ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਰੂਸੀ ਖੇਤੀਬਾੜੀ ਉਪ ਮੰਤਰੀ ਨੇ ਭਾਰਤ ਸਰਕਾਰ ਦੇ ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਨੂੰ ਮਿਲੇ ਅਤੇ ਦਾਲ਼ਾਂ ਦੇ ਵਪਾਰ ਵਿੱਚ ਸਹਿਯੋਗ ਬਾਰੇ ਚਰਚਾ ਕੀਤੀ


ਅਰਹਰ, ਉੜਦ, ਚਨਾ ਅਤੇ ਪੀਲ਼ੇ ਮਟਰਾਂ ਦੀ ਦਰਾਮਦ ਦੇ ਮਜ਼ਬੂਤ ਪ੍ਰਵਾਹ ਨਾਲ ਦਾਲ਼ਾਂ ਦੀ ਉਪਲਬਧਤਾ ਆਰਾਮਦਾਇਕ: ਕੇਂਦਰ

ਭਾਰਤ ਸਰਕਾਰ ਨੇ ਦਿੱਲੀ/ਐੱਨਸੀਆਰ, ਪੰਜਾਬ ਅਤੇ ਹੋਰ ਰਾਜਾਂ ਵਿੱਚ ਪਿਆਜ਼ ਦੀ ਵਿਵਸਥਾ ਨੂੰ ਵਧਾਇਆ

Posted On: 12 NOV 2024 3:06PM by PIB Chandigarh

ਰੂਸ ਦੇ ਖੇਤੀਬਾੜੀ ਮੰਤਰਾਲੇ ਦੇ ਉਪ ਮੰਤਰੀ ਸ਼੍ਰੀ ਮੈਕਸਿਮ ਟਿਟੋਵ ਦੀ ਅਗਵਾਈ ਵਿੱਚ ਇੱਕ ਵਫ਼ਦ ਨੇ 11 ਨਵੰਬਰ, 2024 ਨੂੰ ਖਪਤਕਾਰ ਮਾਮਲਿਆਂ ਦੇ ਵਿਭਾਗ ਦੀ ਸਕੱਤਰ ਸ਼੍ਰੀਮਤੀ ਨਿਧੀ ਖਰੇ ਨਾਲ ਮੁਲਾਕਾਤ ਕੀਤੀ ਅਤੇ ਦਾਲ਼ਾਂ ਦੇ ਵਪਾਰ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਦੇ ਉਪਾਵਾਂ ਬਾਰੇ ਚਰਚਾ ਕੀਤੀ।  ਰੂਸ ਪਿਛਲੇ ਸਮੇਂ ਤੋਂ ਭਾਰਤ ਦੇ ਮਸੂਰ ਅਤੇ ਪੀਲ਼ੇ ਮਟਰਾਂ ਦੀ ਦਰਾਮਦ ਦੇ ਇੱਕ ਪ੍ਰਮੁੱਖ ਸਰੋਤ ਵਜੋਂ ਉੱਭਰਿਆ ਹੈ।  ਰੂਸ ਇਨ੍ਹਾਂ ਤੋਂ ਇਲਾਵਾ, ਉੜਦ ਅਤੇ ਤੁਅਰ ਨੂੰ ਵੀ ਆਪਣੇ ਦਾਲ਼ ਉਤਪਾਦਨ ਵਿੱਚ ਸ਼ਾਮਲ ਕਰਨ ਬਾਰੇ ਵਿਚਾਰ ਕਰ ਰਿਹਾ ਹੈ।

 

