ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

55ਵਾਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ: ਸਿਨੇਮਾ ਵਿਦਾਉਟ ਬੌਰਡਰਸ

Posted On: 06 NOV 2024 7:55PM by PIB Chandigarh

ਗੋਆ ਦੀ ਧਰਤੀ ਦੇ ਜੀਵੰਤ ਰੰਗ, ਸਿਨੇਮਾ ਦੀ ਚਮਕ ਦੇ ਨਾਲ ਸਹਿਜ ਤੌਰ ‘ਤੇ ਮਿਸ਼ਰਿਤ ਹੁੰਦੇ ਹਨ, ਜਿੱਥੇ ਦੁਨੀਆ ਦੇ ਹਰ ਕੋਨੇ ਤੋਂ ਕਹਾਣੀਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਇਕੱਠੇ ਆਉਂਦੇ ਹਨ। ਕੁਝ ਹੀ ਦਿਨਾਂ ਵਿੱਚ 55ਵਾਂ ਭਾਰਤੀਯ ਅੰਤਰਰਾਸ਼ਟਰੀ ਫਿਲਮ ਮਹੋਤਵਸ (ਇਫੀ) ਗੋਆ ਦੇ ਪਣਜੀ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਨਾਲ ਇਹ ਕੁਦਰਤੀ ਸਮੁੰਦਰੀ ਇਲਾਜਾ ਇੱਕ ਵਾਰ ਫਿਰ ਗਲੋਬਲ ਸੱਭਿਆਚਾਰ, ਪ੍ਰਤਿਭਾ ਅਤੇ ਸਿਨੇਮਾ ਦੇ ਜੀਵੰਤ ਉਤਸਵ ਦਾ ਕੇਂਦਰ ਬਣ ਜਾਵੇਗਾ।

ਫਿਲਮ ਪ੍ਰੇਮੀ, ਉਦਯੋਗ ਜਗਤ ਦੇ ਨੇਤਾ ਅਤੇ ਮਹੱਤਵਆਂਕਾਖੀ ਫਿਲਮ ਨਿਰਮਾਤਾ ਨਾ ਕੇਵਲ ਆਪਣੀਆਂ ਫਿਲਮਾਂ ਦਾ ਪ੍ਰਦਰਸ਼ਨ ਕਰਨ ਲਈ ਇਫੀ ਮਹੋਤਸਵ ਵਿੱਚ ਆਉਂਦੇ ਹਨ, ਬਲਕਿ ਸੱਭਿਆਚਾਰਕ ਸੀਮਾਵਾਂ ਤੋਂ ਪਰੇ ਜਾ ਕੇ ਜੀਵਨ ਨੂੰ ਸਮ੍ਰਿੱਧ ਬਣਾਉਣ ਵਾਲੇ ਵਿਲੱਖਣ ਅਨੁਭਵ ਲਈ ਵੀ ਆਉਂਦੇ ਹਨ, ਜੋ ਜੀਵਨ ਦੇ ਸਾਰੇ ਖੇਤਰਾਂ ਦੇ ਲੋਕਾਂ ਨੂੰ ਸਿਨੇਮਾ ਦੀ ਕਲਾਤਮਕਤਾ ਦੀ ਸ਼ਲਾਘਾ ਕਰਨ ਲਈ ਸੱਦਾ ਦਿੰਦੇ ਹਨ।

1952 ਵਿੱਚ ਆਪਣੀ ਸਥਾਪਨਾ ਦੇ ਬਾਅਦ ਤੋਂ, ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਵਸ ਦੁਨੀਆ ਭਰ ਤੋਂ ਕਹਾਣੀਆਂ ਨੂੰ ਦੱਸਣ, ਸੱਭਿਆਚਾਰ ਅਤੇ ਰਚਨਾਤਮਕ ਦੀ ਵਿਭਿੰਨਤਾ ਦਾ ਉਤਸਵ ਮਨਾਉਣ ਵਾਲੀਆਂ ਫਿਲਮਾਂ ਨੂੰ ਹੁਲਾਰਾ ਦੇਣ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ। ਮਹੋਤਸਵ ਦਾ 2024 ਦਾ ਸੰਸਕਰਣ ਪਹੁੰਚ ਅਤੇ ਸਮਾਵੇਸ਼ਨ ‘ਤੇ ਜ਼ੋਰ ਦੇਣ ਦੇ ਨਾਲ ਉਦਯੋਗਿਕ ਵਰਕਸ਼ੌਪਸ ਦੀ ਇੱਕ ਵੱਡੀ ਚੇਨ ਦਾ ਵਾਅਦਾ ਕਰਦਾ ਹੈ।

