ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਲੋਕ ਮੰਥਨ-2024 (LokManthan-2024) ਦੇ ਉਦਘਾਟਨੀ ਸੈਸ਼ਨ ਦੀ ਸ਼ੋਭਾ ਵਧਾਈ
Posted On:
22 NOV 2024 12:25PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (22 ਨਵੰਬਰ, 2024) ਤੇਲੰਗਾਨਾ ਦੇ ਹੈਦਰਾਬਾਦ ਵਿੱਚ ਲੋਕ ਮੰਥਨ-2024 (LokManthan-2024) ਦੇ ਉਦਘਾਟਨ ਸੈਸ਼ਨ ਦੀ ਸ਼ੋਭਾ ਵਧਾਈ।

ਇਸ ਅਵਸਰ 'ਤੇ ਆਪਣੇ ਸੰਬੋਧਨ ਵਿੱਚ, ਰਾਸ਼ਟਰਪਤੀ ਨੇ ਲੋਕ ਮੰਥਨ (LokManthan) ਦੇ ਅਯੋਜਨ ਦੇ ਲਈ ਸਾਰੇ ਹਿਤਧਾਰਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦੇ ਸਮ੍ਰਿੱਧ ਸੱਭਿਆਚਾਰ, ਪਰੰਪਰਾਵਾਂ ਅਤੇ ਵਿਰਾਸਤ ਵਿੱਚ ਏਕਤਾ ਦੇ ਸੂਤਰ ਨੂੰ ਮਜ਼ਬੂਤ ਕਰਨ ਦਾ ਇੱਕ ਸ਼ਲਾਘਾਯੋਗ ਪ੍ਰਯਾਸ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਨਾਗਰਿਕਾਂ ਨੂੰ ਭਾਰਤ ਦੀ ਸੱਭਿਆਚਾਰਕ ਅਤੇ ਬੌਧਿਕ ਵਿਰਾਸਤ ਨੂੰ ਸਮਝਣਾ ਚਾਹੀਦਾ ਹੈ ਅਤੇ ਸਾਡੀਆਂ ਅਮੁੱਲ ਪਰੰਪਰਾਵਾਂ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਵਿਵਿਧਤਾ ਸਾਡੀ ਮੌਲਿਕ ਏਕਤਾ(our fundamental unity) ਨੂੰ ਸੁੰਦਰਤਾ ਦਾ ਇੰਦਰਧਨੁਸ਼ (a rainbow of beauty) ਪ੍ਰਦਾਨ ਕਰਦੀ ਹੈ। ਚਾਹੇ ਅਸੀਂ ਬਣਵਾਸੀ ਹੋਈਏ, ਗ੍ਰਾਮੀਣ ਹੋਈਏ ਜਾਂ ਨਗਰਵਾਸੀ (forest dwellers, villagers, or city dwellers), ਅਸੀਂ ਸਾਰੇ ਭਾਰਤੀ ਹਾਂ। ਰਾਸ਼ਟਰੀ ਏਕਤਾ ਦੀ ਇਸ ਭਾਵਨਾ ਨੇ ਤਮਾਮ ਚੁਣੌਤੀਆਂ ਦੇ ਬਾਵਜੂਦ ਸਾਨੂੰ ਇਕਜੁੱਟ ਰੱਖਿਆ ਹੈ। ਉਨਾਂ ਨੇ ਕਿਹਾ ਕਿ ਸਦੀਆਂ ਤੋਂ ਸਾਡੇ ਸਮਾਜ ਨੂੰ ਵੰਡਣ ਅਤੇ ਕਮਜ਼ੋਰ ਕਰਨ ਦੇ ਪ੍ਰਯਾਸ ਕੀਤੇ ਗਏ ਹਨ। ਸਾਡੀ ਸੁਭਾਵਿਕ ਏਕਤਾ (our natural unity) ਨੂੰ ਤੋੜਨ ਦੇ ਲਈ ਨਕਲੀ ਭੇਦ (Artificial distinctions) ਪੈਦਾ ਕੀਤੇ ਗਏ ਹਨ ਲੇਕਿਨ, ਭਾਰਤੀਅਤਾ ਦੀ ਭਾਵਨਾ ਨਾਲ ਓਤ-ਪ੍ਰੋਤ ਸਾਡੇ ਨਾਗਰਿਕਾਂ ਨੇ ਰਾਸ਼ਟਰੀ ਏਕਤਾ ਦੀ ਮਸ਼ਾਲ (torch of national unity) ਜਗਾਈ ਰੱਖੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਪ੍ਰਾਚੀਨ ਕਾਲ ਤੋਂ ਹੀ ਭਾਰਤੀ ਵਿਚਾਰਧਾਰਾ ਦਾ ਪ੍ਰਭਾਵ ਵਿਸ਼ਵ ਭਰ ਵਿੱਚ ਦੂਰ-ਦੂਰ ਤੱਕ ਫੈਲਿਆ ਹੋਇਆ ਹੈ। ਭਾਰਤ ਦੀਆਂ ਧਾਰਮਿਕ ਮਾਨਤਾਵਾਂ, ਕਲਾ, ਸੰਗੀਤ, ਟੈਕਨੋਲੋਜੀ, ਚਿਕਿਤਸਾ ਪੱਧਤੀਆਂ, ਭਾਸ਼ਾ ਅਤੇ ਸਾਹਿਤ ਦੀ ਸ਼ਲਾਘਾ ਪੂਰੇ ਵਿਸ਼ਵ ਵਿੱਚ ਹੁੰਦੀ ਰਹੀ ਹੈ। ਭਾਰਤੀ ਦਾਰਸ਼ਨਿਕ ਪੱਧਤੀਆਂ ਨੇ ਹੀ ਮੁੱਢਲੇ ਤੌਰ ‘ਤੇ ਵਿਸ਼ਵ ਸਮੁਦਾਇ ਨੂੰ ਆਦਰਸ਼ ਜੀਵਨ ਕਦਰਾਂ-ਕੀਮਤਾਂ ਦਾ ਉਪਹਾਰ ਦਿੱਤਾ। ਆਪਣੇ ਪੂਰਵਜਾਂ ਦੀ ਉਸ ਪਰੰਪਰਾ ਨੂੰ ਮਜ਼ਬੂਤ ਕਰਨਾ ਸਾਡੀ ਜ਼ਿੰਮੇਵਾਰੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਦੀਆਂ ਤੋਂ ਸਾਮਰਾਜਵਾਦ ਅਤੇ ਬਸਤੀਵਾਦੀ ਸ਼ਕਤੀਆਂ ਨੇ ਨਾ ਕੇਵਲ ਭਾਰਤ ਦਾ ਆਰਥਿਕ ਸ਼ੋਸ਼ਣ ਕੀਤਾ, ਬਲਕਿ ਸਾਡੇ ਸਮਾਜਿਕ ਤਾਣੇ-ਬਾਣੇ ਨੂੰ ਭੀ ਨਸ਼ਟ ਕਰਨ ਦਾ ਪ੍ਰਯਾਸ ਕੀਤਾ। ਸਾਡੀ ਸਮ੍ਰਿੱਧ ਬੌਧਿਕ ਪਰੰਪਰਾ ਨੂੰ ਤੁੱਛ ਦ੍ਰਿਸ਼ਟੀ ਨਾਲ ਦੇਖਣ ਵਾਲੇ ਸ਼ਾਸਕਾਂ ਨੇ ਨਾਗਰਿਕਾਂ ਵਿੱਚ ਸੱਭਿਆਚਾਰਕ ਹੀਣਤਾ ਦੀ ਭਾਵਨਾ (sense of cultural inferiority) ਪੈਦਾ ਕੀਤੀ। ਅਜਿਹੀਆਂ ਪਰੰਪਰਾਵਾਂ ਸਾਡੇ ‘ਤੇ ਥੋਪੀਆਂ ਗਈਆਂ, ਜੋ ਸਾਡੀ ਏਕਤਾ ਦੇ ਲਈ ਹਾਨੀਕਾਰਕ ਸਨ। ਸਦੀਆਂ ਦੀ ਗ਼ੁਲਾਮੀ ਦੇ ਕਾਰਨ ਸਾਡੇ ਨਾਗਰਿਕ ਗ਼ੁਲਾਮੀ ਦੀ ਮਾਨਸਿਕਤਾ ਦੇਸ਼ ਸ਼ਿਕਾਰ ਹੋ ਗਏ। ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਲਈ ਨਾਗਰਿਕਾਂ ਵਿੱਚ ‘ਰਾਸ਼ਟਰ ਪ੍ਰਥਮ’ (‘Nation First’) ਦੀ ਭਾਵਨਾ ਜਗਾਉਣਾ ਜਰੂਰੀ ਹੈ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਹੈ ਕਿ ਲੋਕ ਮੰਥਨ (LokManthan) ਇਸ ਭਾਵਨਾ ਦਾ ਪ੍ਰਸਾਰ ਕਰ ਰਿਹਾ ਹੈ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
*****
ਐੱਮਜੇਪੀਐੱਸ/ਬੀਐੱਮ
(Release ID: 2078284)