ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ ਦੇ ਤਹਿਤ ਸਥਾਪਿਤ ਨਵੇਂ ਏਮਜ਼ ਦੀ ਤਰਜ ‘ਤੇ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸ, ਬੀਐੱਚਯੂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਸਿੱਖਿਆ ਮੰਤਰਾਲੇ ਦੇ ਨਾਲ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ
ਸਹਿਮਤੀ ਪੱਤਰ ਦੇ ਤਹਿਤ, ਸਿਹਤ ਮੰਤਰਾਲਾ ਖੇਤਰ ਦੇ ਲੋਕਾਂ ਦੇ ਲਈ ਕਿਫਾਇਤੀ ਅਤਿਆਧੁਨਿਕ ਸੈਕੰਡਰੀ ਅਤੇ ਤੀਜੇ ਦਰਜੇ ਦੀਆਂ ਸਿਹਤ ਸੰਭਾਲ਼ ਸੇਵਾਵਾਂ ਦੀ ਉਪਲਬਧਤਾ ਵਧਾਉਣ ਅਤੇ ਕਲੀਨਿਕਲ ਸੰਭਾਲ਼ ਸੇਵਾਵਾਂ ਨੂੰ ਵਧਾ ਕੇ ਰੈਫਰਲ ਨੂੰ ਘੱਟ ਕਰਨ ਦੇ ਲਈ ਆਈਐੱਮਐੱਸ ਨੂੰ ਤਕਨੀਕੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ
ਇਹ ਸਹਿਮਤੀ ਪੱਤਰ ‘ਸੰਪੂਰਨ ਸਰਕਾਰ’ ਦ੍ਰਿਸ਼ਟੀਕੋਣ ਦਾ ਪ੍ਰਤੀਕ ਹੈ, ਜਿਥੇ ਮੰਤਰਾਲਾ ਲੋਕਾਂ ਦੇ ਲਾਭ ਦੇ ਲਈ ਸਾਂਝੇ ਉਦੇਸ਼ਾਂ ਅਤੇ ਬਿਹਤਰ ਨਤੀਜਿਆਂ ਦੇ ਲਈ ਸਹਿਯੋਗ ਕਰਦੇ ਹਨ: ਸ਼੍ਰੀ ਜੇ.ਪੀ. ਨੱਡਾ
ਸਹਿਮਤੀ ਪੱਤਰ ਨਾਲ ਅਕਾਦਮਿਕ ਅਤੇ ਖੋਜ ਸਹਿਯੋਗ ਵਧਾਏਗਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਏਮਜ਼ ਅਤੇ ਆਈਐੱਮਐੱਸ ਬੀਐੱਚਯੂ ਦੇ ਦਰਮਿਆਨ ਵਿਦਿਆਰਥੀਆਂ, ਅਧਿਆਪਕਾਂ, ਕਰਮਚਾਰੀਆਂ ਅਤੇ ਖੋਜ ਮਾਹਰਾਂ ਦੇ ਅਦਾਨ-ਪ੍ਰਦਾਨ ਵਿੱਚ ਸਹੂਲਤ ਹੋਵੇਗੀ: ਸ਼੍ਰੀ ਧਰਮੇਂਦਰ ਪ੍ਰਧਾਨ
प्रविष्टि तिथि:
22 NOV 2024 5:00PM by PIB Chandigarh
ਕੇਂਦਰੀ ਸਿਹਤ ਮੰਤਰਾਲਾ ਨੇ ਅੱਜ ਇਥੇ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ) ਅਤੇ ਸਿੱਖਿਆ ਮੰਤਰਾਲੇ ਦੇ ਨਾਲ ਤਿੰਨਪੱਖੀ ਸਹਿਮਤੀ ਪੱਤਰ (ਐੱਮਓਯੂ) ’ਤੇ ਹਸਤਾਖਰ ਕੀਤੇ, ਜਿਸ ਦੇ ਤਹਿਤ ਬੀਐੱਚਯੂ ਦੇ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸ (ਆਈਐੱਮਐੱਸ) ਨੂੰ ਵੱਧ ਵਿੱਤੀ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ’ਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜੇ.ਪੀ. ਨੱਡਾ ਅਤੇ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਭੀ ਮੌਜੂਦ ਸਨ।
ਅੱਜ ਹਸਤਾਖਰ ਕੀਤੇ ਸਹਿਮਤੀ ਪੱਤਰ (ਐੱਮਓਯੂ) ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ (ਪੀਐੱਮਐੱਸਵਾਈ) ਦੇ ਤਹਿਤ ਸਥਾਪਿਤ ਆਲ ਇੰਡੀਆ ਮੈਡੀਕਲ ਸਾਇੰਸ (ਏਮਜ਼) ਦੀ ਤਰਜ ’ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਆਈਐੱਮਐੱਸ, ਬੀਐੱਚਯੂ ਨੂੰ ਸਹਾਇਤਾ ਰਾਸੀ ਪ੍ਰਦਾਨ ਕਰਨ ਵਿੱਚ ਸਮਰਥ ਬਣਾਉਂਦਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਆਈਐੱਮਐੱਚ ਬੀਐੱਚਯੂ ਨੂੰ ਗ੍ਰਾਂਟ ਨਾਲ ਇਲਾਕੇ ਦੇ ਲੋਕਾਂ ਨੂੰ ਕਿਫਾਇਤੀ ਅਤਿਆਧੁਨਿਕ ਸਿਹਤ ਸੇਵਾਵਾਂ ਦੀ ਉਪਲਬੱਧਤਾ ਵਿੱਚ ਵਾਧਾ ਹੋਵੇਗਾ। ਇਹ ਕਲੀਨਿਕਲ ਸੰਭਾਲ਼ ਸੇਵਾਵਾਂ ਨੂੰ ਵਧਾ ਕੇ ਰੈਫਰਲ ਨੂੰ ਘੱਟ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ। ਇਸ ਨਾਲ ਨਾ ਕੇਵਲ ਰੋਗੀ ਦੀ ਸੰਤੁਸ਼ਟੀ ਵਿੱਚ ਵਾਧਾ ਹੋਵੇਗਾ ਬਲਕਿ ਮਰੀਜ਼ ਦੀ ਦੇਖਭਾਲ ’ਤੇ ਖਰਚ ਵਿੱਚ ਵੀ ਸ਼ਲਾਘਾਯੋਗ ਕਮੀ ਆਉਣ ਦੀ ਉਮੀਦ ਹੈ। ਕੇਂਦਰੀ ਸਿਹਤ ਮੰਤਰਾਲਾ ਸਮੇਂ-ਸਮੇਂ ’ਤੇ ਨਵੀਂਆਂ ਸਹੂਲਤਾਂ ਦੀ ਸਥਾਪਨਾ ਅਤੇ ਮੌਜੂਦਾ ਸਹੂਲਤਾਂ ਦੀ ਅੱਪਗ੍ਰੇਡ ਲਈ ਵਿਭਿੰਨ ਯੋਜਨਾਵਾਂ ਦੇ ਤਹਿਤ ਆਈਐੱਮਐੱਸ, ਬੀਐੱਚਯੂ ਨੂੰ ਸਹਾਇਤਾ ਪ੍ਰਦਾਨ ਕਰਦਾ ਰਿਹਾ ਹੈ।

ਸ਼੍ਰੀ ਜੇ ਪੀ ਨੱਡਾ ਨੇ ਇਸ ਨੂੰ ਇਤਿਹਾਸਕ ਦਿਨ ਦੱਸਦੇ ਹੋਏ ਕਿਹਾ ਕਿ ਇਹ ਸਹਿਮਤੀ ਪੱਤਰ ਕੇਂਦਰ ਸਰਕਾਰ ਦੇ ‘‘ਸੰਪੂਰਨ ਸਰਕਾਰ’’ ਦ੍ਰਿਸ਼ਟੀਕੋਣ ਦਾ ਨਤੀਜਾ ਹੈ, ਜੋ ਲੋਕਾਂ ਦੇ ਲਾਭ ਦੇ ਉਦੇਸ਼ ਨਾਲ ਸਾਂਝੇਟੀਚੀਆਂ ਦੇ ਲਈ ਵਿਭਿੰਨ ਸਰਕਾਰੀ ਵਿਭਾਗਾਂ ਵਿੱਚ ਸਹਿਯੋਗ ਨੂੰ ਹੁਲਾਰਾ ਦਿੰਦਾ ਹੈ।
ਸ਼੍ਰੀ ਨੱਡਾ ਨੇ ਇਸ ਗੱਲ ’ਤੇ ਜੋਰ ਦਿੱਤਾ ਕਿ ਇਹ ਸਹਿਮਤੀ ਪੱਤਰ ਏਮਜ਼, ਨਵੀਂ ਦਿੱਲੀ ਅਤੇ ਆਈਐੱਮਐੱਸ, ਬੀਐੱਚਯੂ ਦੇ ਦਰਮਿਆਨ ਗਹਿਰੀ ਸਾਂਝੇਦਾਰੀ ਸਥਾਪਿਤ ਕਰੇਗਾ, ਜਿਸ ਨਾਲ ਉੱਚ ਸਿੱਖਿਆ ਮਾਪਦੰਡ ਅਤੇ ਖੋਜ ਨਤੀਜਿਆਂ ਵਿੱਚ ਉਦਮੱਤਾ ਆਵੇਗੀ।

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਇਹ ਸਹਿਮਤੀ ਪੱਤਰ ਏਮਜ਼ ਅਤੇ ਆਈਐੱਮਐੱਸ ਬੀਐੱਚਯੂ ਦੇ ਦਰਮਿਆਨ ਸਿੱਖਿਆ ਅਤੇ ਖੋਜ ਸਹਿਯੋਗ ਨੂੰ, ਜਿਸ ਨਾਲ ਗਿਆਨ ਅਤੇ ਮੁਹਾਰਤ ਨੂੰ ਸਾਂਝਾ ਕਰਨ ਦਾ ਰਾਹ ਪੱਧਰਾ ਹੋਵੇਗਾ, ਵਿਸ਼ੇਸ਼ ਤੌਰ ’ਤੇ ਕਲੀਨਿਕਲ ਅਤੇ ਸਿਹਤ ਸਹੂਲਤਾਂ ਦੇ ਅੱਪਗ੍ਰੇਡੇਸ਼ਨ, ਰੋਬੋਟਿਕਸ ਸਰਜਰੀ, ਹਸਪਤਾਲ ਪ੍ਰਸ਼ਾਸਨ ਅਤੇ ਸ਼ਾਸਨ ਦੇ ਖੇਤਰਾਂ ਵਿੱਚ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸਹਿਮਤੀ ਪੱਤਰ ਆਈਐੱਮਐੱਸ, ਬੀਐੱਚਯੂ ਨੂੰ ਵਿਸ਼ਵ ਪੱਧਰੀ ਸੰਸਥਾ ਦੇ ਰੂਪ ਵਿੱਚ ਸਥਾਪਤ ਕਰਨ ਵਿੱਚ ਮਦਦ ਕਰੇਗਾ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਪੁਨਯ ਸ੍ਰੀਵਾਸਤਵ ਨੇ ਕਿਹਾ ਕਿ ‘‘ਇਹ ਸਹਿਮਤੀ ਪੱਤਰ ਦੋਹਾਂ ਸੰਸਥਾਵਾਂ ਦੇ ਦਰਮਿਆਨ ਅਨੁਭਵ, ਤਕਨੀਕੀ ਸਹਾਇਤਾ ਅਤੇ ਅਕਾਦਮਿਕ ਸਹਿਯੋਗ ਨੂੰ ਸਾਂਝਾ ਕਰਨ ਦਾ ਪ੍ਰਾਵਧਾਨ ਕਰਦਾ ਹੈ। ਇਹ ਕੇਂਦਰ ਸਰਕਾਰ ਦੇ ‘‘ਸੰਪੂਰਣ ਸਰਕਾਰ ’’ ਅਤੇ ‘‘ਸੰਪੂਰਣ ਸਮਾਜ’’ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ’’
ਸਿੱਖਿਆ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੇ ਕੁਮਾਰ ਨੇ ਕਿਹਾ, ‘‘ਸਹਿਮਤੀ ਪੱਤਰ ਆਈਐੱਮਐੱਸ, ਬੀਐੱਚਯੂ ਨੂੰ ਤਕਨੀਕੀ ਅਤੇ ਪ੍ਰਸ਼ਾਸਨਿਕ ਦੋਹਾਂ ਤਰ੍ਹਾਂ ਦੀਆਂ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ ਇਹ ਸਹਿਯੋਗਾਤਮਕ ਦ੍ਰਿਸ਼ਟੀਕੋਣ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦੇ ਕਾਰਨ ਸੰਭਵ ਹੋਇਆ ਹੈ’’
ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਸੁਧੀਰ ਕੇ. ਜੈਨ ਨੇ ਕਿਹਾ ਕਿ, ‘‘ਕਿਸੇ ਸੰਸਥਾ ਨੂੰ ਦੋ ਮੰਤਰਾਲਿਆਂ ਨਾਲ ਸਹਾਇਤਾ ਮਿਲਣਾ ਦੁਰਲੱਭ ਹੈ’’ ਉਨ੍ਹਾਂ ਨੇ ਕਿਹਾ ਕਿ ਬਨਾਰਸ ਹਿੰਦੂ ਯੂਨੀਵਰਸਿਟੀ ਆਪਣੇ ਸਿੱਖਿਆ ਮਾਪਦੰਡਾਂ, ਖੋਜਟੀਚੀਆਂ ਨੂੰ ਵਧਾਉਣ ਦੇ ਲਈ ਕੰਮ ਕਰਨਾ ਜਾਰੀ ਰੱਖੇਗਾ ਅਤੇ ਭਰੋਸਾ ਦਿੱਤਾ ਕਿ ਸਹਿਮਤੀ ਪੱਤਰ ਨੂੰ ਹੂਬਹੂ (letter and spirit) ਲਾਗੂ ਕੀਤਾ ਜਾਵੇਗਾ।

ਪਿਛੋਕੜ
