ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav
iffi banner

55ਵੇਂ ਫਿਲਮ ਫੈਸਟੀਵਲ 'ਚ ਪੇਸ਼ ਕੀਤੀਆਂ 'ਬਸੀਮਾਜ਼ ਵੌਮਬ' ਅਤੇ 'ਲੂਨੀਜ਼' ਦੀ ਪੇਸ਼ਕਾਰੀ: ਮਨੁੱਖੀ ਸੰਘਰਸ਼ਾਂ 'ਤੇ ਡੂੰਘੀ ਨਜ਼ਰ


ਫਿਲਮ 'ਬਸੀਮਾਜ਼ ਵੌਮਬ' ਉਮੀਦ ਅਤੇ ਅਕਾਂਖਿਆਵਾਂ ਵਾਲੀ ਇੱਕ ਯੁਵਾ ਮਹਿਲਾ ਦੀ ਭਾਵਪੂਰਨ ਕਹਾਣੀ ਦਾ ਚਿਤਰਣ ਕਰਦੀ ਹੈ: ਮੈਕਸੀਨ ਡੈਨਿਸ, ਅਭਿਨੇਤਰੀ

ਕਲਾਤਮਕ ਫਿਲਮਾਂ ਨੂੰ ਉਤਸ਼ਾਹਿਤ ਕਰਨ ਲਈ ਸਾਨੂੰ ਹੋਰ ਜ਼ਿਆਦਾ ਭਾਰਤੀ-ਕੈਨੇਡੀਅਨ ਸਹਿਯੋਗ ਦੀ ਜ਼ਰੂਰਤ ਹੈ: ਬੇਬੇਕ ਅਲਿਯਾਸਾ, ਨਿਰਦੇਸ਼ਕ

'ਲੂਨੀਜ਼' ਪ੍ਰੇਮ ਦੇ ਬਾਰੇ ਹੈ, ਜੋ ਜੀਵਨ ਵਿੱਚ ਇੱਕ ਸ਼ਕਤੀਸ਼ਾਲੀ ਤਾਕਤ ਹੈ: ਲੇਕ ਮੈਕੀਵਿਕਜ਼, ਅਦਾਕਾਰ

ਭਾਰਤੀ ਸਿਨੇਮਾ ਦੀ ਜੀਵੰਤ ਸ਼ੈਲੀ ਤੋਂ ਪ੍ਰੇਰਿਤ: ਲੇਚ ਮੈਕੀਵਿਕਜ਼, ਅਭਿਨੇਤਾ

55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਆਈਐੱਫਐੱਫਆਈ) ਦੇ ਦੌਰਾਨ 'ਸਿਨੇਮਾ ਆਫ ਦਿ ਵਰਲਡ' ਸ਼੍ਰੇਣੀ ਦੇ ਤਹਿਤ ਦੋ ਮਹੱਤਵਪੂਰਨ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਗਈਆਂ: ਕੈਨੇਡੀਅਨ ਫਿਲਮ, 'ਬਸੀਮਾਜ਼ ਵੌਮਬ' ਅਤੇ ਪੋਲਿਸ਼ ਫਿਲਮ, 'ਲੂਨੀਜ਼'। ਦੂਰਦਰਸ਼ੀ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦੁਆਰਾ ਬਣਾਈਆਂ ਗਈਆਂ, ਇਹ ਫਿਲਮਾਂ ਸਮਾਜਿਕ ਦਬਾਅ, ਪਛਾਣ ਦੀ ਖੋਜ, ਮੁਕਤੀ,ਆਸ਼ਾ ਅਤੇ ਬਿਹਤਰ ਜੀਵਨ ਦੀ ਖੋਜ ਵਰਗੇ ਡੂੰਘੇ ਵਿਸ਼ਿਆਂ ‘ਤੇ ਅਧਾਰਿਤ ਹਨ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ 'ਬਸੀਮਾਜ਼ ਵੌਮਬ’ ਦੇ ਨਿਰਦੇਸ਼ਕ ਅਤੇ ਅਦਾਕਾਰ ਬੇਬੇਕ ਅਲਿਯਾਸਾ ਨੇ ਦੱਸਿਆ ਕਿ ਇਹ ਫਿਲਮ ਭਾਰਤੀ ਸਰੋਗੇਸੀ ਦੀਆਂ ਕਹਾਣੀਆਂ ਤੋਂ ਪ੍ਰੇਰਿਤ ਹੈ। ਸੰਗੀਤ ਨਾ ਹੋਣ ਬਾਰੇ ਪੁੱਛੇ ਜਾਣ 'ਤੇ, ਉਨ੍ਹਾਂ ਨੇ ਦੱਸਿਆ ਕਿ ਇਹ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਤੋਂ ਬਚਣ ਦੇ ਲਈ ਇਹ ਸੋਚਿਆ-ਸਮਝਾ ਗਿਆ ਫੈਸਲਾ ਸੀ।