ਭਾਰਤੀ ਫਿਲਮ ਉਦਯੋਗ ਹੁਣ ਗਲੋਬਲ ਪੱਧਰ ‘ਤੇ ਕੰਟੈਟ ਦੇ ਨਿਰਮਾਣ ਲਈ ਇੱਕ ਪ੍ਰਮੁੱਖ ਕੇਂਦਰ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਇਫੀ ਹੁਣ ਇੱਕ ਉਤਸਵ ਤੋਂ ਕਿਤੇ ਅਧਿਕ ਹੈ, ਇਹ ਅੰਤਰਰਾਸ਼ਟਰੀ ਸਿਨੇਮਾ ਵਿੱਚ ਭਾਰਤ ਦੀ ਉਭਰਦੀ ਭੂਮਿਕਾ ਦਾ ਪ੍ਰਦਰਸ਼ਨ ਹੈ ਅਤੇ ਨਾਲ ਹੀ ਸਮਾਜਿਕ ਜੁੜਾਅ ਅਤੇ ਪਰਿਵਰਤਨ ਦਾ ਇੱਕ ਸਾਧਨ ਹੈ ਜੋ ਫਿਲਮਾਂ ਦੀ ਸ਼ਕਤੀ ਦਾ ਸਨਮਾਨ ਹੈ।

ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ, ਫਿਲਮ ਨਿਰਮਾਤਾਵਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ, ਨਵੇਂ ਦਰਸ਼ਕਾਂ ਤੱਕ ਪਹੁੰਚਣ ਅਤੇ ਅਨੋਖੀਆਂ ਕਹਾਣੀਆਂ ਸਾਂਝੀਆਂ ਕਰਨ ਦਾ ਅਵਸਰ ਦਿੰਦਾ ਹੈ। ਆਪਣੇ ਪ੍ਰਤੀਯੋਗੀ ਵਰਗਾਂ, ਨੈੱਟਵਰਕਿੰਗ ਈਵੈਂਟਸ ਅਤੇ ਐਜੂਕੇਸ਼ਨਲ ਵਰਕਸ਼ਾਪਸ ਦੀ ਬਦੌਲਤ ਇਹ ਮਹੋਤਸਵ ਵਿਸ਼ੇਸ਼ ਤੌਰ ‘ਤੇ ਉਭਰਦੇ ਫਿਲਮ ਨਿਰਮਾਤਾਵਾਂ ਲਈ ਇੱਕ ਜ਼ਰੂਰੀ ਮੰਚ ਬਣ ਗਿਆ ਹੈ। ਭਾਰਤ ਦੀ ਫਿਲਮ ਇੰਡਸਟਰੀ ਪਹਿਲਾਂ ਤੋਂ ਹੀ ਵਿਭਿੰਨ ਕਹਾਣੀਆਂ, ਸ਼ੈਲੀਆਂ ਅਤੇ ਤਕਨੀਕਾਂ ਦਾ ਇੱਕ ਜੀਵੰਤ ਈਕੋਸਿਸਟਮ ਹੈ ਅਤੇ ਇੱਫੀ ਮਹੋਤਸਵ ਭਾਰਤੀ ਫਿਲਮ ਨਿਰਮਾਤਾਵਾਂ ਨੂੰ ਅੰਤਰਰਾਸ਼ਟਰੀ ਬਜ਼ਾਰਾਂ ਤੋਂ ਜਾਣੂ ਕਰਵਾ ਕੇ ਇਸ ਨੂੰ ਹੋਰ ਅੱਗੇ ਲਿਜਾਂਦਾ ਹੈ।

Highlights of the 55th IFFI: A Diverse Lineup of Films and Events

 

55ਵੇਂ ਇੱਫੀ ਦੇ ਮੁੱਖ ਆਕਰਸ਼ਣ: ਫਿਲਮਾਂ ਅਤੇ ਈਵੈਂਟਸ ਦੀ ਇੱਕ ਵਿਭਿੰਨ ਲੜੀ

ਇਸ ਵਰ੍ਹੇ ਦੇ ਈਵੈਂਟ ਵਿੱਚ, ਇਹ ਸੁਨਿਸ਼ਚਿਤ ਕਰਦੇ ਹੋਏ ਕਿ ਸਾਰਿਆਂ ਲਈ ਕੁਝ ਨਾ ਕੁਝ ਹੋਵੇ, ਚੁਣੇ ਹੋਏ 16 ਸੈੱਗਮੈਂਟਸ ਵਿੱਚ ਫਿਲਮਾਂ ਸ਼ਾਮਲ ਹਨ। ਦਿਲ ਛੂਹ ਲੈਣ ਵਾਲੇ ਨਾਟਕਾਂ ਤੋਂ ਲੈ ਕੇ ਗਹਿਨ ਡਾਕਿਊਮੈਂਟਰੀਜ਼ ਤੱਕ, ਸਿਨੇਮਾ ਦੇ ਹਰ ਕੋਨੇ ਦੀ ਪ੍ਰਤੀਨਿਧਤਾ ਨੂੰ ਦਰਸਾਇਆ ਜਾਵੇਗਾ। ਇੱਫੀ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰੀਮੀਅਰ ਕਰਨ ਵਾਲੀਆਂ ਫਿਲਮਾਂ ਉਤਸਾਹ ਨੂੰ ਹੋਰ ਵਧਾਉਂਦੀਆਂ ਹਨ, ਜਿਸ ਨਾਲ ਦਰਸ਼ਕਾਂ ਨੂੰ ਅਨੋਖੀਆਂ ਕਹਾਣੀਆਂ ਨੂੰ ਅਨੁਭਵ ਕਰਨ ਦਾ ਮੌਕਾ ਮਿਲਦਾ ਹੈ।

