ਸੂਚਨਾ ਤੇ ਪ੍ਰਸਾਰਣ ਮੰਤਰਾਲਾ
55ਵੇਂ ਫਿਲਮ ਮਹੋਤਸਵ ਵਿੱਚ ‘ਤਪਨ ਸਿਨਹਾ-ਸ਼ਤਾਬਦੀ ਸੈਸ਼ਨ- ਸਪੈਕਟ੍ਰਮ ਐਂਡ ਦਿ ਸੋਲ’ ‘ਤੇ ਪੈਨਲ ਚਰਚਾ ਵਿੱਚ ਦਿੱਗਜ ਨਿਰਮਾਤਾ ਦੇ ਜੀਵਨ ਅਤੇ ਯੋਗਦਾਨ ‘ਤੇ ਚਰਚਾ ਹੋਈ
‘ਉਹ ਘੱਟ ਬੋਲਣ ਵਾਲੇ ਅਤੇ ਬਹੁਤ ਚੰਗੇ ਸ਼ਰੋਤਾ ਸਨ”: ਸ਼ਰਮੀਲਾ ਟੈਗੋਰ
“ਤਪਨ ਸਿਨਹਾ ਦੇ ਕੰਮ ਦਾ ਸਹੀ ਮੁਲਾਂਕਣ ਨਾ ਕਰਨਾ ਆਲੋਚਕਾਂ ਦੀ ਅਸਫ਼ਲਤਾ ਹੈ:” ਪ੍ਰੋ. ਐੱਨ.ਮੰਨੂ ਚਕੱਰਵਤ੍ਰੀ
“ਮੈਨੂੰ ਨਿਰਮਾਤਾਵਾਂ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ, ਉਹ ਮੇਰੇ ਕੋਲ ਆਉਂਦੇ ਹਨ-ਤਪਨ ਸਿਨਹਾ ਨੇ ਮੈਨੂੰ ਕਿਹਾ ਸੀ:” ਅਰਜੁਨ ਚੱਕਰਵ੍ਰਤੀ
ਦਿਗੱਜ ਅਭਿਨੇਤਰੀ ਸ਼੍ਰੀਮਤੀ ਸ਼ਰਮੀਲਾ ਟੈਗੋਰ ਨੇ ਸ਼੍ਰੀ ਸਿਨਹਾ ਦੇ ਮਨੁੱਖੀ ਗੁਣਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ, “ਉਹ ਘੱਟ ਬੋਲਣ ਵਾਲੇ ਅਤੇ ਬਹੁਤ ਚੰਗੇ ਸੁਣਨ ਵਾਲੇ ਸਨ।” ਉਨ੍ਹਾਂ ਨੇ ਅੱਗੇ ਦੱਸਿਆ, ਕੁਝ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਕੋਲ ਕਹਿਣ ਲਈ ਕੁਝ ਨਹੀਂ ਹੁੰਦਾ ਅਤੇ ਇਸ ਲਈ ਉਹ ਚੁਪ ਰਹਿੰਦੇ ਹਨ। ਲੇਕਿਨ ਤਪਨ ਬਾਬੂ ਦੇ ਕੋਲ ਕਹਿਣ ਲਈ ਬਹੁਤ ਕੁਝ ਸੀ, ਹਾਲਾਂਕਿ ਉਨ੍ਹਾਂ ਨੂੰ ਇਸ ਦੀ ਜ਼ਰੂਰਤ ਨਹੀਂ ਸੀ। ਤਪਨ ਸਿਨਹਾ ਦੀਆਂ ਲਿਖਤਾਂ ‘ਤੇ ਰਵਿੰਦਰਨਾਥ ਟੈਗੋਰ ਦੇ ਗਹਿਰੇ ਪ੍ਰਭਾਵ ਬਾਰੇ ਵੀ ਸ਼੍ਰੀਮਤੀ ਟੈਗੋਰ ਨੇ ਵਿਸਤਾਰ ਨਾਲ ਚਰਚਾ ਕੀਤੀ।
