ਸੈਰ ਸਪਾਟਾ ਮੰਤਰਾਲਾ
ਕੇਂਦਰੀ ਟੂਰਿਜ਼ਮ ਅਤੇ ਸੱਭਿਆਚਾਰ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਾਜੀਰੰਗਾ ਵਿੱਚ ਇੰਟਰਨੈਸ਼ਨਲ ਟੂਰਿਜ਼ਮ ਮਾਰਟ ਦੇ 12ਵੇਂ ਐਡੀਸ਼ਨ ਦਾ ਉਦਘਾਟਨ ਕੀਤਾ
ਸ਼੍ਰੀ ਸ਼ੇਖਾਵਤ ਨੇ ਉੱਤਰ-ਪੂਰਬ ਭਾਰਤ ਦੀਆਂ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਟੂਰਿਜ਼ਮ ਸੰਭਾਵਨਾਵਾਂ ‘ਤੇ ਚਾਨਣਾ ਪਾਇਆ
ਟੂਰਿਜ਼ਮ ਮਾਰਟ ਆਯੋਜਨ ਨਾਲ ਉੱਤਰ-ਪੂਰਬ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਸ ਦਾ ਫੋਕਸ ਟਿਕਾਊ ਟੂਰਿਜ਼ਮ ਨੂੰ ਹੁਲਾਰਾ ਦੇਣ ‘ਤੇ ਹੋਵੇਗਾ
Posted On:
27 NOV 2024 4:49PM by PIB Chandigarh
ਕੇਂਦਰੀ ਟੂਰਿਜ਼ਮ ਅਤੇ ਸੱਭਿਆਚਾਰ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਅਸਾਮ ਦੇ ਕਾਜੀਰੰਗਾ ਵਿੱਚ ਇੰਟਰਨੈਸ਼ਨਲ ਟੂਰਿਜ਼ਮ ਮਾਰਟ (ਆਈਟੀਐੱਮ) ਦੇ 12ਵੇਂ ਐਡੀਸ਼ਨ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਅਸਾਮ ਦੇ ਮੁੱਖ ਮੰਤਰੀ ਡਾ. ਹਿਮੰਤਾ ਬਿਸਵਾ ਸਰਮਾ ਅਤੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ ਵੀ ਮੌਜੂਦ ਸਨ।

ਸ਼੍ਰੀ ਸ਼ੇਖਾਵਤ ਨੇ ਆਪਣੇ ਸੰਬੋਧਨ ਵਿੱਚ ਉੱਤਰ-ਪੂਰਬ ਦੀ ਵਿਰਾਸਤ, ਸੱਭਿਆਚਾਰਕ ਵਿਵਿਧਤਾ ਅਤੇ ਕੁਦਰਤੀ ਸੰਪਦਾ ਨੂੰ ਰੇਖਾਂਕਿਤ ਕੀਤਾ ਅਤੇ ਇਸ ਦੇ ਸਮ੍ਰਿੱਧ ਪਕਵਾਨਾਂ, ਸ਼ਿਲਪ ਅਤੇ ਜੈਵ ਵਿਵਿਧਤਾ ‘ਤੇ ਜ਼ੋਰ ਦਿੱਤਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਆਈਟੀਐੱਮ ਉੱਤਰ-ਪੂਰਬ ਭਾਰਤ ਦੇ ਸਮ੍ਰਿੱਧ ਸੱਭਿਆਚਾਰ ਅਤੇ ਵਿਵਿਧਤਾ ਨੂੰ ਦੁਨੀਆ ਦੇ ਸਾਹਮਣੇ ਪ੍ਰਦਰਸ਼ਿਤ ਕਰਨ ਦਾ ਵਰਨਣਯੋਗ ਅਵਸਰ ਤਾਂ ਹੈ ਹੀ ਨਾਲ ਹੀ ਇਹ ਦੁਨੀਆ ਭਰ ਦੇ ਲੋਕਾਂ ਨੂੰ ਇਸ ਖੇਤਰ ਦੀ ਅਸਾਧਾਰਨ ਵਿਰਾਸਤ ਨੂੰ ਦੇਖਣ ਦੇ ਲਈ ਇੱਕ ਮੰਚ ਵੀ ਪ੍ਰਦਾਨ ਕਰਦਾ ਹੈ।
ਉਨ੍ਹਾਂ ਨੇ ਕਾਜੀਰੰਗਾ ਵਿੱਚ ਆਈਟੀਐੱਮ ਦੀ ਮੇਜ਼ਬਾਨੀ ਦੇ ਮਹੱਤਵ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਹ ਰਾਸ਼ਟਰੀ ਪੱਧਰ ‘ਤੇ ਉੱਤਰ-ਪੂਰਬ ਦੇ ਵਧਦੇ ਮਹੱਤਵ ਨੂੰ ਦਰਸਾਉਂਦਾ ਹੈ। ਕਾਜੀਰੰਗਾ ਵਿੱਚ ਆਯੋਜਿਤ ਇਸ ਆਯੋਜਨ ਨੂੰ ਵਿਸ਼ੇਸ਼ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਇਸ ਖੇਤਰ ਵਿੱਚ ਵਿਕਾਸ ਦੀ ਗਤੀ ਵਿੱਚ ਤੇਜ਼ੀ ਆਈ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਕਾਜੀਰੰਗਾ ਵਿੱਚ ਆਈਟੀਐੱਮ ਦਾ ਆਯੋਜਨ ਕਾਜੀਰੰਗਾ ਨੂੰ ਨੈਸ਼ਨਲ ਪਾਰਕ ਘੋਸ਼ਿਤ ਕੀਤੇ ਜਾਣ ਦੀ 50ਵੀਂ ਵਰ੍ਹੇਗੰਢ ਦੇ ਜਸ਼ਨ ਦੇ ਨਾਲ ਮੇਲ ਖਾਂਦਾ ਹੈ। ਉਨ੍ਹਾਂ ਨੇ ਸਹਿਮਤੀ ਜਤਾਈ ਕਿ ਪਾਰਕ ਦਾ ਖੇਤਰਫਲ ਪਿਛਲੇ 10 ਸਾਲਾਂ ਵਿੱਚ 400 ਵਰਗ ਕਿਲੋਮੀਟਰ ਤੋਂ ਵਧ ਕੇ 1300 ਵਰਗ ਕਿਲੋਮੀਟਰ ਹੋਇਆ ਹੈ ਜੋ ਵਰਣਨਯੋਗ ਵਿਕਾਸ ਹੈ।

ਇਹ ਆਯੋਜਨ ਨਾ ਕੇਵਲ ਕਾਜੀਰੰਗਾ ਦੀ ਵਿਰਾਸਤ ਦਾ ਜਸ਼ਨ ਹੈ, ਬਲਕਿ ਉੱਤਰ-ਪੂਰਬ ਦੀਆਂ ਵਿਸ਼ਾਲ ਟੂਰਿਜ਼ਮ ਸੰਭਾਵਨਾਵਾਂ ਨੂੰ ਤਲਾਸ਼ਣ ਦੇ ਲਈ ਇੱਕ ਮੰਚ ਵੀ ਪ੍ਰਦਾਨ ਕਰਦਾ ਹੈ। ਸ਼੍ਰੀ ਸ਼ੇਖਾਵਤ ਨੇ ਕਿਹਾ ਕਿ ਇਸ ਖੇਤਰ ਵਿੱਚ ਅਪਾਰ ਸੰਭਾਵਨਾਵਾਂ ਹਨ ਅਤੇ ਇਹ ਮਾਰਟ ਇਸ ਨੂੰ ਵਧਾਉਣ ਦੇ ਲਈ ਇੱਕ ਪ੍ਰਵੇਸ਼ ਦੁਵਾਰ ਦੇ ਰੂਪ ਵਿੱਚ ਕਾਰਜ ਕਰਦਾ ਹੈ।
ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਭਾਰਤ ਦੀ ਟੂਰਿਜ਼ਮ ਸਮਰੱਥਾ ਹੋਰ ਜ਼ਿਆਦਾ ਵਧੇਗੀ, ਤਦ ਇਸ ਵਿੱਚ ਉੱਤਰ-ਪੂਰਬ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਅਸਾਮ ਦੇ ਮੁੱਖ ਮੰਤਰੀ ਡਾ. ਹਿਮੰਤਾ ਬਿਸਵਾ ਸਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਮਾਰਟ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਆਲਮੀ ਪ੍ਰਭਾਵਸ਼ਾਲੀ ਲੋਕਾਂ ਨੂੰ ਖੇਤਰ ਦੀ ਕੁਦਰਤੀ ਸੁੰਦਰਤਾ ਅਤੇ ਸੱਭਿਆਚਾਰਕ ਸਮ੍ਰਿੱਧੀ ਨੂੰ ਦੇਖਣ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਆਯੋਜਨ ਉੱਤਰ-ਪੂਰਬ ਵਿੱਚ ਟੂਰਿਜ਼ਮ ਦੀਆਂ ਵਿਸ਼ਾਲ ਸੰਭਾਵਨਾਵਾਂ ਨੂੰ ਨਾ ਕੇਵਲ ਉਦਯੋਗ ਦੇ ਰੂਪ ਵਿੱਚ ਬਲਕਿ ਸੱਭਿਆਚਾਰਕ ਆਦਾਨ-ਪ੍ਰਦਾਨ, ਵਾਤਾਵਰਣ ਦੀ ਸੰਭਾਲ ਅਤੇ ਆਰਥਿਕ ਵਿਕਾਸ ਦੇ ਲਈ ਇੱਕ ਪਰਿਵਰਤਨਕਾਰੀ ਤਾਕਤ ਦੇ ਰੂਪ ਵਿੱਚ ਵੀ ਉਜਾਗਰ ਕਰੇਗਾ।
26 ਤੋਂ 29 ਨਵੰਬਰ, 2024 ਤੱਕ ਅਸਾਮ ਦੇ ਕਾਜੀਰੰਗਾ ਵਿੱਚ ਆਈਟੀਐੱਮ ਦਾ ਆਯੋਜਨ ਕੀਤਾ ਜਾਵੇਗਾ, ਜੋ ਉੱਤਰ-ਪੂਰਬ ਖੇਤਰ ਵਿੱਚ ਆਪਣੀ ਵਿਵਿਧ ਸਥਾਨਕ੍ਰਿਤੀ, ਸਮ੍ਰਿੱਧ ਵਨਸਪਤੀਆਂ ਅਤੇ ਜੀਵਾਂ, ਜੀਵੰਤ ਜਾਤੀ ਭਾਈਚਾਰਿਆਂ, ਪ੍ਰਾਚੀਨ ਪਰੰਪਰਾਵਾਂ, ਤਿਉਹਾਰਾਂ ਅਤੇ ਭਰਪੂਰ ਕਲਾ ਅਤੇ ਸ਼ਿਲਪ ਦੇ ਲਈ ਪ੍ਰਸਿੱਧ ਹੈ। ਯੂਨੈਸਕੋ ਵਿਸ਼ਵ ਧਰੋਹਰ ਸਥਾਨ ਅਤੇ ਸ਼ਾਨਦਾਰ ਇੱਕ ਸਿੰਗ ਵਾਲੇ ਗੈਂਡੇ ਦਾ ਆਵਾਸ ਸਥਾਨ ਕਾਜੀਰੰਗਾ ਨੈਸ਼ਨਲ ਪਾਰਕ ਇਸ ਆਯੋਜਨ ਦੇ ਆਕਰਸ਼ਣ ਨੂੰ ਹੋਰ ਵਧਾ ਦਿੰਦਾ ਹੈ।
ਅਸਾਮ ਟੂਰਿਜ਼ਮ ਵਿਕਾਸ ਨਿਗਮ ਲਿਮਿਟਿਡ ਦੁਆਰਾ ਪ੍ਰਕਾਸ਼ਿਤ ਅਸਾਮ ‘ਤੇ ਇੱਕ ਕੌਫੀ ਟੇਬਲ ਬੁੱਕ “ਗੁਵਾਹਾਟੀ ਐਂਡ ਅਰਾਉਂਡ” ਵੀ ਜਾਰੀ ਕੀਤੀ ਗਈ। ਇਹ ਪੁਸਤਕ ਗੁਵਾਹਾਟੀ ਅਤੇ ਉਸ ਦੇ ਸੁਰਮਈ ਪਰਿਵੇਸ਼ ਦੇ ਸਮ੍ਰਿੱਧ ਵਿਰਾਸਤ, ਸੱਭਿਆਚਾਰ ਅਤੇ ਵਿਵਿਧਤਾ ‘ਤੇ ਵਿਆਪਕ ਨਜ਼ਰ ਪਾਉਂਦੀ ਹੈ। ਇਹ ਪੁਸਤਕ ਸ਼ਬਦਾਂ ਵਿੱਚ ਇੱਕ ਦ੍ਰਿਸ਼ ਟੈਪੇਸਟ੍ਰੀ ਹੈ ਜੋ ਇਸ ਖੇਤਰ ਦੇ ਅਸਲੀ ਸਾਰ ਨੂੰ ਦਰਸਾਉਂਦੀ ਹੈ।

ਇੰਟਰਨੈਸ਼ਨਲ ਟੂਰਿਜ਼ਮ ਮਾਰਟ ਉੱਤਰ-ਪੂਰਬ ਭਾਰਤ ਦੇ ਟੂਰਿਜ਼ਮ ਅਤੇ ਸੱਭਿਆਚਾਰਕ ਕੌਸ਼ਲ ਦੀਆਂ ਕਈ ਉਪਲਬਧੀਆਂ ਦਾ ਜਸ਼ਨ ਹੈ। ਇਸ ਸਾਲ ਜੁਲਾਈ ਵਿੱਚ, “ਚਰਾਈਦੇਵ ਕੇ ਮੋਈਦਮਸ” ਨੂੰ ਭਾਰਤ ਦੀ 43ਵੇਂ ਯੂਨੈਸਕੋ ਵਿਸ਼ਵ ਧਰੋਹਰ ਸਥਾਨ ਦੇ ਰੂਪ ਵਿੱਚ ਘੋਸ਼ਿਤ ਕੀਤਾ ਗਿਆ ਸੀ। ਮਹਾਨ ਅਹੋਮ ਰਾਜਵੰਸ਼ ਦੇ ਸਮੇਂ ਤੋਂ ਸੱਭਿਆਚਾਰਕ ਵਿਰਾਸਤ ਦੇ ਰੂਪ ਵਿੱਚ, ਵਿਸ਼ਵ ਧਰੋਹਰ ਦੇ ਰੂਪ ਵਿੱਚ ਉਨ੍ਹਾਂ ਦੀ ਘੋਸ਼ਣਾ ਅਸਾਮ ਅਤੇ ਉੱਤਰ-ਪੂਰਬ ਭਾਰਤ ਦੇ ਵਿਸ਼ਾਲ ਟੂਰਿਜਮ ਅਤੇ ਸੱਭਿਆਚਾਰਕ ਮਹੱਤਵ ਦਾ ਪ੍ਰਮਾਣ ਹੈ। ਕਾਜੀਰੰਗਾ ਨੂੰ ਨੈਸ਼ਨਲ ਪਾਰਕ ਘੋਸ਼ਿਤ ਕੀਤੇ ਜਾਣ ਦੇ 50 ਸਾਲ ਪੂਰੇ ਹੋਣ ਦਾ ਵੀ ਜਸ਼ਨ ਮਨਾਇਆ ਜਾ ਰਿਹਾ ਹੈ।
ਇਸ ਸਾਲ ਦੇ ਮਾਰਟ ਵਿੱਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਸ਼ਾਮਲ ਰਹੀਆਂ, ਜਿਨ੍ਹਾਂ ਵਿੱਚ ਰਾਜ ਸਰਕਾਰਾਂ ਦੁਆਰਾ ਪੇਸ਼ਕਾਰੀਆਂ, ਬੀ2ਬੀ ਮੀਟਿੰਗਾਂ, ਰੋਜ਼ਗਾਰ, ਇਨੋਵੇਸ਼ਨ, ਡਿਜੀਟਾਈਜ਼ੇਸ਼ਨ, ਯੁਵਾ ਉੱਦਮਤਾ, ਵੋਕਲ ਫਾਰ ਲੋਕਲ, ਮਹਿਲਾ ਸਸ਼ਕਤੀਕਰਣ, ਐਡਵੈਂਚਰ ਟੂਰਿਜ਼ਮ ਨੂੰ ਅੱਗੇ ਵਧਾਉਣ ‘ਤੇ ਕੇਸ ਸਟੱਡੀ, ਵਣਜੀਵਾਂ ਦੀ ਸੰਭਾਲ ਅਤੇ ਪ੍ਰਮੋਸ਼ਨ, ਹੋਮਸਟੇ, ਵਾਈਨ ਟੂਰਿਜ਼ਮ, ਕਿਊਰੇਟਿਡ ਫੂਡ ਡੈਮੋਨਸਟ੍ਰੇਸ਼ਨ, ਕਲਚਰਲ ਈਵਨਿੰਗਸ, ਲਾਈਵ ਮਿਊਜ਼ਿਕ, ਨੌਰਥੀਸਟ ਬਾਜ਼ਾਰ, ਚਰਾਈਦੇਵ ਮੋਈਦਮਸ, ਰੰਗਘਰ, ਕਾਜੀਰੰਗਾ ਨੈਸ਼ਨਲ ਪਾਰਕ, ਹਾਥੀਕੁਲੀ ਚਾਹ ਬਾਗ ਅਤੇ ਆਰਕਿਡ ਅਤੇ ਬਾਇਓਡਾਇਵਰਸਿਟੀ ਪਾਰਕ ਦੇ ਤਕਨੀਕੀ ਦੌਰੇ ਸ਼ਾਮਲ ਸਨ। ਪ੍ਰੋਗਰਾਮ ਦੇ ਬਾਅਦ ਨੌਰਥ ਈਸਟ ਦੇ ਵਿਭਿੰਨ ਸਥਾਨਾਂ ਦਾ ਐੱਫਏਐੱਮ ਟੂਰ ਵੀ ਇਸ ਦਾ ਹਿੱਸਾ ਹੈ।
ਆਈਟੀਐੱਮ, ਟੂਰਿਜ਼ਮ ਮੰਤਰਾਲੇ ਦੀ ਟ੍ਰੈਵਲ ਫਾਰ ਲਾਈਫ ਪਹਿਲ ਦੇ ਨਾਲ ਜੁੜ ਕੇ ਸਥਿਰਤਾ ਦੇ ਪ੍ਰਤੀ ਮਜ਼ਬੂਤ ਪ੍ਰਤੀਬੱਧਤਾ ਦੀ ਉਦਹਾਰਣ ਪੇਸ਼ ਕਰੇਗਾ। ਇਸ ਪ੍ਰੋਗਰਾਮ ਦਾ ਆਯੋਜਨ ਵਾਤਾਵਰਣ ‘ਤੇ ਪੈਣ ਵਾਲੇ ਪ੍ਰਭਾਵ ਨੂੰ ਘੱਟ ਕਰਨ ਅਤੇ ਊਰਜਾ-ਕੁਸ਼ਲ ਤਰੀਕਿਆਂ ਨੂੰ ਅਪਣਾਉਣ ‘ਤੇ ਕੇਂਦ੍ਰਿਤ ਹੈ।

ਇਹ ਮਾਰਟ ਖੇਤਰ ਦੇ ਨਵੇਂ ਟੂਰਿਜ਼ਮ ਉਤਪਾਦਾਂ ‘ਤੇ ਅੱਗੇ ਚਰਚਾ ਕਰਨ ਦੇ ਲਈ ਇੱਕ ਮੰਚ ਦੇ ਰੂਪ ਵਿੱਚ ਵੀ ਕੰਮ ਕਰਦਾ ਹੈ ਅਤੇ ਇਸ ਖੇਤਰ ਦੇ ਟੂਰਿਸਟ ਹਿਤਧਾਰਕਾਂ ਨੂੰ ਸਮਰਪਿਤ ਸੈਸ਼ਨਾਂ ਦੇ ਦੌਰਾਨ ਅਤੇ ਹੋਰ ਉਤਪਾਦਕ ਬੀ2ਬੀ ਅਤੇ ਬੀ2ਜੀ ਸੈਸ਼ਨਾਂ ਵਿੱਚ ਗੱਲਬਾਤ ਅਤੇ ਸ਼ਾਮਲ ਹੋਣ ਦਾ ਅਵਸਰ ਪ੍ਰਦਾਨ ਕਰਦਾ ਹੈ, ਤਾਕਿ ਅਸੀਂ ਸਮੂਹਿਕ ਰੂਪ ਨਾਲ ਮਿਲ ਕੇ ਕੰਮ ਕਰ ਸਕੀਏ ਅਤੇ ਇਹ ਸੁਨਿਸ਼ਚਿਤ ਕਰਨ ਵਿੱਚ ਆਪਣੀ ਭੂਮਿਕਾ ਨਿਭਾ ਸਕੀਏ ਕਿ ਉੱਤਰ-ਪੂਰਬ ਭਾਰਤ ਵਿੱਚ ਟੂਰਿਜ਼ਮ ਅਧਿਕ ਉੱਚਾਈਆਂ ਤੱਕ ਪਹੁੰਚੇ।