ਇੱਫੀ ਦਾ ਅੰਤਰਰਾਸ਼ਟਰੀ ਸਿਨੇਮਾ ਸੈਕਸ਼ਨ ਦੁਨੀਆ ਭਰ ਤੋਂ ਸੱਭਿਆਚਾਰਕ ਅਤੇ ਕਲਾਤਮਕ ਤੌਰ ‘ਤੇ ਅਸਾਧਾਰਣ ਫਿਲਮਾਂ ਦੀ ਇੱਕ ਵਿਵਿਧ ਲੜੀ ਨੂੰ ਇਕੱਠਾ ਕਰਦਾ ਹੈ, ਜੋ ਸਾਲ ਦੀਆਂ ਸਰਬਸ਼੍ਰੇਸ਼ਠ ਅੰਤਰਰਾਸ਼ਟਰੀ ਫਿਲਮਾਂ ਦਾ ਪ੍ਰਦਰਸ਼ਨ ਕਰਕੇ ਆਪਣੀ ਪੂਰਵ-ਪ੍ਰਤਿਸ਼ਠਿਤ ਸਥਿਤੀ ਬਣਾਏ ਰੱਖਦਾ ਹੈ, ਜਿਸ ਨੂੰ ਫਿਲਮ ਉਦਯੋਗ ਦੁਆਰਾ ਸਨਮਾਨਿਤ ਮਾਹਿਰਾਂ ਦੁਆਰਾ ਸਾਵਧਾਨੀਪੂਰਵਕ ਚੁਣਿਆ ਜਾਂਦਾ ਹੈ। ਇੱਫੀ ਦਾ ਇੱਕ ਹੋਰ ਪ੍ਰਮੱਖ ਸੈਕਸ਼ਨ ਭਾਰਤੀ ਪੈਨੋਰਮਾ, ਇਸ 55ਵੇਂ ਸੰਸਕਰਣ ਦੌਰਾਨ 25 ਫੀਚਰ ਫਿਲਮਾਂ ਅਤੇ 20 ਗ਼ੈਰ-ਫੀਚਰ ਫਿਲਮਾਂ ਪ੍ਰਦਰਸ਼ਿਤ ਕਰੇਗਾ। ਮੁੱਖ ਧਾਰਾ ਸਿਨੇਮਾ ਦੀਆਂ 5 ਫਿਲਮਾਂ ਸਹਿਤ 25 ਫੀਚਰ ਫਿਲਮਾਂ ਦੇ ਪੈਕੇਜ ਵਿੱਚ 384 ਸਮਕਾਲੀ ਭਾਰਤੀ ਐਂਟਰੀਆਂ ਦੀ ਚੋਣ ਕੀਤੀ ਗਈ ਹੈ, ਜਿਸ ਵਿੱਚ ਜਿਊਰੀ ਨੇ ਭਾਰਤੀ ਪੈਨੋਰਮਾ 2024 ਦਾ ਉਦਘਾਟਨ ਫਿਲਮ ਦੇ ਰੂਪ ਵਿੱਚ ਸ਼੍ਰੀ ਰਣਦੀਪ ਹੁਡਾ ਦੀ “ਸਵਾਤੰਤ੍ਰਯ ਵੀਰ ਸਾਵਰਕਰ (ਹਿੰਦੀ) ਦੀ ਚੋਣ ਕੀਤੀ ਹੈ। ਇਸ ਤੋਂ ਇਲਾਵਾ, 262 ਫਿਲਮਾਂ ਦੇ ਸਪੈਕਟ੍ਰਮ ਵਿੱਚੋਂ ਚੁਣੀਆਂ ਗਈਆਂ 20 ਗ਼ੈਰ-ਫੀਚਰ ਫਿਲਮਾਂ ਭਾਰਤੀ ਪੈਨੋਰਮਾ ਵਿੱਚ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਗ਼ੈਰ-ਫੀਚਰ ਸ਼੍ਰੇਣੀ ਦੀ ਸ਼ੁਰੂਆਤ ਹਰਸ਼ ਸਾਂਗਾਨੀ ਦੁਆਰਾ ਡਾਇਰੈਕਟਿਡ ਘਰ ਜੈਸਾ ਕੁਛ (ਲੱਦਾਖੀ) ਨਾਲ ਹੋਵੇਗੀ।

ਇੱਫੀ 2024 ਨੇ ਭਾਰਤੀ ਸਿਨੇਮਾ ਵਿੱਚ ਉਭਰਦੀਆਂ ਆਵਾਜ਼ਾਂ ਨੂੰ ਸਮਰਪਿਤ ਇੱਕ ਨਵੀਂ ਪੁਰਸਕਾਰ ਸ਼੍ਰੇਣੀ ‘ਭਾਰਤੀ ਫੀਚਰ ਫਿਲਮ ਦੇ ਬੈਸਟ ਡੈਬਿਊ ਡਾਇਰੈਕਟਰ’ ਦੀ ਸ਼ੁਰੂਆਤ ਕੀਤੀ ਹੈ। ਭਾਰਤ ਦੀ ਸੱਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ ਦੀ ਪ੍ਰਤੀਨਿਧਤਾ ਕਰਨ ਵਾਲੇ ਬੈਸਟ ਡੈਬਿਊ ਡਾਇਰੈਕਟਰਸ ਦੀਆਂ ਪੰਜ ਫਿਲਮਾਂ ਨੂੰ ਇਸ ਵਰ੍ਹੇ ਦੇ ਮਹੋਤਸਵ ਵਿੱਚ ਸਨਮਾਨਿਤ ਕੀਤਾ ਜਾਵੇਗਾ। ਇਹ ਫਿਲਮਾਂ ਨਾ ਕੇਵਲ ਨਵੇਂ ਦ੍ਰਿਸ਼ਟੀਕੋਣ ਪ੍ਰਦਰਸ਼ਿਤ ਕਰਦੀਆਂ ਹਨ ਬਲਕਿ ਖੇਤਰੀ ਭਾਰਤ ਦੀ ਅਨੋਖੀ ਕਹਾਣੀ ਨੂੰ ਦਰਸ਼ਕਾਂ ਦੇ ਵੱਡੇ ਵਰਗ ਤੱਕ ਵੀ ਪਹੁੰਚਾਉਂਦੀਆਂ ਹਨ।  ਚੁਣੀਆਂ ਹੋਈਆਂ ਫਿਲਮਾਂ ਵਿੱਚ ਲਕਸ਼ਮੀ ਪ੍ਰਿਯਾ ਦੇਵੀ ਦੁਆਰਾ ਡਾਇਰੈਕਟਿਡ ਬੂੰਗ (ਮਣੀਪੁਰੀ), ਨਵਯਜੋ. ਬਾਂਦੀਵਾੜੇਕਰ ਦੁਆਰਾ ਡਾਇਰੈਕਟਿਡ ਘਰਤ ਗਣਪਤੀ (ਮਰਾਠੀ), ਮਨੋਹਰ ਕੇ ਦੁਆਰਾ ਡਾਇਰੈਕਟਿਡ ਮਿੱਤਾ ਬੱਨਾਡਾ ਹੱਕੀ (ਬਰਡ ਆਫ ਏ ਡਿਫਰੈਂਟ ਫੈਦਰ-ਕੰਨੜ), ਯਤਾ ਸੱਤਿਆਨਾਰਾਇਣ ਦੁਆਰਾ ਡਾਇਰੈਕਟਿਡ ਰਜਾਕਰ (ਸਾਈਲੈਂਟ ਜੇਨੋਸਾਈਡ ਆਫ ਹੈਦਰਾਬਾਦ –ਤੇਲੁਗੂ) ਅਤੇ ਰਾਗੇਸ਼ ਨਾਰਾਇਣਨ ਦੁਆਰਾ ਡਾਇਰੈਕਟਿਡ ਥਾਨੁਪ (ਦ ਕੋਲਡ-ਮਲਿਆਲਮ) ਸ਼ਾਮਲ ਹਨ। ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਇਨ ਡੈਬਿਊ ਫਿਲਮਾਂ ਨੂੰ ਹੁਲਾਰਾ ਦੇ ਕੇ, ਨਵੀਆਂ ਪ੍ਰਤਿਭਾਵਾਂ ਨੂੰ ਹੁਲਾਰਾ ਦਿੰਦਾ ਹੈ ਅਤੇ ਰਾਸ਼ਟਰੀ ਫਿਲਮ ਵਿਜ਼ਨ ਵਿੱਚ ਖੇਤਰੀ ਆਵਾਜ਼ਾਂ ਦੇ ਮਹੱਤਵ ਨੂੰ ਹੋਰ ਮਜ਼ਬੂਤ ਕਰਦਾ ਹੈ।