ਉਤਸ਼ਾਹ ਭਰਪੂਰ ਸਾਉਣੀ ਪੈਦਾਵਾਰ ਦੀਆਂ ਉਮੀਦਾਂ ਅਤੇ ਲਗਾਤਾਰ ਦਰਾਮਦਾਂ ਦੇ ਨਾਲ ਮੁੱਖ ਦਾਲ਼ਾਂ ਜਿਵੇਂ ਕਿ ਤੁਅਰ, ਉੜਦ ਅਤੇ ਛੋਲਿਆਂ ਵਰਗੀਆਂ ਦਾਲ਼ਾਂ ਦੀ ਸਪਲਾਈ ਦੀ ਸਥਿਤੀ ਵਿੱਚ ਹੌਲ਼ੀ-ਹੌਲ਼ੀ ਪਰ ਮਹੱਤਵਪੂਰਨ ਤਰੀਕੇ ਨਾਲ ਆਸਾਨ ਹੋਈ ਹੈ।  ਅਰਹਰ ਦੀ ਫ਼ਸਲ ਚੰਗੀ ਹੋਣ ਦੀ ਖ਼ਬਰ ਹੈ ਅਤੇ ਕਰਨਾਟਕ ਦੇ ਕੁਝ ਇਲਾਕਿਆਂ ਵਿੱਚ ਤਾਂ ਅਰਹਰ ਦੀ ਫ਼ਸਲ ਦੀ ਅਗੇਤੀ ਵਾਢੀ ਵੀ ਸ਼ੁਰੂ ਹੋ ਗਈ ਹੈ।  ਦਾਲ਼ਾਂ ਦੀ ਉਪਲੱਭਧਤਾ ਦੇ ਨਾਲ-ਨਾਲ ਇਸ ਸਾਲ ਅਰਹਰ, ਉੜਦ, ਚਨਾ ਅਤੇ ਪੀਲ਼ੇ ਮਟਰਾਂ ਦੀ ਦਰਾਮਦ ਦੇ ਮਜ਼ਬੂਤ ਪ੍ਰਵਾਹ ਨਾਲ ਆਰਾਮਦਾਇਕ ਰਹੀ ਹੈ।  ਅਰਹਰ ਅਤੇ ਉੜਦ ਦਾਲ਼ ਦੀ ਦਰਾਮਦ ਸਾਲ, 2024 ਲਈ ਕ੍ਰਮਵਾਰ 10 ਐੱਲਐੱਮਟੀ ਅਤੇ 6.40 ਐੱਲਐੱਮਟੀ ਦੇ ਨਾਲ ਨਵੰਬਰ ਦੇ ਪਹਿਲੇ ਹਫਤੇ ਤੱਕ, ਪਿਛਲੇ ਸਾਲ ਦੇ ਪੂਰੇ ਸਾਲ ਦੇ ਆਯਾਤ ਅੰਕੜਿਆਂ ਨੂੰ ਪਾਰ ਕਰ ਚੁੱਕੀ ਹੈ।  ਨਵੰਬਰ ਮਹੀਨੇ ਦੌਰਾਨ ਆਸਟ੍ਰੇਲੀਆ ਤੋਂ ਥੋਕ ਵਿੱਚ ਚਨੇ ਦੀ ਦਰਾਮਦ ਹੋਣ ਦੀ ਸੰਭਾਵਨਾ ਹੈ।  ਇਹਦੇ ਨਾਲ ਹੀ ਦਾਲ਼ਾਂ ਪੈਦਾ ਕਰਨ ਵਾਲੇ ਦੇਸ਼ਾਂ ਵੱਲੋਂ ਵਿਭਿੰਨਤਾ ਦੇ ਉਪਰਾਲਿਆਂ ਨੇ ਵਧਦੀ ਪ੍ਰਤੀਯੋਗੀ ਦਰਾਂ 'ਤੇ ਨਿਰੰਤਰ ਪ੍ਰਵਾਹ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

 

ਇਸ ਦੌਰਾਨ, ਚਨਾ, ਮਸੂਰ, ਉੜਦ ਅਤੇ ਮੂੰਗੀ ਲਈ ਹਾੜ੍ਹੀ ਦੀ ਬਿਜਾਈ ਦੀਆਂ ਮੁਢਲੀਆਂ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਕੁਝ ਰਾਜਾਂ ਵਿੱਚ ਲੰਮੇਰੀ ਬਾਰਸ਼ ਹੋਣ ਕਾਰਨ ਸ਼ੁਰੂਆਤੀ ਦੇਰੀ ਨੂੰ ਪੂਰਿਆ ਜਾ ਰਿਹਾ ਹੈ।  ਫ਼ਸਲਾਂ ਦੀ ਚੰਗੀ ਕੀਮਤ ਨਾਲ ਕੁਲ ਮਿਲਾਕੇ ਬਿਜਾਈ ਵਿੱਚ ਉਤਸ਼ਾਹ ਦੀ ਭਾਵਨਾ ਦੇਖੀ ਜਾ ਰਹੀ ਹੈ।

 

