ਇਸਪਾਤ ਮੰਤਰਾਲਾ
azadi ka amrit mahotsav

ਸੇਲ (SAIL) ਦੇ ਵਿਜੀਲੈਂਸ ਜਾਗਰੂਕਤਾ ਸਪਤਾਹ 2024 ਦੀ ਸ਼ੁਰੂਆਤ

Posted On: 28 OCT 2024 5:00PM by PIB Chandigarh

ਸਟੀਲ ਅਥਾਰਿਟੀ ਆਫ਼ ਇੰਡੀਆ ਲਿਮਿਟਿਡ (ਸੇਲ) ਨੇ ਇਮਾਨਦਾਰੀ, ਪਾਰਦਰਸ਼ਿਤਾ ਅਤੇ ਨੈਤਿਕ ਵਿਧਿਆਂ (ਅਭਿਆਸਾਂ) ਨੂੰ ਉਤਸ਼ਾਹਿਤ ਕਰਨ ਲਈ 28 ਅਕਤੂਬਰ ਤੋਂ 3 ਨਵੰਬਰ, 2024 ਤੱਕ ਵਿਜੀਲੈਂਸ ਜਾਗਰੂਕਤਾ ਸਪਤਾਹ (ਵੀਏਡਬਲਿਊ) ਦੀ ਅੱਜ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸੇਲ ਦੇ ਕਾਰਪੋਰੇਟ ਦਫ਼ਤਰ ਵਿੱਚ ਸੇਲ ਚੇਅਰਮੈਨ ਸ਼੍ਰੀ ਅਮਰੇਂਦੂ ਪ੍ਰਕਾਸ਼,ਸ਼੍ਰੀ ਵੀਐੱਸ ਚਕਰਵ੍ਰਤੀ, ਡਾਇਰੈਕਟਰ (ਵਪਾਰ), ਸ਼੍ਰੀ ਏਕੇ ਤੁਲਸਿਆਨੀ, ਡਾਇਰੈਕਟਰ (ਵਿੱਤ), ਸ਼੍ਰੀ ਕੇਕੇ ਸਿੰਘ, ਡਾਇਰੈਕਟਰ (ਪਰਸੋਨਲ), ਸ਼੍ਰੀ ਏਕੇ ਸਿੰਘ, ਡਾਇਰੈਕਟਰ (ਟੈਕਨੀਕਲ, ਪ੍ਰੋਜੈਕਟਸ ਅਤੇ ਕੱਚਾ ਮਾਲ) ਅਤੇ ਸੇਲ ਦੇ ਸੀਵੀਓ ਸ਼੍ਰੀ ਐੱਸਐੱਨ ਗੁਪਤਾ ਨੇ ਭਾਰਤ ਰਤਨ ਸਰਦਾਰ ਵੱਲਭ ਭਾਈ ਪਟੇਲ ਨੂੰ ਪੁਸ਼ਪਾਂਜਲੀ ਅਰਪਿਤ ਕੀਤੀ। ਸੇਲ ਦੇ ਚੇਅਰਮੈਨ ਸ਼੍ਰੀ ਅਮਰੇਂਦੂ ਪ੍ਰਕਾਸ਼ ਨੇ ਇਸ ਦੇ ਬਾਅਦ ਸੇਲ ਦੇ ਸਾਰੇ ਮੈਂਬਰਾਂ ਨੂੰ ਇਮਾਨਦਾਰੀ ਦੀ ਸਹੁੰ ਚੁਕਵਾਈ।

