ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav
iffi banner

55ਵੇਂ ਇੱਫੀ ਵਿਖੇ ‘ਬਲਰਿੰਗ ਬਾਉਂਡਰੀਜ਼’ ਹਾਓ ਪਬਲਿਕ ਰਿਲੇਸ਼ਨ (ਪੀਆਰ) ਸ਼ੇਪਸ ਮਾਡਰਨ ਫਿਲਮ ਰਿਸੈਪਸ਼ਨ’ ‘ਤੇ ਪੈਨਲ ਚਰਚਾ


“ਜੀਵਨ ਦੀ ਤਰ੍ਹਾਂ ਸਿਨੇਮਾ ਪ੍ਰਮਾਣਿਕਤਾ ‘ਤੇ ਪ੍ਰਫੁੱਲਤ ਹੁੰਦਾ ਹੈ, ਪੀਆਰ ਨੂੰ ਸੱਚ ਨੂੰ ਵੱਡਾ ਕਰਨਾ ਦਾ ਉਪਕਰਣ ਹੋਣਾ ਚਾਹੀਦਾ ਹੈ, ਉਸ ਨੂੰ ਵਿਗਾੜਨ ਦਾ ਨਹੀਂ”: ਰਵੀ ਕੋਟਾਰਾਕਾਰਾ (Ravi Kottarakkara)

“ਪੀਆਰ ਨੂੰ ਹਥਿਆਰ ਦੇ ਤੌਰ ‘ਤੇ ਇਸਤੇਮਾਲ ਕਰਨਾ ਇੱਕ ਵੱਡੇ ਸਮਾਜਿਕ ਬਦਲਾਅ ਨੂੰ ਦਰਸਾਉਂਦਾ ਹੈ, ਜਿੱਥੇ ਮੁੱਲ ਨਿਰਾਧਰਿਤ ਕਰਨ ਵਿੱਚ, ਧਾਰਨਾ ਅਕਸਰ ਹਕੀਕਤ ‘ਤੇ ਹਾਵੀ ਹੋ ਜਾਂਦੀ ਹੈ” : ਸ਼ੰਕਰ ਰਾਮਕ੍ਰਿਸ਼ਣਨ

“ਪੀਆਰ ਦਾ ਅਸਲ ਸਾਰ ਝੂਠੀ ਕਹਾਣੀਆਂ ਬਣਾਉਣ ਵਿੱਚ ਨਹੀਂ, ਬਲਕਿ ਸਾਰਥਕ ਸਬੰਧਾਂ ਨੂੰ ਹੁਲਾਰਾ ਦੇਣ ਵਿੱਚ ਛੁਪਿਆ ਹੈ, ਜੋ ਸਿਨੇਮਾ ਦੀ ਸੱਚਾਈ ਨੂੰ ਚਮਕਣ ਦਿੰਦੇ ਹਨ”: ਹਿਮੇਸ਼ ਮਾਂਕੜ

“ਫੈਸਲੇ ਦਰਸ਼ਕ ਲੈਂਦੇ ਹਨ, ਪੀਆਰ-ਸੰਚਾਲਿਤ ਨਜ਼ਰੀਏ ਨਹੀਂ:” ਹਿਮੇਸ਼ ਮਾਂਕੜ

ਭਾਰਤ ਦੇ 55ਵੇਂ ਅੰਤਰਰਾਸ਼ਟਰੀ ਫਿਲਮ ਮਹੋਤਸਵ ਵਿੱਚ “ਸਿਨੇਮਾ ਵਿੱਚ ਸੱਚਾਈ ਅਤੇ ਧਾਰਨਾ ਦਰਮਿਆਨ ਦੀਆਂ ਰੇਖਾਵਾਂ ਨੂੰ ਧੁੰਦਲਾ ਕਰਨਾ” ਨਾਮਕ ਇੱਕ ਦਿਲਚਸਪ ਸੈਸ਼ਨ ਵਿੱਚ ਜਨਸੰਪਰਕ (ਪੀਆਰ), ਦਰਸ਼ਕਾਂ ਦੀ ਧਾਰਨਾ ਅਤੇ ਸਿਨੇਮੈਟਿਕ ਪ੍ਰਮਾਣਿਕਤਾ ਦੀ ਉਭਰਦੀ ਭੂਮਿਕਾ ‘ਤੇ ਚਰਚਾ ਕਰਨ ਲਈ ਉਦਯੋਗ ਦੇ ਮਾਹਿਰਾਂ ਨੂੰ ਇਕੱਠੇ ਇੱਕ ਪਲੈਟਫਾਰਮ ‘ਤੇ ਲਿਆਂਦਾ ਗਿਆ। ਪ੍ਰਸਿੱਧ ਫਿਲਮ ਨਿਰਮਾਤਾ ਜਯਾਪ੍ਰਦ ਦੇਸਾਈ ਦੁਆਰਾ ਸੰਚਾਲਿਤ ਪੈਨਲ ਵਿੱਚ, ਪ੍ਰਤਿਸ਼ਠਿਤ ਫਿਲਮ ਨਿਰਮਾਤਾ ਅਤੇ ਫਿਲਮ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਰਵੀ ਕੋਟਾਰਾਕਾਰਾ (Ravi Kottarakkara),ਮਸ਼ਹੂਰ ਫਿਲਮ ਨਿਰਮਾਤਾ ਸ਼ੰਕਰ ਰਾਮਕ੍ਰਿਸ਼ਣਨ ਅਤੇ ਅਨੁਭਵੀ ਫਿਲਮ ਪੱਤਰਕਾਰ ਹਿਮੇਸ਼ ਮਾਂਕੜ ਸ਼ਾਮਲ ਸਨ।

