ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਐੱਫਐੱਸਐੱਸਏਆਈ ਨੇ ਈ-ਕਾਮਰਸ ਫੂਡ ਬਿਜ਼ਨਿਸ (ਐੱਫਬੀਓਸ) ਦਰਮਿਆਨ ਖੁਰਾਕ ਸੁਰੱਖਿਆ ਅਨੁਪਾਲਨ ਮਜ਼ਬੂਤ ਕੀਤਾ

Posted On: 12 NOV 2024 6:53PM by PIB Chandigarh

ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਿਟੀ ਆਫ਼ ਇੰਡੀਆ (ਐੱਫਐੱਸਐੱਸਏਆਈ) ਨੇ ਐੱਫਐੱਸਐੱਸਏਆਈ ਦੇ ਸੀਈਓ ਦੀ ਪ੍ਰਧਾਨਗੀ ਵਿੱਚ ਈ-ਕਾਮਰਸ ਫੂਡ ਬਿਜ਼ਨਿਸ ਆਪ੍ਰੇਟਰਸ (ਐੱਫਬੀਓਸ) ਦੀ ਮੰਗਲਵਾਰ, 12 ਨਵੰਬਰ, 2024 ਨੂੰ ਇੱਕ ਬੈਠਕ ਬੁਲਾਈ, ਜਿਸ ਵਿੱਚ ਈ-ਕਾਮਰਸ ਐੱਫਬੀਓ ਦੀ ਅਨੁਪਾਲਨ ਜ਼ਰੂਰਤਾਂ ਨੂੰ ਮਜ਼ਬੂਤ ਬਣਾਉਣ ‘ਤੇ ਚਰਚਾ ਕੀਤੀ ਗਈ। ਸੀਈਓ ਨੇ ਈ-ਕਾਮਰਸ ਐੱਫਬੀਓ ਨੂੰ ਕਿਹਾ ਕਿ ਉਹ ਉਪਭੋਗਤਾ ਨੂੰ ਡਿਲੀਵਰੀ ਦੇ ਸਮੇਂ ਸਮਾਪਤੀ ਤੋਂ ਪਹਿਲਾਂ 30 ਪ੍ਰਤੀਸ਼ਤ ਜਾਂ 45 ਦਿਨਾਂ ਦੀ ਨਿਊਨਤਮ ਸ਼ੈਲਫ ਲਾਈਫ ਸੁਨਿਸ਼ਚਿਤ ਕਰਨ ਦੀ ਕਾਰਜ ਪ੍ਰਣਾਲੀ ਨੂੰ ਅਪਣਾਉਣ।

ਐੱਫਐੱਸਐੱਸਏਆਈ ਦੇ ਸੀਈਓ ਨੇ ਐੱਫਬੀਓ ਨੂੰ ਔਨਲਾਈਨ ਬਿਨਾ ਸਮਰਥਨ ਵਾਲੇ ਦਾਅਵੇ ਕਰਨ ਦੇ ਵਿਰੁੱਧ ਵੀ ਸੁਚੇਤ ਕੀਤਾ। ਇਸ ਨਾਲ ਗੁੰਮਰਾਹਕੁੰਨ ਜਾਣਕਾਰੀ ਨੂੰ ਰੋਕਿਆ ਜਾ ਸਕੇਗਾ ਅਤੇ ਖਪਤਕਾਰਾਂ ਦੇ ਸਟੀਕ ਉਤਪਾਦ ਵੇਰਵੇ ਦੇ ਅਧਿਕਾਰ ਦੀ ਰੱਖਿਆ ਹੋਵੇਗੀ। ਉਨ੍ਹਾਂ ਨੇ ਖਪਤਕਾਰ ਸਿਹਤ ਦੀ ਰੱਖਿਆ ਅਤੇ ਪਾਰਦਰਸ਼ਿਤਾ ਨੂੰ ਹੁਲਾਰਾ ਦੇਣ ਵਿੱਚ ਔਨਲਾਈਨ ਪਲੈਟਫਾਰਮ ਦੀ ਮਹੱਤਵਪੂਰਨ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਸ ਗੱਲ ਨੂੰ ਦੁਹਰਾਇਆ ਕਿ ਕੋਈ ਵੀ ਐੱਫਬੀਓ ਵੈਧ ਐੱਫਐੱਸਐੱਸਏਆਈ ਲਾਈਸੰਸ ਜਾਂ ਰਜਿਸਟ੍ਰੇਸ਼ਨ ਦੇ ਬਿਨਾ ਕਿਸੇ ਵੀ ਈ-ਕਾਮਰਸ ਪਲੈਟਫਾਰਮ ‘ਤੇ ਕੰਮ ਨਹੀਂ ਕਰ ਸਕਦਾ ਹੈ, ਉਨ੍ਹਾਂ ਨੇ ਰੈਗੂਲੇਟਰੀ ਪਾਲਣਾ ਦੀ ਅਹਿਮ ਜ਼ਰੂਰਤ 'ਤੇ ਜ਼ੋਰ ਦਿੱਤਾ।

