ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
840 ਮੀਟਰਿਕ ਟਨ ਪਿਆਜ਼ ਦੀ ਚੌਥੀ ਵੱਡੀ ਖੇਪ ਰੇਲ ਰੇਕ ਰਾਹੀਂ ਦਿੱਲੀ ਪਹੁੰਚੀ
ਕੇਂਦਰ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ, ਜੰਮੂ-ਕਸ਼ਮੀਰ, ਦਿੱਲੀ ਅਤੇ ਹੋਰਾਂ ਰਾਜਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੋਨੀਪਤ ਵਿਖੇ ਕੋਲਡ ਸਟੋਰੇਜ ਵਿੱਚ ਰੱਖੇ ਪਿਆਜ਼ ਨੂੰ ਬਾਹਰ ਲਿਆਉਣ ਦਾ ਫੈਸਲਾ ਕੀਤਾ
Posted On:
19 NOV 2024 4:12PM by PIB Chandigarh
ਸਰਕਾਰ ਦੇ ਭਾਅ ਸਥਿਰਤਾ ਬਫਰ ਤੋਂ 840 ਮੀਟਰਿਕ ਟਨ ਪਿਆਜ਼ ਮਹਾਰਾਸ਼ਟਰ ਵਿੱਚ ਨਾਸਿਕ ਤੋਂ ਰੇਲ ਰੇਕ ਰਾਹੀਂ 17 ਨਵੰਬਰ, 2024 ਦੀ ਸਵੇਰ ਦਿੱਲੀ ਦੇ ਕਿਸ਼ਨਗੰਜ ਰੇਲਵੇ ਸਟੇਸ਼ਨ 'ਤੇ ਪਹੁੰਚਿਆ, ਜਿਸ ਨੂੰ ਨੈਫੇਡ ਨੇ ਭੇਜਿਆ ਸੀ। ਇਸ ਪਿਆਜ਼ ਨੂੰ ਮਦਰ ਡੇਅਰੀ (500 ਮੀਟਰਕ ਟਨ), ਐੱਨਸੀਸੀਐੱਫ (190 ਮੀਟਰਿਕ ਟਨ) ਅਤੇ ਨੈਫੇਡ (150 ਮੀਟਰਿਕ ਟਨ) ਨੂੰ ਦਿੱਲੀ – ਐੱਨਸੀਆਰ ਵਿੱਚ 35 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਪਰਚੂਨ ਵਿਕਰੀ ਲਈ ਅਲਾਟ ਕੀਤਾ ਗਿਆ ਹੈ।
ਕੀਮਤ ਵਿੱਚ ਸਥਿਰਤਾ ਆਉਣ ਤੋਂ ਬਾਅਦ ਦਿੱਲੀ ਲਈ ਪਿਆਜ਼ ਦੀ ਇਹ ਚੌਥੀ ਵੱਡੀ ਖੇਪ ਸੀ। ਕਾਂਡਾ ਐਕਸਪ੍ਰੈਸ ਰਾਹੀਂ ਢੋਏ ਗਏ 1,600 ਮੀਟਰਿਕ ਟਨ ਪਿਆਜ਼ ਦੀ ਪਹਿਲੀ ਖੇਪ 20 ਅਕਤੂਬਰ, 2024 ਨੂੰ ਪਹੁੰਚੀ, 840 ਮੀਟਰਕ ਟਨ ਦੀ ਦੂਜੀ ਖੇਪ 30 ਅਕਤੂਬਰ, 2024 ਨੂੰ ਪਹੁੰਚੀ, 730 ਮੀਟਰਕ ਟਨ ਦੀ ਤੀਜੀ ਖੇਪ 12 ਨਵੰਬਰ, 2024 ਨੂੰ ਪਹੁੰਚੀ ਸੀ। 720 ਮੀਟਰਿਕ ਟਨ ਦੀ ਇੱਕ ਹੋਰ ਖੇਪ ਕੱਲ੍ਹ ਨਾਸਿਕ ਤੋਂ ਰਵਾਨਾ ਹੋ ਚੁੱਕੀ ਹੈ ਅਤੇ 21 ਨਵੰਬਰ ਤੱਕ ਦਿੱਲੀ ਪਹੁੰਚਣ ਦੀ ਸੰਭਾਵਨਾ ਹੈ। ਇਸ ਇਸ ਕੜੀ ਦੀ ਪੰਜਵੀਂ ਖੇਪ ਹੈ।