ਵਿਜੀਲੈਂਸ ਜਾਗਰੂਕਤਾ ਸਪਤਾਹ (ਵੀਏਡਬਲਿਊ) ਦੇ ਤਹਿਤ ਸੇਲ ਦੇ ਪਲਾਂਟਾਂ ਅਤੇ ਯੂਨਿਟਾਂ ਵਿੱਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ, ਜਿਨ੍ਹਾਂ ਦਾ ਉਦੇਸ਼ ਸੇਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਨੈਤਿਕ ਮਾਪਦੰਡਾਂ ਨੂੰ ਮਜ਼ਬੂਤ ਕਰਨਾ ਹੈ। ਇਨ੍ਹਾਂ ਗਤੀਵਿਧੀਆਂ ਵਿੱਚ ਸਲੋਗਨ ਰਾਈਟਿੰਗ, ਕੁਇਜ਼, ਪੇਂਟਿੰਗ ਕੰਪੀਟਿਸ਼ਨਸ ਅਤੇ ਹੋਰ ਦੇ ਇਲਾਵਾ ਵਿਚਾਰ-ਵਟਾਂਦਰਾ ਸੈਸ਼ਨ ਸ਼ਾਮਲ ਹਨ। ਸੇਲ ਦੇ ਪਲਾਟਾਂ ਅਤੇ ਯੂਨਿਟਾਂ ਵਿੱਚ ਸੇਲ ਕਰਮਚਾਰੀ, ਪਰਿਵਾਰ ਦੇ ਮੈਂਬਰ ਅਤੇ ਵਿਦਿਆਰਥੀ ਇਨ੍ਹਾਂ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ। ਵਿਜਿਲੈਂਸ ਜਾਗਰੂਕਤਾ ਸਪਤਾਹ, ਅਭਿਯਾਨ ਮਿਆਦ (15 ਅਗਸਤ ਤੋਂ 15 ਨਵੰਬਰ, 2024 ਤੱਕ) ਦੌਰਾਨ, ਹਿਤਧਾਰਕਾਂ ਅਤੇ ਸਕੂਲੀ ਬੱਚਿਆਂ ਦਰਮਿਆਨ ਜਾਗਰੂਕਤਾ ਪੈਦਾ ਕਰਨ ਲਈ ਸੇਲ ਪਲਾਂਟਾਂ ਅਤੇ ਯੂਨਿਟਾਂ ਵਿੱਚ ਗ੍ਰਾਮ ਸਭਾ, ਵਿਕ੍ਰੇਤਾ ਬੈਠਕ, ਸੇਲ ਟਾਊਨਸ਼ਿਪ ਵਿੱਚ ਐਥਿਕਸ ਕਲੱਬਾਂ ਦੁਆਰਾ ਪ੍ਰੋਗਰਾਮਾਂ/ਗਤੀਵਿਧੀਆਂ ਜਿਹੇ ਵਿਭਿੰਨ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ, ਤਾਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸੁਨਿਸ਼ਚਿਤ ਕੀਤੀ ਜਾ ਸਕੇ।

ਸ਼੍ਰੀ ਅਮਰੇਂਦੂ ਪ੍ਰਕਾਸ਼ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਇਮਾਨਦਾਰੀ ਕੇਵਲ ਪਾਲਣਾ ਬਾਰੇ ਨਹੀਂ ਹੈ, ਇਹ ਇੱਕ ਅਜਿਹੀ ਸੰਸਕ੍ਰਿਤੀ ਦਾ ਨਿਰਮਾਣ ਕਰਨ ਬਾਰੇ ਹੈ ਜਿੱਥੇ ਨੈਤਿਕ ਵਿਵਹਾਰ ਦੂਸਰਾ ਸੁਭਾਅ ਬਣ ਜਾਂਦਾ ਹੈ। ਇਮਾਨਦਾਰੀ ਅਤੇ ਪਾਰਦਰਸ਼ਿਤਾ ਪ੍ਰਤੀ ਸਾਡੀ ਪ੍ਰਤੀਬੱਧਤਾ ਇਸ ਵਿਸ਼ਾਲ ਸੰਗਠਨ ਦੀ ਸਫ਼ਲਤਾ ਨੂੰ ਅੱਗੇ ਵਧਾਉਣ ਵਿੱਚ ਇੱਕ ਮਹੱਤਵਪੂਰਨ ਕਾਰਕ ਹੈ”। ਸੇਲ ਦੇ ਸੀਵੀਓ ਸ਼੍ਰੀ ਐੱਸ ਐੱਨ ਗੁਪਤਾ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪਾਰਦਰਸ਼ਿਤਾ ਤੇ ਜਵਾਬਦੇਹੀ ਵਧਾਉਣ ਦੇ ਉਦੇਸ਼ ਨਾਲ ਮੌਜੂਦਾ ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਦੀ ਸਮੀਖਿਆ ਦੀ ਜ਼ਰੂਰਤ ਨੂੰ ਉਜਾਗਰ ਕੀਤਾ।

****

ਐੱਮਜੀ/ਐੱਸਕੇ


(Release ID: 2069408) Visitor Counter : 40


Read this release in: Urdu , English , Hindi , Tamil