ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਸ਼੍ਰੀ ਪ੍ਰਤਾਪ ਰਾਓ ਜਾਧਵ ਨੇ ਆਈਆਈਟੀਐੱਫ 2024 ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਮੰਡਪ ਦਾ ਦੌਰਾ ਕੀਤਾ

Posted On: 26 NOV 2024 6:52PM by PIB Chandigarh

ਸ਼੍ਰੀ ਪ੍ਰਤਾਪਰਾਓ ਜਾਧਵ, ਕੇਂਦਰੀ ਆਯੂਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਨੇ ਅੱਜ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ 43ਵੇਂ ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ (ਆਈਆਈਟੀਐੱਫ) ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਸਥਾਪਿਤ ਹੈਲਥ ਪਵੇਲੀਅਨ ਦਾ ਦੌਰਾ ਕੀਤਾ।

ਹੈਲਥ ਪਵੇਲੀਅਨ ਦਾ ਵਿਸ਼ਾ ‘ਵੰਨ ਹੈਲਥ’ ਹੈ ਜੋ ਮਨੁੱਖ, ਪਸ਼ੂ, ਪੌਦਿਆਂ ਅਤੇ ਈਕੋਸਿਸਟਮ ਹੈਲਥ ਦੇ ਅੰਤਰਸਬੰਧ ਨੂੰ ਉਜਾਗਰ ਕਰਦਾ ਹੈ ਅਤੇ ਹੈਲਥ ਲਈ ਇੱਕ ਵਿਆਪਕ ਵਿਜ਼ਨ ਨੂੰ ਹੁਲਾਰਾ ਦਿੰਦਾ ਹੈ।

 

ਇਸ ਅਵਸਰ ‘ਤੇ ਬੋਲਦੇ ਹੋਏ,ਸ਼੍ਰੀ ਜਾਧਵ ਨੇ ਇੱਕ ਆਕਰਸ਼ਕ ਮੰਡਪ ਸਥਾਪਿਤ ਕਰਨ ਲਈ ਮਤੰਰਾਲੇ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ, ਜੋ ਵਿਭਿੰਨ ਸਿਹਤ ਪਹਿਲਾਂ ਦਾ ਪ੍ਰਦਰਸ਼ਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ “ਮੰਤਰਾਲੇ ਦੁਆਰਾ ਕਈ ਇੰਟਰਐਕਟਿਵ ਸਟਾਲ ਲਗਾਏ ਗਏ ਹਨ ਅਤੇ ਵਿਜ਼ਿਟਰਸ ਬਹੁਤ ਉਤਸ਼ਾਹ ਨਾਲ ਇਸ ਵਿੱਚ ਸ਼ਾਮਲ ਹੋ ਰਹੇ ਹਨ। ਮੰਤਰਾਲੇ ਦੇ ਮੈਂਬਰ ਸਰਗਰਮੀ ਨਾਲ ਉਨ੍ਹਾਂ ਨੂੰ ਉਪਲਬਧ ਵਿਭਿੰਨ ਪਹਿਲਾਂ ਅਤੇ ਸੇਵਾਵਾਂ ਦੀ ਜਾਣਕਾਰੀ ਪ੍ਰਦਾਨ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ “ਇਸ ਵਰ੍ਹੇ ਦਾ ਵਿਸ਼ਾ, ‘ਵੰਨ ਹੈਲਥ’ ਲੋਕਾਂ ਨੂੰ ਹੈਲਦੀ ਜੀਵਨ ਜੀਣ ਲਈ ਸਰਗਰਮ ਕਦਮ ਚੁੱਕਣ ਲਈ ਪ੍ਰੇਰਿਤ ਕਰਦਾ ਹੈ। ਸਟਾਲ ਵਿਭਿੰਨ ਹੈਲਥ ਪ੍ਰੋਗਰਾਮਾਂ ਵਿੱਚ ਪ੍ਰਾਪਤ ਕੀਤੀ ਗਈ ਪ੍ਰਗਤੀ ਦੀ ਗਹਿਰੀ ਸਮਝ ਪ੍ਰਦਾਨ ਕਰਦੇ ਹਨ।”

ਮੰਡਪ ਵਿੱਚ ਅਨੇਕ ਆਕਰਸ਼ਣ ਮੌਜੂਦ ਹਨ, ਜਿਨ੍ਹਾਂ ਵਿੱਚ ਸਿਹਤ ਅਤੇ ਭਲਾਈ ‘ਤੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਸੰਵਾਦਾਤਮਕ ਸਿਹਤ ਜਾਂਚ, ਸੂਚਨਾਤਮਕ ਪ੍ਰਦਰਸ਼ਨ ਅਤੇ ਆਕਰਸ਼ਕ ਗਤੀਵਿਧੀਆਂ ਸ਼ਾਮਲ ਹਨ। ਵਿਜ਼ਿਟਰਾਂ ਨੂੰ ਮੰਤਰਾਲੇ ਦੀਆਂ ਪਹਿਲਾਂ ਬਾਰੇ ਦੱਸਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਸਿਹਤ ਟੀਚਿਆਂ ਦੀ ਪ੍ਰਾਪਤੀ ਦੀ ਦਿਸ਼ਾ ਵਿੱਚ ਉਚਿਤ ਕਦਮ ਉਠਾਉਣ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ।

************

ਐੱਮਵੀ/ਏਕੇਐੱਸ


(Release ID: 2078353) Visitor Counter : 11