ਇਸ ਤੋਂ ਇਲਾਵਾ, ਸੀਈਓ ਨੇ ਸਪਸ਼ਟ ਕੀਤਾ ਕਿ ਈ-ਕਾਮਰਸ ਪਲੈਟਫਾਰਮ ‘ਤੇ ਕੀਤੇ ਗਏ ਕਿਸੇ ਵੀ ਉਤਪਾਦ ਦੇ ਦਾਅਵੇ ਉਤਪਾਦ ਦੇ ਲੇਬਲ ‘ਤੇ ਦਿੱਤੀ ਗਈ ਜਾਣਕਾਰੀ ਦੇ ਅਨੁਰੂਪ ਹੋਣੇ ਚਾਹੀਦੇ ਹਨ ਅਤੇ ਐੱਫਐੱਸਐੱਸਏਆਈ ਦੇ ਲੇਬਲਿੰਗ ਅਤੇ ਪ੍ਰਦਰਸ਼ਨ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ।

ਹਰ ਪੱਧਰ ‘ਤੇ ਸੁਰੱਖਿਅਤ ਫੂਡ ਹੈਂਡਲਿੰਗ ਸੁਨਿਸ਼ਚਿਤ ਕਰਨ ਲਈ, ਉਨ੍ਹਾਂ ਨੇ ਐੱਫਬੀਓ ਨੂੰ ਡਿਲੀਵਰੀ ਕਰਮਚਾਰੀਆਂ ਲਈ ਉਚਿਤ ਟ੍ਰੇਨਿੰਗ ਪ੍ਰੋਗਰਾਮ ਲਾਗੂ ਕਰਨ ਦਾ ਨਿਰਦੇਸ਼ ਦਿੱਤਾ, ਜਿਸ ਨਾਲ ਉਨ੍ਹਾਂ ਨੂੰ ਜ਼ਰੂਰੀ ਖੁਰਾਕ ਸੁਰੱਖਿਆ ਅਤੇ ਸਵੱਛਤਾ ਪ੍ਰੋਟੋਕਾਲ ਬਾਰੇ ਸਸ਼ਕਤ ਬਣਾਇਆ ਜਾ ਸਕੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਖਪਤਕਾਰਾਂ ਨੂੰ ਖੁਰਾਕ ਪਦਾਰਥ ਅਤੇ ਗ਼ੈਰ-ਖੁਰਾਕੀ ਪਦਾਰਥ ਵੱਖ-ਵੱਖ ਵੰਡਣ ਦੇ ਮਹੱਤਵ ‘ਤੇ ਜ਼ੋਰ ਦਿੱਤਾ ਤਾਕਿ ਸੰਭਾਵਿਤ ਮਿਲਾਵਟ ਤੋਂ ਬਚਾਇਆ ਜਾ ਸਕੇ। ਆਪਣੇ ਸਮਾਪਤੀ ਭਾਸ਼ਣ ਵਿੱਚ, ਐੱਫਐੱਸਐੱਸਏਆਈ ਦੇ ਸੀਈਓ ਨੇ ਸਾਰੇ ਈ-ਕਾਮਰਸ ਦੇ ਸੀਈਓ ਨੇ ਸਾਰੇ ਈ-ਕਾਮਰਸ ਐੱਫਬੀਓ ਦੁਆਰਾ ਖੁਰਾਕ ਸੁਰੱਖਿਆ ਮਾਪਦੰਡਾਂ ਦਾ ਪੂਰੀ ਲਗਨ ਨਾਲ ਪਾਲਨ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਖਪਤਕਾਰ ਸਿਹਤ ਦੀ ਸੁਰੱਖਿਆ ਅਤੇ ਡਿਜੀਟਲ ਖੁਰਾਕ ਬਜ਼ਾਰਾਂ ਵਿੱਚ ਵਿਸ਼ਵਾਸ ਵਧਾਉਣ ਲਈ ਇੱਕ ਪਾਰਦਰਸ਼ੀ, ਅਨੁਪਾਲਨ ਅਤੇ ਜਵਾਬਦੇਹੀ ਈ-ਕਾਮਰਸ ਖੁਰਾਕ ਖੇਤਰ ਮਹੱਤਵਪੂਰਨ ਹੈ।

ਇਸ ਸੈਸ਼ਨ ਵਿੱਚ ਦੇਸ਼ ਭਰ ਦੇ 200 ਤੋਂ ਵੱਧ ਪ੍ਰਤੀਭਾਗੀਆਂ ਨੇ ਹਿੱਸਾ ਲਿਆ ਜੋ ਕਿ ਖੁਦ ਮੌਜੂਦ ਹੋ ਕੇ ਜਾਂ ਵਰਚੁਅਲੀ ਸ਼ਾਮਲ ਹੋਏ। ਉਨ੍ਹਾਂ ਨੇ ਈ-ਕਾਮਰਸ ਸੈਕਟਰ ਵਿੱਚ ਖੁਕਾਕ ਸੁਰੱਖਿਆ ਮਾਪਦੰਡਾਂ ਨੂੰ ਮਜ਼ਬੂਤ ਕਰਨ ਦੀ ਮਹੱਤਵਪੂਰਵ ਪ੍ਰਤੀਬੱਧਤਾ ਦੁਹਰਾਈ।

************

ਐੱਮਵੀ


(Release ID: 2073198) Visitor Counter : 15


Read this release in: English , Urdu , Hindi , Tamil