ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਡਿਜੀਟਲ ਲਾਈਫ ਸਰਟੀਫਿਕੇਟ 3.0 ਲਈ ਰਾਸ਼ਟਰਵਿਆਪੀ ਕੈਂਪੇਨ ‘ਤੇ ਪੀਆਈਬੀ ਦਾ ਬਿਓਰਾ
Posted On:
07 NOV 2024 2:35PM by PIB Chandigarh
ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ (ਡੀਓਪੀਪੀਡਬਲਯੂ) ਨਵੰਬਰ 2024 ਵਿੱਚ ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ (ਡੀਐੱਲਸੀ) ਕੈਂਪੇਨ 3.0 ਦਾ ਆਯੋਜਨ ਕਰ ਰਿਹਾ ਹੈ, ਤਾਕਿ ਪੈਨਸ਼ਨਰਜ਼ ਲਈ ਫੇਸ ਔਥੈਂਟੀਕੇਸ਼ਨ ਟੈਕਨੋਲੋਜੀ ਦੇ ਜ਼ਰੀਏ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਦੀ ਪ੍ਰਕਿਰਿਆ ਨੂੰ ਅਸਾਨ ਬਣਾਇਆ ਜਾ ਸਕੇ। ਇਸ ਵਿਧੀ ਨਾਲ ਪੈਨਸ਼ਨਰਜ਼ ਨੂੰ ਐਂਡਰੌਇਡ ਸਮਾਰਟ ਫੋਨ ‘ਤੇ ਆਧਾਰ ਨਾਲ ਜੁੜੀ ਪਹਿਚਾਣ ਦੇ ਮਾਧਿਅਮ ਨਾਲ ਸਰਟੀਫਿਕੇਟ ਜਮ੍ਹਾਂ ਕਰਨ ਦੀ ਸੁਵਿਧਾ ਮਿਲਦੀ ਹੈ।
ਇਸ ਤੋਂ ਪਹਿਲੇ, ਪੈਨਸ਼ਨਰਜ਼ ਨੂੰ ਪੈਨਸ਼ਨ ਡਿਸਬਰਸਿੰਗ ਅਥਾਰਿਟੀਜ਼ ਕੋਲ ਜਾਣਾ ਪੈਂਦਾ ਸੀ, ਜੋ ਅਕਸਰ ਬਜ਼ੁਰਗ ਲੋਕਾਂ ਲਈ ਤਕਲੀਫਦਾਈ ਹੁੰਦਾ ਸੀ। 2014 ਵਿੱਚ, ਡੀਓਪੀਪੀਡਬਲਿਊ ਨੇ ਡਿਜੀਟਲ ਲਾਈਫ ਸਰਟੀਫਿਕੇਟ ਅਤੇ 2021 ਵਿੱਚ ਫੇਸ ਔਥੈਂਟੀਕੇਸ਼ਨ ਟੈਕਨੋਲੋਜੀ ਸ਼ੁਰੂ ਕੀਤੀ। ਫੇਸ ਔਥੈਂਟੀਕੇਸ਼ਨ ਟੈਕਨੋਲੋਜੀ ਨੇ ਬਾਇਓਮੈਟ੍ਰਿਕ ਉਪਕਰਣਾਂ ਦੀ ਜ਼ਰੂਰਤ ਨੂੰ ਖ਼ਤਮ ਕਰ ਦਿੱਤਾ, ਜਿਸ ਨਾਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਦੀ ਪ੍ਰਕਿਰਿਆ ਵਧੇਰੇ ਅਸਾਨ ਹੋ ਗਈ।
2022 ਵਿੱਚ, ਡੀਓਪੀਪੀਡਬਲਿਊ ਨੇ 37 ਸਥਾਨਾਂ ‘ਤੇ ਕੈਂਪੇਨ ਚਲਾਈ, ਜਿਸ ਵਿੱਚ 1.41 ਕਰੋੜ ਡੀਐੱਲਸੀ ਬਣਾਏ ਗਏ। 2023 ਵਿੱਚ ਇਹ ਕੈਂਪੇਨ 100 ਸਥਾਨਾਂ ‘ਤੇ ਚਲਾਈ ਗਈ, ਜਿਸ ਵਿੱਚ 1.47 ਕਰੋੜ ਤੋਂ ਵੱਧ ਡੀਐੱਲਸੀ ਬਣਾਏ ਗਏ।