ਭਾਰਤੀ ਅਤੇ ਕੈਨੇਡੀਅਨ ਸਿਨੇਮਾ ਦੀ ਤੁਲਨਾ ਕਰਦਿਆਂ ਉਨ੍ਹਾਂ ਕਿਹਾ ਕਿ ਕੈਨੇਡਾ ਭਾਰਤ ਦੀ ਤੁਲਨਾ ਵਿੱਚ ਘੱਟ ਫੀਚਰ ਫਿਲਮਾਂ ਬਣਾਉਂਦਾ ਹੈ। ਉਨ੍ਹਾਂ ਨੇ ਕਲਾਤਮਕ ਫਿਲਮਾਂ ਨੂੰ ਉਤਸ਼ਾਹਿਤ ਕਰਨ ਲਈ ਭਾਰਤ-ਕੈਨੇਡੀਅਨ ਸਹਿਯੋਗ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਅਭਿਨੇਤਰੀ ਮੈਕਸੀਨ ਡੇਨਿਸ ਨੇ ਕਹਾਣੀ ਨੂੰ ਭਾਵਨਾਤਮਕ ਦੱਸਿਆ, ਉਸ ਦੀ ਭੂਮਿਕਾ 'ਬਸੀਮਾ' ਨਾਲ ਉਮੀਦਾਂ ਅਤੇ ਅਕਾਂਖਿਆਂਵਾਂ ਨਾਲ ਭਰੀ ਇਕ ਯੁਵਾ ਮਹਿਲਾ ਦਾ ਪ੍ਰਤੀਨਿਧਤਾ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸੰਗੀਤ ਦੀ ਕਮੀ ਇੱਕ ਕਲਾਤਮਕ ਵਿਕਲਪ ਦੇ ਰੂਪ ਵਿੱਚ ਸੀ, ਜਿਸਦਾ ਉਦੇਸ਼ ਅਸਾਨ ਤਰੀਕਿਆਂ 'ਤੇ ਨਿਰਭਰ ਰਹਿਣ ਦੀ ਬਜਾਏ ਸੀਮਾਵਾਂ ਦਾ ਵਿਸਥਾਰ ਕਰਨਾ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੀਤਾ ਕਿ ਭੂਮਿਕਾ ਦੀ ਤਿਆਰੀ ਵਿੱਚ ਕਈ ਸਰੋਗੇਸੀ ਦਸਤਾਵੇਜ਼ੀ ਦੇਖਣਾ ਅਤੇ ਸੀਰੀਆਈ ਲਹਿਜ਼ੇ ਨਾਲ ਫ੍ਰੈਂਚ ਅਤੇ ਅਰਬੀ ਬੋਲਣਾ ਸਿੱਖਣਾ ਸ਼ਾਮਲ ਹੈ, ਜੋ ਕਿ ਚੁਣੌਤੀਪੂਰਨ ਅਤੇ ਮਜ਼ੇਦਾਰ ਦੋਵੇਂ ਰਿਹਾ।

ਵਿਰੋਧੀ ਦੀ ਭੂਮਿਕਾ ਨਿਭਾਉਣ ਵਾਲੀ ਅਭਿਨੇਤਰੀ ਨਿਕੋਲ-ਸਿਲਵੀ ਲੈਗਾਰਡ ਨੇ ਕਿਹਾ ਕਿ ਇਹ ਫਿਲਮ ਉਸ ਦੇ ਕਿਰਦਾਰ ਦੀ ਨਿੱਜੀ ਯਾਤਰਾ ਹੈ, ਜੋ ਜ਼ਖਮਾਂ ਨੂੰ ਸਹਿੰਦੀ ਹੈ ਅਤੇ ਇਲਾਜ ਦੀ ਤਲਾਸ਼ ਕਰਦੀ ਹੈ। ਉਨ੍ਹਾਂ ਨੇ ਕੈਨੇਡਾ ਵਿੱਚ ਸ਼ੂਟਿੰਗ ਦੌਰਾਨ ਸਾਹਮਣਾ ਕੀਤੀਆਂ ਗਈ ਕਠਿਨ ਸਥਿਤੀਆਂ ਦਾ ਵੀ ਜ਼ਿਕਰ ਕੀਤਾ।

