ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਸੀਵੀਸੀ ਨੇ ਵਿਜੀਲੈਂਸ ਜਾਗਰੂਕਤਾ ਸਪਤਾਹ 2024 ਮਨਾਇਆ
Posted On:
28 OCT 2024 4:49PM by PIB Chandigarh
ਵਿਜੀਲੈਂਸ ਜਾਗਰੂਕਤਾ ਸਪਤਾਹ 2024 “ਰਾਸ਼ਟਰ ਦੀ ਸਮ੍ਰਿੱਧੀ ਲਈ ਅਖੰਡਤਾ ਦੀ ਸੰਸਕ੍ਰਿਤੀ” ਥੀਮ ਦੇ ਨਾਲ ਅੱਜ ਸ਼ੁਰੂ ਹੋਇਆ। ਇਸ ਅਵਸਰ ‘ਤੇ ਕਮਿਸ਼ਨ ਦੇ ਅਧਿਕਾਰੀਆਂ ਨੂੰ ਨਵੀਂ ਦਿੱਲੀ ਸਥਿਤ ਸਤਰਕਤਾ ਭਵਨ ਵਿਖੇ ਸਵੇਰੇ 11 ਵਜੇ ਕੇਂਦਰੀ ਵਿਜੀਲੈਂਸ ਕਮਿਸ਼ਨਰ ਸ਼੍ਰੀ ਪ੍ਰਵੀਨ ਕੁਮਾਰ ਸ੍ਰੀਵਾਸਤਵ ਅਤੇ ਵਿਜੀਲੈਂਸ ਕਮਿਸ਼ਨਰ ਸ਼੍ਰੀ ਏਐੱਸ ਰਾਜੀਵ ਦੁਆਰਾ ਅਖੰਡਤਾ ਦੀ ਸਹੁੰ ਚੁਕਾਈ ਗਈ।
ਵਿਜੀਲੈਂਸ ਜਾਗਰੂਕਤਾ ਸਪਤਾਹ 28 ਅਕਤੂਬਰ ਤੋਂ 3 ਨਵੰਬਰ 2024 ਤੱਕ ਮਨਾਇਆ ਜਾ ਰਿਹਾ ਹੈ। ਪਿਛਲੇ ਕੁਝ ਵਰ੍ਹਿਆਂ ਤੋਂ, ਕਮਿਸ਼ਨ ਵਿਜੀਲੈਂਸ ਜਾਗਰੂਕਤਾ ਸਪਤਾਹ ਤੋਂ ਪਹਿਲੇ ਤਿੰਨ ਮਹੀਨੇ ਦਾ ਅਭਿਯਾਨ ਚਲਾਉਂਦਾ ਆ ਰਿਹਾ ਹੈ। ਇਸ ਵਰ੍ਹੇ, ਵਿਜੀਲੈਂਸ ਜਾਗਰੂਕਤਾ ਸਪਤਾਹ ਨਾਲ ਜੁੜਿਆ ਅਭਿਯਾਨ 16 ਅਗਸਤ ਤੋਂ 15 ਨਵੰਬਰ 2024 ਤੱਕ ਚਲਾਇਆ ਜਾ ਰਿਹਾ ਹੈ।
ਕਮਿਸ਼ਨ ਵਿਜੀਲੈਂਸ ਜਾਗਰੂਕਤਾ ਸਪਤਾਹ ਦੇ ਅਵਸਰ ‘ਤੇ 8 ਨਵੰਬਰ, 2024 ਨੂੰ ਵਿਗਿਆਨ ਭਵਨ ਵਿਖੇ ਇੱਕ ਸਮਾਰੋਹ ਵੀ ਆਯੋਜਿਤ ਕਰੇਗਾ। ਭਾਰਤ ਦੇ ਮਾਣਯੋਗ ਰਾਸ਼ਟਰਪਤੀ ਮੁੱਖ ਮਹਿਮਾਨ ਵਜੋਂ ਸਮਾਰੋਹ ਵਿੱਚ ਸ਼ਾਮਲ ਹੋਣਗੇ।
ਕੇਂਦਰ ਸਰਕਾਰ ਦੇ ਸਾਰੇ ਮੰਤਰਾਲਿਆਂ/ਵਿਭਾਗਾਂ/ਸੰਗਠਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪੰਜ ਅਲੱਗ-ਅਲੱਗ ਕੇਂਦ੍ਰਿਤ ਖੇਤਰਾਂ ਵਿੱਚ ਸਮਰੱਥਾ ਨਿਰਮਾਣ ਪ੍ਰੋਗਰਾਮ, ਪ੍ਰਣਾਲੀਗਤ ਸੁਧਾਰ ਉਪਾਵਾਂ ਦੀ ਪਹਿਚਾਣ ਅਤੇ ਲਾਗੂਕਰਨ, ਸਰਕੂਲਰਾਂ/ਦਿਸ਼ਾ-ਨਿਰਦੇਸ਼ਾਂ/ਮੈਨੂਅਲਾਂ ਦੀ ਅੱਪਡੇਟ, 30.06.2024 ਤੋਂ ਪਹਿਲਾਂ ਪ੍ਰਾਪਤ ਸ਼ਿਕਾਇਤਾਂ ਦਾ ਨਿਪਟਾਰਾ ਅਤੇ ਡਾਇਨਾਮਿਕ ਡਿਜੀਟਲ ਮੌਜੂਦਗੀ ਜਿਹੇ ਤਿੰਨ ਮਹੀਨਿਆਂ ਦੀ ਮਿਆਦ ਵਾਲੇ ਅਭਿਯਾਨ ਚਲਾਉਣ। ਅਜਿਹਾ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਨਿਵਾਰਕ ਚੌਕਸੀ ਉਪਾਵਾਂ ‘ਤੇ ਧਿਆਨ ਕੇਂਦ੍ਰਿਤ ਕਰਨ ਨਾਲ ਪਾਰਦਰਸ਼ੀ ਅਤੇ ਜਵਾਬਦੇਹੀ ਪ੍ਰਣਾਲੀ ਵਿਕਸਿਤ ਹੋਵੇਗੀ।

*****
ਐੱਨਕੇਆਰ/ਏਜੀ/ਕੇਐੱਸ
(Release ID: 2069407)