ਸੂਚਨਾ ਤੇ ਪ੍ਰਸਾਰਣ ਮੰਤਰਾਲਾ
55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (IFFI) ਦੇ ਦੌਰਾਨ ਆਯੋਜਿਤ ਇੱਕ ਸ਼ਾਨਦਾਰ ਮਾਸਟਰਕਲਾਸ ਵਿੱਚ ਐਂਥਨ ਮੁਲਰ ਦੁਆਰਾ ਬਾਰਕੋ ਦੀ ਐੱਚਡੀਆਰ ਟੈਕਨੋਲੋਜੀ ਬਾਰੇ ਜਾਣਕਾਰੀ ਦਿੱਤੀ ਗਈ
‘ਸਾਡੇ ਪਾਸ 3 ਤਰ੍ਹਾਂ ਦੀ ਰਣਨੀਤੀ ਹੈ: ਫਿਲਮ ਦੇਖਣ ਵਾਲਿਆਂ ਨੂੰ ਸਿੱਖਿਅਤ ਕਰਨਾ, ਪੋਸਟ-ਪ੍ਰੋਡਕਸ਼ਨ ਹਾਊਸ ਨੂੰ ਲੁਭਾਉਣਾ ਅਤੇ ਪ੍ਰਦਰਸ਼ਨੀ ਹਾਲ ਨੂੰ ਪ੍ਰੋਤਸਾਹਿਤ ਕਰਨਾ': ਐਂਥਨ ਮੁਲਰ
ਬਾਰਕੋ ਦਾ ਐੱਚਡੀਆਰ ਬਿਹਤਰੀਨ ਕੰਟ੍ਰਾਸਟ ਅਤੇ ਅਸਾਧਾਰਣ ਇਕਸਾਰਤਾ ਪ੍ਰਦਾਨ ਕਰਦਾ ਹੈ
55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (IFFI-ਇੱਫੀ) ਵਿੱਚ ਪੰਜਵੇਂ ਦਿਨ ਦੀ ਸ਼ੁਰੂਆਤ ਐੱਚਡੀਆਰ ਤਕਨੀਕ ਦੀ ਜਾਣਕਾਰੀ ਦੇ ਨਾਲ ਹੋਈ। ‘ਪੋਸਟ-ਪ੍ਰੋਡਕਸ਼ਨ' ਦੇ ਲਈ ਲੇਜ਼ਰ ਅਤੇ ਐੱਚਡੀਆਰ ਦੇ ਵਿਕਾਸ’ ’ਤੇ ਦਿਨ ਦੀ ਪਹਿਲੀ ਮਾਸਟਰਕਲਾਸ ਵਿੱਚ, ਬਾਰਕੋ ਸਿਨੇਮਾ ਦੇ ਗਲੋਬਲ ਰਣਨੀਤਕ ਡਾਇਰੈਕਟਰ, ਸ਼੍ਰੀ ਐਂਥਨ ਮੁਲਰ ਨੇ ਦਰਸ਼ਕਾਂ ਨੂੰ ਬਾਰਕੋ ਦੀ ਪੇਟੈਂਟ ਐੱਚਡੀਆਰ ਤਕਨੀਕ ਦੇ ਨਾਲ ਪੋਸਟ-ਪ੍ਰੋਡਕਸ਼ਨ ਅਤੇ ਪ੍ਰੋਜੈਕਸ਼ਨ ਦੇ ਭਵਿੱਖ ਦੇ ਬਾਰੇ ਜਾਣਕਾਰੀ ਦਿੱਤੀ ਗਈ।
