ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸੰਸਦ ਦੇ ਸਰਤ ਰੁੱਤ ਸੈਸ਼ਨ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 25 NOV 2024 11:25AM by PIB Chandigarh

ਨਮਸਕਾਰ ਸਾਥੀਓ,

ਸਰਤ ਰੁੱਤ ਸੈਸ਼ਨ ਹੈ ਅਤੇ ਮਾਹੌਲ ਭੀ ਠੰਢਾ ਹੀ ਰਹੇਗਾ। 2024 ਦਾ ਇਹ ਅੰਤਿਮ ਕਾਲਖੰਡ ਚਲ ਰਿਹਾ ਹੈ, ਦੇਸ਼ ਪੂਰੇ ਉਮੰਗ ਅਤੇ ਉਤਸ਼ਾਹ ਦੇ ਨਾਲ 2025 ਦੇ ਸੁਆਗਤ ਦੀ ਤਿਆਰੀ ਵਿੱਚ ਭੀ ਲਗਿਆ ਹੋਇਆ ਹੈ।

ਸਾਥੀਓ,

ਸੰਸਦ ਦਾ ਇਹ ਸੈਸ਼ਨ ਅਨੇਕ ਪ੍ਰਕਾਰ ਨਾਲ ਵਿਸ਼ੇਸ਼ ਹੈ। ਅਤੇ ਸਭ ਤੋਂ ਬੜੀ ਬਾਤ ਹੈ ਸਾਡੇ ਸੰਵਿਧਾਨ ਦੀ 75 ਸਾਲ ਦੀ ਯਾਤਰਾ, 75ਵੇਂ ਸਾਲ ਵਿੱਚ ਉਸ ਦਾ ਪ੍ਰਵੇਸ਼। ਇਹ ਆਪਣੇ ਆਪ ਵਿੱਚ ਲੋਕਤੰਤਰ ਦੇ ਲਈ ਇੱਕ ਬਹੁਤ ਹੀ ਉੱਜਵਲ ਅਵਸਰ ਹੈ। ਅਤੇ ਕੱਲ੍ਹ ਸੰਵਿਧਾਨ ਸਦਨ ਵਿੱਚ ਸਭ ਮਿਲ ਕੇ ਇਸ ਸੰਵਿਧਾਨ ਦੇ 75ਵੇਂ ਵਰ੍ਹੇ ਦੀ, ਉਸ ਦੇ ਉਤਸਵ ਦੀ ਮਿਲ ਕੇ ਸ਼ੁਰੂਆਤ ਕਰਨਗੇ। ਸੰਵਿਧਾਨ ਨਿਰਮਾਤਾਵਾਂ ਨੇ ਸੰਵਿਧਾਨ ਨਿਰਮਾਣ ਕਰਦੇ ਸਮੇਂ ਇੱਕ-ਇੱਕ ਬਿੰਦੂ ‘ਤੇ ਬਹੁਤ ਵਿਸਤਾਰ ਨਾਲ ਬਹਿਸ ਕੀਤੀ ਹੈ, ਅਤੇ ਤਦ ਜਾ ਕੇ ਅਜਿਹਾ ਉੱਤਮ ਦਸਤਾਵੇਜ਼ ਸਾਨੂੰ ਪ੍ਰਾਪਤ ਹੋਇਆ ਹੈ। ਅਤੇ ਉਸ ਦੀ ਇੱਕ ਮਹੱਤਵਪੂਰਨ ਇਕਾਈ ਹੈ ਸਾਡੀ ਸੰਸਦ। ਸਾਡੇ ਸਾਂਸਦ ਭੀ ਅਤੇ ਸਾਡੀ ਸੰਸਦ ਭੀ। ਪਾਰਲੀਮੈਂਟ ਵਿੱਚ ਸੁਅਸਥ (ਹੈਲਦੀ) ਚਰਚਾ ਹੋਵੇ, ਜ਼ਿਆਦਾ ਤੋਂ ਜ਼ਿਆਦਾ ਲੋਕ ਚਰਚਾ ਵਿੱਚ ਆਪਣਾ ਯੋਗਦਾਨ ਦੇਣ। ਬਦਕਿਸਮਤੀ ਨਾਲ ਕੁਝ ਲੋਕਾਂ ਨੇ ਆਪਣੇ ਰਾਜਨੀਤਕ ਸੁਆਰਥ ਦੇ ਲਈ ਜਿਨ੍ਹਾਂ ਨੂੰ ਜਨਤਾ ਨੇ ਅਸਵੀਕਾਰ ਕੀਤਾ ਹੈ, ਉਹ ਸੰਸਦ ਨੂੰ ਭੀ ਮੁੱਠੀ ਭਰ ਲੋਕਾਂ ਦੇ ਹੁਡਦੰਗਬਾਜ਼ੀ ਨਾਲ ਕੰਟਰੋਲ ਕਰਨ ਦਾ ਲਗਾਤਾਰ ਪ੍ਰਯਾਸ ਕਰ ਰਹੇ ਹਨ। ਉਨ੍ਹਾਂ ਦਾ ਆਪਣਾ ਮਕਸਦ ਤਾਂ ਸੰਸਦ ਦੀ ਗਤੀਵਿਧੀ ਨੂੰ ਰੋਕਣ ਤੋਂ ਜ਼ਿਆਦਾ ਸਫ਼ਲ ਨਹੀਂ ਹੁੰਦਾ ਹੈ, ਅਤੇ ਦੇਸ਼ ਦੀ ਜਨਤਾ ਉਨ੍ਹਾਂ ਦੇ ਸਾਰੇ ਵਿਵਹਾਰਾਂ ਨੂੰ ਕਾਊਂਟ ਕਰਦੀ ਹੈ। ਅਤੇ ਜਦੋਂ ਸਮਾਂ ਆਉਂਦਾ ਹੈ ਤਾਂ ਸਜਾ ਭੀ ਦਿੰਦੀ ਹੈ।