ਇਹ ਪ੍ਰੋਗਰਾਮ ਉੱਤਰ-ਪੂਰਬ ਖੇਤਰ ਵਿੱਚ ਅਧਿਐਨ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਸ਼ਵ ਭਰ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਨਾਲ ਵੀ ਸੰਵਾਦ ਸਥਾਪਿਤ ਕਰਦਾ ਹੈ, ਅਤੇ ਉਨ੍ਹਾਂ ਨੂੰ ਖੇਤਰ ਅਤੇ ਸਮ੍ਰਿੱਧ ਸੱਭਿਆਚਾਰ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।
ਟੂਰਜ਼ਿਮ ਮੰਤਰਾਲਾ ਅਤੇ ਉੱਤਰ-ਪੂਰਬ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ, ਟੂਰਿਸਟ ਅਤੇ ਪਰਾਹੁਣਚਾਰੀ ਉਦਯੋਗ ਐਸੋਸੀਏਸ਼ਨ ਦੇ ਪ੍ਰਮੁੱਖ ਅਤੇ ਪ੍ਰਤੀਨਿਧੀ, ਅੰਤਰਰਾਸ਼ਟਰੀ ਅਤੇ ਘਰੇਲੂ ਟੂਰ ਆਪਰੇਟਰ, ਹੋਟਲ ਕਾਰੋਬਾਰੀ ਅਤੇ ਹੋਮਸਟੇ ਦੇ ਮਾਲਕ, ਟੂਰਿਸਟ ਸੇਵਾ ਪ੍ਰਦਾਤਾ, ਪ੍ਰਭਾਵਸ਼ਾਲੀ ਵਿਅਕਤੀ ਅਤੇ ਰਾਏ (ਸਲਾਹ) ਨਿਰਮਾਤਾ, ਵਿਦਿਆਰਥੀ, ਯੁਵਾ ਮਿੱਤਰ, ਪ੍ਰੈੱਸ, ਮੀਡੀਆ, ਸਥਾਨਕ ਪ੍ਰਸ਼ਾਸਨ ਅਤੇ ਕਈ ਹੋਰ ਲੋਕ ਸਮੂਹਿਕ ਰੂਪ ਨਾਲ ਭਾਰਤ ਦੇ ਅਸਟਲਕਸ਼ਮੀ (Asthalakshmi) – ਉੱਤਰ-ਪੂਰਬ ਵਿੱਚ ਟੂਰਿਜ਼ਮ ਦੀਆਂ ਅਪਾਰ ਸੰਭਾਵਨਾਵਾਂ ਨੂੰ ਪਹਿਚਾਨਣ ਦੇ ਲਈ ਇੱਕਤਰ ਹੋਏ।
ਆਈਟੀਐੱਮ 2024 ਵਿੱਚ 30 ਦੇਸ਼ਾਂ ਤੋਂ ਅਧਿਕਤਮ ਭਾਗੀਦਾਰੀ ਦੇਖੀ ਗਈ ਹੈ, ਜਿਸ ਵਿੱਚ ਸਪੇਨ, ਮਿਆਂਮਾਰ, ਥਾਈਲੈਂਡ, ਭੂਟਾਨ, ਇਟਲੀ, ਵੀਅਤਨਾਮ, ਰੂਸ, ਸ੍ਰੀ ਲੰਕਾ, ਇੰਡੋਨੇਸ਼ੀਆ, ਮਲੇਸ਼ੀਆ ਅਤੇ ਫਰਾਂਸ ਦੇ 15 ਅੰਤਰਰਾਸ਼ਟਰੀ ਪ੍ਰਭਾਵਸ਼ਾਲੀ ਵਿਅਕਤੀ ਅਤੇ ਫਰਾਂਸ, ਯੂਕੇ, ਸਪੇਨ, ਨੀਦਰਲੈਂਡ, ਰੂਸ, ਥਾਈਲੈਂਡ, ਵੀਅਤਨਾਮ, ਬਰੂਨੇਈ, ਲਾਓਸ, ਫਿਲੀਪੀਨਜ਼, ਮਲੇਸ਼ੀਆ, ਨੇਪਾਲ, ਮਿਆਂਮਾਰ, ਭੂਟਾਨ, ਸ੍ਰੀ ਲੰਕਾ ਅਤੇ ਡੈਨਮਾਰਕ ਸਮੇਤ 16 ਦੇਸ਼ਾਂ ਦੇ 24 ਅੰਤਰਰਾਸ਼ਟਰੀ ਟੂਰ ਆਪਰੇਟਰ ਦੇ ਨਾਲ ਹੀ ਕੋਰੀਆ, ਨੀਦਰਲੈਂਡ, ਸੇਸ਼ੇਲਸ, ਕੀਨੀਆ, ਜ਼ੈਂਬੀਆ, ਬੋਤਸਵਾਨਾ, ਯੂਗਾਂਡਾ, ਤਨਜ਼ਾਨੀਆ, ਇਥੋਪੀਆ, ਨਾਈਜੀਰੀਆ, ਤੁਰਕਮੇਨਿਸਤਾਨ, ਲਾਓਸ, ਸੀਰੀਆ, ਮਿਆਂਮਾਰ, ਸ੍ਰੀ ਲੰਕਾ, ਨੇਪਾਲ ਅਤੇ ਬੰਗਲਾਦੇਸ਼ ਸਮੇਤ 17 ਦੇਸ਼ਾਂ ਦੇ 20 ਅੰਤਰਰਾਸ਼ਟਰੀ ਵਿਦਿਆਰਥੀ ਹਨ।
ਇਸ ਪ੍ਰੋਗਰਾਮ ਵਿੱਚ 46 ਭਾਰਤੀ ਕ੍ਰੇਤਾ, ਸੱਤ ਭਾਰਤੀ ਪ੍ਰਭਾਵਸ਼ਾਲੀ ਵਿਅਕਤੀ ਅਤੇ 101 ਭਾਰਤੀ ਵਿਕ੍ਰੇਤਾ ਵੀ ਹਿੱਸਾ ਲੈ ਰਹੇ ਹਨ।
ਇੰਟਰਨੈਸ਼ਨਲ ਟੂਰਿਜ਼ਮ ਮਾਰਟ (ਆਈਟੀਐੱਮ) ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੁਆਰਾ ਆਯੋਜਿਤ ਇੱਕ ਸਲਾਨਾ ਸਮਾਗਮ ਹੈ। ਜਿਸ ਦਾ ਉਦੇਸ਼ ਘਰੇਲੂ ਅਤੇ ਅੰਤਰਰਾਸ਼ਟਰੀ ਦਰਸ਼ਕਾਂ ਦੇ ਲਈ ਉੱਤਰ ਪੂਰਬ ਖੇਤਰ ਦੀ ਟੂਰਿਜ਼ਮ ਸਮਰੱਥਾ ਨੂੰ ਉਜਾਗਰ ਕਰਨਾ ਹੈ। ਇਹ ਪ੍ਰੋਗਰਾਮ ਇੱਕ ਮਹੱਤਵਪੂਰਨ ਮੰਚ ਦੇ ਰੂਪ ਵਿੱਚ ਕੰਮ ਕਰਦਾ ਹੈ, ਜੋ ਅੱਠ ਉੱਤਰ-ਪੂਰਬ ਰਾਜਾਂ - ਅਸਾਮ, ਅਰੁਣਾਚਲ ਪ੍ਰਦੇਸ਼, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ ਅਤੇ ਸਿੱਕਿਮ ਦੇ ਟੂਰਿਜ਼ਮ ਕਾਰੋਬਾਰੀਆਂ ਅਤੇ ਉੱਦਮੀਆਂ ਨੂੰ ਇਕੱਠਾ ਕਰਦਾ ਹੈ, ਤਾਕਿ ਖਰੀਦਦਾਰਾਂ, ਵਿਕ੍ਰੇਤਾਵਾਂ, ਮੀਡੀਆ, ਸਰਕਾਰੀ ਏਜੰਸੀਆਂ ਅਤੇ ਹੋਰ ਹਿਤਧਾਰਕਾਂ ਦੇ ਦਰਮਿਆਨ ਸਹਿਯੋਗ ਅਤੇ ਗੱਲਬਾਤ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
************
(Release ID: 2078367)