ਇਹ ਚਰਚਾ ਫਿਲਮ ਉਦਯੋਗ ਦੇ ਦਾਇਰੇ ਨੂੰ ਆਕਾਰ ਦੇਣ ਵਿੱਚ ਪੀਆਰ ਦੀ ਪਰਿਵਰਨਤਕਾਰੀ ਭੂਮਿਕਾ ‘ਤੇ ਕੇਂਦ੍ਰਿਤ ਸੀ, ਖਾਸ ਤੌਰ ‘ਤੇ  ਇੱਕ ਅਜਿਹੇ ਸਮੇਂ ਵਿੱਚ, ਜਿੱਥੇ ਸੋਸ਼ਲ ਮੀਡੀਆ ਬੇਹਦ ਤੇਜ਼ੀ ਨਾਲ ਹਾਵੀ ਹੁੰਦਾ ਜਾ ਰਿਹਾ ਹੈ ਅਤੇ ਦਰਸ਼ਕਾਂ ਦੀ ਤਤਕਾਲ ਪ੍ਰਤੀਕ੍ਰਿਆ ਦੇਖੀ ਜਾ ਰਹੀ ਹੈ। ਇਹ ਮੰਨਿਆ ਗਿਆ ਹੈ ਕਿ ਸੱਚਾਈ ਅਤੇ ਧਾਰਨਾਵਾਂ ਦਰਮਿਆਨ ਰੇਖਾਵਾਂ ਤੇਜ਼ੀ ਨਾਲ ਧੁੰਧਲੀ ਹੋ ਗਈਆਂ ਹਨ, ਕਿਉਂਕਿ ਪ੍ਰਚਾਰ ਰਣਨੀਤੀਆਂ ਅਕਸਰ ਸਿਨੇਮਾ ਦੇ ਅਸਲ ਅਰਥ ‘ਤੇ ਹਾਵੀ ਹੋ ਜਾਂਦੀਆਂ ਹਨ ਅਤੇ ਕੰਟੈਟ ਦੇ ਬਜਾਏ, ਬਣਾਈ ਗਈ ਇਮੇਜ਼ ‘ਤੇ ਜ਼ਿਆਦਾ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਹੈ।

ਹਿਮੇਸ਼ ਮਾਂਕੜ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਕਿਵੇਂ ਪੀਆਰ, ਜਿਸ ਦਾ ਇਸਤੇਮਾਲ ਕਦੇ ਰਿਸ਼ਤੇ ਬਣਾਉਣ ਲਈ ਕੀਤਾ ਜਾਂਦਾ ਸੀ, ਅੱਜ ਕੱਲ੍ਹ ਚਲਾਕੀਆਂ ਅਤੇ ਆਪਣੇ ਮਤਲਬ ਦੀਆਂ ਗੱਲਾਂ ‘ਤੇ ਅਧਾਰਿਤ ਹੋ ਗਿਆ ਹੈ। ਉਨ੍ਹਾਂ ਨੇ ਕਿਹਾ, “ਫਿਲਮਾਂ ਨੂੰ ਅਕਸਰ ਰਣਨੀਤਕ ਅਭਿਯਾਨਾਂ ਦੇ ਜ਼ਰੀਏ ਅਧਿਕ ਅਨੁਕੂਲ ਤਰੀਕੇ ਨਾਲ ਚਲਾਇਆ ਜਾਂਦਾ ਹੈ, ਜਿਸ ਨਾਲ ਦਰਸ਼ਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਅਤੇ ਭਰੋਸੇਯੋਗਤਾ ਘੱਟ ਹੋ ਜਾਂਦੀ ਹੈ।” ਉਨ੍ਹਾਂ ਨੇ ਪ੍ਰਮਾਣੀਕਤਾ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ, “ਪੀਆਰ-ਸੰਚਾਲਿਤ ਵਿਵਸਥਾਵਾਂ ਦੀ ਪਰਵਾਹ ਕੀਤੇ ਬਿਨਾਂ, ਦਰਸ਼ਕ ਹੀ ਕਿਸੇ ਫਿਲਮ ਦੀ ਸਫ਼ਲਤਾ ਦੇ ਅੰਤਿਮ ਨਿਰਣਾਇਕ ਹੁੰਦੇ ਹਨ।”