‘ਜਤੁਗ੍ਰਹਿ’ ‘ਸ਼ੁਧਿਤਾ ਪਾਸ਼ਾਣ’, ‘ਆਤੰਕ’ ਅਤੇ ‘ਇੱਕ ਡਾਕਟਰ ਕੀ ਮੌਤ’ ਜਿਹੇ ਉਨ੍ਹਾਂ ਦੇ ਸਿਰਲੇਖਾਂ ਦਾ ਹਵਾਲਾ ਦਿੰਦੇ ਹੋਏ , ਪ੍ਰੋ. ਐੱਨ. ਮੰਨੁ ਚੱਕਰਵ੍ਰਤੀ ਨੇ ਤਪਨ ਸਿਨਹਾ ਦੁਆਰਾ ਸਮਾਜਿਕ ਹਕੀਕਤ ਨੂੰ ਵਿਅਕਤ ਕਰਨ ਲਈ ਦਿਖਾਏ ਗਏ ਬੇਮਿਸਾਲ ਸਮਰਪਣ ਦਾ ਵਰਣਨ ਕੀਤਾ। ਪ੍ਰੋ. ਚੱਕਰਵ੍ਰਤੀ ਨੇ ਇਹ ਵੀ ਜ਼ਿਕਰ ਕੀਤਾ ਕਿ ਸ਼੍ਰੀ ਸਿਨਹਾ ਖੁਦ ਨੂੰ ਇੱਕ ਪ੍ਰਤੀਬੱਧ ਮਾਨਵਵਾਦੀ ਦੱਸਦੇ ਸਨ ਅਤੇ ਉਨ੍ਹਾਂ ਦੀਆਂ ਸਾਰੀਆਂ ਫਿਲਮਾਂ ਉਸੇ ਵਿਚਾਰਧਾਰਾ ਦੇ ਆਲੇ-ਦੁਆਲੇ ਘੁੰਮਦੀਆਂ ਹਨ।
ਇਸ ਸਵਾਲ ‘ਤੇ ਵਿਚਾਰ ਕਰਦੇ ਹੋਏ ਸ਼੍ਰੀ ਸਿਨਹਾ ਦੇ ਕੰਮ ਦਾ ਉਨ੍ਹਾਂ ਦੇ ਸਮਕਾਲੀਆਂ ਜਿਵੇਂ ਸਤਿਆਜੀਤ ਰੇਅ, ਰਿਤਵਿਕ ਘਟਕ ਜਾਂ ਮ੍ਰਿਣਾਲ ਸੇਨ ਦੇ ਬਰਾਬਰ ਮੁਲਾਂਕਣ ਕਿਉਂ ਨਹੀਂ ਕੀਤਾ ਗਿਆ, ਪ੍ਰੋ ਚੱਕਰਵ੍ਰਤੀ ਨੇ ਆਪਣੇ ਵਿਚਾਰ ਸਾਂਝੇ ਕੀਤੇ, “ਇਹ ਆਲੋਚਕਾਂ ਦੀ ਪੂਰਨ ਅਸਫ਼ਲਤਾ ਹੈ ਕਿ ਉਨ੍ਹਾਂ ਨੇ ਤਪਨ ਸਿਨਹਾ ਦੇ ਕੰਮ ਦਾ ਉਨ੍ਹਾਂ ਦੇ ਜੀਵਨ ਕਾਲ ਵਿੱਚ ਉੱਚਿਤ ਮੁਲਾਂਕਣ ਨਹੀਂ ਕੀਤਾ।” ਉਨ੍ਹਾਂ ਨੇ ਨਤੀਜਾ ਨਿਕਾਲਿਆਂ, “ਸਗੀਨਾ ਮਹਤੋ’ ਅਤੇ ‘ਆਤੰਕ’ ਜਿਹੀਆਂ ਫਿਲਮਾਂ ਨੇ ਜੋ ਗਹਿਣ ਬੌਧਿਕ ਆਯਾਮ ਗ੍ਰਹਿਣ ਕੀਤੇ ਹਨ, ਉਹ ਬਸ ਸਦੀਵੀ ਹਨ।”
ਪੈਨਲ ਮੈਂਬਰ ਸ਼੍ਰੀ ਅਰਜੁਨ ਚੱਕਰਵ੍ਰਤੀ ਜੋ ਸ਼੍ਰੀ ਸਿਨਹਾ ਦੀਆਂ ਪੰਜ ਫਿਲਮਾਂ ਵਿੱਚ ਉਨ੍ਹਾਂ ਦੇ ਅਭਿਨੇਤਾ ਹਨ, ਨੇ “ਨਿਰਜਨ ਸੈਕਾਤੇ” ਦੀ ਕਹਾਣੀ ਨੂੰ ਬੜੇ ਪਿਆਰ ਨਾਲ ਯਾਦ ਕੀਤਾ। ਸਕ੍ਰਿਪਟ ਪੜ੍ਹਨ ਦੇ ਬਾਅਦ, ਸ਼੍ਰੀ ਚੱਕਰਵ੍ਰਤੀ ਨੇ ਪੂਰੀ ਤਰ੍ਹਾਂ ਨਾਲ ਅਵਿਸ਼ਵਾਸ ਜਤਾਉਂਦੇ ਹੋਏ ਸ਼੍ਰੀ ਸਿਨਹਾ ਨੇ ਪੁੱਛਿਆ ਕਿ ਉਹ ਅਜਿਹੀ ਕਹਾਣੀ ਕਿਸੇ ਨਿਰਮਾਤਾ ਨੂੰ ਕਿਵੇਂ ਦੱਸਣਗੇ? ਸ਼੍ਰੀ ਸਿਨਹਾ ਦਾ ਸਰਲ ਲੇਕਿਨ ਜ਼ਿਕਰਯੋਗ ਜਵਾਬ ਸੀ, “ਮੈਨੂੰ ਨਿਰਮਾਤਾਵਾਂ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ, ਉਹ ਮੇਰੇ ਕੋਲ ਆਉਂਦੇ ਹਨ।”
ਇੱਕ ਘੰਟੇ ਦਾ ਸੈਸ਼ਨ, ਜਿਸ ਨੂੰ ਸ਼੍ਰੀਮਤੀ ਸ਼ਰਮੀਲਾ ਟੈਗੋਲ ਨੇ ਸ਼ਾਨਦਾਰ ਵਿਚਾਰਾਂ, ਸ਼੍ਰੀ ਅਰਜੁਨ ਚੱਕਰਵ੍ਰਤੀ ਦੇ ਸੰਗੀਤ ਅਤੇ ਪ੍ਰੋ. ਮੰਨੁ ਚੱਕਰਵ੍ਰਤੀ ਦੇ ਆਲੋਚਨਾਤਮਕ ਵਿਸ਼ਲੇਸ਼ਣ ਅਤੇ ਮੁਲਾਂਕਣ ਨੂੰ ਨਾਲ-ਨਾਲ ਐਡਜਸਟ ਕਰਨ ਲਈ ਲਗਭਗ ਅੱਧੇ ਘੰਟੇ ਤੱਕ ਵਧਾਇਆ ਗਿਆ ਸੀ, ਸ਼੍ਰੀਮਤੀ ਰਤਨੋਤੋਮਾ ਸੇਨਗੁਪਤਾ ਦੁਆਰਾ ਸੰਚਾਲਿਤ ਕੀਤਾ ਗਿਆ ਸੀ।
55ਵੇਂ ਇੱਫੀ ਦੇ ਮਹੋਤਸਵ ਡਾਇਰੈਕਟਰ ਸ਼੍ਰੀ ਸ਼ੇਖਰ ਕਪੂਰ ਨੇ ਚਾਰ ਮਹਾਨ ਸ਼ਖਸੀਅਤਾਂ ਦੇ ਸ਼ਤਾਬਦੀ ਸਮਾਰੋਹ ਦੇ ਅਵਸਰ ‘ਤੇ ਜਾਰੀ ਵਿਸ਼ੇਸ਼ ਡਾਕ ਟਿਕਟ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ।
ਸ਼ਤਾਬਦੀ ਸਮਾਰੋਹ ‘ਤੇ ਵਧੇਰੇ ਪਹਿਲਾਂ ਨੂੰ ਪੜ੍ਹਨ ਲਈ:
https://pib.gov.in/PressReleasePage.aspx?PRID=2070826
ਦੇਖੋ।
* * *
ਪੀਆਈਬੀ ਇੱਫੀ ਕਾਸਡ ਐਂਡ ਕਰੂ/ਰਜਿਥ/ਨਿਕਿਤਾ/ਦੇਬਾਯਾਨ/ਦਰਸ਼ਨਾ| IFFI 55 – 105
(Release ID: 2078500)
Visitor Counter : 20