ਇਸਪਾਤ ਮੰਤਰਾਲਾ
azadi ka amrit mahotsav

ਸਟੀਲ ਮੰਤਰਾਲੇ ਨੇ ਨਵੀਂ ਦਿੱਲੀ ਵਿੱਚ ਇੱਕ ਦਿਨਾ ਚਿੰਤਨ ਸ਼ਿਵਿਰ ਦਾ ਆਯੋਜਨ ਕੀਤਾ


ਚਿੰਤਨ ਸ਼ਿਵਿਰ ਭਾਰਤੀ ਸਟੀਲ ਸੈਕਟਰ ਦੇ ਵਿਕਾਸ ਅਤੇ ਪ੍ਰਗਤੀ ਦੇ ਮਾਰਗ ਨੂੰ ਵੱਡੇ ਪੱਧਰ 'ਤੇ ਤਿਆਰ ਕਰਨ ਵਿੱਚ ਸਾਡੀ ਮਦਦ ਕਰੇਗਾ: ਸਕੱਤਰ, ਸਟੀਲ ਮੰਤਰਾਲਾ

Posted On: 31 OCT 2024 5:37PM by PIB Chandigarh

ਸਟੀਲ ਮੰਤਰਾਲੇ ਨੇ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਚਿੰਤਨ ਸ਼ਿਵਿਰ ਆਯੋਜਿਤ ਕੀਤਾ।

 

ਸਟੀਲ ਮੰਤਰਾਲੇ ਦੇ ਸਕੱਤਰ ਸ਼੍ਰੀ ਪੌਂਡਰਿਕ (Shri Poundrik) ਨੇ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਕਿਹਾ ਕਿ ਉੱਭਰ ਰਹੀ ਪ੍ਰਤੀਯੋਗੀ ਗਲੋਬਲ ਅਤੇ ਘਰੇਲੂ ਸਥਿਤੀ ਵਿੱਚ, ਸਟੀਲ ਸੀਪੀਐੱਸਈ’ਸ ਲਈ ਇਹ ਲਾਜ਼ਮੀ ਹੋ ਗਿਆ ਹੈ ਕਿ ਉਹ ਆਪਣੇ ਕੰਮ ਕਰਨ ਦੇ ਰਵਾਇਤੀ ਢੰਗ ਨੂੰ ਚੁਣੌਤੀ ਦੇਣ ਅਤੇ ਆਪਣੇ ਸਟੀਲ ਪਲਾਂਟਾਂ ਅਤੇ ਖਾਣਾਂ ਦੇ ਸੰਚਾਲਨ ਅਤੇ ਕਾਰੋਬਾਰ ਵਿੱਚ ਨਵੀਆਂ ਰਣਨੀਤੀਆਂ ਅਪਣਾਉਣ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ। ਉਨ੍ਹਾਂ ਨੇ ਰੂੜੀਵਾਦੀ ਰਵੱਈਏ ਨੂੰ ਹਟਾਉਣ ਦੀ ਤਾਕੀਦ ਕੀਤੀ ਜੋ ਸੰਭਾਵੀ ਰਿਟਰਨ/ਨਤੀਜਿਆਂ ਨੂੰ ਸੀਮਿਤ ਕਰਦੇ ਹਨ, ਜਿਨ੍ਹਾਂ ਨੂੰ ਬਿਹਤਰ ਲਾਭਾਂ ਲਈ ਬਦਲਣ ਦੀ ਲੋੜ ਹੈ।

 

ਸਟੀਲ ਸਕੱਤਰ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਟੀਲ ਸੀਪੀਐੱਸਈ’ਸ ਨੂੰ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਸੰਕਲਪ ਤੋਂ ਲੈ ਕੇ ਇਕਰਾਰਨਾਮੇ ਨੂੰ ਅੰਤਿਮ ਰੂਪ ਦੇਣ ਅਤੇ ਬਾਅਦ ਵਿੱਚ ਲਾਗੂਕਰਨ ਤੱਕ ਦੇ ਸਮੇਂ ਨੂੰ ਘਟਾ ਕੇ ਪ੍ਰੋਜੈਕਟ ਪ੍ਰਬੰਧਨ ਲਈ ਨਵੀਆਂ ਰਣਨੀਤੀਆਂ ਅਪਣਾਉਣੀਆਂ ਚਾਹੀਦੀਆਂ ਹਨ। ਚਿੰਤਨ ਸ਼ਿਵਿਰ ਦੌਰਾਨ ਬਲਾਸਟ ਫਰਨੇਸ ਵਿੱਚ ਨਵੀਆਂ ਪਹਿਲਾਂ ਅਤੇ ਊਰਜਾ ਬਚਾਉਣ ਦੇ ਉਪਾਵਾਂ ਬਾਰੇ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ ਗਈ। 

 