ਲੇਕਿਨ ਸਭ ਤੋਂ ਜ਼ਿਆਦਾ ਪੀੜਾ ਦੀ ਬਾਤ ਇਹ ਹੈ ਕਿ ਜੋ ਨਵੇਂ ਸਾਂਸਦ ਹੁੰਦੇ ਹਨ, ਨਵੇਂ ਵਿਚਾਰ, ਨਵੀਂ ਊਰਜਾ ਲੈ ਕੇ ਆਉਂਦੇ ਹਨ, ਅਤੇ ਇਹ ਕਿਸੇ ਇੱਕ ਦਲ ਵਿੱਚ ਨਹੀਂ ਸਾਰੇ ਦਲਾਂ ਵਿੱਚ ਆਉਂਦੇ ਹਨ। ਉਨ੍ਹਾਂ ਦੇ ਅਧਿਕਾਰਾਂ ਨੂੰ ਕੁਝ ਲੋਕ ਦਬੋਚ ਦਿੰਦੇ ਹਨ। ਸਦਨ ਵਿੱਚ ਬੋਲਣ ਦਾ ਉਨ੍ਹਾਂ ਨੂੰ ਅਵਸਰ ਤੱਕ ਨਹੀਂ ਮਿਲਦਾ ਹੈ। ਲੋਕਤੰਤਰੀ ਪਰੰਪਰਾ ਵਿੱਚ ਹਰ ਪੀੜ੍ਹੀ ਦਾ ਕੰਮ ਹੈ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਿਆਰ ਕਰਨ, ਲੇਕਿਨ 80-80, 90-90 ਵਾਰ ਜਨਤਾ ਨੇ ਜਿਨ੍ਹਾਂ ਨੂੰ ਲਗਾਤਾਰ ਨਕਾਰ ਦਿੱਤਾ ਹੈ, ਉਹ ਨਾ ਸੰਸਦ ਵਿੱਚ ਚਰਚਾ ਹੋਣ ਦਿੰਦੇ ਹਨ, ਨਾ ਲੋਕਤੰਤਰ ਦੀ ਭਾਵਨਾ ਦਾ ਸਨਮਾਨ ਕਰਦੇ ਹਨ, ਨਾ ਹੀ ਉਹ ਲੋਕਾਂ ਦੀ ਆਕਾਂਖਿਆਵਾਂ ਦਾ ਕੋਈ ਮਹੱਤਵ ਸਮਝਦੇ ਹਨ...ਉਨ੍ਹਾਂ ਦੀ ਉਸ ਦੇ ਪ੍ਰਤੀ ਕੋਈ ਜ਼ਿੰਮੇਵਾਰੀ ਹੈ ਉਹ ਕੁਝ ਸਮਝ ਪਾਉਂਦੇ ਹਨ। ਅਤੇ ਉਸ ਦਾ ਪਰਿਣਾਮ ਹੈ ਕਿ ਉਹ ਜਨਤਾ ਦੀਆਂ ਉਮੀਦਾਂ ‘ਤੇ ਕਦੇ ਭੀ ਖਰੇ ਨਹੀਂ ਉਤਰਦੇ ਹਨ। ਅਤੇ ਪਰਿਣਾਮ ਸਰੂਪ ਜਨਤਾ ਨੂੰ ਵਾਰ-ਵਾਰ ਉਨ੍ਹਾਂ ਨੂੰ ਰਿਜੈਕਟ ਕਰਨਾ ਪੈ ਰਿਹਾ ਹੈ।