ਤਿਉਹਾਰਾਂ ਦੇ ਸੀਜ਼ਨ ਅਤੇ ਮੰਡੀਆਂ ਬੰਦ ਹੋਣ ਕਾਰਨ ਪਿਛਲੇ 2/3 ਦਿਨਾਂ ਵਿੱਚ ਕੁਝ ਮੰਡੀਆਂ ਵਿੱਚ ਪਿਆਜ਼ ਦੀ ਸਪਲਾਈ ਵਿੱਚ ਆਈ ਅਸਥਾਈ ਰੁਕਾਵਟ ਨੂੰ ਦੂਰ ਕਰਨ ਲਈ ਸਰਕਾਰ ਨੇ ਪਿਆਜ਼ ਦੀ ਵਿਵਸਥਾ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ।  ਨਾਫੇਡ ਨੇ ਇਸ ਹਫ਼ਤੇ ਦਿੱਲੀ-ਐੱਨਸੀਆਰ ਲਈ ਦੋ ਹੋਰ ਖੇਪਾਂ ਅਤੇ ਗੁਹਾਟੀ ਲਈ ਇੱਕ ਖੇਪ ਭੇਜਣ ਦੀ ਆਗਿਆ ਦਿੱਤੀ ਹੈ।  ਇਸੇ ਤਰ੍ਹਾਂ, ਮਾਰਕਿਟ ਵਿੱਚ ਪਿਆਜ਼ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸੜਕੀ ਆਵਾਜਾਈ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ। ਰੇਲ ਅਤੇ ਸੜਕੀ ਆਵਾਜਾਈ ਦੋਵਾਂ ਰਾਹੀਂ ਪਿਆਜ਼ ਦੀ ਸਪਲਾਈ ਹੋਰ ਵਧੇਗੀ।  ਇਸ ਤੋਂ ਇਲਾਵਾ, ਸਰਕਾਰ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ, ਜੰਮੂ-ਕਸ਼ਮੀਰ, ਦਿੱਲੀ ਆਦਿ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੋਨੀਪਤ ਵਿਖੇ ਕੋਲਡ ਸਟੋਰੇਜ ਵਿੱਚ ਰੱਖੇ ਪਿਆਜ਼ ਨੂੰ ਵੀ ਲੋਕਾਂ ਤੱਕ ਪਹੁੰਚਾਉਣ ਦਾ ਫੈਸਲਾ ਵੀ ਕੀਤਾ ਹੈ ਤਾਂ ਜੋ ਪਿਆਜ਼ ਦੀਆਂ ਕੀਮਤਾਂ ਸਥਿਰ ਰਹਿਣ।

 

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮੁਲਾਂਕਣ ਅਨੁਸਾਰ ਇਸ ਸਾਲ ਸਾਉਣੀ ਦਾ ਅਸਲ ਬਿਜਾਈ ਰਕਬਾ 3.82 ਲੱਖ ਹੈਕਟੇਅਰ ਸੀ ਜੋ ਪਿਛਲੇ ਸਾਲ ਬੀਜੇ ਗਏ 2.85 ਲੱਖ ਹੈਕਟੇਅਰ ਨਾਲੋਂ 34% ਵੱਧ ਹੈ।  ਨਵੰਬਰ ਦੇ ਪਹਿਲੇ ਹਫ਼ਤੇ ਤੱਕ 1.28 ਲੱਖ ਹੈਕਟੇਅਰ ਦੇ ਕਵਰੇਜ ਦੇ ਨਾਲ ਸਾਉਣੀ ਦੇ ਪਿਆਜ਼ ਦੀ ਬਿਜਾਈ ਦੀ ਪ੍ਰਗਤੀ ਵੀ ਆਮ ਦੱਸੀ ਜਾਂਦੀ ਹੈ।

 

