦਗੀ ਨੂੰ ਹੋਰ ਮਜ਼ਬੂਤ ​​ਕੀਤਾ

ਫਿਲਮ ਬਜ਼ਾਰ ਦੇ ਕਿਊਰੇਟਿਡ ਟੂਰ ਵਿੱਚ ਮੀਡੀਆਕਾਰ

ਪ੍ਰੈੱਸ ਕਾਨਫਰੰਸ ਨੂੰ ਮਸ਼ਹੂਰ ਅਦਾਕਾਰ ਰਾਖੀ ਗੁਲਜ਼ਾਰ ਅਤੇ ਫਿਲਮ ਅਮਰ ਬੌਸ ਦੀ ਨਿਰਦੇਸ਼ਕ ਜੋੜੀ ਨੇ ਸੰਬੋਧਨ ਕੀਤਾ

***

ਪੀਆਈਬੀ : ਇੱਫੀ  ਕਾਸਟ ਅਤੇ ਕਰਿਊ | ਸਮਿਤਾ/ਰਾਬੀ/ਨਿਕਿਤਾ/ਸ਼੍ਰੀਅੰਕਾ/ਪਰਸ਼ੂਰਾਮ | ਇੱਫੀ55 -129

ਇੱਫੀ  ਰੀਲ

iffi reel

(Release ID: 2079474) Visitor Counter : 22