ਸ਼ੁਰੂਆਤ ਵਿੱਚ, ਐਂਥਨ ਨੇ ਸਿਨੇਮਾ ਵਿੱਚ ਐੱਚਡੀਆਰ ਤਕਨੀਕ ਦੇ ਪ੍ਰਭਾਵਾਂ ਬਾਰੇ ਇੱਕ ਆਡੀਓ-ਵਿਜ਼ੂਅਲ ਪੇਸ਼ਕਾਰੀ ਦੇ ਨਾਲ ਦਰਸ਼ਕਾਂ ਨੂੰ ਆਕਰਸ਼ਿਤ ਕਰ ਦਿੱਤਾ। ਇਸ ਦੇ ਬਾਅਦ ਅੱਧੇ ਘੰਟੇ ਦਾ ਗਹਿਰਾ ਸੈਸ਼ਨ ਆਯੋਜਿਤ ਕੀਤਾ, ਜਿਸ ਵਿੱਚ ਇਸ ਜਟਿਲ ਵਿਸ਼ੇ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਮਝਾਇਆ ਗਿਆ।
ਐੱਚਡੀ ਯੁਗ ਵਿੱਚ, ਹਰ ਕੋਈ ਐੱਲਈਡੀ, ਕਿਊਐੱਲਈਡੀ ਸਕ੍ਰੀਨਿੰਗ ਬਾਰੇ ਜਾਣੂ ਹੈ; ਇੱਥੋਂ ਤੱਕ ਕਿ ਆਈਫੋਨ ਅਤੇ ਆਈਪੈਡ ਦੀਆਂ ਐੱਚਡੀਆਰ ਸਕ੍ਰੀਨਾਂ ਕਾਫੀ ਗਿਣਤੀ ਵਿੱਚ ਲੋਕਾਂ ਦੇ ਲਈ ਉਪਲਬਧ ਹਨ। ਲੇਕਿਨ ਸਿਨੇਮਾ ਪ੍ਰੋਜੈਕਸ਼ਨ ਜਾਂ ਲੇਜ਼ਰ ਤਕਨੀਕ ਦੀ ਵਰਤੋਂ ਕਰਕੇ ਪੋਸਟ-ਪ੍ਰੋਡਕਸ਼ਨ ਦੇ ਖੇਤਰ ਵਿੱਚ, ਐੱਚਡੀਆਰ ਦੀ ਤਾਂ ਗੱਲ ਹੀ ਛੱਡ ਦਿਓ, ਇਹ ਇੱਕ ਕ੍ਰਾਂਤੀਕਾਰੀ ਸੰਕਲਪ ਹੈ। ਐਂਥਨ ਦੇ ਅੰਕੜਿਆਂ ਦੇ ਅਨੁਸਾਰ, ਦੁਨੀਆ ਭਰ ਵਿੱਚ 99% ਪੋਸਟ-ਪ੍ਰੋਡਕਸ਼ਨ ਹਾਊਸ ਹਾਲੇ ਵੀ ਲੈਂਪ-ਅਧਾਰਿਤ ਸੈੱਟਅੱਪ ਦੀ ਵਰਤੋਂ ਕਰਦੇ ਹਨ। ਬਾਰਕੋ ਦੇ ਨਾਲ, ਐਂਥਨ ਦਾ ਲਕਸ਼ ਉਸ ਦ੍ਰਿਸ਼ ਨੂੰ ਬਦਲਣਾ ਹੈ ਅਤੇ ਇਸ ਦੇ ਲਈ ਉਨ੍ਹਾਂ ਦੇ ਸ਼ਬਦਾਂ ਵਿੱਚ, “ਸਾਡੇ ਪਾਸ 3 ਤਰ੍ਹਾਂ ਦੀ ਰਣਨੀਤੀ ਹੈ: ਫਿਲਮ ਦੇਖਣ ਵਾਲਿਆਂ ਨੂੰ ਸਿੱਖਿਅਤ ਕਰਨਾ, ਪੋਸਟ-ਪ੍ਰੋਡਕਸ਼ਨ ਹਾਊਸ ਨੂੰ ਲੁਭਾਉਣਾ ਅਤੇ ਪ੍ਰਦਰਸ਼ਨੀ ਹਾਲ ਨੂੰ ਪ੍ਰੋਤਸਾਹਿਤ ਕਰਨਾ।”