ਇੰਸਟੀਟਿਊਟ ਆਫ਼ ਮੈਡੀਕਲ ਸਾਇੰਸ, ਬੀਐੱਚਯੂ ਇੱਕ ਪ੍ਰਤਿਸ਼ਠਿਤ ਸੰਸਥਾ ਹੈ, ਜਿੱਥੇ ਚਾਰ ਪੂਰਨ ਕੰਪੋਨੈਂਟ ਹਨ, ਭਾਵ ਸਿਹਤ ਫੈਕਲਟੀ, ਆਯੂਰਵੇਦ ਫੈਕਲਟੀ, ਡੈਂਟਲ ਮੈਡੀਕਲ ਸਾਇੰਸ ਅਤੇ ਨਰਸਿੰਗ ਕਾਲਜ। ਸਿਹਤ ਸੰਭਾਲ਼, ਮੈਡੀਕਲ ਸਿੱਖਿਆ ਅਤੇ ਖੋਜ ਵਿੱਚ ਨਵੀਨਤਮ ਵਿਕਾਸ ਅਤੇ ਸਰਵਉੱਚ ਪ੍ਰਥਾਵਾਂ ਦੀ ਸਹੂਲਤ ਦੇ ਲਈ 19 ਜੂਨ 2018 ਨੂੰ ਆਲ ਇੰਡੀਆ ਮੈਡੀਕਲ ਇੰਸਟੀਟਿਊਟ, ਦਿੱਲੀ ਅਤੇ ਮੈਡੀਕਲ ਸਾਇੰਸ ਇੰਸਟੀਟਿਊਟ, ਬਨਾਰਸ ਹਿੰਦੂ ਯੂਨੀਵਰਸਿਟੀ ਦੇ ਦਰਮਿਆਨ ਇੱਕ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਗਏ। ਸਹਿਮਤੀ ਪੱਤਰ ਵਿੱਚ ਹੋਰ ਗੱਲਾਂ ਦੇ ਨਾਲ-ਨਾਲ ਇਹ ਵੀ ਪ੍ਰਾਵਧਾਨ ਕੀਤਾ ਗਿਆ ਹੈ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਸਿੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਵਿਭਿੰਨ ਸੁਪਰ ਸਪੈਸ਼ਿਲਿਟੀ ਵਿੱਚ ਸਿਹਤ ਸੰਭਾਲ਼ ਅਤੇ ਖੋਜ ਸੁਵਿਧਾਵਾਂ ਬਣਾਉਣ ਦੇ ਲਈ ਬੁਨਿਆਦੀ ਢਾਚਾ ਵਿਕਾਸ ਪ੍ਰੋਜੈਕਟਾਂ ਨੂੰ ਵਿੱਤੀ ਸਹਾਇਤਾ ਦੇਣ ’ਤੇ ਵੀ ਵਿਚਾਰ ਕਰ ਸਕਦਾ ਹੈ।
ਸਾਲ 2018 ਦੇ ਉਕਤ ਸਹਿਮਤੀ ਪੱਤਰ ਦੇ ਤਹਿਤ ਭਵਿੱਖੀ ਭਾਗੀਦਾਰੀ ਦੇ ਲਈ ਸਾਂਝੇ ਤੌਰ ‘ਤੇ ਸਹਿਮਤ ਕਾਰਜ ਯੋਜਨਾ ਵਿੱਚ ਹੇਠ ਲਿਖੇ ਅਨੁਸਾਰ ਸ਼ਾਮਲ ਹਨ:
*ਕਲੀਨਿਕਲ ਸਹੂਲਤਾਂ ਦੀ ਅੱਪਗ੍ਰੇਡੇਸ਼ਨ ਵਿੱਚ ਅਨੁਭਵ ਅਤੇ ਮੁਹਾਰਤ ਦਾ ਅਦਾਨ-ਪ੍ਰਦਾਨ।
* ਯੂਜੀ,ਪੀਜੀ, ਨਰਸ ਅਤੇ ਸਬੰਧਿਤ ਮੈਡੀਕਲ ਪੇਸ਼ੇਵਰਾਂ ਦੇ ਲਈ ਸਿੱਖਿਆ ਖੇਤਰਾਂ ਵਿੱਚ ਸਹਿਯੋਗ।
* ‘ਅਤਿ-ਆਧੁਨਿਕ ਕੌਸ਼ਲ ਲੈਬਾਰਟਰੀ’ ਸਹੂਲਤ ਦੀ ਸਥਾਪਨਾ ਅਤੇ ਸੰਚਾਲਨ ਵਿੱਚ ਤਕਨੀਕੀ ਸਹਾਇਤਾ।
* ਰੋਬੋਟਿਕ ਸਰਜਰੀ ਸੁਵਿਧਾਵਾਂ ਨੂੰ ਸ਼ੁਰੂ ਕਰਨ ਲਈ ਟ੍ਰੇਨਿੰਗ ਅਤੇ ਮਾਰਗਦਰਸ਼ਨ।