ਡੀਐੱਲਸੀ ਕੈਂਪੇਨ 3.0 (1 ਤੋਂ 30 ਨਵੰਬਰ, 2024 ਤੱਕ ਨਿਰਧਾਰਿਤ) ਦੇਸ਼ ਭਰ ਵਿੱਚ 800 ਸਥਾਨਾਂ ‘ਤੇ ਚਲਾਈ ਜਾਏਗੀ। ਇਸ ਦੇ ਪ੍ਰਮੁੱਖ ਭਾਗੀਦਾਰਾਂ ਵਿੱਚ ਬੈਂਕ, ਇੰਡੀਆ ਪੋਸਟ ਪੈਮੈਂਟਸ ਬੈਂਕ, ਪੈਨਸ਼ਨਰਜ਼ ਯੂਨੀਅਨ, ਯੂਆਈਡੀਏਆਈ, ਐੱਮਈਆਈਟੀਵਾਈ, ਰੱਖਿਆ ਮੰਤਰਾਲਾ, ਰੇਲਵੇ ਮੰਤਰਾਲਾ ਅਤੇ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਸ਼ਾਮਲ ਹਨ। ਪੈਨਸ਼ਨਰਜ਼ ਨੂੰ ਡਿਜੀਟਲ ਤਰੀਕੇ ਨਾਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਵਿੱਚ ਮਦਦ ਲਈ ਸ਼ਹਿਰਾਂ ਵਿੱਚ ਕੈਂਪਸ ਲਗਾਏ ਜਾਣਗੇ ਅਤੇ ਅਤਿ ਬਜ਼ੁਰਗ ਨਾਗਰਿਕ ਜਾਂ ਦਿਵਿਯਾਂਗ ਪੈਨਸ਼ਨਰਜ਼ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਦੇ ਘਰ ਤੱਕ ਜਾ ਕੇ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਵਿੱਚ ਮਦਦ ਸ਼ਾਮਲ ਹੈ। ਸੋਸ਼ਲ ਮੀਡੀਆ ਇਸ ਕੈਂਪੇਨ ਨੂੰ ਹੁਲਾਰਾ ਦੇਵੇਗਾ, ਜਿਸ ਦੀ ਨਿਗਰਾਨੀ ਡੀਐੱਲਸੀ ਪੋਰਟਲ ਦੇ ਜ਼ਰੀਏ ਡੀਓਪੀਪੀਡਬਲਿਊ ਕਰੇਗਾ।
ਇਸ ਕੈਂਪੇਨ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਦੂਰ-ਦੁਰਾਡੇ ਜਾਂ ਸੀਮਤ ਗਤੀਸ਼ੀਲਤਾ ਵਾਲੇ ਪੈਨਸ਼ਨਰਜ਼ ਨੂੰ ਵੀ ਇਸ ਸੁਚਾਰੂ ਅਤੇ ਸਰਲ ਪ੍ਰਣਾਲੀ ਤੋਂ ਲਾਭ ਮਿਲ ਸਕੇ।
ਰਾਸ਼ਟਰਵਿਆਪੀ ਡੀਐੱਲਸੀ ਕੈਂਪੇਨ 3.0 ਦੇ ਦੌਰਾਨ, 8 ਨਵੰਬਰ, 2024 ਨੂੰ ਭਾਰਤੀ ਸਟੇਟ ਬੈਂਕ, ਪ੍ਰਸ਼ਾਸਨਿਕ ਦਫ਼ਤਰ, ਕੇਜੀ ਰੋਡ, ਬੰਗਲੁਰੂ ਵਿੱਚ ਇੱਕ ਮੈਗਾ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਪੈਨਸ਼ਨਰਜ਼ ਨੂੰ ਉਨ੍ਹਾਂ ਦੇ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਲਈ ਵਿਭਿੰਨ ਡਿਜੀਟਲ ਤਰੀਕਿਆਂ ਦੇ ਉਪਯੋਗ ਵਿੱਚ ਸਹਾਇਤਾ ਕਰਨ ਲਈ ਆਯੋਜਿਤ ਕੀਤੇ ਜਾ ਰਹੇ ਇਸ ਮੈਗਾ ਕੈਂਪ ਵਿੱਚ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਸਕੱਤਰ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ। ਯੂਆਈਡੀਏਆਈ ਪੈਨਸ਼ਨਰਜ਼ ਨੂੰ ਜ਼ਰੂਰਤ ਦੇ ਅਨੁਸਾਰ ਉਨ੍ਹਾਂ ਦੇ ਆਧਾਰ ਰਿਕਾਰਡ ਨੂੰ ਅੱਪਡੇਟ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਕਿਸੇ ਵੀ ਤਕਨੀਕੀ ਸਮੱਸਿਆ ਦਾ ਸਮਾਧਾਨ ਵੀ ਕਰੇਗਾ।
*********
ਐੱਨਕੇਆਰ/ਕੇਐੱਸ/ਏਜੀ
(Release ID: 2072236)
Visitor Counter : 23