ਸੂਚਨਾ ਤੇ ਪ੍ਰਸਾਰਣ ਮੰਤਰਾਲਾ
‘ਮਿਸੇਜ’ ਅਣਗਿਣਤ ਮਹਿਲਾਵਾਂ ਦੇ ਸੁਪਨਿਆਂ ਨਾਲ ਜੁੜੀ ਫਿਲਮ ਹੈ: ਐਕਟਰ ਸਾਨਯਾ ਮਲਹੋਤਰਾ
ਵਿਆਹ ਦੀਆਂ ਬਰੀਕੀਆਂ ਅਤੇ ਗੂੰਝਲਤਾਵਾਂ ਨਾਲ ਜੂਝ ਰਹੀਆਂ ਮਹਿਲਾਵਾਂ ਨੂੰ ਸਮਝਣਾ ਅਤੇ ਉਨ੍ਹਾਂ ਨਾਲਹਮਦਰਦੀ ਰੱਖਣਾ ਹਰ ਕਿਸੇ ਲਈ ਮਹੱਤਵਪੂਰਨ ਹੈ: ਡਾਇਰੈਕਟਰ ਆਰਤੀ ਕਦਵ
ਫਿਲਮ ਨਿਰਮਾਣ ਮਹਿਲਾ ਕੇਂਦ੍ਰਿਤ ਜਾਂ ਪੁਰਸ਼ ਕੇਂਦ੍ਰਿਤ ਤੋਂ ਪਰੇ ਦੀ ਗੱਲ, ਇਨ੍ਹਾਂ ਰੁਕਾਵਟਾਂ ਨੂੰ ਦੂਰ ਕਰਨਾਸਾਡੀ ਸਮੂਹਿਕ ਜਿੰਮੇਵਾਰੀ ਹੈ: ਨਿਰਮਾਤਾ ਹਰਮਨ ਬਾਵੇਜਾ
ਗੋਆ ਵਿੱਚ 55ਵੇਂ ਇੱਫੀ 2024 ਵਿੱਚ ‘ਮਿਸੇਜ’ ਦੇ ਗਾਲਾ ਪ੍ਰੀਮੀਅਰ ਮੌਕੇ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਵਿੱਚ ਫਿਲਮ ਦੀ ਡਾਇਰੈਕਟਰ ਆਰਤੀ ਕਦਵ ਨੇ ਕਿਹਾ, “ਵਿਆਹ ਦੇ ਬਾਅਦ ਪੈਦਾ ਹੋਣ ਵਾਲੀਆਂ ਕਈ ਰੁਕਾਵਟਾਂ ਅਤੇ ਗੂੰਝਲਤਾਵਾਂ ਤੋਂ ਗੁਜ਼ਰਨ ਵਾਲੀ ਮਹਿਲਾ ਨੂੰ ਸਮਝਣਾ ਅਤੇ ਉਸ ਨਾਲ ਹਮਦਰਦੀ ਰੱਖਣਾ ਹਰ ਕਿਸੇ ਲਈ ਅਹਿਮ ਹੈ।
ਮੀਡੀਆ ਨੂੰ ਸੰਬੋਧਨ ਕਰਦਿਆਂ, ਕਦਵ ਨੇ ਫਿਲਮ ਲਈ ਆਪਣਾ ਵਿਜ਼ਨ ਵਿਅਕਤ ਕਰਦੇ ਹੋਏ ਦੱਸਿਆ, ਕਿ ‘ਮਿਸੇਜ’ਆਮ ਜਨਤਾ” ਦੀ ਕਹਾਣੀ ਹੈ, ਜਿਸ ਨੂੰ ਵਿਆਪਕ ਦਰਸ਼ਕਾਂ ਨਾਲ ਜੋੜਨ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ, ਹਰ ਮਹਿਲਾ ਇਸ ਫਿਲਮ ਦਾ ਵਿਸ਼ਾ ਹੈ।
