ਵਿੱਤ ਮੰਤਰਾਲਾ
azadi ka amrit mahotsav

ਵਿੱਤ ਵਰ੍ਹੇ 2024-25 ਦੀ ਪਹਿਲੀ ਛਮਾਹੀ ਵਿੱਚ ਜਨਤਕ ਖੇਤਰ ਦੇ ਬੈਂਕਾਂ (ਪੀਐੱਸਬੀਐੱਸ) ਦੁਆਰਾ 11 ਪ੍ਰਤੀਸ਼ਤ ਸਲਾਨਾ ਵਾਧੇ ਦਾ ਪ੍ਰਦਰਸ਼ਨ

Posted On: 12 NOV 2024 3:27PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਅਤੇ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦੇ ਮਾਰਗਦਰਸ਼ਨ ਵਿੱਚ ਪਿਛਲੇ ਕੁਝ ਵਰ੍ਹਿਆਂ ਵਿੱਚ ਬੈਂਕਿੰਗ ਖੇਤਰ ਵਿੱਚ ਕਈ ਵੱਡੇ ਸੁਧਾਰ ਕੀਤੇ ਗਏ ਹਨ, ਜਿਵੇਂ ਬਿਹਤਰ ਪਹੁੰਚ ਅਤੇ ਸੇਵਾ ਉਤਕ੍ਰਿਸ਼ਟਤਾ (ਈਏਐੱਸਈ) ਦਾ ਲਾਗੂਕਰਨ, ਦਿਵਾਲਾ ਅਤੇ ਦਿਵਾਲੀਆਪਣ ਸੰਹਿਤਾ (ਆਈਬੀਸੀ) ਦਾ ਕੋਡ, ਮਜ਼ਬੂਤ ਢਾਂਚਾਗਤ ਸ਼ਾਸਨ ਤਿਆਰ ਕਰਨਾ, ਨੈਸ਼ਨਲ ਐਸੇਟ ਰੀਕੰਸਟ੍ਰਕਸ਼ਨ ਕੰਪਨੀ ਲਿਮਿਟਿਡ (ਐੱਨਏਆਰਸੀਐੱਲ) ਦੀ ਸਥਾਪਨਾ, ਪੀਐੱਸਬੀਸ ਦਾ ਵਿਲੀਨ ਆਦਿ।

ਕੇਂਦਰੀ ਵਿੱਤ ਮੰਤਰੀ ਦੀ ਪ੍ਰਧਾਨਗੀ ਵਿੱਚ ਆਯੋਜਿਤ ਸਮੀਖਿਆ ਮੀਟਿੰਗਾਂ ਵਿੱਚ ਪੀਐੱਸਬੀਸ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਨਾਲ ਕਈ ਮੌਜੂਦਾ ਅਤੇ ਉਭਰਦੇ ਮੁੱਦਿਆਂ ֲ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸੁਧਾਰਾਂ ਅਤੇ ਨਿਯਮਿਤ ਨਿਗਰਾਨੀ ਨੇ ਕਈ ਚੁਣੌਤੀਆਂ ਦਾ ਸਮਾਧਾਨ ਕੀਤਾ ਹੈ। ਇਸ ਦੇ ਨਤੀਜੇ ਵਜੋਂ ਕ੍ਰੈਡਿਟ ਅਨੁਸ਼ਾਸਨ, ਸੰਕਟਗ੍ਰਸਤ ਸੰਪਤੀਆਂ ਦੀ ਪਹਿਚਾਣ ਅਤੇ ਸਮਾਧਾਨ, ਜ਼ਿੰਮੇਵਾਰ ਉਧਾਰ, ਬਿਹਤਰ ਸ਼ਾਸਨ, ਵਿੱਤੀ ਸਮਾਵੇਸ਼ਨ ਪਹਿਲ, ਟੈਕਨੋਲੋਜੀ ਅਪਣਾਉਣ ਆਦਿ ਲਈ ਉੱਨਤ ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਸਥਾਪਿਤ ਕੀਤੀਆ ਗਈਆਂ ਹਨ। ਇਨ੍ਹਾਂ ਉਪਾਵਾਂ ਨਾਲ ਬੈਂਕਿੰਗ ਖੇਤਰ ਦੀ ਵਿੱਤੀ ਸਥਿਤੀ ਵਿੱਚ ਮਜ਼ਬੂਤੀ ਬਣੀ ਹੋਈ ਹੈ, ਜੋ ਪੀਐੱਸਬੀ ਦੇ ਪ੍ਰਦਰਸ਼ਨ ਵਿੱਚ ਇਸ ਪ੍ਰਕਾਰ ਪਰਿਲਕਸ਼ਿਤ ਹੁੰਦੀ ਹੈ:

  • ਕੁੱਲ ਕਾਰੋਬਾਰ 236.04 ਲੱਖ ਕਰੋੜ ਰੁਪਏ (ਸਲਾਨਾ ਅਧਾਰ ‘ਤੇ 11 ਪ੍ਰਤੀਸ਼ਤ ਦਾ ਵਾਧਾ) ਰਿਹਾ।

  • ਗਲੋਬਲ ਕ੍ਰੈਡਿਟ ਅਤੇ ਡਿਪਾਜ਼ਿਟ ਪੋਰਟਫੋਲੀਓ ਵਿੱਚ ਸਾਲ-ਦਰ-ਸਾਲ ਅਧਾਰ ‘ਤੇ 12.9 ਪ੍ਰਤੀਸ਼ਤ ਅਤੇ 9.5 ਪ੍ਰਤੀਸ਼ਤ ਦਾ ਵਾਧਾ ਹੋਇਆ। ਇਹ ਕ੍ਰਮਵਾਰ: 102.29 ਲੱਖ ਕਰੋੜ ਰੁਪਏ ਅਤੇ 133.75 ਲੱਖ ਕਰੋੜ ਰੁਪਏ ਰਿਹਾ।

  • ਵਿੱਤ ਵਰ੍ਹੇ 2025 ਦੀ ਪਹਿਲੀ ਛਮਾਹੀ ਲਈ ਸੰਚਾਲਨ ਅਤੇ ਸ਼ੁੱਧ ਲਾਭ 1,50,023 ਕਰੋੜ ਰੁਪਏ (ਸਲਾਨਾ ਅਧਾਰ ‘ਤੇ 14.4 ਪ੍ਰਤੀਸ਼ਤ ਦਾ ਵਾਧਾ) ਅਤੇ 85,520 ਕਰੋੜ ਰੁਪਏ (ਸਲਾਨਾ ਅਧਾਰ ‘ਤੇ 25.6 ਪ੍ਰਤੀਸ਼ਤ ਦਾ ਵਾਧਾ) ਰਿਹਾ।

  • ਸਤੰਬਰ 2024 ਤੱਕ ਕੁੱਲ ਅਤੇ ਸੁੱਧ ਐੱਨਪੀਏ 3.12 ਪ੍ਰਤੀਸ਼ਤ ਅਤੇ 0.63 ਪ੍ਰਤੀਸ਼ਤ ਰਿਹਾ (ਸਲਾਨਾ ਅਧਾਰ ‘ਤੇ ਕੁੱਲ ਅਤੇ ਸ਼ੁੱਧ ਐੱਨਪੀਏ ਵਿੱਚ ਕ੍ਰਮਵਾਰ: 108 ਬੀਪੀਐੱਸ ਅਤੇ 34 ਬੀਪੀਐੱਸ ਦੀ ਗਿਰਾਵਟ ਆਈ)।

  • ਸਤੰਬਰ 2024 ਨੂੰ ਪੂੰਜੀ ਤੋਂ ਆਰਡਬਲਿਊਏ ਸੰਪਤੀ ਅਨੁਪਾਤ (ਸੀਆਰਏਆਰ) 11.5 ਪ੍ਰਤੀਸ਼ਤ ਦੀ ਰੈਗੂਲੇਟਰੀ ਜ਼ਰੂਰਤ ਦੇ ਮੁਕਾਬਲੇ 15.43 ਪ੍ਰਤੀਸ਼ਤ ਰਿਹਾ।

  • ਜਨਤਕ ਖੇਤਰ ਦੇ ਬੈਂਕਾਂ ਨੇ ਏਆਈ/ਕਲਾਊਡ/ਬਲਾਕਚੇਨ ਆਦਿ ਜਿਹੀ ਨਵੀਂ ਤਕਨੀਕਾਂ ਅਪਣਾਉਣ, ਮੌਜੂਦਾ ਡਿਜੀਟਲ ਇਨਫ੍ਰਾਸਟ੍ਰਕਚਰ ਨੂੰ ਅਪਡੇਟ ਕਰਨ, ਸਾਈਬਰ ਸੁਰੱਖਿਆ ਜੋਖਮਾਂ ਨਾਲ ਨਜਿੱਠਣ ਲਈ ਜ਼ਰੂਰੀ ਪ੍ਰਣਾਲੀਆਂ/ਨਿਯੰਤਰਣ ਸਥਾਪਿਤ ਕਰਨ ਅਤੇ ਸਰਵੋਤਮ ਗ੍ਰਾਹਕ ਸੇਵਾਵਾਂ ਪ੍ਰਦਾਨ ਕਰਨ ਲਈ ਕਈ ਕਦਮ ਚੁੱਕਣ ਵਿੱਚ ਵੀ ਮਹੱਤਵਪੂਰਨ ਪ੍ਰਗਤੀ ਦਿਖਾਈ ਹੈ।

 

****

ਐੱਨਬੀ/ਕੇਐੱਮਐੱਨ


(Release ID: 2073200) Visitor Counter : 13


Read this release in: Telugu , Tamil , English , Urdu , Hindi