ਸਾਥੀਓ,

ਇਹ ਸਦਨ ਲੋਕਤੰਤਰ ਦੀਆਂ, 2024 ਦੇ ਪਾਰਲੀਮੈਂਟ ਦੀਆਂ ਚੋਣਾਂ ਦੇ ਬਾਅਦ, ਦੇਸ਼ ਦੀ ਜਨਤਾ ਨੂੰ ਆਪਣੇ-ਆਪਣੇ ਰਾਜਾਂ ਵਿਚ ਕੁਝ ਸਥਾਨਾਂ ’ਤੇ ਆਪਣੀ ਭਾਵਨਾ, ਆਪਣੇ ਵਿਚਾਰ, ਆਪਣੀਆਂ ਉਮੀਦਾਂ ਪ੍ਰਗਟ ਕਰਨ ਦਾ ਅਵਸਰ ਮਿਲਿਆ ਹੈ। ਉਸ ਵਿੱਚ ਭੀ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਹੋਰ ਅਧਿਕ ਤਾਕਤ ਦਿੱਤੀ ਗਈ ਹੈ ਰਾਜਾਂ ਦੇ ਦੁਆਰਾ, ਅਤੇ ਅਧਿਕ ਬਲ ਪ੍ਰਦਾਨ ਕੀਤਾ ਗਿਆ ਹੈ, ਅਤੇ ਅਧਿਕ ਸਮਰਥਨ ਦਾ ਦਾਇਰਾ ਵਧਿਆ ਹੈ। ਅਤੇ ਲੋਕਤੰਤਰ ਦੀ ਇਹ ਸ਼ਰਤ ਹੈ ਕਿ ਅਸੀਂ ਜਨਤਾ-ਜਨਾਰਦਨ ਦੀਆਂ ਭਾਵਨਾਵਾਂ ਦਾ ਆਦਰ ਕਰੀਏ, ਉਨ੍ਹਾਂ ਦੀ ਆਸਾਂ-ਉਮੀਦਾਂ ’ਤੇ ਖਰਾ ਉਤਰਣ ਦੇ ਲਈ ਦਿਨ-ਰਾਤ ਮਿਹਨਤ ਕਰੀਏ। ਮੈਂ ਵਾਰ-ਵਾਰ ਖਾਸ ਕਰਕੇ ਵਿਰੋਧੀ ਧਿਰ ਦੇ ਸਾਥੀਆਂ ਨੂੰ ਤਾਕੀਦ ਕਰਦਾ ਰਿਹਾ ਹਾਂ, ਅਤੇ ਕੁਝ ਵਿਰੋਧੀ ਧਿਰ ਬਹੁਤ ਜ਼ਿੰਮੇਦਾਰੀ ਨਾਲ ਵਿਵਹਾਰ ਕਰਦੇ ਭੀ ਹਨ। ਉਨ੍ਹਾਂ ਦੀ ਭੀ ਇੱਛਾ ਰਹਿੰਦੀ ਹੈ ਕਿ ਸਦਨ ਵਿੱਚ ਸੁਚਾਰੂ ਰੂਪ ਨਾਲ ਕੰਮ ਹੋਵੇ। ਲੇਕਿਨ ਲਗਾਤਾਰ ਜਿਨ੍ਹਾਂ ਨੂੰ ਜਨਤਾ ਨੇ ਨਕਾਰ ਦਿੱਤਾ ਹੈ, ਉਹ ਆਪਣੇ ਸਾਥੀਆਂ ਦੀ ਬਾਤ ਨੂੰ ਭੀ ਦਬੋਚ ਦਿੰਦੇ ਸਨ, ਉਨ੍ਹਾਂ ਦੀਆਂ ਭਾਵਨਾਵਾਂ ਦਾ ਅਨਾਦਰ ਕਰਦੇ ਸਨ, ਲੋਕਤੰਤਰ ਦੀਆਂ ਭਾਵਨਾਵਾਂ ਦਾ ਅਨਾਦਰ ਕਰਦੇ ਸਨ।

ਮੈਂ ਆਸ਼ਾ ਕਰਦਾ ਹਾਂ ਕਿ ਸਾਡੇ ਨਵੇਂ ਸਾਥੀਆਂ ਨੂੰ ਅਵਸਰ ਮਿਲੇ, ਸਾਰੇ ਦਲਾਂ ਵਿੱਚ ਨਵੇਂ ਸਾਥੀ ਹਨ। ਉਨ੍ਹਾਂ ਦੇ ਪਾਸ ਨਵੇਂ ਵਿਚਾਰ ਹਨ, ਭਾਰਤ ਨੂੰ ਅੱਗੇ ਲਿਜਾਣ ਦੇ ਲਈ ਨਵੀਆਂ-ਨਵੀਆਂ ਕਲਪਨਾਵਾਂ ਹਨ। ਅਤੇ ਅੱਜ ਵਿਸ਼ਵ ਭਾਰਤ ਦੀ ਤਰਫ਼ ਬਹੁਤ ਆਸ਼ਾ ਭਰੀ ਨਜ਼ਰ ਨਾਲ ਦੇਖ ਰਿਹਾ ਹੈ, ਤਦ ਅਸੀਂ ਸਾਂਸਦ ਦੇ ਸਮਾਂ ਦਾ ਉਪਯੋਗ ਆਲਮੀ ਪੱਧਰ ’ਤੇ ਭੀ ਭਾਰਤ ਦਾ ਅੱਜ ਜੋ ਸਨਮਾਨ ਵਧਿਆ ਹੈ, ਭਾਰਤ ਦੇ ਪ੍ਰਤੀ ਜੋ ਆਕਰਸ਼ਣ ਵਧਿਆ ਹੈ, ਉਸ ਨੂੰ ਬਲ ਪ੍ਰਦਾਨ ਕਰਨ ਵਾਲਾ ਸਾਡਾ ਵਿਵਹਾਰ ਰਹਿਣਾ ਚਾਹੀਦਾ। ਵਿਸ਼ਵ ਦੇ ਅੰਦਰ ਭਾਰਤ ਨੂੰ ਅਜਿਹੇ ਅਵਸਰ ਬਹੁਤ ਘੱਟ ਮਿਲੇ ਹਨ, ਜੋ ਅੱਜ ਮਿਲਿਆ ਹੈ। ਅਤੇ ਭਾਰਤ ਦੀ ਸੰਸਦ ਤੋਂ ਉਹ ਸੰਦੇਸ਼ ਭੀ ਜਾਣਾ ਚਾਹੀਦਾ ਕਿ ਭਾਰਤ ਦੇ ਮਤਦਾਤਾ, ਉਨ੍ਹਾਂ ਦਾ ਲੋਕਤੰਤਰ ਦੇ ਪ੍ਰਤੀ ਸਮਪਰਣ, ਉਨ੍ਹਾਂ ਦਾ ਸੰਵਿਧਾਨ ਦੇ ਪ੍ਰਤੀ ਸਮਪਰਣ, ਉਨ੍ਹਾਂ ਦਾ ਸੰਸਦੀ ਕਾਰਜ ਪੱਧਤੀ ’ਤੇ ਵਿਸ਼ਵਾਸ, ਸੰਸਦ ਵਿੱਚ ਬੈਠੇ ਹੋਏ ਸਾਨੂੰ ਸਾਰਿਆਂ ਨੂੰ ਜਨਤਾ-ਜਨਾਰਦਨ ਦੀਆਂ ਇਨ੍ਹਾਂ ਭਾਵਨਾਵਾਂ ’ਤੇ ਖਰਾ ਉਤਾਰਨਾ ਹੀ ਪਵੇਗਾ। ਅਤੇ ਸਮੇਂ ਦੀ ਮੰਗ ਹੈ, ਅਸੀਂ ਹੁਣ ਤੱਕ ਜਿਤਨਾ ਸਮਾਂ ਗਵਾ ਚੁੱਕੇ ਹਾਂ, ਉਸ ਦਾ ਥੋੜ੍ਹਾ ਪਛਤਾਵਾ ਕਰੀਏ, ਅਤੇ ਉਸ ਨੂੰ ਠੀਕ ਕਰਨ ਦਾ ਉਪਾਅ ਇਹੀ ਹੀ ਹੈ ਕਿ ਅਸੀਂ ਬਹੁਤ ਹੀ ਤੰਦਰੁਸਤ ਤਰੀਕੇ ਨਾਲ, ਹਰ ਵਿਸ਼ੇ ਦੇ ਅਨੇਕ ਪਹਿਲੂਆਂ ਨੂੰ ਸੰਸਦ ਭਵਨ ਵਿੱਚ ਅਸੀਂ ਉਜਾਗਰ ਕਰੀਏ। ਆਉਣ ਵਾਲੀਆਂ ਪੀੜ੍ਹੀਆਂ ਭੀ ਪੜ੍ਹਣਗੀਆਂ ਉਸ ਨੂੰ, ਉਸ ਵਿੱਚੋਂ ਪ੍ਰੇਰਣਾ ਲੈਣਗੀਆਂ। ਮੈਂ ਆਸ਼ਾ ਕਰਦਾ ਹਾਂ ਕਿ ਇਹ ਸੈਸ਼ਨ ਬਹੁਤ ਹੀ ਪਰਿਣਾਮਕਾਰੀ ਹੋਵੇ, ਸੰਵਿਧਾਨ ਦੇ 75ਵੇਂ ਵਰ੍ਹੇ ਦੀ ਸ਼ਾਨ ਨੂੰ ਵਧਾਉਣ ਵਾਲਾ ਹੋਵੇ, ਭਾਰਤ ਦੀ ਆਲਮੀ ਗਰਿਮਾ ਨੂੰ ਬਲ ਦੇਣ ਵਾਲਾ ਹੋਵੇ, ਨਵੇਂ ਸਾਂਸਦਾਂ ਨੂੰ ਅਵਸਰ ਦੇਣ ਵਾਲਾ ਹੋਵੇ, ਨਵੇਂ ਵਿਚਾਰਾਂ ਦਾ ਸੁਆਗਤ ਕਰਨ ਵਾਲਾ ਹੋਵੇ। ਇਸੇ ਭਾਵਨਾ ਦੇ ਨਾਲ ਮੈਂ ਫਿਰ ਇੱਕ ਵਾਰ ਸਾਰੇ ਮਾਣਯੋਗ ਸਾਂਸਦਾਂ ਨੂੰ ਉਮੰਗ ਅਤੇ ਉਤਸ਼ਾਹ ਦੇ ਨਾਲ ਇਸ ਸੈਸ਼ਨ ਨੂੰ ਅੱਗੇ ਵਧਾਉਣ ਦੇ ਲਈ ਸੱਦਾ ਦਿੰਦਾ ਹਾਂ, ਸੁਆਗਤ ਕਰਦਾ ਹਾਂ। ਆਪ ਸਭ ਸਾਥੀਆਂ ਦਾ ਭੀ ਬਹੁਤ-ਬਹੁਤ ਧੰਨਵਾਦ।

ਨਮਸਕਾਰ!

 

***

 

ਐੱਮਜੇਪੀਐੱਸ/ਐੱਸਟੀ/ਆਰਕੇ


(Release ID: 2077219) Visitor Counter : 46