ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਪ੍ਰਸਾਰ ਭਾਰਤੀ ਨੇ 2024 ਦੇ ਪ੍ਰਤਿਸ਼ਠਿਤ ਡਾ. ਰਾਜੇਂਦਰ ਪ੍ਰਸਾਦ ਮੈਮੋਰੀਅਲ ਲੈਕਚਰ 2024 ਦਾ ਆਯੋਜਨ ਕੀਤਾ


ਰਾਜ ਸਭ ਦੇ ਡਿਪਟੀ ਚੇਅਰਮੈਨ ਸ਼੍ਰੀ ਹਰਿਵੰਸ਼ ਨੇ "ਗਲੋਬਲ ਹੌਰੀਜ਼ਨ 'ਤੇ ਭਾਰਤ ਦੀ ਵਧਦੀ ਭੂਮਿਕਾ" ਵਿਸ਼ੇ 'ਤੇ ਭਾਸ਼ਣ ਦਿੱਤਾ

ਦੁਨੀਆ ਭਾਰਤ ਨੂੰ ਸ਼ਾਂਤੀ ਵਾਰਤਾਕਾਰ ਵਜੋਂ ਦੇਖਦੀ ਹੈ; ਇਹ ਰਾਏ ਨਾ ਸਿਰਫ ਸੁਣੀ ਗਈ ਹੈ ਬਲਕਿ ਬਹੁਤ ਸਾਰੇ ਵਿਜ਼ਨ ਡਾਕਿਊਮੈਂਟਸ ਵਿੱਚ ਪ੍ਰਮੁੱਖਤਾ ਨਾਲ ਸ਼ਾਮਲ ਕੀਤੀ ਗਈ ਹੈ: ਸ਼੍ਰੀ. ਹਰਿਵੰਸ਼

Posted On: 29 NOV 2024 7:33PM by PIB Chandigarh

ਰਾਜ ਸਭਾ ਦੇ ਡਿਪਟੀ ਚੇਅਰਮੈਨ ਸ਼੍ਰੀ ਹਰਿਵੰਸ਼ ਨੇ ਆਕਾਸ਼ਵਾਣੀ ਰੰਗ ਭਵਨ ਆਡੀਟੋਰੀਅਮ ਵਿਖੇ "ਵੈਸ਼ਵਿਕ ਸ਼ਿਤਿਜ ਪਰ ਭਾਰਤ ਕੀ ਬੜਤੀ ਭੂਮਿਕਾ" ਵਿਸ਼ੇ 'ਤੇ ਆਕਾਸ਼ਵਾਣੀ ਦਾ ਵੱਕਾਰੀ ਡਾ. ਰਾਜੇਂਦਰ ਪ੍ਰਸਾਦ ਮੈਮੋਰੀਅਲ ਲੈਕਚਰ 2024 ਦਿੱਤਾ।

ਡਾ. ਰਾਜੇਂਦਰ ਪ੍ਰਸਾਦ ਮੈਮੋਰੀਅਲ ਲੈਕਚਰ

ਇਹ ਲੈਕਚਰ ਸਾਲ 1969 ਤੋਂ ਲੈ ਕੇ ਆਕਾਸ਼ਵਾਣੀ ਦੇ ਸਮਾਗਮਾਂ ਦੇ ਕੈਲੰਡਰ ਵਿੱਚ ਇੱਕ ਸਲਾਨਾ ਵਿਸ਼ੇਸ਼ਤਾ ਹੈ, ਜੋ ਡਾ. ਰਾਜੇਂਦਰ ਪ੍ਰਸਾਦ ਦੇ ਜਨਮਦਿਨ ਦੀ ਯਾਦ ਵਿੱਚ 3 ਦਸੰਬਰ ਨੂੰ ਆਉਂਦੀ ਹੈ ਜਦੋਂ ਇਹ ਲੈਕਚਰ ਆਕਾਸ਼ਵਾਣੀ ਦੇ ਰਾਸ਼ਟਰੀ ਹੁੱਕ ਅੱਪ 'ਤੇ ਪ੍ਰਸਾਰਿਤ ਕੀਤਾ ਜਾਂਦਾ ਹੈ।

ਵਿਦਵਾਨ ਬੁਲਾਰੇ ਨੇ ਪਿਛਲੇ ਇੱਕ ਦਹਾਕੇ ਵਿੱਚ ਜਾਂ ਇਸ ਤੋਂ ਵੱਧ ਸਮੇਂ ਦੌਰਾਨ ਭਾਰਤ ਦੁਆਰਾ ਚੁੱਕੇ ਗਏ ਅਹਿਮ ਕਦਮਾਂ ’ਤੇ ਚਾਣਨਾ ਪਾਇਆ, ਜਿਸ ਨਾਲ ਰਾਸ਼ਟਰਾਂ ਦੇ ਸਮੂਹ ਵਿੱਚ ਉਸ ਦੀ ਸਥਿਤੀ ਮੁੜ ਮਜ਼ਬੂਤ ਹੋਈ ਹੈ। ਉਨ੍ਹਾਂ ਨੇ ਉੱਭਰ ਰਹੀ ਗਲੋਬਲ ਵਿਵਸਥਾ ਵਿੱਚ ਭਾਰਤ ਦੀ ਸੰਪੂਰਨ ਪ੍ਰਗਤੀ ਦੀ, ਖਾਸ ਤੌਰ 'ਤੇ ਉਸ ਦੀ ਸੌਫਟ ਪਾਵਰ ਦਾ ਪ੍ਰਭਾਵ ਜੋ ਸਾਰੇ ਮਹਾਂਦੀਪਾਂ ਵਿੱਚ ਵਧਦੀ ਜਾ ਰਹੀ ਹੈ, ਦਾ ਹਵਾਲਾ ਦਿੱਤਾ।