ਉਨ੍ਹਾਂ ਨੇ ਪਰਿਵਾਰ ਅਤੇ ਸਮਾਜ ਦੋਵਾਂ ਵਿੱਚ ਮਹਿਲਾਵਾਂ ਦੀ ਭੂਮਿਕਾ ਬਾਰੇ ਚੁੱਪੀ ਤੋੜਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਚਾਣਨਾ ਪਾਇਆ ਕਿ ਕਿਸ ਤਰ੍ਹਾਂ ਮਿਸੇਜ ਇਨ੍ਹਾਂ ਮੁੱਦਿਆਂ ਨੂੰ ਸਰਲਤਾ ਅਤੇ ਆਕਰਸ਼ਕ ਢੰਗ ਨਾਲ ਸਾਹਮਣੇ ਲਿਆਉਂਦੀਆਂ ਹਨ।

ਮੁੱਖ ਪਾਤਰ ਰਿਚਾ ਦਾ ਕਰੈਟਰ (ਕਿਰਦਾਰ) ਨਿਭਾਉਣ ਵਾਲੀ ਸਾਨਯਾ ਮਲਹੋਤਰਾ ਨੇ ਇਸ ਕਰੈਟਰ ਨਾਲ ਆਪਣੇ ਭਾਵਨਾਤਮਕ ਜੁੜਾਅ ਨੂੰ ਸਾਂਝਾ ਕਰਦੇ ਹੋਏ ਇਸ ਨੂੰ ਬਹੁਤ ਨਿਜੀ ਦੱਸਿਆ। ਸਾਨਯਾ ਨੇ ਦੱਸਿਆ, ਰਿਚਾ ਵਰਗੀਆਂ ਮਹਿਲਾਵਾਂ ਸਾਡੇ ਆਲੇ-ਦੁਆਲੇ ਮੌਜਦੂ ਹਨ।” ਉਨ੍ਹਾਂ ਕਿਹਾ ਮੈਂ ਅਜਿਹੀਆਂ ਕਈ ਮਹਿਲਾਵਾਂ ਨੂੰ ਮਿਲੀ ਹਾਂ ਜੋ ਇਸੇ ਪ੍ਰਕਾਰ ਦੇ ਅਨੁਭਵਾਂ ’ਚੋਂ ਗੁਜ਼ਰੀਆਂ ਹਨ। ਕਈ ਮਹਿਲਾਵਾਂ ਨਾਲ ਗੱਲ ਕਰਨ, ਉਨ੍ਹਾਂ ਦੀਆਂ ਕਹਾਣੀਆਂ ਸੁਣਨ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਸਮਝਣ ਦੇ ਬਾਅਦ ਮੈਂ ਇਸ ਕਰੈਕਟਰ ਨਾਲ ਡੂੰਘਾਈ ਨਾਲ ਜੁੜ ਗਈ।” ਉਨ੍ਹਾਂ ਅੱਗੇ ਕਿਹਾ ਕਿ ਇਹ ਫਿਲਮ ਅਣਗਿਣਤ ਮਹਿਲਾਵਾਂ ਦੇ ਜਨੂੰਨ ਅਤੇ ਸੁਪਨਿਆਂ ਨਾਲ ਜੁੜੀ ਹੈ ਅਤੇ ਇਸ ਲਈ ਉਨ੍ਹਾਂ ਦੇ ਦਿਲ ਦੇ ਬੇਹੱਦ ਕਰੀਬ ਹੈ। ਸਾਨਯਾ ਨੇ ਰਿਚਾ ਦੇ ਕਰੈਕਟਰ ਨੂੰ ਆਕਾਰ ਦੇਣ ਵਿੱਚ ਮਹਿਸੂਸ ਕੀਤੀ ਜਿੰਮੇਦਾਰੀ ‘ਤੇ ਵੀ ਜ਼ੋਰ ਦਿੱਤਾ ਅਤੇ ਕਿਹਾ, “ਮੈਂ ਕਦੇ ਵੀ ਕਿਸੇ ਕਰੈਕਟਰ ਨੂੰ ਹਲਕੇ ਵਿੱਚ ਨਹੀਂ ਲੈਂਦੀ। ਮੈਂ ਹਰ ਕਰੈਕਟਰ ਨੂੰ ਗੰਭੀਰਤਾ ਅਤੇ ਜਿੰਮੇਵਾਰੀ ਨਾਲ ਨਿਭਾਉਂਦੀ ਹਾਂ। ਨਾਲ ਹੀ, ਇਹ ਵੀ ਸੁਨਿਸ਼ਚਿਤ ਕਰਦੀ ਹਾਂ ਕਿ ਮੈਂ ਭਾਵਨਾਵਾਂ ਨੂੰ ਮੈਂ ਭਾਵਨਾਵਾਂ ਨੂੰ ਪ੍ਰਮਾਣਿਕਤਾ ਨਾਲ ਪੇਸ਼ ਕਰਦੀ ਹਾਂ।"