ਪੂਰੇ ਮਾਸਟਰਕਲਾਸ ਦੇ ਦੌਰਾਨ, ਐਂਥਨ ਨੇ ਵਿਸ਼ੇਸ਼ ਤੌਰ ’ਤੇ ਐੱਸਡੀਆਰ ਦੀ ਤੁਲਨਾ ਵਿੱਚ ਐੱਚਡੀਆਰ ਦੀ ਵਰਤੋਂ ਕਰਨ ਦੇ ਲਾਭ ਦੱਸੇ ਅਤੇ ਉਦਾਹਰਣਾਂ, ਦ੍ਰਿਸ਼ਟਾਂਤਾਂ ਅਤੇ ਅੰਕੜਿਆਂ ਦੇ ਨਾਲ ਆਪਣੇ ਦਾਅਵਿਆਂ ਦੀ ਪੁਸ਼ਟੀ ਕੀਤੀ। ਡਿਜੀਟਲ ਪ੍ਰੋਜੇਕਸ਼ਨ ਟੈਕਨੋਲੋਜੀ ਰਾਹੀਂ ਲੈਂਪ-ਅਧਾਰਿਤ ਪ੍ਰੋਜੈਕਸ਼ਨ ਤੋਂ ਲੈਜ਼ਰ-ਅਧਾਰਿਤ ਐੱਚਡੀਆਰ ਤੱਕ ਦਾ ਸਫ਼ਰ ਦਰਸ਼ਕਾਂ ਦੇ ਲਈ ਕਾਫੀ ਦਿਲਚਸਪ ਅਨੁਭਵ ਰਿਹਾ।
ਲੇਜ਼ਰ ਐੱਚਡੀਆਰ ਤਕਨੀਕ ਨਾਲ ਸਿਨੇਮਾ ਦਾ ਨਿਰਮਾਣ ਕਰਨ ਵਾਲਾ ਅਨੁਭਵ ਦੁਨੀਆ ਵਿੱਚ ਮੌਜੂਦਾ ਐੱਸਡੀਆਰ ਦੀ ਤੁਲਨਾ ਵਿੱਚ ਇੱਕ ਬਹੁਤ ਬੜਾ ਕਦਮ ਸਾਬਤ ਹੋਣ ਜਾ ਰਿਹਾ ਹੈ। ਅਗਰ ਐਂਥਨ ਦੇ ਦਾਅਵਿਆਂ ’ਤੇ ਭਰੋਸਾ ਕਰੀਏ ਤਾਂ ਇਹ ਹੋਰ ਵੀ ਕਿਫਾਇਤੀ ਹੋਵੇਗਾ। ਐਂਥਨ ਨੇ ਸਿਰਫ਼ ਇਤਨਾ ਦਾਅਵਾ ਕੀਤਾ ਕਿ ਉਹ ਆਪਣੇ ਕੰਮ ਵਾਲੀ ਜਗ੍ਹਾ ’ਤੇ ਹਰ ਸਮੇਂ ਬਾਰਕੋ ਦੇ ਐੱਚਡੀਆਰ ’ਤੇ ਬਰੀਕੀ ਨਾਲ ਨਜ਼ਰ ਰੱਖਦੇ ਹਨ, ਇਸ ਲਈ ਹੁਣ ਉਨ੍ਹਾਂ ਦਾ ਸੁਆਦ ਖ਼ਰਾਬ ਹੋ ਗਿਆ ਹੈ। ਅਤੇ ਉਹ ਆਪਣੇ ਘਰ ਵਿੱਚ ਪੂਰੀ ਸਕ੍ਰੀਨਿੰਗ ਪ੍ਰਣਾਲੀ ਨੂੰ ਲੇਜ਼ਰ-ਅਧਾਰਿਤ ਐੱਚਡੀਆਰ ਵਿੱਚ ਅੱਪਗ੍ਰੇਡ ਕਰ ਰਹੇ ਹਨ।
ਐਂਥਨ ਨੇ ਇਸ ਤੱਥ ਨੂੰ ਵੀ ਸਵੀਕਾਰ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਫਿਲਮ ਦੇਖਣ ਵਾਲਿਆਂ ਨੂੰ ਤਕਨੀਕ ਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਦੇਣ ਦੀ ਜ਼ਰੂਰਤ ਹੋਵੇਗੀ। ਬਾਰਕੋ ਪਹਿਲਾਂ ਹੀ ਅਮਰੀਕਾ ਵਿੱਚ ਅਤੇ ਫਿਰ ਪਿਛਲੇ ਹਫ਼ਤੇ ਲੰਦਨ ਵਿੱਚ ਲਾਂਚ ਹੋਣ ਦੇ ਨਾਲ ਹੀ ਇਸ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ; ਅਤੇ ਨਾਲ ਹੀ, ਛੇ ਟਾਈਟਲ ਹਾਸਲ ਕਰਕੇ ਉਨ੍ਹਾਂ ਦੇ ਸੈੱਟਅੱਪ ਦੇ ਨਾਲ ਹੋਰ ਪ੍ਰੋਜੈਕਟ ਤਿਆਰ ਕੀਤੇ ਜਾਣਗੇ।
ਇੱਕ ਸਵਾਲ ਦਾ ਜਵਾਬ ਦਿੰਦੇ ਹੋਏ, ਐਂਥਨ ਨੇ ਸਪਸ਼ਟ ਤੌਰ ’ਤੇ ਜ਼ਿਕਰ ਕੀਤਾ ਕਿ ਬਿਹਤਰ ਕਲਰ ਗ੍ਰੇਡਿੰਗ ਅਤੇ ਕੰਟ੍ਰਾਸਟ ਦੇ ਨਾਲ, ਬਾਰਕੋ ਟੈਕਨੋਲੋਜੀ ਹੋਰ ਵਧੇਰੇ ਲਚਕਤਾ ਪ੍ਰਦਾਨ ਕਰਦੀ ਹੈ। ਇਸਦਾ ਮਤਲਬ ਇਹ ਨਹੀਂ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਬਲੈਕ ਐਂਡ ਵ੍ਹਾਇਟ ਵਿੱਚ ਕਲਾਸਿਕਸ ਦੇ ਪ੍ਰਤੀ ਘੱਟ ਆਕਰਸ਼ਿਤ ਹੋਣ ਦੇ ਲਈ ਪ੍ਰੇਰਿਤ ਕੀਤਾ ਜਾਵੇਗਾ। ਬਲਕਿ ਪੈਲੇਟ ਵਿੱਚ ਬਹੁਤ ਗਹਿਰੇ ਕਾਲ਼ੇ ਅਤੇ ਚਮਕਦਾਰ ਸਫ਼ੈਦ ਰੰਗ ਦੇ ਨਾਲ, ਇਹ ਤਕਨੀਕ ਆਉਣ ਵਾਲੇ ਦਿਨਾਂ ਵਿੱਚ ਮੋਨੋਕ੍ਰੋਮ ਫਿਲਮਾਂ ਦਾ ਆਨੰਦ ਲੈਣ ਦੇ ਅਨੁਭਵ ਨੂੰ ਹੋਰ ਵਧੇਰੇ ਮਨੋਰੰਜਨ ਬਣਾ ਦੇਵੇਗੀ।
ਐਂਥਨ ਤੋਂ ਸੁਪੀਰੀਅਰ ਕੰਟ੍ਰਾਸਟ ਅਤੇ ਅਸਾਧਾਰਣ ਇਕਸਾਰਤਾ ਦੇ ਵਾਅਦੇ ਦੇ ਨਾਲ, ਸਿਨੇਪ੍ਰੇਮੀ ਬਾਰਕੋ ਦੇ ਲੇਜ਼ਰ ਐੱਚਡੀਆਰ ਦੇ ਨਾਲ ਇੱਕ ਉੱਜਵਲ ਭਵਿੱਖ ਦੀ ਕਲਪਨਾ ਕਰਦੇ ਹੋਏ ਹਾਲ ਵਿੱਚ ਚਲੇ ਗਏ।
**********
ਪੀਆਈਬੀ ਇੱਫੀ ਕਾਸਟ ਅਤੇ ਕਰਿਊ | ਰਜਿਤ/ ਸੁਪਰਿਆ/ ਦੇਬਯਾਨ/ ਦਰਸ਼ਨਾ | ਇਫੀ 55 – 71
(Release ID: 2076713)
Visitor Counter : 3