ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਐਡਵਾਂਸਡ ਵਾਟਰ ਮੈਨੇਜਮੈਂਟ ਟ੍ਰੇਨਿੰਗ ਵਿੱਚ ਆਈਆਈਟੀ ਰੋਪੜ ਮੋਹਰੀ
ਵਿਸ਼ੇਸ਼ ਸਰਟੀਫਿਕੇਸ਼ਨ ਪ੍ਰੋਗਰਾਮ ਟਿਕਾਊ ਉਦਯੋਗਿਕ ਅਭਿਆਸਾਂ ਨੂੰ ਉਤਸ਼ਾਹਿਤ ਕਰਦਾ ਹੈ
Posted On:
20 NOV 2024 3:32PM by PIB Chandigarh
ਇੰਡੀਅਨ ਇੰਸਟੀਟਿਊਟ ਆਫ਼ ਟੈਕਨੋਲੋਜੀ (ਆਈਆਈਟੀ) ਰੋਪੜ ਨੇ ਹਾਲ ਹੀ ਵਿੱਚ ਟੈਕਸਟਾਈਲ ਅਤੇ ਘਰੇਲੂ ਉਤਪਾਦਾਂ ਦੇ ਖੇਤਰ ਵਿੱਚ ਵਿਸ਼ਵ ਪੱਧਰ ‘ਤੇ ਮੋਹਰੀ ਟ੍ਰਾਈਡੈਂਟ ਗਰੁੱਪ ਦੇ ਕਰਮਚਾਰੀਆਂ ਲਈ ‘ਵਾਟਰ ਮੈਨੇਜਮੈਂਟ ਵਿੱਚ ਪ੍ਰਗਤੀ’ ‘ਤੇ ਇੱਕ ਵਿਸ਼ੇਸ਼ ਸਰਟੀਫਿਕੇਸ਼ਨ ਪ੍ਰੋਗਰਾਮ ਦਾ ਸਮਾਪਨ ਕੀਤਾ। ਆਈਆਈਟੀ ਰੋਪੜ ਕੈਂਪਸ ਵਿੱਚ ਆਯੋਜਿਤ ਪੰਜ ਦਿਨਾਂ ਪ੍ਰੋਗਰਾਮ ਨੂੰ ਉਦਯੋਗਿਕ ਐਪਲੀਕੇਸ਼ਨਾਂ ਲਈ ਅਨੁਕੂਲਿਤ ਟਿਕਾਊ ਵਾਟਰ ਟ੍ਰੀਟਮੈਂਟ ਟੈਕਨੋਲੋਜੀਆਂ ਵਿੱਚ ਅਤਿਆਧੁਨਿਕ ਗਿਆਨ ਅਤੇ ਵਿਵਹਾਰਿਕ ਅਨੁਭਵ ਪ੍ਰਦਾਨ ਕਰਨ ਲਈ ਡਿਜਾਈਨ ਕੀਤਾ ਗਿਆ ਸੀ।
ਟ੍ਰਾਈਡੈਂਟ ਦੇ ਅਨੁਭਵੀ ਕਰਮਚਾਰੀਆਂ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਇਸ ਪ੍ਰੋਗਰਾਮ ਵਿੱਚ ਵਾਟਰ ਰੀਸਾਈਕਲਿੰਗ, ਊਰਜਾ-ਕੁਸ਼ਲ ਤਰੀਕਿਆਂ ਅਤੇ ਰਸਾਇਣ-ਮੁਕਤ ਸਮਾਧਾਨ ਪ੍ਰਕਿਰਿਆਵਾਂ ‘ਤੇ ਜ਼ੋਰ ਦਿੱਤਾ ਗਿਆ। ਆਈਆਈਟੀ ਰੋਪੜ ਦੇ ਫੈਕਲਟੀ, ਖੋਜਕਰਤਾਵਾਂ ਅਤੇ ਮਾਹਿਰਾਂ ਨੇ ਟ੍ਰਾਈਡੈਂਟ ਦੇ ਪਲਾਂਟਾਂ ਵਿੱਚ ਵਾਟਰ ਮੈਨੇਜਮੈਂਟ ਅਤੇ ਸਥਿਰਤਾ ਵਿੱਚ ਇਨੋਵੇਸ਼ਨ ਨੂੰ ਵਧਾਉਣ ਲਈ ਸਿਧਾਂਤਕ ਗਿਆਨ ਅਤੇ ਵਿਵਹਾਰਿਕ ਮੁਹਾਰਤ ਪ੍ਰਦਾਨ ਕੀਤੀ।
ਪ੍ਰਤੀਭਾਗੀਆਂ ਨੇ ਪ੍ਰੋਗਰਾਮ ਵਿੱਚ ਫੈਕਲਟੀ ਮੈਂਬਰਾਂ ਦੇ ਕਲਾਸਰੂਮ ਨਿਰਦੇਸ਼ ਅਤੇ ਲੈਬਸ ਟ੍ਰੇਨਿੰਗ ਦੇ ਵਿਲੱਖਣ ਮਿਸ਼ਰਣ ਦੀ ਸ਼ਲਾਘਾ ਕੀਤੀ, ਜਿਸ ਨਾਲ ਉਨ੍ਹਾਂ ਨੂੰ ਅਡਵਾਂਸਡ ਵਾਟਰ ਮੈਨੇਜਮੈਂਟ ਸਮਾਧਾਨਾਂ ਦੀਆਂ ਅਸਲ ਐਪਲੀਕੇਸ਼ਨਾਂ ਦੀ ਜਾਣਕਾਰੀ ਹਾਸਲ ਕਰਨ ਵਿੱਚ ਮਦਦ ਮਿਲੀ। ਇਹ ਪਹਿਲ ਉਦਯੋਗ-ਅਕਾਦਮਿਕ ਸਹਿਯੋਗ ਨੂੰ ਹੁਲਾਰਾ ਦੇਣ ਅਤੇ ਉਦਯੋਗਿਕ ਖੇਤਰਾਂ ਵਿੱਚ ਟਿਕਾਊ ਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਆਈਆਈਟੀ ਰੋਪੜ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੀ ਹੈ।
************
ਐੱਨਕੇਆਰ/ਕੇਐੱਸ/ਏਜੀ
(Release ID: 2075393)
Visitor Counter : 4