ਨਿਰਮਾਤਾ ਹਰਮਨ ਬਾਵੇਜਾ ਨੇ ਫਿਲਮ ਦੇ ਮੁੱਖ ਸੰਦੇਸ਼ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਗੱਲਬਾਤ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਵਿਆਹ ਤੋਂ ਬਾਅਦ ਮਹਿਲਾਵਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ 'ਤੇ ਜ਼ੋਰ ਦਿੱਤਾ ਗਿਆ ਕਿਉਂਕਿ ਉਹ ਇੱਕ ਪਰਿਵਰਤਨਕਾਰੀ ਯਾਤਰਾ ’ਤੇ ਨਿਕਲਦੀਆਂ ਹਨ। ਉਨ੍ਹਾਂ ਨੂੰ ਮਿਸੇਜ ਨੂੰ ਇੱਕ ਮਹਿਲਾ, ਰਿਚਾ ਦੀ ਕਹਾਣੀ ਦੇ ਰੂਪ ਵਿੱਚ ਦਰਸਾਇਆ, ਜੋ ਸਮਾਜਿਕ ਉਮੀਦਾਂ ਤੋਂ ਪਰੇ ਆਪਣੀ ਪਛਾਣ ਨੂੰ ਮੁੜ ਤੋਂ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਬਵੇਜਾ ਨੇ ਨੋਟ ਕੀਤਾ, "ਇੱਕ ਮਹਿਲਾ ਵਿਆਹ ਤੋਂ ਬਾਅਦ ਇੱਕ ਵੱਖਰੀ ਯਾਤਰਾ ਵਿੱਚੋਂ ਗੁਜ਼ਰਦੀ ਹੈ, ਅਤੇ ਮਿਸੇਜ ਰਿਚਾ ਦੀ ਸਵੈ-ਖੋਜ ਦਾ ਮਾਰਗ ਹੈ। ਸਾਨੂੰ 'ਮਹਿਲਾ-ਕੇਂਦ੍ਰਿਤ' ਜਾਂ 'ਪੁਰਸ਼-ਕੇਂਦ੍ਰਿਤ' ਵਰਗੇ ਲੇਬਲਾਂ ਤੋਂ ਅੱਗੇ ਵਧਣਾ ਚਾਹੀਦਾ ਹੈ। ਕਲਾ ਵਿੱਚ ਕੋਈ ਜ਼ੈਂਡਰ ਰੁਕਾਵਟਾਂ ਨਹੀਂ ਹਨ, ਇੱਕ ਸਮਾਜ ਦੇ ਰੂਪ ਵਿੱਚ ਇਹਨਾਂ ਰੁਕਾਵਟਾਂ ਨੂੰ ਤੋੜਨਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ। ”
ਮਿਸੇਜ ਸਸ਼ਕਤੀਕਰਣ, ਸਵੈ-ਪਛਾਣ, ਅਤੇ ਚੁਣੌਤੀਪੂਰਨ ਸਮਾਜਿਕ ਨਿਯਮਾਂ ਬਾਰੇ ਇੱਕ ਸ਼ਕਤੀਸ਼ਾਲੀ ਅਤੇ ਸਮੇਂ ਸਿਰ ਸੰਦੇਸ਼ ਪੇਸ਼ ਕਰਦੀ ਹੈ। ਇੱਕ ਆਕਰਸ਼ਕ ਕਹਾਣੀ ਅਤੇ ਇੱਕ ਬੇਮਿਸਾਲ ਕਾਸਟ ਦੇ ਨਾਲ, ਇਹ ਫਿਲਮ ਅਰਥਪੂਰਣ ਗੱਲਬਾਤ ਸ਼ੁਰੂ ਕਰਨ ਅਤੇ ਦਰਸ਼ਕਾਂ ਨੂੰ ਰਵਾਇਤੀ ਜ਼ੈਂਡਰ ਭੂਮਿਕਾਵਾਂ 'ਤੇ ਮੁੜ ਵਿਚਾਰ ਕਰਨ ਲਈ ਪ੍ਰੇਰਿਤ ਕਰਨ ਦਾ ਵਾਅਦਾ ਕਰਦੀ ਹੈ।