ਵਿਚਾਰ-ਵਟਾਂਦਰੇ ਦੌਰਾਨ, ਸਟੀਲ ਸੀਪੀਐੱਸਈ’ਸ ਦੀ ਵਿਦੇਸ਼ਾਂ ਵਿੱਚ ਮੌਜੂਦਗੀ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਗਿਆ। ਇਹ ਮਹਿਸੂਸ ਕੀਤਾ ਗਿਆ ਕਿ ਏਆਈ/ਐੱਮਐੱਲ ਦੀ ਵਰਤੋਂ ਨਾ ਸਿਰਫ਼ ਉਤਪਾਦਨ ਵਿੱਚ, ਬਲਕਿ ਅਸਾਸਿਆਂ ਦੇ ਪ੍ਰਬੰਧਨ ਅਤੇ ਮੁਲਾਂਕਣ, ਸੁਰੱਖਿਆ, ਕੱਚੇ ਮਾਲ ਦੀ ਗੁਣਵੱਤਾ ਦੀ ਭਵਿੱਖਬਾਣੀ, ਡੇਟਾ ਵਿਸ਼ਲੇਸ਼ਣ, ਸਿਹਤ ਖੇਤਰ, ਵਾਤਾਵਰਣਕ ਪ੍ਰਭਾਵ ਅਤੇ ਮਾਨਵ ਸੰਸਾਧਨ ਪ੍ਰਬੰਧਨ ਆਦਿ ਦੇ ਖੇਤਰ ਵਿੱਚ ਵੀ ਪ੍ਰਕਿਰਿਆ ਦੀ ਅਨੁਕੂਲਤਾ ਨੂੰ ਯਕੀਨੀ ਬਣਾਉਣ ਲਈ ਵਿਭਿੰਨ ਖੇਤਰਾਂ ਵਿੱਚ ਕੀਤੀ ਜਾ ਸਕਦੀ ਹੈ।

 

ਸਟੀਲ ਸੀਪੀਐੱਸਈ’ਸ ਦੇ ਪੈਨਲਲਿਸਟ ਨੇ ਚਿੰਤਨ ਸ਼ਿਵਿਰ ਦੌਰਾਨ ਟੈਕ ਅਪਗ੍ਰੇਡੇਸ਼ਨ, ਏਆਈ, ਮਸ਼ੀਨ ਲਰਨਿੰਗ (ਐੱਮਐੱਲ); ਕੰਟਰੈਕਟ ਦੇਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਪ੍ਰੋਜੈਕਟ ਦੀ ਤੇਜ਼ੀ ਨਾਲ ਐਗਜ਼ੀਕਿਊਸ਼ਨ; ਅੰਤਰਰਾਸ਼ਟਰੀ ਅਸਾਸਿਆਂ ਦੀ ਪ੍ਰਾਪਤੀ; ਬਲਾਸਟ ਫਰਨੇਸ ਸੈਕਟਰ ਵਿੱਚ ਗ੍ਰੀਨ ਸਟੀਲ ਬਣਾਉਣ ਅਤੇ ਊਰਜਾ ਬਚਾਉਣ ਦੇ ਉਪਾਅ ਜਿਹੇ ਵਿਸ਼ਿਆਂ 'ਤੇ ਪੇਸ਼ਕਾਰੀਆਂ ਦਿੱਤੀਆਂ।

 

ਵਿਚਾਰ-ਵਟਾਂਦਰੇ ਦੀ ਸਮਾਪਤੀ ਕਰਦੇ ਹੋਏ, ਸਟੀਲ ਸਕੱਤਰ ਨੇ ਉਮੀਦ ਪ੍ਰਗਟਾਈ ਕਿ ਇਹ ਪ੍ਰੋਗਰਾਮ ਭਾਰਤੀ ਸਟੀਲ ਸੈਕਟਰ ਦੇ ਵਿਕਾਸ ਅਤੇ ਪ੍ਰਗਤੀ ਦੇ ਮਾਰਗ ਨੂੰ ਵੱਡੇ ਪੱਧਰ 'ਤੇ ਤਿਆਰ ਕਰਨ ਵਿੱਚ ਸਾਡੀ ਮਦਦ ਕਰੇਗਾ। ਉਨ੍ਹਾਂ ਭਵਿੱਖੀ ਕਾਨਫਰੰਸਾਂ ਲਈ ਮਿਲੇ ਸੁਝਾਵਾਂ ਦੀ ਵੀ ਸ਼ਲਾਘਾ ਕੀਤੀ। 

 

ਐਡੀਸ਼ਨਲ ਸਕੱਤਰ ਅਤੇ ਵਿੱਤੀ ਸਲਾਹਕਾਰ, ਚੇਅਰਮੈਨ, ਸਟੀਲ ਅਥਾਰਿਟੀ ਆਵੑ ਇੰਡੀਆ (ਸੇਲ -SAIL), ਮੈਨੇਜਿੰਗ ਡਾਇਰੈਕਟਰਾਂ, ਸਟੀਲ ਸੀਪੀਐੱਸਈ’ਸ ਦੇ ਫੰਕਸ਼ਨਲ ਡਾਇਰੈਕਟਰਾਂ, ਜੁਆਇੰਟ ਸਕੱਤਰਾਂ/ਆਰਥਿਕ ਸਲਾਹਕਾਰ/ਡੀਡੀਜੀ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਸਟੀਲ ਸੀਪੀਐੱਸਈ’ਸ ਦੇ 120 ਤੋਂ ਅਧਿਕ ਪ੍ਰਤੀਭਾਗੀਆਂ ਨੇ ਚਿੰਤਨ ਸ਼ਿਵਿਰ ਦੇ ਦਿਨ ਭਰ ਚੱਲਣ ਵਾਲੇ ਸਮਾਗਮਾਂ ਵਿੱਚ ਹਿੱਸਾ ਲਿਆ। .

 

********

 

ਐੱਮਜੀ


(Release ID: 2070310) Visitor Counter : 23