* ਜਨਰਲ ਅਕਾਦਮਿਕ ਸਹਿਯੋਗ, ਜਿਸ ਵਿੱਚ ਆਪਸੀ ਹਿੱਤਾਂ ਦੇ ਲਈ ਸਿੱਖਿਆ ਸੰਸਾਧਨ ਸਮਗੱਰੀ ਅਤੇ ਪ੍ਰਕਾਸਨਾਂ ਦਾ ਅਦਾਨ-ਪ੍ਰਦਾਨ ਸ਼ਾਮਲ ਹੈ।
* ਵਿਦਿਆਰਥੀ ਅਤੇ ਕਰਮਚਾਰੀ ਐਕਸਚੇਂਜ ਪ੍ਰੋਗਰਾਮ, ਵਿਜ਼ਿਟਿੰਗ ਸਕਾਲਰ ਪ੍ਰੋਗਰਾਮ, ਰਿਸਰਚ ਫੈਲੋਸ਼ਿਪ ਪ੍ਰੋਗਰਾਮ ਆਦਿ ਦਾ ਵਿਕਾਸ।
* ਜੁਆਇੰਟ ਗ੍ਰਾਂਟ ਐਪਲੀਕੇਸ਼ਨਾਂ ਸਹਿਤ ਸਹਿਯੋਗਾਤਮਕ ਬੁਨਿਆਦੀ ਅਤੇ ਅਪ੍ਰਯੁਕਤ ਖੋਜ (Collaborative basic and applied, research)।
* ਪ੍ਰਮੁੱਖ ਸ਼ਾਸਨ ਸੁਧਾਰਾਂ ਦੇ ਲਾਗੂਕਰਨ ਵਿੱਚ ਸਹਾਇਤਾ।
* ਏਮਜ਼ ਨਵੀਂ ਦਿੱਲੀ ਅਤੇ ਆਈਐੱਮਐੱਸ ਬੀਐੱਚਯੂ ਦੇ ਸੰਪੂਰਨ ਵਿਕਾਸ ਦੇ ਲਈ ਸਮੇਂ-ਸਮੇਂ ਤੇ’ ਪਹਿਚਾਣੇ ਜਾਣ ਵਾਲੇ ਕੋਈ ਹੋਰ ਸਾਂਝੇ ਤੌਰ ‘ਤੇ ਸਹਿਮਤ ਖੇਤਰ।
ਇਸ ਅਵਸਰ ‘ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਅਤੇ ਵਿੱਤੀ ਸਲਾਹਕਾਰ ਸ਼੍ਰੀ ਜੈਦੀਪ ਕੁਮਾਰ ਮਿਸ਼ਰਾ, ਸਿੱਖਿਆ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਸ਼੍ਰੀ ਸੁਨੀਲ ਕੁਮਾਰ ਬਰਨਵਾਲ; ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਸੰਯੁਕਤ ਸਕੱਤਰ ਸ਼੍ਰੀਮਤੀ ਅੰਕਿਤਾ ਮਿਸ਼ਰਾ ਬੁੰਦੇਲਾ (Smt. Ankita Mishra Bundela); ਏਮਜ਼, ਨਵੀਂ ਦਿੱਲੀ ਦੇ ਡਾਇਰੈਕਟਰ ਪ੍ਰੋ. ਐੱਮ ਸ੍ਰੀਨਿਵਾਸ; ਆਈਐੱਮਐੱਸ, ਬੀਐੱਚਯੂ ਦੇ ਡਾਇਰੈਕਟਰ ਪ੍ਰੋ. ਐੱਸ. ਐੱਨ ਸੰਖਵਾਰ; ਬੀਐੱਚਯੂ ਦੇ ਰਜਿਸਟਰਾਰ ਪ੍ਰੋ. ਅਰੁਣ ਕੁਮਾਰ ਸਿੰਘ ਅਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
************
ਐੱਮਵੀ
(रिलीज़ आईडी: 2077334)
आगंतुक पटल : 81