ਭਾਰਤੀ ਸਿਨੇਮਾ ਦੀ ਗੌਰਵਸ਼ਾਲੀ ਵਿਰਾਸਤ ਦਾ ਉਤਸਵ ਮਨਾਉਣ ਲਈ, ਇੱਫੀ 2024 ਵਿੱਚ ਚਾਰ ਮਹਾਨ ਹਸਤੀਆਂ ਅਭਿਨੇਤਾ ਰਾਜ ਕਪੂਰ, ਡਾਇਰੈਕਟਰ ਤਪਨ ਸਿਨਹਾ, ਤੇਲੁਗੂ ਫਿਲਮ ਆਈਕੌਨ ਅੱਕੀਨੈਨੀ ਨਾਗੇਸ਼ਵਰ ਰਾਓ (ਏਐੱਨਆਰ) ਅਤੇ ਗਾਇਕ ਮੋਹੰਮਦ ਰਫੀ ਨੂੰ ਸੈਂਚੂਰੀ ਟ੍ਰਿਬਿਊਟ ਦਿੱਤਾ ਜਾਵੇਗਾ। ਇਨ੍ਹਾਂ ਮਹਾਨ ਹਸਤੀਆਂ ਨੇ ਫਿਲਮ ਜਗਤ ਵਿੱਚ ਆਪਣਾ ਅਦੁੱਤੀ ਯੋਗਦਾਨ ਦਿੱਤਾ ਹੈ ਅਤੇ ਸੈਂਚੂਰੀ ਟ੍ਰਿਬਿਊਟ ਵਿੱਚ ਉਨ੍ਹਾਂ ਦੀ ਕਲਾਸਿਕ ਫਿਲਮਾਂ ਦੇ ਪੁਨਰ ਸਥਾਪਿਤ ਸੰਸਕਰਣ ਸ਼ਾਮਲ ਹਨ। ਉਦਘਾਟਨ ਸਮਾਰੋਹ ਦੌਰਾਨ ਇੱਕ ਵਿਸ਼ੇਸ਼ ਆਡੀਓ-ਵਿਜ਼ੁਅਲ ਪੇਸ਼ਕਾਰੀ ਵਿੱਚ ਇਨ੍ਹਾਂ ਆਈਕੌਨਜ਼ ਦੀ ਯਾਤਰਾ ’ਤੇ ਚਾਨਣਾ ਪਾਇਆ ਜਾਏਗਾ, ਜਿਸ ਨਾਲ ਨਵੇਂ ਦਰਸ਼ਕਾਂ ਨੂੰ ਇਨ੍ਹਾਂ ਲੋਕਾਂ ਦੇ ਜੀਵਨ ਅਤੇ ਵਿਰਾਸਤ ਬਾਰੇ ਜਾਣਕਾਰੀ ਮਿਲੇਗੀ ਜਿਨ੍ਹਾਂ ਨੇ ਭਾਰਤੀ ਸਿਨੇਮਾ ਨੂੰ ਆਕਾਰ ਦੇਣ ਵਿੱਚ ਮਦਦ ਕੀਤੀ। ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਨੇ ਇਨ੍ਹਾਂ ਕਲਾਸਿਕਸ ਨੂੰ ਉਨ੍ਹਾਂ ਦੀ ਦ੍ਰਿਸ਼ ਗੁਣਵੱਤਾ ਵਿੱਚ ਵਾਪਸ ਲਿਆਉਣ ਲਈ ਬਹਾਲੀ ਦਾ ਕੰਮ ਸ਼ੁਰੂ ਕੀਤਾ ਹੈ। 

ਸੱਭਿਆਚਾਰਕ ਅਦਾਨ-ਪ੍ਰਦਾਨ ਦੀ ਥਾਂ: 55ਵੇਂ ਸੰਸਕਰਣ ਵਿੱਚ “ਫੋਕਸ ਦੇਸ਼” ਹੋਵੇਗਾ ਆਸਟ੍ਰੇਲੀਆ

“ਫੋਕਸ ਦੇਸ਼” ਇੱਫੀ ਵਿੱਚ ਇੱਕ ਮਹੱਤਵਪੂਰਨ ਸੈਕਸ਼ਨ ਹੈ ਜੋ ਕਿਸੇ ਚੁਣੇ ਹੋਏ ਦੇਸ਼ ਦੀ ਸਰਵਸ਼੍ਰੇਸ਼ਠ ਸਮਕਾਲੀਨ ਫਿਲਮਾਂ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਸਮਰਪਿਤ ਹੈ। ਇੱਫੀ ਦੇ 55ਵੇਂ ਸੰਸਕਰਣ ਵਿੱਚ ਆਸਟ੍ਰੇਲੀਆ ਨੂੰ “ਫੋਕਸ ਦੇਸ਼” ਦੇ ਰੂਪ ਵਿੱਚ ਨਾਮਿਤ ਕੀਤਾ ਗਿਆ ਹੈ। ਇਸ ਦਾ ਉਦੇਸ਼ ਆਲਮੀ ਫਿਲਮ ਉਦਯੋਗ ਵਿੱਚ ਆਸਟ੍ਰੇਲਿਆਈ ਸਿਨੇਮਾ ਦੇ ਯੋਗਦਾਨ ਦਾ ਉਤਸਵ ਮਨਾਉਣਾ ਹੈ। ਇੱਫੀ ਵਿੱਚ ਵਿਭਿੰਨ ਸ਼ੈਲੀਆਂ ਵਿੱਚ ਸੱਤ ਆਸਟ੍ਰੇਲਿਆਈ ਫਿਲਮਾਂ ਦਾ ਪ੍ਰਦਰਸ਼ਨ ਹੋਵੇਗਾ, ਜੋ ਕਿ ਆਲੋਚਨਾਤਮਕ ਤੌਰ ‘ਤੇ ਪ੍ਰਸ਼ੰਸਿਤ ਨਾਟਕਾਂ ਤੋਂ ਲੈ ਕੇ ਸ਼ਕਤੀਸ਼ਾਲੀ ਡਾਕਿਊਮੈਂਟਰੀਜ਼, ਦ੍ਰਿਸ਼ਟੀਗਤ ਤੌਰ 'ਤੇ ਰੋਮਾਂਚਕ ਥ੍ਰਿਲਰ ਅਤੇ ਹਲਕੇ-ਫੁਲਕੇ ਕਾਮੇਡੀਜ਼ ਤੱਕ ਦਾ ਵਿਭਿੰਨ ਮਿਸ਼ਰਣ ਪੇਸ਼ ਕਰੇਗਾ। ਇਹ ਫਿਲਮਾਂ ਆਸਟ੍ਰੇਲੀਆ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀਆਂ ਹਨ, ਇਸ ਦੇ ਸਵਦੇਸ਼ੀ ਭਾਈਚਾਰਿਆਂ ਅਤੇ ਆਧੁਨਿਕ ਸਮਾਜ ਦੋਵਾਂ ਦੀਆਂ ਕਹਾਣੀਆਂ ਦਸਦੀਆਂ ਹਨ। ਭਾਰਤ ਅਤੇ ਆਸਟ੍ਰੇਲੀਆ ਪਹਿਲਾਂ ਤੋਂ ਹੀ ਔਡੀਓ ਵਿਜ਼ੁਅਲ ਸਹਿ-ਉਤਪਾਦਨ ਸੰਧੀ ਦੇ ਸਮਰਥਕ ਹਨ ਅਤੇ ਇਹ ਸਾਂਝੇਦਾਰੀ ਦੋਵਾਂ ਦੇਸ਼ਾਂ ਦਰਮਿਆਨ ਡੂੰਘੇ ਸਿਨੇਮਾਈ ਸਹਿਯੋਗ ਦਾ ਸਮਰਥਨ ਕਰਦੀ ਹੈ।