ਥੋਕ ਬਰਾਮਦਾਂ ਵਿੱਚ ਪਿਆਜ਼ ਦੀ ਆਮਦ ਨੇ ਮੰਡੀ ਅਤੇ ਪਰਚੂਨ ਦੋਵਾਂ ਨੇ ਦਿੱਲੀ ਵਿੱਚ ਪਿਆਜ਼ ਦੀਆਂ ਕੀਮਤਾਂ ਉੱਤੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ ਜਿਵੇਂ ਕਿ ਹੇਠਾਂ ਦਿੱਤੇ ਗ੍ਰਾਫਾਂ ਵਿੱਚ ਦਿੱਤਾ ਗਿਆ ਹੈ:
ਦਿੱਲੀ ਤੋਂ ਇਲਾਵਾ ਹਾਲ ਹੀ ਵਿੱਚ ਪਿਆਜ਼ ਦੀ ਵੱਡੀ ਖੇਪ ਚੇਨੱਈ ਅਤੇ ਗੁਹਾਟੀ ਨੂੰ ਵੀ ਭੇਜੀ ਗਈ ਹੈ। 23 ਅਕਤੂਬਰ, 2024 ਨੂੰ ਨਾਸਿਕ ਤੋਂ ਰੇਲ ਰੇਕ ਰਾਹੀਂ 840 ਮੀਟਰਕ ਟਨ ਪਿਆਜ਼ ਰਵਾਨਾ ਕੀਤਾ ਗਿਆ ਸੀ ਜੋ 26 ਅਕਤੂਬਰ, 2024 ਨੂੰ ਚੇਨੱਈ ਪਹੁੰਚਿਆ।
ਰੇਲ ਰੇਕ ਰਾਹੀਂ 840 ਮੀਟਰਿਕ ਟਨ ਪਿਆਜ਼ ਦੀ ਇੱਕ ਖੇਪ 5 ਨਵੰਬਰ, 2024 ਨੂੰ ਗੁਹਾਟੀ ਦੇ ਚਾਂਗਸਾਰੀ ਸਟੇਸ਼ਨ 'ਤੇ ਪਹੁੰਚੀ, ਜਿਸ ਨੂੰ ਆਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਹੋਰ ਪੂਰਵ-ਉੱਤਰੀ ਰਾਜਾਂ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੰਡਿਆ ਗਿਆ ।
ਰੇਲ ਰੇਕ ਰਾਹੀਂ ਗੁਹਾਟੀ ਆਸਾਮ ਦੇ ਲਈ 840 ਮੀਟਰਿਕ ਟਨ ਦੀ ਇੱਕ ਹੋਰ ਖੇਪ ਇਸ ਹਫ਼ਤੇ ਲਈ ਪ੍ਰੋਗਰਾਮ ਹੈ। ਗੁਹਾਟੀ ਨੂੰ ਭੇਜੀ ਬਲਕ ਖੇਪ ਸ਼ਿਪਮੈਂਟ ਪੂਰਵ ਖੇਤਰ ਵਿੱਚ ਪਿਆਜ਼ ਦੀ ਉਪਲਬਧਤਾ ਨੂੰ ਵਧਾਏਗੀ ਅਤੇ ਖੇਤਰ ਵਿੱਚ ਪਿਆਜ਼ ਦੀਆਂ ਕੀਮਤਾਂ ਨੂੰ ਸਥਿਰ ਹੋਣਗੀਆਂ।
ਇਸ ਤੋਂ ਇਲਾਵਾ ਕੱਲ੍ਹ ਲਦਾਨ ਹੋ ਜਾਣ ਨਾਲ ਅਮੌਸੀ, ਲਖਨਊ ਨੂੰ ਰੇਲ ਰੇਕ ਰਾਹੀਂ 840 ਮੀਟਰਕ ਟਨ ਦੀ ਇੱਕ ਹੋਰ ਖੇਪ ਹੋਰ 2-3 ਦਿਨਾਂ ਵਿੱਚ ਆਉਣ ਦੀ ਉਮੀਦ ਹੈ।
ਤਿਉਹਾਰਾਂ ਦੇ ਮੌਸਮ ਅਤੇ ਮੰਡੀਆਂ ਦੇ ਬੰਦ ਹੋਣ ਕਾਰਨ ਪਿਛਲੇ 2-3 ਦਿਨਾਂ ਵਿੱਚ ਕੁਝ ਮੰਡੀਆਂ ਵਿੱਚ ਪਿਆਜ਼ ਦੀ ਸਪਲਾਈ ਵਿੱਚ ਆਈ ਅਸਥਾਈ ਰੁਕਾਵਟ ਨੂੰ ਦੂਰ ਕਰਨ ਲਈ ਸਰਕਾਰ ਨੇ ਪਿਆਜ਼ ਦੇ ਨਿਪਟਾਰੇ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ।