ਸਰਕਾਰ ਨੇ ਇਸ ਸਾਲ ਕੀਮਤ ਸਥਿਰਤਾ ਬਣਾਈ ਰੱਖਣ ਲਈ 4.7 ਲੱਖ ਟਨ ਹਾੜ੍ਹੀ ਦੇ ਪਿਆਜ਼ ਦੀ ਖ਼ਰੀਦ ਕੀਤੀ ਸੀ ਅਤੇ 5 ਸਤੰਬਰ, 2024 ਤੋਂ 35 ਰੁਪਏ ਪ੍ਰਤੀ ਕਿੱਲੋਗ੍ਰਾਮ ਦੇ ਹਿਸਾਬ ਨਾਲ ਪਰਚੂਨ ਵਿਕਰੀ ਅਤੇ ਦੇਸ਼ ਭਰ ਦੀਆਂ ਪ੍ਰਮੁੱਖ ਮੰਡੀਆਂ ਵਿੱਚ ਥੋਕ ਵਿਕਰੀ ਰਾਹੀਂ ਜਾਰੀ ਕਰਨਾ ਸ਼ੁਰੂ ਕੀਤਾ ਸੀ।  ਹੁਣ ਤੱਕ 1.50 ਲੱਖ ਟਨ ਤੋਂ ਵੱਧ ਪਿਆਜ਼ ਨਾਸਿਕ ਅਤੇ ਹੋਰ ਸਰੋਤ ਕੇਂਦਰਾਂ ਤੋਂ ਸੜਕੀ ਆਵਾਜਾਈ ਰਾਹੀਂ ਟਰੱਕਾਂ ਰਾਹੀਂ ਖਪਤ ਕੇਂਦਰਾਂ ਨੂੰ ਭੇਜਿਆ ਜਾ ਚੁੱਕਾ ਹੈ।

 

ਇਸ ਤੋਂ ਪਹਿਲਾਂ, ਕਾਂਡਾ ਐਕਸਪ੍ਰੈਸ ਰਾਹੀਂ 1,600 ਮੀਟਰਿਕ ਟਨ ਪਿਆਜ਼ ਦੀ ਢੋਆ-ਢੁਆਈ ਕੀਤੀ ਗਈ ਸੀ ਅਤੇ 20 ਅਕਤੂਬਰ, 2024 ਨੂੰ ਦਿੱਲੀ ਦੇ ਕਿਸ਼ਨਗੰਜ ਸਟੇਸ਼ਨ 'ਤੇ ਪਹੁੰਚੀ ਸੀ ਅਤੇ 30 ਅਕਤੂਬਰ, 2024 ਨੂੰ ਰੇਲ ਰੇਕ ਰਾਹੀਂ 840 ਮੀਟਰਕ ਟਨ ਪਿਆਜ਼ ਦੀ ਇੱਕ ਹੋਰ ਖੇਪ ਦਿੱਲੀ ਪਹੁੰਚੀ ਸੀ।  ਹਾਲ ਹੀ ਵਿੱਚ ਚੇਨੱਈ ਅਤੇ ਗੁਹਾਟੀ ਨੂੰ ਵੀ ਪਿਆਜ਼ ਭੇਜਿਆ ਗਿਆ ਹੈ।  23 ਅਕਤੂਬਰ, 2024 ਨੂੰ ਨਾਸਿਕ ਤੋਂ ਰੇਲ ਰੇਕ ਰਾਹੀਂ 840 ਮੀਟਰਿਕ ਟਨ ਪਿਆਜ਼ ਰਵਾਨਾ ਕੀਤਾ ਗਿਆ ਸੀ ਜੋ ਕਿ 26 ਅਕਤੂਬਰ, 2024 ਨੂੰ ਚੇਨੱਈ ਪਹੁੰਚਿਆ ਸੀ। ਰੇਲ ਰੇਕ ਦੁਆਰਾ 840 ਮੀਟਰਿਕ ਟਨ ਪਿਆਜ਼ ਦੀ ਇੱਕ ਖੇਪ ਗੁਹਾਟੀ ਦੇ ਚਾਂਗਸਾਰੀ ਸਟੇਸ਼ਨ 'ਤੇ ਪਹੁੰਚੀ ਸੀ, ਜੋ 5 ਨਵੰਬਰ, 2024 ਨੂੰ ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਹੋਰ ਉਤਰ-ਪੂਰਬੀ ਰਾਜਾਂ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਵੰਡੀ ਗਈ ਸੀ।

 