ਫਿਲਮ ਬਾਰੇ: ਮਿਸੇਜ
ਕਲਰ । 111’ । ਹਿੰਦੀ। 2024

ਰਿਚਾ, ਇੱਕ ਜੋਸ਼ੀਲੀ ਡਾਂਸਰ, ਇੱਕ ਸ਼ਰਮੀਲੇ ਮਿਹਨਤੀ ਡਾਕਟਰ ਨਾਲ ਵਿਆਹ ਕਰਦੀ ਹੈ ਪਰ ਜਲਦੀ ਹੀ ਬੇਅੰਤ ਘਰੇਲੂ ਕੰਮਾਂ ਅਤੇ ਨਾ-ਪ੍ਰਸ਼ੰਸਾਯੋਗ ਕੋਸ਼ਿਸ਼ਾਂ ਦੁਆਰਾ ਘੁਟਣ ਮਹਿਸੂਸ ਕਰਦੀ ਹੈ। ਆਪਣੇ ਸਮਰਪਣ ਦੇ ਬਾਵਜੂਦ, ਉਹ ਪਰਿਵਾਰ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰਦੀ ਹੈ ਜਦੋਂ ਕਿ ਉਸਦੇ ਸਾਥੀ ਅੱਗੇ ਵਧਦੇ ਹਨ। ਆਪਣੀ ਖੁਦ ਦੀ ਪਛਾਣ ਬਣਾਉਣ ਲਈ ਦ੍ਰਿੜ ਸੰਕਲਪਿਤ, ਰਿਚਾ ਆਪਣੇ ਪਿਆਰ ਨੂੰ ਖਾਣਾ ਪਕਾਉਣ ਵਿੱਚ ਸ਼ਾਮਲ ਕਰਦੀ ਹੈ ਅਤੇ ਮਰਦ ਪ੍ਰਧਾਨਤਾ ਦਾ ਵਿਰੋਧ ਕਰਦੀ ਹੈ। "ਮਿਸੇਜ" ਉਸ ਦੀ ਸਵੈ-ਖੋਜ ਦੀ ਯਾਤਰਾ ਹੈ, ਜੋ ਰਵਾਇਤੀ ਉਮੀਦਾਂ ਤੋਂ ਪਰੇ ਖੁਦ ਨੂੰ ਮੁੜ ਤੋਂ ਪਰਿਭਾਸ਼ਿਤ ਕਰਨ ਦੇ ਨਾਲ ਸਜਦੀ ਹੈ।
ਡਾਇਰੈਕਟਰ: ਆਰਤੀ ਕਦਵ
ਪ੍ਰੋਡਿਊਸਰ: ਜਯੋਤੀ ਦੇਸ਼ਪਾਂਡੇ, ਪੰਮੀ ਬਾਵੇਜਾ, ਹਰਮਨ ਬਾਵੇਜਾ
ਸਕ੍ਰੀਨ ਰਾਈਟਰ: ਅਨੁ ਸਿੰਘ ਚੌਧਰੀ, ਹਰਮਨ ਬਾਵੇਜਾ, ਆਰਤੀ ਕਦਵ
ਸਿਨੇਮੈਟੋਗ੍ਰਾਫਰ: ਪ੍ਰਥਮ ਮਹਿਤਾ
ਐਡੀਟਰ : ਪ੍ਰੇਰਣਾ ਸਹਿਗਲ
ਪੂਰੀ ਪ੍ਰੈੱਸ ਕਾਨਫਰੰਸ ਇੱਥੇ ਦੇਖੋ:
* * *
ਪੀਆਈਬੀ ਇੱਫੀ ਕਾਸਟ ਐਂਡ ਕਰਿਊ | ਰਜਿਤ /ਨਿਕਿਤਾ/ਸਵਾਧੀਨ/ਦਰਸ਼ਨਾ| ਇੱਫੀ 55 - 56
(Release ID: 2076720)