ਬਿਜਲੀ ਮੰਤਰਾਲਾ
ਸੀਈਏ ਨੇ ਹਾਈਡਰੋ ਸ਼੍ਰੇਣੀ ਦੇ ਤਹਿਤ ਸਵਦੇਸ਼ ਵਿੱਚ ਵਿਕਸਿਤ ਸਰਫੇਸ ਹਾਈਡ੍ਰੋਕਾਇਨੈਟਿਕ ਟਰਬਾਈਨ ਟੈਕਨੋਲੋਜੀ ਨੂੰ ਮਾਨਤਾ ਦਿੱਤੀ
ਸੀਈਏ ਨੇ ਅਖੁੱਟ ਊਰਜਾ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਪ੍ਰਤੀਬੱਧਤਾ ਜਤਾਈ
Posted On:
26 NOV 2024 4:36PM by PIB Chandigarh
ਕੇਂਦਰੀ ਬਿਜਲੀ ਅਥਾਰਿਟੀ (ਸੀਈਏ) ਨੇ ਨੈੱਟ ਜ਼ੀਰੋ ਕਾਰਬਨ ਨਿਕਾਸੀ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਦੇਸ਼ ਦੇ ਬਿਜਲੀ ਖੇਤਰ ਵਿੱਚ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਨੋਵੇਸ਼ਨਸ ਨੂੰ ਹੁਲਾਰਾ ਦੇਣ ਅਤੇ ਵਿਕਲਪਿਕ ਟੈਕਨੋਲੋਜੀਆਂ ਦੀ ਖੋਜ ਕਰਨ ਲਈ ਹਾਈਡਰੋ ਸ਼੍ਰੇਣੀ ਦੇ ਤਹਿਤ ਸਰਫੇਸ ਹਾਈਡ੍ਰੋਕਾਇਨੈਟਿਕ ਟਰਬਾਈਨ (ਐੱਸਐੱਚਕੇਟੀ) ਟੈਕਨੋਲੋਜੀ ਨੂੰ ਮਾਨਤਾ ਦਿੱਤੀ ਹੈ।
ਐੱਸਐੱਚਕੇਟੀ (SHKT), ਬਿਜਲੀ ਊਰਜਾ ਦੇ ਉਤਪਾਦਨ ਲਈ ਵਿਵਹਾਰਿਕ ਤੌਰ 'ਤੇ ਜ਼ੀਰੋ ਸੰਭਾਵੀ ਹੈੱਡ ਦੇ ਨਾਲ ਵਹਿੰਦੇ ਪਾਣੀ ਦੀ ਗਤੀਸ਼ੀਲ ਊਰਜਾ ਦੀ ਵਰਤੋਂ ਕਰਦਾ ਹੈ, ਜਦਕਿ ਪਰੰਪਰਾਗਤ ਯੂਨਿਟਾਂ ਜ਼ਰੂਰੀ 'ਹੈੱਡ' ਦੇ ਨਿਰਮਾਣ ਦੇ ਲਈ ਡੈਮ, ਡਾਇਵਰਜ਼ਨ ਵੀਅਰ ਅਤੇ ਬੈਰਾਜ ਜਿਹੀ ਉਪਯੁਕਤ ਸਿਵਲ ਸਟ੍ਰਕਚਰਸ ਦੇ ਨਿਰਮਾਣ ਦੇ ਮਾਧਿਅਮ ਨਾਲ ਪਾਣੀ ਦੀ ਸੰਭਾਵਿਤ ਊਰਜਾ ਦੀ ਵਰਤੋਂ ਕਰਦੇ ਹਨ।
ਇਹ ਟੈਕਨੋਲੋਜੀ ਇੱਕ ਅਜਿਹਾ ਸਮਾਧਾਨ ਹੈ ਜੋ ਬਿਜਲੀ ਖੇਤਰ ਨੂੰ ਬੇਸ-ਲੋਡ, ਚੌਵੀ ਘੰਟੇ ਅਖੁੱਟ ਊਰਜਾ ਦੀ ਵਧਦੀ ਮੰਗ ਨੂੰ ਪੂਰਾ ਕਰਨ ਵਿੱਚ ਸਹਾਇਤਾ ਮਿਲ ਸਕਦੀ ਹੈ, ਖਾਸ ਤੌਰ 'ਤੇ ਉਨ੍ਹਾਂ ਖੇਤਰਾਂ ਵਿੱਚ ਜਿੱਥੇ ਗ੍ਰਿੱਡ ਦੀ ਪਹੁੰਚ ਘੱਟ ਹੈ। ਸਰਫੇਸ ਹਾਈਡ੍ਰੋਕਾਇਨੈਟਿਕ ਟਰਬਾਈਨਾਂ ਨੂੰ ਲਗਾਉਣਾ ਅਸਾਨ ਹੈ ਅਤੇ ਇਹ ਲਾਗਤ ਪ੍ਰਭਾਵੀ ਹੈ, ਜਿਸ ਦੀ ਉਤਪਾਦਨ ਲਾਗਤ ₹2-3 ਪ੍ਰਤੀ ਯੂਨਿਟ ਹੈ। ਇਹ ਟੈਕਨੋਲੋਜੀ ਅਖੁੱਟ ਊਰਜਾ ਦੇ ਖਰੀਦਦਾਰਾਂ ਅਤੇ ਨਿਰਮਾਤਾਵਾਂ ਦੇ ਲਈ ਫਾਇਦਾ ਪਹੁੰਚਾਉਂਦੀ ਹੈ।
ਐੱਸਐੱਚਕੇਟੀ ਟੈਕਨੋਲੋਜੀ ਨੂੰ ਅਪਣਾਉਣਾ, ਭਾਰਤ ਦੀਆਂ ਨਹਿਰਾਂ, ਹਾਈਡ੍ਰੋ ਪਾਵਰ ਟੇਲਰੇਸ ਚੈਨਲ ਦੇ ਵਾਟਰ ਇਨਫ੍ਰਾਸਟ੍ਰਕਚਰ ਨੂੰ ਸਥਾਈ ਊਰਜਾ ਉਤਪਾਦਨ ਦੇ ਲਈ ਉਪਯੋਗ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ। ਇਸ ਟੈਕਨੋਲੋਜੀ ਵਿੱਚ ਗੀਗਾਵਾਟ ਪੈਮਾਨੇ ’ਤੇ ਬੇਅੰਤ ਸੰਭਾਵਨਾਵਾਂ ਹਨ, ਜਿਸ ਵਿੱਚ ਅਖੁੱਟ ਊਰਜਾ ਤੋਂ ਲਾਭ ਲੈਣ ਦੇ ਬਹੁਤ ਸਾਰੇ ਅਵਸਰ ਹਨ, ਜਿਸ ਨਾਲ ਬਿਜਲੀ ਖੇਤਰ ਦਾ ਸਮੁੱਚਾ ਵਿਕਾਸ ਹੋਵੇਗਾ।
************
ਜੇਐੱਨ/ਐੱਸਕੇ
(Release ID: 2077943)
Visitor Counter : 5