ਫਿਲਮ ਸਕ੍ਰੀਨਿੰਗ ਤੋਂ ਅੱਗੇ: ਵਰਕਸ਼ਾਪਸ, ਮਾਸਟਰਕਲਾਸਿਸ ਅਤੇ ਇੱਫੀ ਰੈੱਡ ਕਾਰਪੇਟ

ਸਕ੍ਰੀਨਿੰਗ ਦੇ ਇਲਾਵਾ, ਇੱਫੀ ਇਸ ਕਲਾ ਦੇ ਪ੍ਰਤੀ ਲੋਕਾਂ ਦੀ ਸਰਾਹਨਾ ਨੂੰ ਅੱਗੇ ਵਧਾਉਣ ਦੇ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕਰਦਾ ਹੈ, ਜਿਸ ਵਿੱਚ ਮਾਸਟਰਕਲਾਸਿਸ, ਚਰਚਾਵਾਂ ਅਤੇ ਹੈਂਡਸ-ਔਨ ਵਰਕਸ਼ਾਪਸ ਸ਼ਾਮਲ ਹਨ। ਬਹੁਤ ਸਮੇਂ ਤੋਂ ਉਡੀਕੇ ਇੱਫੀ ਰੈੱਡ ਕਾਰਪੇਟ ਇਵੈਂਟ ਫਿਲਮ ਜਗਤ ਦੀ ਚਕਾਚੌਂਧ ਅਤੇ ਗਲੈਮਰ ਦੀ ਇੱਕ ਝਲਕ ਪੇਸ਼ ਕਰਦਾ ਹੈ, ਜਿਸ ਵਿੱਚ ਪ੍ਰਸਿੱਧ ਅਭਿਨੇਤਾ, ਨਿਰਦੇਸ਼ਕ ਅਤੇ ਫਿਲਮ ਨਿਰਮਾਤਾ ਸ਼ਾਮਲ ਹੁੰਦੇ ਹਨ। ਸਿਤਾਰੇ ਅਤੇ ਫਿਲਮ ਨਿਰਮਾਤਾ ਆਪਣੇ ਕੰਮ ਦਾ ਉਤਸਵ ਮਨਾਉਣ ਅਤੇ ਕਲਾ ਦੇ ਪ੍ਰਤੀ ਆਪਣੇ ਜਨੂਨ ਨੂੰ ਸਾਂਝਾ ਕਰਨ ਦੇ ਲਈ ਇਕੱਠਾ ਹੁੰਦੇ ਹਨ ਅਤੇ ਰੈੱਡ-ਕਾਰਪੇਟ ਦਾ ਇਹ ਇਵੈਂਟ ਸਿਨੇਮਾ ਦੇ ਜਾਦੂ ਨੂੰ ਜੀਵੰਤ ਕਰ ਦਿੰਦਾ ਹੈ। ਇੱਫੀ ਦੇ ਪ੍ਰਤੀਨਿਧੀ ਫਿਲਮ ਨਿਰਮਾਤਾਵਾਂ, ਅਭਿਨੇਤਾਵਾਂ ਅਤੇ ਫਿਲਮ ਉਦਯੋਗ ਦੇ ਮਾਹਿਰਾਂ ਨਾਲ ਮਿਲਣਗੇ ਅਤੇ ਉਨ੍ਹਾਂ ਨਾਲ ਜੁੜਣਗੇ। ਇਸ ਦੇ ਇਲਾਵਾ, ਇੱਫੀ ਇੱਕ ਵਾਰ ਫਿਰ ‘ਕ੍ਰਿਏਟਿਵ ਮਾਈਂਡਸ ਆਵ੍ ਟੁਮੌਰੋ’, ‘ਫਿਲਮ ਬਜ਼ਾਰ’ ਅਤੇ ‘ਸਿਨੇ ਮੇਲਾ’ ਦੇ 2024 ਸੰਸਕਰਣ ਲੈ ਕੇ ਆ ਰਿਹਾ ਹੈ, ਜਿਸ ਨਾਲ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਉੱਭਰਦੇ ਕਲਾਕਾਰਾਂ ਦੇ ਲਈ ‘ਵਨ-ਸਟੌਪ ਸ਼ੌਪ’ ਬਣ ਜਾਵੇਗਾ।