ਸ਼੍ਰੀ ਹਰਿਵੰਸ਼ ਨੇ ਭਵਿੱਖ ਲਈ ਦ੍ਰਿਸ਼ਟੀਕੋਣ 'ਤੇ ਵੀ ਵਿਚਾਰ ਕੀਤਾ, ਕਿਉਂਕਿ ਰਾਸ਼ਟਰ 2047 ਤੱਕ 'ਵਿਕਸਿਤ ਭਾਰਤ' ਬਣਨ ਵੱਲ ਆਪਣੀ ਅਗਲੀ ਯਾਤਰਾ ਸ਼ੁਰੂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਭਾਰਤ ਨੂੰ ਸ਼ਾਂਤੀ ਵਾਰਤਾਕਾਰ ਵਜੋਂ ਦੇਖਦਾ ਹੈ ਅਤੇ ਇਸ ਦੀ ਰਾਏ ਨੂੰ ਨਾ ਸਿਰਫ਼ ਸੁਣਿਆ ਜਾਂਦਾ ਹੈ, ਸਗੋਂ ਬਹੁਤ ਸਾਰੇ ਦਰਸ਼ਨ ਦਸਤਾਵੇਜ਼ਾਂ ਵਿੱਚ. ਪ੍ਰਮੁੱਖਤਾ ਨਾਲ ਸ਼ਾਮਲ ਕੀਤਾ ਜਾਂਦਾ ਹੈ। 

ਸ਼੍ਰੀ ਹਰਿਵੰਸ਼ ਜੀ ਨੇ ਵਿਸ਼ੇਸ਼ ਤੌਰ 'ਤੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਕਿਵੇਂ ਭਾਰਤ ਨੇ ਬਸਤੀਵਾਦੀ ਸ਼ਾਸਕਾਂ ਦੁਆਰਾ ਜਾਦੂਗਰਾਂ ਅਤੇ ਸਪੇਰਿਆਂ ਦੀ ਧਰਤੀ ਹੋਣ ਦੀ ਤਸਵੀਰ ਨੂੰ ਪਿੱਛੇ ਛੱਡ ਦਿੱਤਾ ਹੈ ਜਿਵੇਂ ਕਿ 5ਵੀਂ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣਨ ਲਈ ਅਤੇ ਵਿਸ਼ਵ ਦੀ ਤੀਸਰੀ ਸਭ ਤੋਂ ਵੱਡੀ ਆਰਥਿਕਤਾ ਬਣਨ ਲਈ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੀ ਪ੍ਰਸ਼ੰਸਾ ਕੀਤੀ ਜਿਸ ਨੇ ਵਿਸ਼ਵ ਪੱਧਰ 'ਤੇ ਭਾਰਤ ਦੀ ਤਸਵੀਰ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਭਾਰਤ ਦੇ ਆਰਥਿਕ ਵਿਕਾਸ ਵਿੱਚ ਤੇਜ਼ੀ ਨਾਲ ਵਾਧਾ ਗਲੋਬਲ ਕਮਿਊਨਿਟੀ ਵਿੱਚ ਭਾਰਤ ਦੀ ਸਥਿਤੀ ਨੂੰ ਨਿਰਧਾਰਿਤ ਕਰਨ ਜਾ ਰਿਹਾ ਹੈ। ਭਾਰਤ ਦੀਆਂ ਯੂਪੀਆਈ ਟ੍ਰਾਂਜੈਕਸ਼ਨਾਂ ਨੇ ਪਹਿਲਾਂ ਹੀ ਦੁਨੀਆ ਨੂੰ ਮੰਤਰਮੁਗਧ ਕਰ ਦਿੱਤਾ ਹੈ, ਜੋ ਭਾਰਤ ਦੀ ਤਕਨੀਕੀ ਤਾਕਤ ਨੂੰ ਪ੍ਰਦਰਸ਼ਿਤ ਕਰਦਾ ਹੈ।  ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਭਾਰਤ ਤੋਂ ਯੋਗ ਨੇ ਦੁਨੀਆ ਨੂੰ ਇੱਕਠਾ ਕੀਤਾ ਹੈ ਅਤੇ ‘ਵੌਇਸ ਆਫ ਗਲੋਬਲ ਸਾਊਥ’ ਬਣਨ ਵਿੱਚ ਭਾਰਤ ਦੀ ਭੂਮਿਕਾ ਬਾਰੇ ਗੱਲ ਕੀਤੀ।