'ਲੂਨੀਜ਼' ਅਭਿਨੇਤਰੀ ਐਲਿਜ਼ਾ ਸਟੈਸੀਵਿਕਜ਼ ਨੇ ਕਿਹਾ ਕਿ ਉਸਦੀ ਭੂਮਿਕਾ ਲਈ ਮਹੱਤਵਪੂਰਨ ਸਰੀਰਕ ਪਰਿਵਰਤਨ ਦੀ ਜ਼ਰੂਰਤ ਸੀ, ਜਿਸ ਵਿੱਚ ਭਾਰ ਵਿੱਚ ਬਦਲਾਅ ਵੀ ਸ਼ਾਮਲ ਸੀ, ਜਿਸ ਨਾਲ ਇਹ ਇੱਕ ਮੁਸ਼ਕਲ ਹਿੱਸਾ ਬਣ ਗਿਆ। ਉਨ੍ਹਾਂ ਨੇ ਇਸ ਦਾ ਕ੍ਰੈਡਿਟ  ਥੀਏਟਰ ਵਿੱਚ ਆਪਣੇ 11 ਸਾਲਾਂ ਦੇ ਅਨੁਭਵ ਨੂੰ ਦਿੱਤਾ. ਜਿਸ ਨੇ ਉਨ੍ਹਾਂ ਨੂੰ ਇਸ ਭੂਮਿਕਾ ਦੇ ਲਈ ਭਾਵਨਾਤਮਕ ਰੂਪ ਵਿੱਚ ਤਿਆਰ ਹੋਣ ਵਿੱਚ ਮਦਦ ਕੀਤੀ ।

ਅਭਿਨੇਤਾ ਲੇਚ ਮੈਕੀਵਿਕਜ਼ (Lech Mackiewicz) ਨੇ ਫਿਲਮ ਵਿੱਚ ਪ੍ਰੇਮ ਦੇ ਕੇਂਦਰੀ ਵਿਸ਼ੇ ਬਾਰੇ ਗੱਲ ਕੀਤੀ ਅਤੇ ਇਸਨੂੰ ਜੀਵਨ ਵਿੱਚ ਇੱਕ ਸ਼ਕਤੀਸ਼ਾਲੀ ਤਾਕਤ ਦੱਸਿਆ। ਫਿਲਮ ਦੇ ਸੰਗੀਤ ਬਾਰੇ ਉਨ੍ਹਾਂ ਕਿਹਾ ਕਿ ਇਹ ਪਾਤਰਾਂ ਦੀਆਂ ਭਾਵਨਾਵਾਂ ਨਾਲ ਮੇਲ ਖਾਂਦਾ ਹੈ। ਉਸਨੇ ਭਾਰਤੀ ਸਿਨੇਮਾ ਦੀ ਜੀਵੰਤ, ਮਹਾਂਕਾਵਿ ਸ਼ੈਲੀ ਦੀ ਪੋਲਿਸ਼ ਸਿਨੇਮਾ ਦੇ ਵਧੇਰੇ ਦੱਬੇ ਹੋਏ ਸੁਰਾਂ ਨਾਲ ਤੁਲਨਾ ਕੀਤੀ ਅਤੇ ਭਾਰਤੀ ਸ਼ੈਲੀ ਵਿੱਚ ਫਿਲਮਾਂ ਬਣਾਉਣ ਦੀ ਆਪਣੀ ਇੱਛਾ ਜ਼ਾਹਰ ਕੀਤੀ। 

ਫਿਲਮਾਂ ਦੇ ਬਾਰੇ ਵਿੱਚ :

