ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ 'ਵੰਨ ਹੈਲਥ' ਪਵੇਲੀਅਨ ਨੂੰ ਆਈਆਈਟੀਐਫ 2024 ‘ਚ 'ਵਿਸ਼ੇਸ਼ ਪ੍ਰਸ਼ੰਸਾ ਪਦਕ' ਮਿਲਿਆ
प्रविष्टि तिथि:
27 NOV 2024 6:40PM by PIB Chandigarh
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ 'ਵੰਨ ਹੈਲਥ' ਥੀਮ ਵਾਲੇ ਹੈਲਥ ਪਵੇਲੀਅਨ ਨੂੰ ਭਾਰਤ ਮੰਡਪਮ ਵਿਖੇ ਆਯੋਜਿਤ 43ਵੇਂ ਭਾਰਤੀ ਅੰਤਰਰਾਸ਼ਟਰੀ ਵਪਾਰ ਮੇਲੇ (ਆਈਆਈਟੀਐਫ) ਵਿੱਚ ਅੱਜ ‘ਵਿਸ਼ੇਸ਼ ਪ੍ਰਸ਼ੰਸਾ ਪਦਕ’ ਪ੍ਰਾਪਤ ਹੋਇਆ।
ਇਹ ਪੁਰਸਕਾਰ ਪਵੇਲੀਅਨ ਦੇ ਇਨੋਵੇਟਿਵ ਡਿਜ਼ਾਈਨ ਅਤੇ ਭਾਰਤ ਦੀਆਂ ਸਿਹਤ ਸੰਭਾਲ ਪ੍ਰਾਪਤੀਆਂ ਅਤੇ ਪਹਿਲਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਦਾ ਜਸ਼ਨ ਮਨਾਉਂਦਾ ਹੈ। ਇਸ ਸਾਲ ਦਾ ਪਵੇਲੀਅਨ 'ਵੰਨ ਹੈਲਥ' ਪਹੁੰਚ 'ਤੇ ਕੇਂਦ੍ਰਿਤ ਹੈ, ਯਾਨੀ ਮਨੁੱਖ, ਜਾਨਵਰ, ਪੌਦਿਆਂ ਅਤੇ ਈਕੋਸਿਸਟਮ ਹੈਲਥ ਆਪਸੀ ਨਿਰਭਰਤਾ 'ਤੇ ਜ਼ੋਰ ਦੇਣ ਵਾਲਾ ਇੱਕ ਸੰਪੂਰਨਣ ਢਾਂਚਾ। ਇਨ੍ਹਾਂ ਮਹੱਤਵਪੂਰਨ ਸੰਬੰਧਾਂ ਨੂੰ ਮਾਨਤਾ ਦਿੰਦੇ ਹੋਏ, 'ਵੰਨ ਹੈਲਥ' ਪਹਿਲਕਦਮੀ ਸਮੂਹਿਕ ਭਲਾਈ ਨੂੰ ਉਤਸ਼ਾਹਿਤ ਕਰਦੇ ਹੋਏ ਸਿਹਤ ਅਤੇ ਵਾਤਾਵਰਣ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਸਾਰੇ ਖੇਤਰਾਂ, ਵਿਸ਼ਿਆਂ ਅਤੇ ਭਾਈਚਾਰਿਆਂ ਵਿੱਚ ਸਹਿਯੋਗ ਨੂੰ ਜੁਟਾਉਂਦੀ ਹੈ।
