ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
azadi ka amrit mahotsav

ਮਾਈਕ੍ਰੋ ਫੂਡ ਪ੍ਰੋਸੈੱਸਿੰਗ ਉੱਦਮਾਂ ਨੂੰ ਵਿੱਤੀ ਸਹਾਇਤਾ

Posted On: 28 NOV 2024 1:49PM by PIB Chandigarh

ਫੂਡ ਪ੍ਰੋਸੈੱਸਿੰਗ  ਉਦਯੋਗ ਮੰਤਰਾਲਾ ਦੇਸ਼ ਵਿੱਚ ਮਾਈਕ੍ਰੋ ਫੂਡ ਪ੍ਰੋਸੈੱਸਿੰਗ ਉੱਦਮਾਂ ਨੂੰ ਅੱਪਗ੍ਰੇਡ ਕਰਨ ਲਈ ਵਿੱਤੀ, ਤਕਨੀਕੀ ਅਤੇ ਵਪਾਰਕ ਸਹਾਇਤਾ ਪ੍ਰਦਾਨ ਕਰਨ ਲਈ ਕੇਂਦਰੀ ਸਪਾਂਸਰਡ "ਮਾਈਕ੍ਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਜ਼ਿਜ਼ ਦਾ ਪ੍ਰਧਾਨ ਮੰਤਰੀ ਰਸਮੀਕਰਣ (ਪੀਐੱਮਐੱਫਐੱਮਈ)" ਚਲਾ ਰਿਹਾ ਹੈ। ਇਹ ਸਕੀਮ 10,000 ਕਰੋੜ ਰੁਪਏ ਦੇ ਖਰਚੇ ਨਾਲ 2020-21 ਤੋਂ 2025-26 ਤੱਕ ਪੰਜ ਸਾਲਾਂ ਦੀ ਮਿਆਦ ਲਈ ਹੈ। ਇਸ ਸਕੀਮ ਦਾ ਉਦੇਸ਼ ਫੂਡ ਪ੍ਰੋਸੈੱਸਿੰਗ  ਉਦਯੋਗ ਦੇ ਅਸੰਗਠਿਤ ਖੇਤਰ ਵਿੱਚ ਮੌਜੂਦਾ ਵਿਅਕਤੀਗਤ ਸੂਖਮ ਉੱਦਮਾਂ ਦੀ ਮੁਕਾਬਲੇਬਾਜ਼ੀ ਨੂੰ ਵਧਾਉਣਾ ਅਤੇ ਖੇਤਰ ਦੇ ਰਸਮੀਕਰਣ ਨੂੰ ਉਤਸ਼ਾਹਿਤ ਕਰਨਾ ਹੈ। ਇਹ ਸਕੀਮ ਮੁੱਖ ਤੌਰ 'ਤੇ ਇਨਪੁਟਸ ਦੀ ਖਰੀਦ, ਆਮ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਅਤੇ ਉਤਪਾਦਾਂ ਦੀ ਮਾਰਕੀਟਿੰਗ ਦੇ ਰੂਪ ਵਿੱਚ ਪੈਮਾਨੇ ਦੇ ਲਾਭ ਪ੍ਰਾਪਤ ਕਰਨ ਲਈ ਇੱਕ ਜ਼ਿਲ੍ਹਾ ਇੱਕ ਉਤਪਾਦ (ਓਡੀਓਪੀ) ਪਹੁੰਚ ਅਪਣਾਉਂਦੀ ਹੈ। ਇਹ ਯੋਜਨਾ ਵੈਲਿਊ ਚੇਨ ਦੇ ਵਿਕਾਸ ਅਤੇ ਸਹਾਇਤਾ ਬੁਨਿਆਦੀ ਢਾਂਚੇ ਦੀ ਅਲਾਇਨਮੈਂਟ ਲਈ ਢਾਂਚਾ ਪ੍ਰਦਾਨ ਕਰਦੀ ਹੈ। ਓਡੀਓਪੀ ਦੀ ਪਹਿਚਾਣ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਖੇਤੀਬਾੜੀ ਉਤਪਾਦਨ, ਕੱਚੇ ਮਾਲ ਦੀ ਉਪਲਬਧਤਾ, ਉਤਪਾਦ ਦੀ ਨਾਸ਼ਵਾਨਤਾ ਆਦਿ ਦੇ ਅਧਾਰ 'ਤੇ ਕੀਤੀ ਜਾਂਦੀ ਹੈ। ਓਡੀਓਪੀ ਨੂੰ ਉਤਸ਼ਾਹਿਤ ਕਰਨ ਲਈ ਪੀਐੱਮਐੱਫਐੱਮਈ ਸਕੀਮ ਦੇ ਤਹਿਤ ਸੰਭਾਵੀ ਉੱਦਮੀਆਂ ਨੂੰ ਪ੍ਰਦਾਨ ਕੀਤੀ ਵਿੱਤੀ ਸਹਾਇਤਾ ਦੇ ਵੇਰਵੇ ਅਨੁਸੂਚੀ ਵਿੱਚ ਦਿੱਤੇ ਗਏ ਹਨ।

ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ (ਐਮਓਐਫਪੀਆਈ) ਜਨਤਕ ਅਤੇ ਨਿਜੀ ਦੋਵਾਂ ਖੇਤਰਾਂ ਵਿੱਚ ਵੱਖ-ਵੱਖ ਸੰਸਥਾਵਾਂ/ਯੂਨੀਵਰਸਿਟੀਆਂ, ਗ੍ਰਾਂਟ ਫੰਡ ਪ੍ਰਾਪਤ ਸੰਸਥਾਵਾਂ ਅਤੇ ਮਾਨਤਾ ਪ੍ਰਾਪਤ ਖੋਜ ਅਤੇ ਵਿਕਾਸ ਪ੍ਰਯੋਗਸ਼ਾਲਾਵਾਂ ਨੂੰ ਗ੍ਰਾਂਟ ਦੇ ਰੂਪ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। ਜਿਸ ਨਾਲ ਉਤਪਾਦ ਅਤੇ ਪ੍ਰਕਿਰਿਆ ਦੇ ਵਿਕਾਸ, ਉਪਕਰਣਾਂ ਦੇ ਡਿਜ਼ਾਈਨ ਅਤੇ ਵਿਕਾਸ, ਬਿਹਤਰ ਸਟੋਰੇਜ, ਸ਼ੈਲਫ-ਲਾਈਫ, ਪੈਕੇਜਿੰਗ ਆਦਿ ਲਈ ਫੂਡ ਪ੍ਰੋਸੈੱਸਿੰਗ  ਖੇਤਰ ਵਿੱਚ ਅਧਾਰਿਤ ਖੋਜ ਅਤੇ ਵਿਕਾਸ ਕਾਰਜ ਨੂੰ ਪ੍ਰੋਤਸਾਹਨ ਦਿੱਤਾ ਜਾ ਸਕੇ।

ਇਸ ਯੋਜਨਾ ਦੇ ਤਹਿਤ ਨਿਜੀ ਸੰਸਥਾਵਾਂ/ਯੂਨੀਵਰਸਿਟੀਆਂ/ਸੰਸਥਾਵਾਂ/ਖੋਜ ਅਤੇ ਵਿਕਾਸ ਪ੍ਰਯੋਗਸ਼ਾਲਾਵਾਂ ਅਤੇ ਵਿਗਿਆਨਕ ਅਤੇ ਉਦਯੋਗਿਕ ਖੋਜ ਪਰੀਸ਼ਦ (ਸੀਐੱਸਆਈਆਰ) ਦੁਆਰਾ ਨਿਜੀ ਖੇਤਰ ਵਿੱਚ ਮਾਨਤਾ ਪ੍ਰਾਪਤ ਖੋਜ ਅਤੇ ਵਿਕਾਸ ਸੰਸਥਾਵਾਂ ਨੂੰ ਸਧਾਰਣ ਖੇਤਰਾਂ ਵਿੱਚ ਸਾਜ਼ੋ-ਸਾਮਾਨ ਦੀ ਲਾਗਤ ਦਾ 50 ਪ੍ਰਤੀਸ਼ਤ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ 70 ਪ੍ਰਤੀਸ਼ਤ ਅਤੇ  ਵੱਖ-ਵੱਖ ਯੂਨੀਵਰਸਿਟੀਆਂ, ਇੰਡੀਅਨ ਇੰਸਟੀਟਿਊਟ ਆਫ਼ ਟੈਕਨੋਲੋਜੀ (ਆਈਆਈਟੀ) ਨੂੰ ਸਹਾਇਤਾ ਦੇ ਰੂਪ ਵਿੱਚ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਸਹਾਇਤਾ ਕੇਂਦਰ/ਰਾਜ ਸਰਕਾਰ ਦੀਆਂ ਸੰਸਥਾਵਾਂ ਸਰਕਾਰ ਦੁਆਰਾ ਫੰਡ ਪ੍ਰਾਪਤ ਸੰਸਥਾਵਾਂ ਨੂੰ ਉਤਪਾਦ ਅਤੇ ਪ੍ਰਕਿਰਿਆ ਦੇ ਵਿਕਾਸ, ਸਾਜ਼ੋ-ਸਾਮਾਨ ਦੇ ਡਿਜ਼ਾਈਨ ਅਤੇ ਵਿਕਾਸ, ਬਿਹਤਰ ਸਟੋਰੇਜ, ਸ਼ੈਲਫ-ਲਾਈਫ, ਪੈਕੇਜਿੰਗ ਆਦਿ ਲਈ ਫੂਡ ਪ੍ਰੋਸੈੱਸਿੰਗ  ਸੈਕਟਰ ਵਿੱਚ ਮੰਗ ਸੰਚਾਲਿਤ ਖੋਜ ਅਤੇ ਵਿਕਾਸ ਕਾਰਜ ਨੂੰ ਉਤਸ਼ਾਹਿਤ ਕਰਨ ਅਤੇ ਸ਼ੁਰੂ ਕਰਨ ਦੇ ਲਈ ਹੈ।