ਖਪਤਕਾਰ ਮਾਮਲਿਆਂ ਦੇ ਵਿਭਾਗ ਐੱਨਸੀਸੀਐੱਫ ਅਤੇ ਨੈਫੇਡ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਹਾਲ ਹੀ ਵਿੱਚ ਪਿਆਜ਼ ਦੇ ਦੇਸ਼ ਵਿਆਪੀ ਨਿਪਟਾਰੇ ਵਿੱਚ ਤੇਜ਼ੀ ਲਿਆਉਣ ਲਈ ਨਾਸਿਕ ਦਾ ਦੌਰਾ ਕੀਤਾ ਸੀ। ਨੈਫੇਡ ਨੇ ਇਸ ਹਫ਼ਤੇ ਦਿੱਲੀ-ਐੱਨਸੀਆਰ ਲਈ ਦੋ ਹੋਰ ਰੇਕ ਅਤੇ ਗੁਹਾਟੀ ਲਈ ਇੱਕ ਰੇਕ ਮੰਗਵਾਇਆ ਹੈ। ਇਸੇ ਤਰ੍ਹਾਂ ਬਾਜ਼ਾਰਾਂ ਵਿੱਚ ਪਿਆਜ਼ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸੜਕੀ ਆਵਾਜਾਈ ਰਾਹੀਂ ਵੀ ਪਿਆਜ਼ ਭੇਜਣ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਐੱਨਸੀਸੀਐੱਫ ਵੱਲੋਂ ਰੇਲ ਅਤੇ ਸੜਕੀ ਆਵਾਜਾਈ ਦੋਵਾਂ ਰਾਹੀਂ ਹੋਰ ਸਪਲਾਈ ਰਾਹੀਂ ਪਿਆਜ਼ ਦੀ ਉਪਲਬਧਤਾ ਹੋਰ ਵਧੇਗੀ। ਐੱਨਸੀਸੀਐੱਫ ਨੇ ਆਉਂਦੇ ਹਫ਼ਤੇ ਵਿੱਚ ਇੱਕ ਹੋਰ ਰੇਕ ਮੰਗਾਉਣ ਲਈ ਵੀ ਯੋਜਨਾ ਬਣਾਈ ਹੈ।
ਇਸ ਤੋਂ ਇਲਾਵਾ ਸਰਕਾਰ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ, ਜੰਮੂ-ਕਸ਼ਮੀਰ, ਦਿੱਲੀ ਆਦਿ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੋਨੀਪਤ ਵਿਖੇ ਕੋਲਡ ਸਟੋਰੇਜ ਵਿੱਚ ਰੱਖੇ ਪਿਆਜ਼ ਨੂੰ ਬਾਹਰ ਲਿਆਉਣ ਦਾ ਫੈਸਲਾ ਕੀਤਾ ਹੈ ਅਤੇ ਨਾਲ ਹੀ ਕਰਨਾਟਕ, ਮਹਾਰਾਸ਼ਟਰ, ਆਸਾਮ ਆਦਿ ਅੰਦਰ ਪਿਆਜ਼ ਦੀ ਆਮਦ ਵਧਾਉਣ ਲਈ ਆਰਜੇਵੀਐੱਮ, ਸੀਡਬਲਯੂਸੀ ਕੋਲਡ ਸਟੋਰੇਜ ਨਾਸਿਕ ਤੋਂ ਪਿਆਜ਼ ਦੀ ਸਪਲਾਈ ਨੂੰ ਵਧਾਉਣ ਦਾ ਵੀ ਫੈਸਲਾ ਕੀਤਾ ਹੈ। ਸਰਕਾਰ ਬਾਜ਼ਾਰ ਦੀਆਂ ਘਟਨਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਅਤੇ ਪਿਆਜ਼ ਦੀਆਂ ਕੀਮਤਾਂ ਨੂੰ ਵਧਣ ਤੋਂ ਰੋਕਣ ਲਈ ਤਿੱਖੀ ਨਜ਼ਰ ਰੱਖ ਰਹੀ ਹੈ।
