ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਏਬੀ ਪੀਐੱਮ-ਜੇਏਵਾਈ ਦੇ ਤਹਿਤ ਆਯੁਸ਼ਮਾਨ ਵਯ ਵੰਦਨਾ ਯੋਜਨਾ ਦਾ ਰਜਿਸਟ੍ਰੇਸ਼ਨ, ਆਪਣੀ ਸ਼ੁਰੂਆਤ ਦੇ ਤਿੰਨ ਸਪਤਾਹ ਦੇ ਅੰਦਰ 10 ਲੱਖ ਦੇ ਪਾਰ


ਆਯੁਸ਼ਮਾਨ ਵਯ ਵੰਦਨਾ ਕਾਰਡ ਦੇ ਤਹਿਤ ਲਗਭਗ 4 ਲੱਖ ਨਾਮਾਂਕਨ ਮਹਿਲਾਵਾਂ ਦੁਆਰਾ ਕੀਤੇ ਗਏ

ਆਯੁਸ਼ਮਾਨ ਵਯ ਵੰਦਨਾ ਕਾਰਡ ਦੇ ਲਾਂਚ ਤੋਂ ਬਾਅਦ ਤੋਂ 9 ਕਰੋੜ ਰੁਪਏ ਤੋਂ ਵੱਧ ਦਾ ਇਲਾਜ ਅਧਿਕਾਰਿਤ ਕੀਤਾ ਗਿਆ, ਜਿਸ ਨਾਲ 70 ਵਰ੍ਹੇ ਅਤੇ ਉਸ ਤੋਂ ਵੱਧ ਉਮਰ ਦੇ 4800 ਤੋਂ ਵੱਧ ਸੀਨੀਅਰ ਨਾਗਰਿਕਾਂ ਨੂੰ ਲਾਭ ਹੋਇਆ, ਇਨ੍ਹਾਂ ਵਿੱਚ 1400 ਤੋਂ ਵੱਧ ਮਹਿਲਾਵਾਂ ਸ਼ਾਮਲ

Posted On: 16 NOV 2024 6:38PM by PIB Chandigarh

ਇੱਕ ਮਹੱਤਵਪੂਰਨ ਉਪਲਬਧੀ ਵਿੱਚ , 70 ਵਰ੍ਹੇ ਅਤੇ ਉਸ ਤੋਂ ਵੱਧ ਉਮਰ ਦੇ 10 ਲੱਖ ਤੋਂ ਵੱਧ ਸੀਨੀਅਰ ਨਾਗਰਿਕਾਂ ਨੇ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਆਯੁਸ਼ਮਾਨ ਵਯ ਵੰਦਨਾ ਕਾਰਡ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ, ਜਿਸ ਨਾਲ ਉਨ੍ਹਾਂ ਨੂੰ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮ-ਜੇਏਵਾਈ) ਦੇ ਤਹਿਤ ਮੁਫ਼ਤ ਸਿਹਤ ਸੁਵਿਧਾਵਾਂ ਦਾ ਲਾਭ ਉਠਾਉਣ ਵਿੱਚ ਸਮਰੱਥ ਕੀਤਾ ਗਿਆ ਹੈ। ਇਹ ਉਪਲਬਧੀ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 29 ਅਕਤੂਬਰ, 2024 ਨੂੰ ਕਾਰਡ ਦੇ ਸ਼ੁਰੂ ਹੋਣ ਦੇ ਤਿੰਨ ਸਪਤਾਹ ਦੇ ਅੰਦਰ ਹੀ ਪ੍ਰਾਪਤ ਹੋਈ ਹੈ। ਆਯੁਸ਼ਮਾਨ ਵਯ ਵੰਦਨਾ ਕਾਰਡ ਦੇ ਤਹਿਤ ਲਗਭਗ 4 ਲੱਖ ਨਾਮਾਂਕਨ ਮਹਿਲਾਵਾਂ ਦੁਆਰਾ ਕੀਤੇ ਗਏ ਹਨ। 

ਆਯੁਸ਼ਮਾਨ ਵਯ ਵੰਦਨਾ ਕਾਰਡ (Ayushman Vay Vandana Card) ਦੀ ਸ਼ੁਰੂਆਤ ਦੇ ਬਾਅਦ ਤੋਂ, 9 ਕਰੋੜ ਰੁਪਏ ਤੋਂ ਵੱਧ ਦੇ ਇਲਾਜ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨਾਲ 70 ਵਰ੍ਹੇ ਅਤੇ ਉਸ ਤੋਂ ਵੱਧ ਉਮਰ ਦੇ 4,800 ਤੋਂ ਵੱਧ ਸੀਨੀਅਰ ਨਾਗਰਿਕਾਂ ਨੂੰ ਲਾਭ ਹੋਇਆ ਹੈ, ਜਿਸ ਵਿੱਚ 1,400 ਤੋਂ ਵੱਧ ਮਹਿਲਾਵਾਂ ਸ਼ਾਮਲ ਹਨ। ਇਨ੍ਹਾਂ ਉਪਚਾਰਾਂ ਵਿੱਚ ਕੋਰੋਨਰੀ ਐਂਜੀਓਪਲਾਸਟੀ (coronary angioplasty), ਹਿੱਪ ਫ੍ਰੈਕਚਰਸ/ਰਿਪਲੇਸਮੈਂਟ (hip fractures/replacement), ਪਿੱਤੇ ਦੀ ਥੈਲੀ ਨੂੰ ਹਟਾਉਣਾ (gallbladder removal), ਮੋਤੀਆਬਿੰਦ ਦੀ ਸਰਜਰੀ (cataract surgery), ਪ੍ਰੋਸਟੇਟ ਰੀਸੈਕਸ਼ਨ (prostate resection) ਅਤੇ ਸਟ੍ਰੋਕ ਆਦਿ ਜਿਹੀਆਂ ਕਈ ਪਰਿਸਥਿਤੀਆਂ ਸ਼ਾਮਲ ਹਨ।

 

***************

 

ਐੱਮਵੀ


(Release ID: 2074270) Visitor Counter : 3


Read this release in: English , Urdu , Marathi , Hindi