ਸੂਚਨਾ ਤੇ ਪ੍ਰਸਾਰਣ ਮੰਤਰਾਲਾ
55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (IFFI-ਇੱਫੀ) ਵਿੱਚ ਹੋਇਆ ‘ਮਹਾਵਤਾਰ ਨਰਸਿਮਹਾ’ ਦਾ ਪ੍ਰੀਮੀਅਰ: ਫਿਲਮ ਸਾਹਸ, ਦ੍ਰਿੜ੍ਹਤਾ ਅਤੇ ਵਿਸ਼ਵਾਸ ਦੀ ਇੱਕ ਜਬਰਦਸਤ ਕਹਾਣੀ ਹੈ
ਮੈਂ ਇਨ੍ਹਾਂ ਕਹਾਣਿਆਂ ਨੂੰ ਮਿਥਕਾਂ ਦੇ ਰੂਪ ਵਿੱਚ ਨਹੀਂ ਬਲਕਿ ਸਾਡੇ ਸਮੂਹਿਕ ਇਤਿਹਾਸ ਅਤੇ ਚੇਤਨਾ ਦੇ ਹਿੱਸੇ ਵਜੋਂ ਸੰਭਾਲ ਕੇ ਰੱਖਣਾ ਚਾਹੁੰਦਾ ਹਾਂ”, ਡਾਇਰੈਕਟਰ ਅਸ਼ਵਿਨ ਕੁਮਾਰ
“ਅਸੀਂ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਵੀਐੱਫਐਕਸ ਅਤੇ ਐਨੀਮੇਸ਼ਨ ਵਿਸ਼ਵ ਪੱਧਰੀ ਗੁਣਵੱਤਾ ਦੇ ਹੋ ਸਕਦੇ ਹਨ:,” ਅਸ਼ਵਿਨ ਕੁਮਾਰ
ਸਭ ਤੋਂ ਅਭਿਲਾਸ਼ੀ ਐਨੀਮੇਟਿਡ ਫਿਲਮਾਂ ਵਿੱਚੋਂ ਇੱਕ, “ਮਹਾਵਤਾਰ ਨਰਸਿਮਹਾ” ਦਾ ਅੱਜ 55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਵਰਲਡ ਪ੍ਰੀਮੀਅਰ ਹੋਇਆ , ਜੋ ਭਾਰਤੀ ਸਿਨੇਮਾ ਵਿੱਚ ਇੱਕ ਇਤਿਹਾਸਿਕ ਮੀਲ ਪੱਥਰ ਸਾਬਤ ਹੋਇਆ। ਅਸ਼ਵਿਨ ਕੁਮਾਰ ਦੁਆਰਾ ਨਿਰਦੇਸ਼ਿਤ, ਇਹ ਦ੍ਰਿਸ਼ਟੀਗਤ ਤੌਰ ‘ਤੇ ਹੈਰਾਨੀਜਨਕ ਫਿਲਮ ਭਗਵਾਨ ਵਿਸ਼ਨੂੰ ਦੇ ਤੀਸਰੇ ਅਤੇ ਚੌਥੇ ਅਵਤਾਰ-ਵਰਾਹ ਅਤੇ ਨਰਸਿਮਹਾ ਦੀਆਂ ਮਹਾਂਕਾਵਿ ਕਹਾਣੀਆਂ ਨੂੰ ਆਸਥਾ, ਸਾਹਸ ਅਤੇ ਲਚਕੀਲੇਪਣ ਦੀ ਇੱਕ ਆਕਰਸ਼ਕ ਕਹਾਣੀ ਰਾਹੀਂ ਜੀਵੰਤ ਕਰਦੀ ਹੈ।
ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਅਸ਼ਵਿਨ ਕੁਮਾਰ ਨੇ ਕਿਹਾ, “ਇਹ ਸਿਰਫ਼ ਇੱਕ ਐਨੀਮੇਸ਼ਨ ਫਿਲਮ ਨਹੀਂ ਹੈ, ਇਹ ਪ੍ਰੇਮ ਦੀ ਕਿਰਤ ਹੈ ਅਤੇ ਸਾਡੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੇ ਪ੍ਰਤੀ ਇੱਕ ਭੇਂਟ ਹੈ। ਵਿਸ਼ਨੂੰ ਪੁਰਾਣ, ਨਰਸਿਮਹਾ ਪੁਰਾਣ ਅਤੇ ਸ਼੍ਰੀਮਦ ਭਾਗਵਤ ਪੁਰਾਣ ਤੋਂ ਪ੍ਰੇਰਣਾ ਲੈਂਦੇ ਹੋਏ, ਅਸੀਂ ਇੱਕ ਅਜਿਹੀ ਕਹਾਣੀ ਪੇਸ਼ ਕਰਨ ਲਈ ਮੂਲ ਸਰੋਤਾਂ ਦੇ ਪ੍ਰਤੀ ਸੱਚੇ ਰਹੇ ਹਾਂ , ਜਿਸ ਦੀ ਗੂੰਜ ਸਾਰੀਆਂ ਪੀੜ੍ਹੀਆਂ ਦਰਮਿਆਨ ਰਹੀ ਹੈ। ਮੈਂ ਇਨ੍ਹਾਂ ਕਹਾਣੀਆਂ ਨੂੰ ਮਿਥਿਹਾਸ ਦੇ ਰੂਪ ਵਿੱਚ ਨਹੀਂ ਬਲਕਿ ਸਾਡੇ ਸਮੂਹਿਕ ਇਤਿਹਾਸ ਅਤੇ ਚੇਤਨਾ ਦੇ ਹਿੱਸੇ ਵਜੋਂ ਸੰਭਾਲ ਕੇ ਰੱਖਣਾ ਚਾਹੁੰਦਾ ਸੀ।”
ਇਸ ਫਿਲਮ ਵਿੱਚ ਦੈਂਤ ਰਾਜਾ ਹਿਰਣਯਕਸ਼ਯਪ ਅਤੇ ਉਸ ਦੇ ਬੇਟੇ ਪ੍ਰਹਲਾਦ ਦਰਮਿਆਨ ਹੋਏ ਮਹਾ ਯੁੱਧ ਨੂੰ ਦਰਸਾਇਆ ਗਿਆ, ਜੋ ਭਗਵਾਨ ਵਿਸ਼ਨੂੰ ਤੋਂ ਬਦਲਾ ਲੈਣਾ ਚਾਹੁੰਦਾ ਹੈ। ਪ੍ਰਹਲਾਦ ਦੀ ਅਟੁੱਟ ਆਸਥਾ ਦੇ ਕਾਰਨ ਭਗਵਾਨ ਨਰਸਿਮਹਾ ਅਵਤਾਰ ਲੈਂਦੇ ਹਨ। ਕਹਾਣੀ ਨਾਲ ਆਪਣੇ ਨਿੱਜੀ ਸਬੰਧ ਬਾਰੇ ਦੱਸਦੇ ਹੋਏ ਡਾਇਰੈਕਟਰ ਨੇ ਕਿਹਾ, “ਆਪਣੇ ਜੀਵਨ ਦੇ ਬੁਰੇ ਦੌਰ ਵਿੱਚ ਮੈਨੂੰ ਇਨ੍ਹਾਂ ਕਹਾਣੀਆਂ ਤੋਂ ਤਾਕਤ ਮਿਲੀ। ਪ੍ਰਹਲਾਦ ਦੀ ਆਸਥਾ ਅਤੇ ਦ੍ਰਿੜ੍ਹਤਾ ਨੇ ਮੈਨੂੰ ਇਹ ਫਿਲਮ ਬਣਾਉਣ ਲਈ ਪ੍ਰੇਰਿਤ ਕੀਤਾ; ਮੈਨੂੰ ਉਮੀਦ ਹੈ ਕਿ ਇਹ ਦੂਸਰਿਆਂ ਲਈ ਵੀ ਉਮੀਦ ਦੀ ਕਿਰਨ ਬਣੇਗੀ।”
ਫਿਲਮ ‘ਮਹਾਵਤਾਰ ਨਰਸਿਮਹਾ’ ਦਾ ਉਦੇਸ਼ ਇੰਡੀਅਨ ਐਨੀਮੇਸ਼ਨ ਦੇ ਪੱਧਰ ਨੂੰ ਉੱਪਰ ਉਠਾਉਣਾ ਹੈ,ਜਿਸ ਵਿੱਚ ਸਾਰੀ ਉਮਰ ਦੇ ਸਮੂਹਾਂ ਨੂੰ ਆਕਰਸ਼ਿਤ ਕਰਨ ਵਾਲਾ ਸਿਨੇਮੈਟਿਕ ਅਨੁਭਵ ਮਿਲਦਾ ਹੈ। ਜੀਵੰਤ ਐਨੀਮੇਸ਼ਨ ਅਤੇ ਸੂਖਮ ਵੇਰਵੇ ਦੇ ਨਾਲ, ਇਸ ਫਿਲਮ ਨੂੰ ਬਣਾਉਣ ਵਿੱਚ ਸਾਢੇ ਚਾਰ ਸਾਲ ਲਗੇ। ਨਿਰਮਾਤਾ ਸ਼ਿਲਪਾ ਧਵਨ ਨੇ ਕਿਹਾ, “ਇਹ ਪ੍ਰੋਜੈਕਟ ਸਾਡੀ ਵਿਰਾਸਤ ਦਾ ਉਤਸਵ ਹੈ। ਸਾਡਾ ਲਕਸ਼ ਇਸ ਨੂੰ ਦੁਨੀਆ ਭਰ ਦੇ ਘਰਾਂ ਤੱਕ ਪਹੁੰਚਾਉਣਾ ਹੈ ਤਾਕਿ ਭਾਰਤੀ ਸੱਭਿਆਚਾਰ ਦੀ ਸਮ੍ਰਿੱਧੀ ਨੂੰ ਸਭ ਦੇ ਸਾਹਮਣੇ ਲਿਆਂਦਾ ਜਾ ਸਕੇ।”
ਭਾਰਤ ਵਿੱਚ ਐਨੀਮੇਸ਼ਨ ਮੁੱਖ ਤੌਰ ‘ਤੇ ਬੱਚਾਂ ਲਈ ਹੈ, ਇਸ ਧਾਰਨਾ ਦਾ ਜ਼ਿਕਰ ਕਰਦੇ ਹੋਏ ਅਸ਼ਵਿਨ ਕੁਮਾਰ ਨੇ ਕਿਹਾ, “ਅਸੀਂ ਇਸ ਧਾਰਨਾ ਨੂੰ ਚੁਣੌਤੀ ਦੇਣਾ ਚਾਹੁੰਦੇ ਸੀ ਅਤੇ ਸਾਰਿਆਂ ਲਈ ਇੱਕ ਫਿਲਮ ਬਣਾਉਣਾ ਚਾਹੁੰਦੇ ਸੀ। ਸ਼ੁਰੂਆਤ ਵਿੱਚ ਕਿਸੇ ਨੂੰ ਵੀ ਸਾਡੇ ਵਿਜ਼ਨ ‘ਤੇ ਵਿਸ਼ਵਾਸ ਨਹੀਂ ਸੀ, ਲੇਕਿਨ ਅਸੀਂ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਵੀਐੱਫਐਕਸ ਅਤੇ ਐਨੀਮੇਸ਼ਨ ਗਲੋਬਲ ਪੱਧਰ ਦੀ ਗੁਣਵੱਤ ਦੇ ਹੋ ਸਕਦੇ ਹਨ।”
