ਸੰਸਦੀ ਮਾਮਲੇ
ਸੰਸਦ ਦੇ ਵਿੰਟਰ ਸੈਸ਼ਨ ਤੋਂ ਪਹਿਲਾਂ ਸਰਕਾਰ ਨੇ 24 ਨਵੰਬਰ ਨੂੰ ਆਲ-ਪਾਰਟੀ ਮੀਟਿੰਗ ਸੱਦੀ
“ਸੰਵਿਧਾਨ ਦਿਵਸ” ਦੇ ਮੌਕੇ ‘ਤੇ 26 ਨਵੰਬਰ, 2024 ਨੂੰ ਲੋਕ ਸਭਾ ਅਤੇ ਰਾਜ ਸਭਾ ਦੀ ਮੀਟਿੰਗ ਨਹੀਂ ਹੋਵੇਗੀ
प्रविष्टि तिथि:
20 NOV 2024 3:19PM by PIB Chandigarh
ਕੇਂਦਰੀ ਸੰਸਦੀ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਸੰਸਦ ਦੇ ਵਿੰਟਰ ਸੈਸ਼ਨ ਤੋਂ ਪਹਿਲਾਂ ਸੰਸਦ ਦੇ ਦੋਨਾਂ ਸਦਨਾਂ ਵਿੱਚ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨਾਲ ਮੀਟਿੰਗ ਕਰਨਗੇ। ਆਲ-ਪਾਰਟੀ ਮੀਟਿੰਗ 24 ਨਵੰਬਰ, 2024 ਨੂੰ ਮੇਨ ਕਮੇਟੀ ਰੂਮ, ਪਾਰਲੀਮੈਂਟ ਹਾਊਸ ਅਨੈਕਸੀ, ਨਵੀਂ ਦਿੱਲੀ ਵਿਖੇ ਸਵੇਰੇ 11 ਵਜੇ ਹੋਵੇਗੀ। ਮੀਟਿੰਗ ਦੀ ਪ੍ਰਧਾਨਗੀ ਰੱਖਿਆ ਮੰਤਰੀ (Raksha Mantri) ਸ਼੍ਰੀ ਰਾਜਨਾਥ ਸਿੰਘ ਕਰਨਗੇ।
ਸੰਸਦ ਦਾ ਵਿੰਟਰ ਸੈਸ਼ਨ 25 ਨਵੰਬਰ, 2024 ਤੋਂ ਸ਼ੁਰੂ ਹੋਵੇਗਾ ਅਤੇ ਸਰਕਾਰੀ ਕੰਮਕਾਜ ਦੀਆਂ ਜ਼ਰੂਰਤਾਂ ਦੇ ਅਧੀਨ ਸੈਸ਼ਨ 20 ਦਸੰਬਰ, 2024 ਨੂੰ ਸਮਾਪਤ ਹੋ ਸਕਦਾ ਹੈ। “ਸੰਵਿਧਾਨ ਦਿਵਸ” ਦੇ ਮੌਕੇ ‘ਤੇ 26 ਨਵੰਬਰ, 2024 ਨੂੰ ਲੋਕ ਸਭਾ ਅਤੇ ਰਾਜ ਸਭਾ ਦੀ ਕੋਈ ਮੀਟਿੰਗ ਨਹੀਂ ਹੋਵੇਗੀ।
*********
ਐੱਸਐੱਸ/ਪੀਆਰਕੇ
(रिलीज़ आईडी: 2075394)
आगंतुक पटल : 88