ਪੈਵੇਲੀਅਨ ਵਿੱਚ 39 ਗਤੀਸ਼ੀਲ ਅਤੇ ਜਾਣਕਾਰੀ ਭਰਪੂਰ ਸਟਾਲ ਸਨ, ਜੋ ਸਿਹਤ ਸੰਭਾਲ ਵਿੱਚ ਮੰਤਰਾਲੇ ਦੀਆਂ ਵੱਡੀਆਂ ਪ੍ਰਾਪਤੀਆਂ ਨੂੰ ਦਰਸਾਉਂਦੇ ਸਨ। 14 ਦਿਨਾਂ ਦੇ ਦੌਰਾਨ, ਪਵੇਲੀਅਨ ਨੇ ਇੱਕ ਗਹਿਰੇ ਅਨੁਭਵ ਦੇ ਤੌਰ ‘ਤੇ ਕੰਮ ਕੀਤਾ, 'ਵੰਨ ਹੈਲਥ' ਪਹੁੰਚ ਬਾਰੇ ਜਾਗਰੂਕਤਾ ਵਧਾਉਣ ਅਤੇ ਰੋਕਥਾਮ, ਪ੍ਰੋਤਸਾਹਨ, ਉਪਚਾਰਾਤਮਕ ਅਤੇ ਮੁੜ ਵਸੇਬੇ ਵਾਲੀ ਸਿਹਤ ਸੰਭਾਲ ‘ਤੇ ਧਿਆਨ ਕੇਂਦਰਿਤ ਕੀਤਾ। ਮੇਲੇ ਵਿੱਚ ਆਏ ਮਹਿਮਾਨਾਂ ਨੂੰ ਸੰਚਾਰੀ ਅਤੇ ਗੈਰ-ਸੰਚਾਰੀ ਬਿਮਾਰੀਆਂ ਦੇ ਹੱਲ ਲਈ ਜੀਵੰਨ ਭਰ ਦੀ ਸਿਹਤ ਪਹਿਲਕਦਮੀਆਂ ਤੋਂ ਲੈ ਕੇ ਨਵੇਂ ਸਮਾਧਾਨਾਂ ਤੱਕ ਦੇ ਪ੍ਰੋਗਰਾਮਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਬਾਰੇ ਜਾਣਨ ਦਾ ਮੌਕਾ ਮਿਲਿਆ। ਪਵੇਲੀਅਨ ਨੇ ਮੌਜੂਦ ਸਾਰੇ ਲੋਕਾਂ ਲਈ ਸਿਹਤ ਸੰਭਾਲ ਨੂੰ ਆਸਾਨ ਬਣਾਉਂਦੇ ਹੋਏ ਮੁਫ਼ਤ ਸਲਾਹ-ਮਸ਼ਵਰਾ, ਨਿਦਾਨ ਅਤੇ ਸਲਾਹ-ਮਸ਼ਵਰਾ ਵੀ ਪ੍ਰਦਾਨ ਕੀਤਾ।
ਇਹ ਸਨਮਾਨ ਮਨੁੱਖ, ਜਾਨਵਰਾਂ ਅਤੇ ਵਾਤਾਵਰਣ ਦੀ ਸਿਹਤ ਦੀ ਰੱਖਿਆ ਲਈ ਸਹਿਯੋਗ ਨੂੰ ਪ੍ਰੇਰਿਤ ਕਰਦੇ ਹੋਏ ਇੱਕ ਸੰਪੂਰਣ ਅਤੇ ਸੰਮਲਿਤ ਸਿਹਤ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਮੰਤਰਾਲੇ ਦੇ ਸਮਰਪਣ ਨੂੰ ਦਰਸਾਉਂਦੀ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਭਾਰਤ ਦੀ ਸਿਹਤ ਦੇਖ-ਰੇਖ ਦੇ ਟੀਚਿਆਂ ਨੂੰ ਅੱਗੇ ਵਧਾਉਣ ਅਤੇ ਸਾਰਿਆਂ ਲਈ ਸਿਹਤਮੰਦ ਜੀਵੰਨ ਯਕੀਨੀ ਬਣਾਉਣ ਲਈ ਪ੍ਰਤੀਬੱਧ ਹੈ, ਜਿਸ ਵਿੱਚ 'ਵੰਨ ਹੈਲਥ' ਪਹੁੰਚ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ।
*********
ਐੱਮਵੀ/ਏਕੇਐੱਸ
(रिलीज़ आईडी: 2078348)
आगंतुक पटल : 57