‘ ਮਹਾਵਤਾਰ ਨਰਸਿਮਹਾ’ ਇੱਕ ਵੱਡੇ ਵਿਜ਼ਨ ਦੀ ਸ਼ੁਰੂਆਤ ਹੈ। ਟੀਮ ਵੀਡੀਓ ਗੇਮ, ਕੌਮਿਕਸ, ਵੈੱਬ ਸੀਰੀਜ਼ ਅਤੇ ਲਾਈਵ-ਐਕਸ਼ਨ ਫਿਲਮਾਂ ਸਮੇਤ ਕਈ ਪ੍ਰੋਜੈਕਟਾਂ ਰਾਹੀਂ ਭਗਵਾਨ ਵਿਸ਼ਨੂੰ ਦੇ ਸਾਰੇ ਦਸ ਅਵਤਾਰਾਂ ਦਾ ਪਤਾ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਡਾਇਰੈਕਟਰ ਅਸ਼ਵਿਨ ਕੁਮਾਰ ਨੇ ਕਿਹਾ, “ਇਹ ਸਿਰਫ਼ ਇੱਕ ਫਿਲਮ ਨਹੀਂ ਹੈ, ਇਹ ਇੱਕ ਵਿਰਾਸਤ ਹੈ। ਖੋਜ ਅਤੇ ਗਹਿਰਾਈ ਵਿੱਚ ਨਿਹਿਤ ਕਲਾ ਗਹਿਰਾਈ ਨਾਲ ਗੂੰਜਦੀ ਹੈ ਅਤੇ ਅਸੀਂ ਆਪਣੇ ਭਵਿੱਖ ਦੇ ਪ੍ਰਯਾਸਾਂ ਵਿੱਚ ਇਸ ਮਾਪਦੰਡ ਨੂੰ ਬਣਾਏ ਰੱਖਣ ਲਈ ਪ੍ਰਤੀਬੱਧ ਹਾਂ।”
ਕੁਮਾਰ ਨੇ ਉਮੀਦ ਜਤਾਈ ਕਿ ਯੁਵਾ ਇਸ ਕਹਾਣੀ ਨਾਲ ਜੁੜਨਗੇ। ਉਨ੍ਹਾਂ ਨੇ ਕਿਹਾ, “ਸੱਚ ਅਤੇ ਸ਼ਕਤੀ, ਆਸਥਾ ਅਤੇ ਸੰਦੇਹ ਦਰਮਿਆਨ ਸੰਘਰਸ਼ ਸਦੀਵੀ ਰਿਹਾ ਹੈ। ਮੇਰਾ ਮੰਨਣਾ ਹੈ ਕਿ ਇਹ ਕਹਾਣੀ ਯੁਵਾ ਦਰਸ਼ਕਾਂ ਨੂੰ ਆਪਣੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦ ਕਰੇਗੀ।” ਆਧੁਨਿਕ ਕਹਾਣੀ ਕਹਿਣ ਦੀ ਸ਼ੈਲੀ ਨੂੰ ਪ੍ਰਾਚੀਨ ਧਾਰਮਿਕ ਗ੍ਰੰਥਾਂ ਦੇ ਗਿਆਨ ਨਾਲ ਜੋੜਦੇ ਹੋਏ ਕਰਦੇ ਹੋਏ, ‘ਮਹਾਵਤਾਰ ਨਰਸਿਮਹਾ’ ਨਿਸ਼ਚਿਤ ਤੌਰ ‘ਤੇ ਪੌਰਾਣਿਕ ਕਹਾਣੀਆਂ ਨੂੰ ਪਰਦੇ ‘ਤੇ ਲਿਆਉਣ ਦੇ ਤਰੀਕੇ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰੇਗਾ।
* * *
ਪੀਆਈਬੀ ਇੱਫੀ ਕਾਸਡ ਐਂਡ ਕਰੂ/ ਰਜਿਥ/ਸੁਪ੍ਰਿਆ/ਹੀਰਾਮਨੀ/ਦਰਸ਼ਨਾ/ IFFI 55 – 85
(Release ID: 2077832)
Visitor Counter : 8