ਖੋਜ ਅਤੇ ਵਿਕਾਸ ਪੋਰਟਲ ਨੂੰ ਨੈਸ਼ਨਲ ਇੰਸਟੀਟਿਊਟ ਆਫ ਫੂਡ ਟੈਕਨੋਲੋਜੀ, ਐਂਟਰਪ੍ਰੀਨਿਓਰਸ਼ਿਪ ਐਂਡ ਮੈਨੇਜਮੈਂਟ (ਐਨਆਈਏਫਟੀਈਐਮ), ਕੁੰਡਲੀ, ਸੋਨੀਪਤ, ਹਰਿਆਣਾ ਦੁਆਰਾ ਵਿਕਸਿਤ ਕੀਤਾ ਗਿਆ ਸੀ, ਤਾਂ ਜੋ ਐਮਓਐਫਪੀਆਈ ਸਕੀਮ ਦੁਆਰਾ ਸਮਰਥਿਤ ਖੋਜ ਅਤੇ ਵਿਕਾਸ ਕਾਰਜਾਂ ਨਾਲ ਸਬੰਧਿਤ ਜਾਣਕਾਰੀ ਦਾ ਪ੍ਰਸਾਰ ਕੀਤਾ ਜਾ ਸਕੇ, ਜਿਸ ਵਿੱਚ ਨਤੀਜੇ, ਵਿਕਸਿਤ ਟੈਕਨੋਲੋਜੀਆਂ ਆਦਿ ਸ਼ਾਮਲ ਹਨ। ਇਹ ਪੋਰਟਲ ਫੂਡ ਪ੍ਰੋਸੈੱਸਿੰਗ  ਸੈਕਟਰ ਵਿੱਚ ਹੋਰ ਮੰਤਰਾਲਿਆਂ/ਸੰਸਥਾਵਾਂ ਦੁਆਰਾ ਖੋਜ ਅਤੇ ਵਿਕਾਸ ਕਾਰਜਾਂ ਦਾ ਭੰਡਾਰ ਵੀ ਹੋਵੇਗਾ।

ਕੇਂਦਰੀ ਫੂਡ ਪ੍ਰੋਸੈੱਸਿੰਗ  ਉਦਯੋਗ ਮੰਤਰੀ ਸ਼੍ਰੀ ਚਿਰਾਗ ਪਾਸਵਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

ਅਨੁਬੰਧ (ANNEXURE)

ਪ੍ਰਧਾਨ ਮੰਤਰੀ ਮਾਈਕ੍ਰੋ ਫੂਡ ਇੰਡਸਟਰੀ ਅਪਗ੍ਰੇਡੇਸ਼ਨ ਸਕੀਮ (ਪੀਐਮਐਫਐਮਈ) ਦੇ ਤਹਿਤ ਉੱਦਮਾਂ ਨੂੰ ਪ੍ਰਦਾਨ ਕੀਤੀ ਗਈ ਵਿੱਤੀ ਸਹਾਇਤਾ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ:

(i) ਨਿਜੀ/ਸਮੂਹ ਸ਼੍ਰੇਣੀ ਦੇ ਸੂਖਮ ਉੱਦਮਾਂ ਲਈ ਸਹਾਇਤਾ: ਕ੍ਰੈਡਿਟ-ਲਿੰਕਡ ਪੂੰਜੀ ਸਬਸਿਡੀ ਯੋਗ ਪ੍ਰੋਜੈਕਟ ਲਾਗਤ ਦੇ 35 ਪ੍ਰਤੀਸ਼ਤ ਦੀ ਦਰ ਨਾਲ, ਅਧਿਕਤਮ 10 ਲੱਖ ਰੁਪਏ ਪ੍ਰਤੀ ਯੂਨਿਟ ਦੇ ਅਧੀਨ;