ਸਰਕਾਰ ਨੇ ਇਸ ਸਾਲ ਕੀਮਤ ਸਥਿਰਤਾ ਬਫਰ ਲਈ 4.7 ਲੱਖ ਟਨ ਹਾੜੀ ਦੇ ਪਿਆਜ਼ ਦੀ ਖ਼ਰੀਦ ਕੀਤੀ ਸੀ ਅਤੇ 5 ਸਤੰਬਰ, 2024 ਤੋਂ 35 ਰੁਪਏ ਪ੍ਰਤੀ ਕਿੱਲੋਗ੍ਰਾਮ ਦੇ ਹਿਸਾਬ ਨਾਲ ਪਰਚੂਨ ਵਿਕਰੀ ਅਤੇ ਦੇਸ਼ ਭਰ ਦੀਆਂ ਪ੍ਰਮੁੱਖ ਮੰਡੀਆਂ ਵਿੱਚ ਥੋਕ ਵਿਕਰੀ ਰਾਹੀਂ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਸੀ। ਹੁਣ ਤੱਕ ਬਫਰ ਵਿੱਚ 1.50 ਲੱਖ ਟਨ ਤੋਂ ਜ਼ਿਆਦਾ ਪਿਆਜ਼, ਨਾਸਿਕ ਅਤੇ ਹੋਰ ਸਰੋਤ ਕੇਂਦਰਾਂ ਤੋਂ ਖਪਤ ਕੇਂਦਰਾਂ ਨੂੰ ਭੇਜਿਆ ਜਾ ਚੁੱਕਾ ਹੈ।
ਪੀਐੱਸਐੱਫ ਰਾਹੀਂ ਵੱਖ-ਵੱਖ ਰਾਜਾਂ ਵਿੱਚ ਪਿਆਜ਼ ਦੀਆਂ ਕੀਮਤਾਂ 'ਤੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਆਂਧਰਾ ਪ੍ਰਦੇਸ਼, ਬਿਹਾਰ, ਕਰਨਾਟਕ, ਤੇਲੰਗਾਨਾ, ਗੁਜਰਾਤ, ਚੰਡੀਗੜ੍ਹ, ਹਰਿਆਣਾ, ਗੋਆ ਆਦਿ ਵਰਗੇ ਬਹੁਤ ਸਾਰੇ ਰਾਜਾਂ ਵਿੱਚ ਔਸਤ ਪਰਚੂਨ ਕੀਮਤਾਂ, ਰਾਸ਼ਟਰੀ ਔਸਤ ਕੀਮਤ ਤੋਂ ਘੱਟ ਰਹੀਆਂ।
ਉਤਪਾਦਨ ਦੇ ਸਬੰਧ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮੁਲਾਂਕਣ ਅਨੁਸਾਰ ਇਸ ਸਾਲ ਸਾਉਣੀ ਦੀ ਅਸਲ ਬਿਜਾਈ ਰਕਬਾ 3.82 ਲੱਖ ਹੈਕਟੇਅਰ ਸੀ ਜੋ ਪਿਛਲੇ ਸਾਲ ਬੀਜੇ ਗਏ 2.85 ਲੱਖ ਹੈਕਟੇਅਰ ਨਾਲੋਂ 34% ਵੱਧ ਹੈ। ਨਵੰਬਰ ਦੇ ਪਹਿਲੇ ਹਫ਼ਤੇ ਤੱਕ 1.28 ਲੱਖ ਹੈਕਟੇਅਰ ਦੇ ਕਵਰੇਜ ਦੇ ਨਾਲ ਸਾਉਣੀ ਦੇ ਪਿਆਜ਼ ਦੀ ਬਿਜਾਈ ਦੀ ਪ੍ਰਗਤੀ ਵੀ ਆਮ ਦੱਸੀ ਜਾਂਦੀ ਹੈ। ਬਫਰ ਸਟਾਕ ਦੇ ਵਧੇ ਹੋਏ ਨਿਪਟਾਰੇ ਦੇ ਨਾਲ-ਨਾਲ ਸਾਉਣੀ ਦੇ ਹੋਰ ਪਿਆਜ਼ਾਂ ਦੀ ਮੰਡੀਆਂ ਵਿੱਚ ਆਮਦ ਅਤੇ ਪਛੇਤੀ ਸਾਉਣੀ ਦੀ ਚੰਗੀ ਬਿਜਾਈ ਪ੍ਰਗਤੀ ਨਾਲ ਖਪਤਕਾਰਾਂ ਨੂੰ ਕਿਫਾਇਤੀ ਕੀਮਤਾਂ 'ਤੇ ਪਿਆਜ਼ ਦੀ ਉਪਲਬਧਤਾ ਯਕੀਨੀ ਹੋਵੇਗੀ।
***************
ਐੱਮਜੀ/ਕੇਸੀ/ਏਕੇ/ਐੱਚਬੀ
(Release ID: 2075398)
Visitor Counter : 4