ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਰਾਸ਼ਰਟਪਤੀ 8 ਨਵੰਬਰ 2024 ਨੂੰ ਵਿਗਿਆਨ ਭਵਨ ਨਵੀਂ ਦਿੱਲੀ ਵਿੱਚ ਵਿਜੀਲੈਂਸ ਅਵੇਅਰਨੈੱਸ ਵੀਕ ਸਮਾਰੋਹ ਨੂੰ ਸੰਬੋਧਨ ਕਰਨਗੇ
Posted On:
07 NOV 2024 2:37PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 8 ਨਵੰਬਰ 2024 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਸੈਂਟਰਲ ਵਿਜੀਲੈਂਸ ਕਮਿਸ਼ਨ (ਸੀਵੀਸੀ) ਦੁਆਰਾ ਆਯੋਜਿਤ ਵਿਜੀਲੈਂਸ ਅਵੇਅਰਨੈੱਸ ਵੀਕ ਸਮਾਰੋਹ ਨੂੰ ਸੰਬੋਧਨ ਕਰਨਗੇ।
ਸੈਂਟਰਲ ਵਿਜੀਲੈਂਸ ਕਮਿਸ਼ਨ ਹਰ ਵਰ੍ਹੇ ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ਵਾਲੇ ਸਪਤਾਹ ਵਿੱਚ ਵਿਜੀਲੈਂਸ ਅਵੇਅਰਨੈੱਸ ਵੀਕ ਮਨਾਉਂਦਾ ਹੈ। ਇਸ ਵਰ੍ਹੇ, ਵਿਜੀਲੈਂਸ ਅਵੇਅਰਨੈੱਸ ਵੀਕ 28 ਅਕਤੂਬਰ ਤੋਂ 3 ਨਵੰਬਰ ਤੱਕ ਮਨਾਇਆ ਗਿਆ ਅਤੇ ਇਸ ਵਾਰ ਇਸ ਦਾ ਵਿਸ਼ਾ ਸੀ: “ਸੱਤਿਆਨਿਸ਼ਠਾ ਦੇ ਸੱਭਿਆਚਾਰ ਰਾਹੀਂ ਰਾਸ਼ਟਰ ਦੀ ਖੁਸ਼ਹਾਲੀ” (“सत्यनिष्ठा की संस्कृति से राष्ट्र की समृद्धि”); ਵਿਜੀਲੈਂਸ ਅਵੇਅਰਨੈੱਸ ਵੀਕ ਦੇ ਨਾਲ-ਨਾਲ, ਕਮਿਸ਼ਨ ਰੋਕਥਾਮ ਚੌਕਸੀ ‘ਤੇ ਤਿੰਨ-ਮਹੀਨੇ ਦਾ ਅਭਿਯਾਨ ਵੀ ਆਯੋਜਿਤ ਕਰਦਾ ਹੈ, ਜੋ ਇਸ ਵਰ੍ਹੇ 16 ਅਗਸਤ 2024 ਤੋਂ ਕੇਂਦਰ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ/ਸੰਗਠਨਾਂ ਦੁਆਰਾ ਸ਼ੁਰੂ ਕੀਤਾ ਗਿਆ ਹੈ ਅਤੇ ਇਹ 15 ਨਵੰਬਰ 2024 ਤੱਕ ਜਾਰੀ ਰਹੇਗਾ। ਇਸ ਅਭਿਯਾਨ ਦੇ ਪੰਜ ਫੋਕਸ ਖੇਤਰ ਹਨ –ਸਮਰੱਥਾ ਨਿਰਮਾਣ, ਪ੍ਰਣਾਲੀਗਤ ਸੁਧਾਰ ਦੀ ਪਹਿਚਾਣ ਅਤੇ ਲਾਗੂਕਰਨ, ਸਰਕੂਲਰਸ/ਦਿਸ਼ਾ-ਨਿਰਦੇਸ਼ਾਂ/ਅੱਪਡੇਸ਼ਨ ਆਫ ਮੈਨੂਅਲਜ਼, 30 ਜੂਨ 2024 ਤੋਂ ਪਹਿਲਾਂ ਪ੍ਰਾਪਤ ਕੀਤੀਆਂ ਸ਼ਿਕਾਇਤਾਂ ਦਾ ਨਿਪਟਾਰਾ ਅਤੇ ਗਤੀਸ਼ੀਲ ਡਿਜੀਟਲ ਮੌਜੂਦਗੀ।
ਇਸ ਸਮਾਰੋਹ ਦੌਰਾਨ, ਸੈਂਟਰਲ ਵਿਜੀਲੈਂਸ ਕਮਿਸ਼ਨ ਦੁਆਰਾ ਤਿਆਰ ਕੀਤੀਆਂ ਗਈਆਂ ਤਿੰਨ ਬੁੱਕਲੇਟਸ ਨੂੰ ਵੀ ਰਿਲੀਜ਼ ਕੀਤੇ ਜਾਣ ਦੀ ਉਮੀਦ ਹੈ। ਇਨ੍ਹਾਂ ਬੁੱਕਲੇਟਸ ਦੇ ਨਾਲ-ਨਾਲ, ਡਾਕ ਵਿਭਾਗ ਦੁਆਰਾ ਵਿਜੀਲੈਂਸ ਅਵੇਅਰਨੈੱਸ ਵੀਕ, 2024 ‘ਤੇ ਜਾਰੀ ਇੱਕ ਵਿਸ਼ੇਸ਼ ਕਵਰ ਵੀ ਜਾਰੀ ਕੀਤੇ ਜਾਣ ਦੀ ਉਮੀਦ ਹੈ। ਇਹ ਬੁੱਕਲੇਟਸ ਹਨ (i) ਰੋਕਥਾਮ ਚੌਕਸੀ ‘ਤੇ ਬੁੱਕਲੇਟ, (ii) ਪਾਰਦਰਸ਼ਿਤਾ ਅਤੇ ਸਾਈਬਰ ਧੋਖਾਧੜੀ ਦੀ ਰੋਕਥਾਮ ਲਈ ਡਿਜੀਟਲ ਅਤੇ ਟੈਕਨੀਕਲ ਪਹਿਲਕਦਮੀਆਂ ਦਾ ਲਾਭ ਉਠਾਉਣ ਸਬੰਧੀ ਵਿਜਆਈ ਵਾਣੀ ਵਿਸ਼ੇਸ਼ ਅੰਕ ਅਤੇ (iii) ਜਨਤਕ ਖਰੀਦ ਸਬੰਧੀ ਬੁੱਕਲੇਟ: ਚੁਣੌਤੀਆਂ ਅਤੇ ਅੱਗੇ ਦੀ ਰਾਹ। ਤਿੰਨੋਂ ਬੁੱਕਲੇਟਸ ਅਤੇ ਵਿਸ਼ੇਸ਼ ਕਵਰ ਦੀਆਂ ਪਹਿਲੀਆਂ ਕਾਪੀਆਂ ਸੈਂਟਰਲ ਵਿਜੀਲੈਂਸ ਕਮਿਸ਼ਨਰ ਦੁਆਰਾ ਮਾਣਯੋਗ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੂੰ ਭੇਟ ਕੀਤੀਆਂ ਜਾਣਗੀਆਂ।
ਇਹ ਉਮੀਦ ਕੀਤੀ ਜਾਂਦੀ ਹੈ ਕਿ ਇਸ ਸਮਾਰੋਹ ਵਿੱਚ ਪਿਛਲੇ ਸੈਂਟਰਲ ਵਿਜੀਲੈਂਸ ਕਮਿਸ਼ਨਰਜ਼ ਅਤੇ ਵਿਜੀਲੈਂਸ ਕਮਿਸ਼ਨਰਜ਼, ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ, ਪਬਲਿਕ ਸੈਕਟਰ ਅੰਡਰਟੇਕਿੰਗਜ਼ ਅਤੇ ਪਬਲਿਕ ਸੈਕਟਰ ਬੈਂਕਾਂ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ/ਮੈਨੇਜਿੰਗ ਡਾਇਰੈਕਟਰ, ਮੁੱਖ ਚੌਕਸੀ ਅਧਿਕਾਰੀ ਅਤੇ ਵੱਖ-ਵੱਖ ਸੰਗਠਨਾਂ ਦੇ ਚੌਕਸੀ ਅਧਿਕਾਰੀ ਹਿੱਸਾ ਲੈਣਗੇ।
****
ਐੱਨਕੇਆਰ/ਕੇਐੱਸ/ਏਜੀ
(Release ID: 2072237)
Visitor Counter : 14