ਮੰਡੀਆਂ 'ਚ ਕੀਮਤਾਂ 'ਚ ਗਿਰਾਵਟ ਨਾਲ ਟਮਾਟਰ ਦੀਆਂ ਪਰਚੂਨ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।  ਆਜ਼ਾਦਪੁਰ ਮੰਡੀ ਵਿੱਚ ਹਫ਼ਤਾਵਾਰੀ ਔਸਤ ਕੀਮਤ 27% ਘੱਟ ਕੇ 4,000 ਰੁਪਏ ਪ੍ਰਤੀ ਕੁਇੰਟਲ ਅਤੇ ਪਿੰਪਲਗਾਓਂ ਵਿੱਚ ਹਫਤਾਵਾਰੀ ਔਸਤ ਕੀਮਤ 35% ਘੱਟ ਕੇ 2,250 ਰੁਪਏ ਪ੍ਰਤੀ ਕੁਇੰਟਲ ਹੈ।  ਮਦਨਪੱਲੇ ਵਿੱਚ ਹਫ਼ਤਾਵਾਰੀ ਔਸਤ ਕੀਮਤ 26% ਘਟ ਕੇ 2,860 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ ਅਤੇ ਕੁੱਲ ਹਫ਼ਤਾਵਾਰੀ ਆਮਦ ਵਿੱਚ 20% ਵਾਧਾ ਹੋਇਆ ਹੈ।  ਕੋਲਾਰ ਵਿੱਚ ਹਫ਼ਤਾਵਾਰੀ ਔਸਤ ਕੀਮਤ 27% ਘਟ ਕੇ 2,250 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ।

 

ਆਲੂ ਦੀਆਂ ਅਖਿਲ ਭਾਰਤੀ ਔਸਤ ਪਰਚੂਨ ਕੀਮਤਾਂ ਪਿਛਲੇ ਤਿੰਨ ਮਹੀਨਿਆਂ ਦੌਰਾਨ ਲਗਭਗ 37 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਸਥਿਰ ਹਨ।  ਆਗਰਾ ਵਿਖੇ ਹਫ਼ਤਾਵਾਰੀ ਔਸਤ ਮੰਡੀ ਭਾਅ 1,860 ਰੁਪਏ ਪ੍ਰਤੀ ਕੁਇੰਟਲ ਪਿਛਲੇ ਹਫ਼ਤੇ ਦੌਰਾਨ 15% ਘਟੇ ਹਨ।  ਮਾਰਕੀਟ ਇੰਟੈਲੀਜੈਂਸ ਇਨਪੁਟਸ ਦੇ ਅਨੁਸਾਰ ਇਸ ਸਾਲ ਆਲੂ ਦੇ ਕੁੱਲ ਰਕਬੇ ਵਿੱਚ 16% ਦੇ ਵਾਧੇ ਦੀ ਉਮੀਦ ਹੈ ਅਤੇ ਉੱਤਰ ਪ੍ਰਦੇਸ਼ ਵਿੱਚ ਪੰਜਾਬ ਅਤੇ ਫਰੂਖਾਬਾਦ ਖੇਤਰ ਵਿੱਚ 10% ਵਾਧੇ ਦੀ ਉਮੀਦ ਹੈ।  ਮੱਧ ਪ੍ਰਦੇਸ਼ ਵਿੱਚ, 80% ਬਿਜਾਈ ਪੂਰੀ ਹੋ ਗਈ ਹੈ ਅਤੇ ਇੰਦੌਰ ਅਤੇ ਸ਼ਾਜਾਪੁਰ ਵਿੱਚ ਬਿਜਾਈ ਦੇ ਖੇਤਰ ਵਿੱਚ 8% ਦਾ ਵਾਧਾ ਦਰਜ ਕੀਤਾ ਗਿਆ ਹੈ ਜਿਵੇਂ ਕਿ ਉਜੈਨ ਖੇਤਰ ਪਿਛਲੇ ਸਾਲ ਦੇ ਬਰਾਬਰ ਹੈ।  ਪੱਛਮੀ ਬੰਗਾਲ ਵਿੱਚ ਬਿਜਾਈ ਅਜੇ ਸ਼ੁਰੂ ਹੋਣੀ ਹੈ, ਪਰ ਬੀਜ ਦੀ ਵਿਕਰੀ ਦੇ ਅਨੁਸਾਰ ਬਿਜਾਈ ਦੇ ਇਰਾਦੇ ਪਿਛਲੇ ਸਾਲ ਦੇ ਮੁਕਾਬਲੇ ਵੱਧ ਦੱਸੇ ਗਏ ਹਨ।

 

************


(Release ID: 2072976) Visitor Counter : 14