 

ਸਮਾਵੇਸ਼ਨ ਦੀ ਦਿਸ਼ਾ ਵਿੱਚ ਇੱਕ ਵੱਡੇ ਕਦਮ ਵਿੱਚ, ਇੱਫੀ ਦੇ ਆਯੋਜਨ ਸਥਲਾਂ ਨੂੰ ਸਾਰਿਆਂ ਦੇ ਲਈ ਸੁਲਭਤਾ ਸੁਨਿਸ਼ਚਿਤ ਕਰਨ ਦੇ ਲਈ ਸਿਰਜਿਆ ਗਿਆ ਹੈ, ਜਿਸ ਵਿੱਚ ਦਿਵਿਯਾਂਗਜਨਾਂ ਦੇ ਲਈ ਰੈਂਪ, ਰੇਲਿੰਗ, ਸਪਰਸ਼ ਪਥ, ਬ੍ਰੇਲ ਸਾਇਨੇਜ, ਪਾਰਕਿੰਗ ਥਾਂ ਅਤੇ ਹੋਰ ਸੁਲਭ ਸੁਵਿਧਾਵਾਂ ਸ਼ਾਮਲ ਹਨ ਜੋ ਇਹ ਸੁਨਿਸ਼ਚਿਤ ਕਰਦਾ ਹੈ ਕਿ ਸਾਰੇ ਸਿਨੇਮਾ ਦੇ ਜਾਦੂ ਦਾ ਆਨੰਦ ਲੈ ਸਕਣ। ਇਹ ਵਿਸ਼ੇਸ਼ ਤੌਰ ‘ਤੇ ਪ੍ਰਾਸੰਗਿਕ ਹੈ ਕਿਉਂਕਿ ਭਾਰਤ ਸਾਰਿਆਂ ਦੇ ਲਈ ਰੁਕਾਵਟ-ਮੁਕਤ ਥਾਂ ਬਣਾਉਣ ‘ਤੇ ਜ਼ੋਰ ਦਿੰਦਾ ਹੈ, ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਆਯੋਜਨਾਂ ਵਿੱਚ ਬਰਾਬਰ ਤੌਰ ‘ਤੇ ਸਮਾਵੇਸ਼ੀ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। 

ਇੱਫੀ ਦੀ ਭਾਵਨਾ: ਸੰਖੇਪ ਇਤਿਹਾਸ

1952 ਵਿੱਚ ਸਥਾਪਿਤ, ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) ਏਸ਼ੀਆ ਦੇ ਪ੍ਰਮੁੱਕ ਫਿਲਮ ਮਹੋਤਸਵਾਂ ਵਿੱਚੋਂ ਇੱਕ ਹੈ। 2004 ਤੋਂ, ਗੋਆ ਇਸ ਦਾ ਸਥਾਈ ਸਥਾਨ ਰਿਹਾ ਹੈ, ਜਿਸ ਨੂੰ ਇਸ ਦੇ ਖੁੱਲੇਪਨ ਦੀ ਭਾਵਨਾ ਅਤੇ ਆਲਮੀ ਅਪੀਲ ਦੇ ਲਈ ਚੁਣਿਆ ਗਿਆ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ, ਇਸ ਮਹੋਤਸਵ ਨੇ ਇੰਟਰਨੈਸ਼ਨਲ ਫੈਡਰੇਸ਼ਨ ਆਵ੍ ਫਿਲਮ ਪ੍ਰੋਡਿਊਸਰਸ ਐਸੋਸੀਏਸ਼ਨ (ਐੱਫਆਈਏਪੀਐੱਫ) ਤੋਂ ਮਾਣਤਾ ਪ੍ਰਾਪਤ ਕਰਕੇ ਆਪਣੀ ਪ੍ਰਤਿਸ਼ਠਾ ਮਜ਼ਬੂਤ ਕੀਤੀ ਹੈ, ਜਿਸ ਨਾਲ ਇਹ ਦੁਨੀਆ ਵਿੱਚ ਸਭ ਤੋਂ ਸਨਮਾਨਿਤ ਮੁਕਾਬਲੇਬਾਜੀ ਫਿਲਮ ਮਹੋਤਸਵਾਂ ਵਿੱਚੋਂ ਇੱਕ ਬਣ ਗਿਆ ਹੈ। ਇੱਫੀ ਦਾ ਆਯੋਜਨ ਹਰ ਵਰ੍ਹੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਦੁਆਰਾ ਐਂਟਰਟੇਨਮੈਂਟ ਸੋਸਾਇਟੀ ਆਵ੍ ਗੋਆ, ਗੋਆ ਸਰਕਾਰ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿੱਚ ਫਿਲਮ ਸਮਾਰੋਹ ਡਾਇਰੈਕਟੋਰੇਟ (ਡੀਐੱਫਐੱਫ) ਆਮ ਤੌਰ ‘ਤੇ ਸਮਾਰੋਹ ਦੀ ਅਗਵਾਈ ਕਰਦਾ ਰਿਹਾ ਹੈ, ਲੇਕਿਨ ਫਿਲਮ ਮੀਡੀਆ ਇਕਾਈਆਂ ਦੇ ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਦੇ ਨਾਲ ਰਲੇਵੇਂ ਸਦਕਾ, ਐੱਨਐੱਫਡੀਸੀ ਨੇ ਸਮਾਰੋਹ ਦੇ ਸੰਚਾਲਨ ਦਾ ਕਾਰਜਭਾਲ ਸੰਭਾਲ ਲਿਆ ਹੈ। ਇਹ ਆਯੋਜਨ ਇੱਕ ਸੱਭਿਆਚਾਰਕ ਪੁਲ਼ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ, ਜੋ ਦੁਨੀਆ ਭਰ ਦੇ ਦਹਾਕਿਆਂ, ਫਿਲਮ ਨਿਰਮਾਤਾਵਾਂ ਅਤੇ ਸਿਨੇਫਾਈਲਾਂ ਨੂੰ ਜੋੜਦਾ ਹੈ ਅਤੇ ਵਿਸ਼ਵ ਪੱਧਰ ‘ਤੇ ਫਿਲਮ ਨਿਰਮਾਣ ਦੀ ਕਲਾ ਨੂੰ ਹੁਲਾਰਾ ਦਿੰਦਾ ਹੈ।