ਸ਼੍ਰੀ ਹਰਿਵੰਸ਼ ਜੀ ਨੇ ਆਪਣੇ ਲੈਕਚਰ ਦੀ ਸ਼ੁਰੂਆਤ ਡਾ. ਰਾਜੇਂਦਰ ਪ੍ਰਸਾਦ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਡਾ. ਰਾਜੇਂਦਰ ਪ੍ਰਸਾਦ ਦੇ ਜੀਵਨ ਅਤੇ ਉਹਨਾਂ ਦੇ ਜੀਵਨ ਦੇ ਜਾਣੇ-ਅਣਜਾਣੇ ਕਿੱਸਿਆਂ 'ਤੇ ਚਾਨਣਾ ਪਾਉਂਦੇ ਹੋਏ ਕੀਤੀ। ਉਨ੍ਹਾਂ ਨੇ ਸਾਲ 1969 ਤੋਂ ਅਜਿਹੀ ਲੜੀ ਚਲਾਉਣ ਵਿੱਚ ਆਕਾਸ਼ਵਾਣੀ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਉੱਘੇ ਬੁਲਾਰਿਆਂ ਵੱਲੋਂ 50 ਤੋਂ ਵਧ ਲੈਕਚਰ ਕਰਵਾਏ ਅਤੇ ਇਸ ਲੜੀ ਦਾ ਹਿੱਸਾ ਬਣਨ ’ਤੇ ਮਾਣ ਮਹਿਸੂਸ ਕੀਤਾ।

ਇਸ ਦੇ ਪਹਿਲਾਂ ਪ੍ਰਸਾਰ ਭਾਰਤ ਦੀ ਸੀਈਓ ਸ਼੍ਰੀ ਗੌਰਵ ਦ੍ਵਿਵੇਦੀ ਅਤੇ ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ, ਡਾ.ਪਰਗਿਆ ਪਾਲੀਵਾਲ ਗੌੜ  ਸਪੀਕਰ ਸ਼੍ਰੀ ਹਰਿਵੰਸ਼ ਦੇ ਨਾਲ ਸ਼ਾਮਲ ਹੋਏ।

ਪ੍ਰਸਾਰ ਭਾਰਤੀ ਦੇ ਸੀਈਓ ਗੌਰਵ ਦ੍ਵਿਵੇਦੀ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਸਰੋਤਿਆਂ ਨੂੰ ਡਾ: ਰਾਜੇਂਦਰ ਪ੍ਰਸਾਦ ਮੈਮੋਰੀਅਲ ਲੈਕਚਰ ਤੋਂ ਜਾਣੂ ਕਰਵਾਇਆ ਅਤੇ ਆਜ਼ਾਦ ਭਾਰਤ ਵਿੱਚ ਡਾ: ਰਾਜੇਂਦਰ ਪ੍ਰਸਾਦ ਦੇ ਯੋਗਦਾਨ ਬਾਰੇ ਚਾਨਣਾ ਪਾਇਆ। ਸ਼ੀ ਗੌਰਵ ਦ੍ਵਿਵੇਦੀ ਨੇ ਪ੍ਰਮੁੱਖ ਬੁਲਾਰੇ ਦੀ ਜਾਣ-ਪਛਾਣ ਵੀ ਸਰੋਤਿਆਂ ਨਾਲ ਕਰਵਾਈ। ਉਨ੍ਹਾਂ ਨੇ ਸਰੋਤਿਆਂ ਨੂੰ ਵੱਖ-ਵੱਖ ਪਲੈਟਫਾਰਮਾਂ ਬਾਰੇ ਜਾਣਕਾਰੀ ਦਿੱਤੀ ਜਿਨ੍ਹਾਂ 'ਤੇ ਪ੍ਰਸਾਰ ਭਾਰਤੀ ਦੇ ਪ੍ਰੋਗਰਾਮ ਦਰਸ਼ਕਾਂ ਨੂੰ ਉਪਲਬਧ ਕਰਵਾਏ ਜਾਂਦੇ ਹਨ।

ਈਵੈਂਟ ਦੀ ਸਮਾਪਤੀ ਆਕਾਸ਼ਵਾਣੀ ਦੀ ਡਾਇਰੈਕਟਰ ਜਨਰਲ ਡਾ. ਪਰਗਿਆ ਪਾਲੀਵਾਲ ਗੌੜ ਦੁਆਰਾ ਇਸ ਮੌਕੇ ਮੌਜੂਦ ਸਾਰੇ ਲੋਕਾਂ ਦੇ ਵੋਟ ਆਫ ਥੈਂਕਸ ਨਾਲ ਹੋਈ।

*****

ਧਰਮੇਂਦਰ ਤਿਵਾਰੀ/ਸ਼ਿਤਿਜ ਸਿੰਘਾ


(Release ID: 2079453) Visitor Counter : 36