ਰਵੀ ਕੋਟਾਰਾਕਾਰਾ ਨੇ ਡਿਜ਼ੀਟਲ ਪਲੈਟਫਾਰਮ ਦੇ ਵਧਦੇ ਪ੍ਰਭਾਵ ਨੂੰ ਉਜਾਗਰ ਕੀਤਾ, ਜਿੱਥੇ ਸਮੀਖਿਆਵਾਂ ਅਤੇ ਪ੍ਰਭਾਵਸ਼ਾਲੀ ਲੋਕਾਂ ਦੀ ਰਾਏ ਕਿਸੇ ਫਿਲਮ ਨੂੰ ਸਮੇਂ ਤੋਂ ਪਹਿਲਾਂ ਬਣਾ ਜਾਂ ਵਿਗਾੜ ਸਕਦੀ ਹੈ। ਉਨ੍ਹਾਂ ਨੇ ਕਿਹਾ, “ਇੱਥੋਂ ਤੱਕ ਕਿ ਇੱਕ ਸਸ਼ਕਤ ਫਿਲਮ ਵੀ ਗੁੰਮਰਾਹ ਕਰਨ ਵਾਲੀਆਂ ਸਮੀਖਿਆਵਾਂ ਦੇ ਕਾਰਨ, ਸਮੇਂ ਤੋਂ ਪਹਿਲਾਂ ਲੜਖੜ੍ਹਾ ਸਕਦੀ ਹੈ।” ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਓਟੀਟੀ ਪਲੈਟਫਾਰਮ ਪ੍ਰਾਥਮਿਕਤਾਵਾਂ ਵਿੱਚ ਹੇਰਫੇਰ ਕਰਦੇ ਹਨ, ਉਨ੍ਹਾਂ ਨੇ ਕਿਹਾ, “ਕਿਊਰੇਟਿਡ ‘ਟੌਪ 10’ ਸੂਚੀਆਂ ਅਕਸਰ ਅੰਦਰੂਨੀ ਪ੍ਰਾਥਮਿਕਤਾਵਾਂ ਤੋਂ ਪ੍ਰੇਰਿਤ ਹੁੰਦੀਆਂ ਹਨ, ਨਾ ਕਿ ਵਾਸਤਵਿਕ ਦਰਸ਼ਕਾਂ ਦੇ ਰੁਝਾਨ ਤੋਂ।”

 

ਸ਼ੰਕਰ ਰਾਮਕ੍ਰਿਸ਼ਣਨ ਨੇ ਕੇਰਲ ਫਿਲਮ ਉਦਯੋਗ ਦੇ ਅਨੁਭਵ ਸਾਂਝਾ ਕਰਦੇ ਹੋਏ, ਫਿਲਮ ਰਿਸੈਪਸ਼ਨ ਨੂੰ ਆਕਾਰ ਦੇਣ ਵਿੱਚ ਸੱਭਿਆਚਾਰਕ ਸੰਵੇਦਨਸ਼ੀਲਤਾ ਅਤੇ ਸੋਸ਼ਲ ਮੀਡੀਆ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੀਆਰ ਕਮ-ਪ੍ਰਸਿੱਧ ਫਿਲਮਾਂ ਨੂੰ ਮਸ਼ਹੂਰ ਬਣਾ ਸਕਦਾ ਹੈ, ਲੇਕਿਨ ਮੁਕਾਬਲੇਬਾਜ਼ਾਂ ਦੇ ਵਿਰੁੱਧ ਵੀ ਉਸ ਨੂੰ ਹਥਿਆਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ, “ਕੁਝ ਮਾਮਲਿਆਂ ਵਿੱਚ ਪੀਆਰ ਪ੍ਰਚਾਰ ਬਾਰੇ ਘੱਟ ਅਤੇ ਅਤਿਅਧਿਕ ਮੁਕਾਬਲੇਬਾਜ਼ੀ ਮਾਹੌਲ ਵਿੱਚ ਹੋਂਦ ਬਾਰੇ ਅਧਿਕ ਕੰਮ ਕਰਦਾ ਹੈ।”

ਸਾਰੇ ਪੈਨਲਿਸਟ ਸਮੂਹਿਕ ਤੌਰ ‘ਤੇ ਇਸ ਗੱਲ ‘ਤੇ ਸਹਿਮਤ ਹੋਏ ਕਿ ਹਾਲਾਂਕਿ ਪੀਆਰ ਇੱਕ ਜ਼ਰੂਰੀ ਉਪਕਰਣ ਹੈ, ਲੇਕਿਨ ਇਸ ਦੀ ਦੁਰਵਰਤੋਂ ਫਿਲਮ ਉਦਯੋਗ ਦੀ ਭਰੋਸੇਯੋਗਤਾ ਨੂੰ ਖ਼ਤਮ ਕਰ ਸਕਦੀ ਹੈ। ਸੈਸ਼ਨ ਵਿੱਚ ਨੈਤਿਕ ਪ੍ਰਥਾਵਾਂ ਦੀ ਵਕਾਲਤ ਕੀਤੀ ਗਈ, ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਪੀਆਰ ਸਿਨੇਮਾ ਦੀ ਕਲਾਤਮਕਤਾ ਨੂੰ ਕਮਜ਼ੋਰ ਕਰਨ ਦੀ ਬਜਾਏ ਸਮਰਥਨ ਕਰਦਾ ਰਹੇ। ਜਿਵੇਂ ਕਿ ਜਯਾਪ੍ਰਦ ਦੇਸਾਈ ਨੇ ਸਿੱਟੇ ਵਿੱਚ ਕਿਹਾ, “ਪੀਆਰ ਇੱਕ ਦੋਧਾਰੀ ਤਲਵਾਰ ਹੈ। ਇਹ ਕਿਸੇ ਫਿਲਮ ਦੀ ਪਹੁੰਚ ਨੂੰ ਵਧਾ ਸਕਦਾ ਹੈ, ਲੇਕਿਨ ਅਤਿ-ਉਤਸ਼ਾਹ ਨਾਲ ਭਰੋਸੇਯੋਗਤਾ ‘ਤੇ ਸੰਕਟ ਦਾ ਜੋਖਮ ਵੀ ਰਹਿੰਦਾ ਹੈ, ਜਿਸ ਨਾਲ ਫਿਲਮ ਨਿਰਮਾਤਾਵਾਂ ਅਤੇ ਦਰਸ਼ਕਾਂ ਦਰਮਿਆਨ ਵਿਸ਼ਵਾਸ ਘੱਟ ਹੋ ਜਾਂਦਾ ਹੈ।”

ਸੈਸ਼ਨ ਨੇ ਪ੍ਰਭਾਵੀ ਪੀਆਰ ਅਤੇ ਪ੍ਰਮਾਣਿਕ ਕਹਾਣੀ ਕਹਿਣ ਦਰਮਿਆਨ ਸੰਤੁਲਨ ਬਣਾਏ ਰੱਖਣ ਦੀ ਜ਼ਰੂਰਤ ‘ਤੇ ਕਈ ਨਜ਼ਰੀਏ ਪੇਸ਼ ਕੀਤੇ। ਪੈਨਲਿਸਟ ਨੇ ਇੱਕ ਅਜਿਹੇ ਭਵਿੱਖ ਦੀ ਉਮੀਦ ਜਤਾਈ, ਜਿੱਥੇ ਨੈਤਿਕ ਪੀਆਰ ਵਾਸਤਵਿਕਤਾ ਦੇ ਨਾਲ ਧਾਰਨਾ ਨੂੰ ਜੋੜਨ ਵਿੱਚ ਮਦਦ ਕਰਦਾ ਹੋਵੇ ਅਤੇ ਦਰਸ਼ਕਾਂ ਦੇ ਨਾਲ ਇੱਕ ਪਾਰਦਰਸ਼ੀ ਅਤੇ ਭਰੋਸੇਮੰਦ ਰਿਸ਼ਤੇ ਨੂੰ ਹੁਲਾਰਾ ਦਿੰਦੇ ਹੋਵੇ।

 

* * *

ਪੀਆਈਬੀ ਇੱਫੀ ਕਾਸਡ ਐਂਡ ਕਰੂ/ਰਜਿਥ/ਅਥੀਰਾ/ਅਸ਼ਵਿਨੀ/ਦਰਸ਼ਨਾ| IFFI 55 – 104

iffi reel

(Release ID: 2078364)