(ii) ਬੀਜ ਪੂੰਜੀ ਲਈ ਸਵੈ-ਸਹਾਇਤਾ ਸਮੂਹਾਂ ਨੂੰ ਸਹਾਇਤਾ: ਕਾਰਜਕਾਰੀ ਪੂੰਜੀ ਅਤੇ ਛੋਟੇ ਉਪਕਰਣਾਂ ਦੀ ਖਰੀਦ ਲਈ ਸਵੈ-ਸਹਾਇਤਾ ਸਮੂਹਾਂ ਦੇ ਹਰੇਕ ਮੈਂਬਰ ਨੂੰ 40,000 ਰੁਪਏ ਦੀ ਦਰ ਨਾਲ ਬੀਜ ਪੂੰਜੀ ਦਿੱਤੀ ਜਾਵੇਗੀ, ਜੋ ਕਿ 10,000 ਰੁਪਏ ਪ੍ਰਤੀ ਸਵੈ ਸਹਾਇਤਾ ਗਰੁੱਪ ਫੈੱਡਰੇਸ਼ਨ ਦੇ ਲਈ ਵਧ ਤੋਂ ਵਧ 4 ਲੱਖ ਰੁਪਏ ਹੋਵੇਗੀ।

(iii) ਸਾਂਝੇ ਬੁਨਿਆਦੀ ਢਾਂਚੇ ਲਈ ਸਹਾਇਤਾ: ਐੱਫਪੀਓ, ਐੱਸਐੱਚਜੀ, ਸਹਿਕਾਰੀ ਸਭਾਵਾਂ ਅਤੇ ਕਿਸੇ ਵੀ ਸਰਕਾਰੀ ਏਜੰਸੀ ਨੂੰ ਸਾਂਝਾ ਬੁਨਿਆਦੀ ਢਾਂਚਾ ਸਥਾਪਿਤ ਕਰਨ ਵਿੱਚ ਸਹਾਇਤਾ ਕਰਨ ਲਈ 35% ਦੀ ਦਰ ਨਾਲ ਲੋਨ ਲਿੰਕਡ ਪੂੰਜੀ ਸਬਸਿਡੀ, ਅਧਿਕਤਮ 3 ਕਰੋੜ ਰੁਪਏ ਦੇ ਅਧੀਨ। ਸਾਂਝਾ ਬੁਨਿਆਦੀ ਢਾਂਚਾ ਹੋਰ ਇਕਾਈਆਂ ਅਤੇ ਆਮ ਲੋਕਾਂ ਨੂੰ ਸਮਰੱਥਾ ਦੇ ਇੱਕ ਵੱਡੇ ਹਿੱਸੇ ਲਈ ਕਿਰਾਏ ਦੇ ਅਧਾਰ 'ਤੇ ਉਪਯੋਗ ਕਰਨ ਲਈ ਵੀ ਉਪਲਬਧ ਹੋਵੇਗਾ।

(iv) ਬ੍ਰਾਂਡਿੰਗ ਅਤੇ ਮਾਰਕੀਟਿੰਗ ਸਹਾਇਤਾ: ਐਫਪੀਓ/ਐਸਐਚਜੀ/ਸਹਿਕਾਰੀ ਸਮੂਹਾਂ ਜਾਂ ਮਾਈਕ੍ਰੋ ਫੂਡ ਪ੍ਰੋਸੈੱਸਿੰਗ  ਉੱਦਮਾਂ ਦੇ ਐਸਪੀਵੀ ਨੂੰ ਬ੍ਰਾਂਡਿੰਗ ਅਤੇ ਮਾਰਕੀਟਿੰਗ ਲਈ 50 ਪ੍ਰਤੀਸ਼ਤ ਤੱਕ ਸਬਸਿਡੀ।

(v) ਸਮਰੱਥਾ ਨਿਰਮਾਣ: ਇਹ ਸਕੀਮ ਉੱਦਮਤਾ ਵਿਕਾਸ ਹੁਨਰ (ਈਡੀਪੀ+) ਲਈ ਸਿਖਲਾਈ ਦੀ ਕਲਪਨਾ ਕਰਦੀ ਹੈ: ਫੂਡ ਪ੍ਰੋਸੈੱਸਿੰਗ  ਉਦਯੋਗ ਅਤੇ ਉਤਪਾਦ ਵਿਸ਼ੇਸ਼ ਹੁਨਰ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਪ੍ਰੋਗਰਾਮ ਨੂੰ ਸੋਧਿਆ ਗਿਆ ਹੈ।

 *************

ਐੱਸਟੀਕੇ


(Release ID: 2079230) Visitor Counter : 29