'ਬਸੀਮਾਜ਼ ਵੌਮਬ': ਇਹ ਇੱਕ ਯੁਵਾ ਸੀਰੀਆਈ ਮਹਿਲਾ ਦੇ ਆਲੇ-ਦੁਆਲੇ ਘੁੰਮਦੀ ਹੈ ਜਿਸਦਾ ਪਤੀ ਬਿਨਾਂ ਸਹੀ ਦਸਤਾਵੇਜ਼ਾਂ ਦੇ ਕੈਨੇਡਾ ਤੋਂ ਡਿਪੋਰਟ ਹੋ ਜਾਂਦਾ ਹੈ। ਉਸ ਨਾਲ ਦੁਬਾਰਾ ਜੁੜਨ ਲਈ ਬੇਤਾਬੀ ਵਿੱਚ, ਉਹ ਜਾਅਲੀ ਪਾਸਪੋਰਟ ਦੇ ਬਦਲੇ ਸਰੋਗੇਟ ਬਣਨ ਲਈ ਸਹਿਮਤ ਹੋ ਜਾਂਦੀ ਹੈ। ਹਾਲਾਂਕਿ, ਉਸਨੂੰ ਜਲਦੀ ਹੀ ਹੈਰਾਨ ਕਰਨ ਵਾਲੇ ਖੁਲਾਸੇ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਉਹ ਪਹਿਲਾਂ ਹੀ ਗਰਭਵਤੀ ਹੈ, ਜਿਸ ਨਾਲ ਉਸਨੂੰ ਆਪਣੇ ਬੱਚੇ ਦਾ ਤਿਆਗ ਕਰਕੇ ਦਿਲ ਤੋੜਨ ਵਾਲਾ ਫੈਸਲਾ ਲੈਣ ਲਈ ਮਜਬੂਰ ਹੋਣਾ ਪੈਂਦਾ ਹੈ।

ਲੂਨੀਜ਼: ਐਰਿਕ ਅਤੇ ਕਰੋਲਕਾ, ਇੱਕ ਨਵੀਂ ਸ਼ੁਰੂਆਤ ਦੀ ਤਲਾਸ਼ ਵਿੱਚ ਆਦਰਸ਼ਵਾਦੀ, ਆਪਣੇ ਪਰੇਸ਼ਾਨ ਅਤੀਤ ਤੋਂ ਦੂਰ, ਕੁਦਰਤ ਵਿੱਚ ਸ਼ਾਂਤੀ ਪ੍ਰਾਪਤ ਕਰਨ ਲਈ ਜੇਲ੍ਹ ਵਿੱਚੋਂ ਬਾਹਰ ਨਿਕਲਦੇ ਹਨ। ਐਰਿਕ ਆਪਣੀ ਧੀ ਡੇਜ਼ਿਕਾ ਨੂੰ ਬਿਹਤਰ ਜ਼ਿੰਦਗੀ ਦੇਣ ਦੀ ਇੱਛਾ ਤੋਂ ਪ੍ਰੇਰਿਤ ਹੈ। ਉਹ ਇੱਕ ਨਵਾਂ ਭਵਿੱਖ ਬਣਾਉਣ ਲਈ ਪੋਲੈਂਡ ਵਿੱਚ ਇੱਕ ਯਾਤਰਾ 'ਤੇ ਇਕੱਠੇ ਨਿਕਲਦੇ ਹਨ, ਲੇਕਿਨ  ਉਨ੍ਹਾਂ ਦੀਆਂ ਯੋਜਨਾਵਾਂ ਉਦੋਂ ਖਤਰੇ ਵਿੱਚ ਪੈ ਜਾਂਦੀਆਂ ਹਨ ਜਦੋਂ ਕਰੋਲਕਾ ਗੰਭੀਰ ਰੂਪ ਵਿੱਚ ਬਿਮਾਰ ਹੋ ਜਾਂਦੀ ਹੈ ਅਤੇ ਉਸ ਨੂੰ ਲੋੜੀਂਦੇ ਇੱਕੋ ਇੱਕ ਇਲਾਜ ਦੀ ਜ਼ਰੂਰਤ ਹੈ, ਉਹ  ਉਨ੍ਹਾਂ ਲਈ ਬਹੁਤ ਮਹਿੰਗਾ ਹੈ।

ਇੱਥੇ ਪ੍ਰੈੱਸ ਕਾਨਫਰੰਸ ਵੇਖੋ:

 

* * *

https://static.pib.gov.in/WriteReadData/specificdocs/photo/2024/oct/ph20241021420201.png ਪੀਆਈਬੀ/ਇਫੀ/ਕਾਸਟ ਐਂਡ ਕਰੂ |

 ਰਜਿਤ/ਨਿਕਿਤਾ/ਬਿਨੀਤ/ਦਰਸ਼ਨਾ | 55 - 73

iffi reel

(Release ID: 2076869)