ਸਾਰ

ਗੋਆ ਵਿੱਚ 55ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ, ਇਹ ਸਿਰਫ਼ ਫਿਲਮਾਂ ਦੇ ਕਲੈਕਸ਼ਨ ਤੋਂ ਕਿਤੇ ਅਧਿਕ ਹੈ। ਇਹ ਏਕਤਾ, ਰਚਨਾਤਮਕਤਾ ਅਤੇ ਸਾਂਝਾ ਮਨੁੱਖੀ ਅਨੁਭਵ ਦੀ ਭਾਵਨਾ ਦਾ ਪ੍ਰਤੀਕ ਹੈ। ਆਪਣੇ ਮੂਲ ਵਿੱਚ, ਇੱਫੀ ਦਾ ਉਦੇਸ਼ ਕਹਾਣੀਆਂ ਨੂੰ ਦੱਸਣ ਦੀ ਯੂਨੀਵਰਸਲ ਭਾਸ਼ਾ ਦੇ ਮਾਧਿਅਮ ਨਾਲ ਲੋਕਾਂ ਨੂੰ ਇਕੱਠੇ ਲਿਆਉਣਾ ਹੈ ਅਤੇ ਇੱਕ ਅਜਿਹੀ ਥਾਂ ਪ੍ਰਦਾਨ ਕਰਨਾ ਹੈ ਜਿੱਥੇ ਵਿਵਿਧ ਆਵਾਜ਼ਾਂ ਨੂੰ ਸੁਣਿਆ ਅਤੇ ਦੱਸਿਆ ਜਾ ਸਕੇ। ਇਸ ਵਰ੍ਹੇ ਦਾ ਮਹੋਤਸਵ, ਮਹਾਨ ਹਸਤੀਆਂ ਨੂੰ ਸ਼ਰਧਾਂਜਲੀ, ਉੱਭਰਦੀਆਂ ਪ੍ਰਤਿਭਾਵਾਂ ਦਾ ਉਤਸਵ ਅਤੇ ਸਮਾਵੇਸ਼ਿਤ ‘ਤੇ ਜ਼ੋਰ ਦੇਣ ਦੇ ਨਾਲ, ਆਲਮੀ ਫਿਲਮ ਉਦਯੋਗ ਵਿੱਚ ਇੱਫੀ ਦੇ ਸਥਾਈ ਵਿਰਾਸਤ ਦਾ ਪ੍ਰਮਾਣ ਹੈ।

ਸੰਦਰਭ

 

https://www.iffigoa.org/public/press_release/Press%20Release_Press%20Information%20Bureau.pdf

https://iffigoa.org/

https://pib.gov.in/PressReleaseIframePage.aspx?PRID=2067309

https://www.iffigoa.org/public/press_release/screening.pdf

https://www.iffigoa.org/public/press_release/IFFI%202024%20announces%20Official%20Selection%20for%20%E2%80%98Best%20Debut%20Director%20of%20Indian%20Feature%20Film%E2%80%99%20Category.pdf

https://pib.gov.in/PressReleaseIframePage.aspx?PRID=2067101

https://x.com/IFFIGoa/status/1850175729285116372/photo/1

Click here to download PDF

******

ਸੰਤੋਸ਼ ਕੁਮਾਰ/ਰਿਤੂ ਕਟਾਰੀਆ/ਅਵਸਥੇ ਨਾਇਰ


(Release ID: 2072231) Visitor Counter : 24