ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਪੱਛਮ ਬੰਗਾਲ ਵਿੱਚ ਲੈਂਡ ਪੋਰਟ ਅਥਾਰਿਟੀ ਆਵ੍ ਇੰਡੀਆ (ਐੱਲਪੀਏਆਈ) ਦੇ 487 ਕਰੋੜ ਰੁਪਏ ਦੀ ਲਾਗਤ ਨਾਲ ਪੈਟ੍ਰਾਪੋਲ ਦੇ ਯਾਤਰੀ ਟਰਮੀਨਲ ਭਵਨ ਅਤੇ ਮੈਤ੍ਰੀ ਦ੍ਵਾਰ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਪੱਛਮ ਬੰਗਾਲ ਦੇ ਵਿਕਾਸ ਦੇ ਪ੍ਰਤੀ ਵਚਨਬੱਧ ਹੈ
ਅੱਜ ਐੱਲਪੀਏਆਈ ਗੁਆਂਢੀ ਰਾਸ਼ਟਰਾਂ ਨਾਲ ਸਬੰਧ ਜੋੜਨ, ਕਾਨੂੰਨੀ ਵਪਾਰ ਨੂੰ ਹੁਲਾਰਾ ਦੇ ਕੇ ਗੈਰ-ਕਾਨੂੰਨੀ ਵਪਾਰ ਨੂੰ ਰੋਕਣ ਅਤੇ ਭਾਸ਼ਾ, ਸੱਭਿਆਚਾਰ ਅਤੇ ਸਾਹਿਤ ਦੇ ਆਦਾਨ-ਪ੍ਰਦਾਨ ਵਿੱਚ ਵੱਡੀ ਭੂਮਿਕਾ ਨਿਭਾ ਰਿਹਾ ਹੈ
ਮੋਦੀ ਸਰਕਾਰ ਨੇ ਸੀਮਾਵਾਂ ਨੂੰ ਸੁਰੱਖਿਅਤ ਕਰਨ ਦੇ ਨਾਲ-ਨਾਲ ਇਨ੍ਹਾਂ ਨੂੰ ਵਿਕਾਸ ਦੇ ਨਾਲ ਜੋੜਨ ਦਾ ਕੰਮ ਵੀ ਕੀਤਾ
ਮੋਦੀ ਜੀ ਦੀ ਅਗਵਾਈ ਵਿੱਚ LPAI, Prosperity, Peace, Partnership ਅਤੇ Progress ਦੇ 4-P ਦੇ ਸੂਤਰ ‘ਤੇ ਅੱਗੇ ਵਧਾ ਰਿਹਾ ਹੈ
ਮੋਦੀ ਜੀ ਨੇ LPAI ਦਾ ਕੰਸੈਪਟ ਬਦਲ ਕੇ ਇਸ ਨੂੰ ਸਮ੍ਰਿੱਧੀ ਅਤੇ ਸ਼ਾਂਤੀ ਦਾ ਦ੍ਵਾਰ ਬਣਾਇਆ
ਪੱਛਮ ਬੰਗਾਲ ਵਿੱਚ ਸ਼ਾਂਤੀ ਤਦੇ ਸਥਾਪਿਤ ਹੋ ਸਕਦੀ ਹੈ ਜਦੋਂ ਗੈਰ-ਕਾਨੂੰਨੀ ਘੁਸਪੈਠ ਦਾ ਸਮਰਥਨ ਬੰਦ ਹੋਵੇ ਜਿਸ ਨਾਲ ਘੁਸਪੈਠ ਪੂਰੀ ਤਰ੍ਹਾਂ ਨਾਲ ਰੁਕ ਜਾਵੇ, ਇਸ ਨਾਲ ਗੁਆਂਢੀ ਦੇਸ਼ਾਂ ਦੇ ਨਾਲ ਸਾਂਝੇਦਾਰੀ ਦਾ ਯੁਗ ਸ਼ੁਰੂ ਹੋਵੇਗਾ
ਮੋਦੀ ਜੀ ਦੀ ਸੀਮਾਵਰਤੀ ਖੇਤਰਾਂ ਵਿੱਚ ਮਜ਼ਬੂਤ ਇਨਫ੍ਰਾਸਟ੍ਰਕਚਰ ਦੀ ਕਲਪਨਾ ਨੂੰ LPAI ਅੱਗੇ ਵਧਾ ਰਹੀ ਹੈ
ਮੋਦੀ ਸਰਕਾਰ ਦੀ ਇਹ ਪਹਿਲ ਪੱਛਮ ਬੰਗਾਲ ਵਿੱਚ ਸ਼ਾਂਤੀ ਸਥਾਪਨਾ ਵਿੱਚ ਮਦਦ ਕਰੇਗੀ ਅਤੇ ਇਸ ਨਾਲ ਕਾਨੂੰਨੀ ਵਪਾਰ ਅਤੇ ਕਾਨੂੰਨੀ ਤੌਰ ‘ਤੇ ਆਵਾਜਾਈ ਦੀ ਵਿਵਸਥਾ ਵਧੇਗੀ
LPAI, ਪੂਰਬੀ ਭਾਰਤ ਵਿੱਚ ਸੀਮਾ ਸ
प्रविष्टि तिथि:
27 OCT 2024 5:43PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਪੱਛਮ ਬੰਗਾਲ ਵਿੱਚ ਲੈਂਡ ਪੋਰਟ ਅਥਾਰਿਟੀ ਆਵ੍ ਇੰਡੀਆ (LPAI) ਦੇ 487 ਕਰੋੜ ਰੁਪਏ ਦੀ ਲਾਗਤ ਨਾਲ ਪੈਟ੍ਰਾਪੋਲ ਦੇ ਯਾਤਰੀ ਟਰਮੀਨਲ ਭਵਨ ਅਤੇ ਮੈਤ੍ਰੀ ਦ੍ਵਾਰ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਕੇਂਦਰੀ ਪੋਰਟਸ, ਸ਼ਿਪਿੰਗ ਅਤੇ ਵਾਟਰਵੇਜ਼ ਰਾਜ ਮੰਤਰੀ ਸ਼੍ਰੀ ਸ਼ਾਂਤਨੁ ਠਾਕੁਰ, ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਗੋਵਿੰਦ ਮੋਹਨ, ਗ੍ਰਹਿ ਮੰਤਰਾਲੇ ਵਿੱਚ ਸਕੱਤਰ ਸੀਮਾ ਪ੍ਰਬੰਧਨ ਡਾ. ਰਾਜੇਂਦਰ ਕੁਮਾਰ, ਸੀਮਾ ਸੁਰੱਖਿਆ ਬਲ (BSF) ਦੇ ਡਾਇਰੈਕਟਰ ਜਨਰਲ, ਸ਼੍ਰੀ ਦਲਜੀਤ ਸਿੰਘ ਚੌਧਰੀ ਅਤੇ LPAI ਦੇ ਚੇਅਰਮੈਨ ਸ਼੍ਰੀ ਆਦਿੱਤਿਆ ਮਿਸ਼ਰਾ ਸਹਿਤ ਅਨੇਕ ਪਤਵੰਤੇ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਇੱਥੇ ਇੰਟੀਗ੍ਰੇਟੇਡ ਚੈਕਪੋਸਟ, ਯਾਤਰੀ ਟਰਮੀਨਲ ਭਵਨ ਅਤੇ ਮੈਤ੍ਰੀ ਦ੍ਵਾਰ ਦਾ ਉਦਘਾਟਨ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਹਰ ਖੇਤਰ ਵਿੱਚ ਨਵੀਂ ਜਾਨ ਫੂਕਣ ਦੇ ਦ੍ਰਿਸ਼ਟੀਕੋਣ ਦਾ ਪਰਿਚਾਇਕ ਹੈ। ਉਨ੍ਹਾਂ ਨੇ ਕਿਹਾ ਕਿ 2014 ਵਿੱਚ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਮੋਦੀ ਜੀ ਨੇ ਸਿੱਖਿਆ, ਸਿਹਤ, ਅੰਦਰੂਨੀ ਸੁਰੱਖਿਆ, ਸੀਮਾਵਾਂ ਦੀ ਸੁਰੱਖਿਆ ਅਤੇ ਖੇਡ-ਕੁੱਦ ਸਹਿਤ ਸਾਰੇ ਖੇਤਰਾਂ ਵਿੱਚ ਅਨੇਕ ਨਵੀਂ ਸ਼ੁਰੂਆਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਲੌਜਿਕਲ ਸਿੱਟੇ ਤੱਕ ਪਹੁੰਚਾ ਕੇ ਸਫ਼ਲਤਾ ਵਿੱਚ ਪਰਿਵਰਤਿਤ ਕੀਤਾ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਲੈਂਡ ਪੋਰਟ ਅਥਾਰਿਟੀ ਆਵ੍ ਇੰਡੀਆ (LPAI) ਦੇਸ਼ ਦੇ ਵਿਕਾਸ, ਗੁਆਂਢੀਆਂ ਦੇ ਨਾਲ ਸਾਡੇ ਸਬੰਧਾਂ ਨੂੰ ਬਿਹਤਰ ਬਣਾਉਣ, ਭਾਸ਼ਾ, ਸੱਭਿਆਚਾਰ ਅਤੇ ਸਾਹਿਤ ਦੇ ਆਦਾਨ-ਪ੍ਰਦਾਨ ਵਿੱਚ ਬਹੁਤ ਵੱਡਾ ਯੋਗਦਾਨ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ LPAI, Prosperity, Peace, Partnership ਅਤੇ Progress ਦੇ 4-P ਦੇ ਸੂਤਰ ‘ਤੇ ਅੱਗੇ ਵਧ ਰਿਹਾ ਹੈ।
ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਦੀ ਇਸ ਨਵੀਂ ਸ਼ੁਰੂਆਤ ਨਾਲ ਇਸ ਪੂਰੇ ਖੇਤਰ ਦੀ ਸਮ੍ਰਿੱਧੀ ਵਿੱਚ ਵੀ ਬਹੁਤ ਵੱਡਾ ਬਦਲਾਅ ਆਉਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ LPAI ਦੀ ਇਸ ਪਹਿਲ ਨਾਲ ਇੱਥੇ ਸ਼ਾਂਤੀ ਸਥਾਪਨਾ ਵਿੱਚ ਵੀ ਮਦਦ ਮਿਲੇਗੀ ਕਿਉਂਕਿ ਕਾਨੂੰਨੀ ਤੌਰ ‘ਤੇ ਆਵਾਜਾਈ ਦੀ ਵਿਵਸਥਾ ਨਾ ਹੋਣ ਨਾਲ ਆਵਾਜਾਈ ਗੈਰ-ਕਾਨੂੰਨੀ ਤੌਰ ‘ਤੇ ਹੁੰਦੀ ਹੈ ਅਤੇ ਗੈਰ-ਕਾਨੂੰਨੀ ਰਸਤੇ ਭਾਰਤ ਅਤੇ ਬੰਗਾਲ ਦੀ ਸ਼ਾਂਤੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਪੱਛਮ ਬੰਗਾਲ ਵਿੱਚ ਸ਼ਾਂਤੀ ਤਦੇ ਸਥਾਪਿਤ ਹੋ ਸਕਦੀ ਹੈ ਜਦੋਂ ਗੈਰ-ਕਾਨੂੰਨੀ ਘੁਸਪੈਠ ਦਾ ਸਮਰਥਨ ਬੰਦ ਹੋਵੇ ਅਤੇ ਇਹ ਪੂਰੀ ਤਰ੍ਹਾਂ ਨਾਲ ਰੁਕ ਜਾਵੇ, ਇਸ ਨਾਲ ਗੁਆਂਢੀ ਦੇਸ਼ਾਂ ਦੇ ਨਾਲ ਨਵੀਂ ਸਾਂਝੇਦਾਰੀ ਦਾ ਯੁਗ ਸ਼ੁਰੂ ਹੋਵੇਗਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ LPAI ਦਾ ਕੰਸੈਪਟ ਵੀ ਬਦਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇਸ ਨੂੰ ਸਿਰਫ ਇੱਕ ਵਪਾਰ ਦਾ ਸਾਧਨ ਮੰਨਿਆ ਜਾਂਦਾ ਸੀ ਲੇਕਿਨ ਹੁਣ ਇਹ ਸਮ੍ਰਿੱਧੀ ਅਤੇ ਸ਼ਾਂਤੀ ਦਾ ਦ੍ਵਾਰ ਬਣ ਗਿਆ ਹੈ ਅਤੇ ਗੁਆਂਢੀ ਰਾਸ਼ਟਰਾਂ ਨਾਲ ਸਬੰਧ ਜੋੜਨ, ਕਾਨੂੰਨੀ ਵਪਾਰ ਨੂੰ ਹੁਲਾਰਾ ਦੇ ਕੇ ਗੈਰ-ਕਾਨੂੰਨੀ ਵਪਾਰ ਨੂੰ ਰੋਕਣ ਅਤੇ ਇੱਕ ਸਮ੍ਰਿੱਧ ਰਾਸ਼ਟਰ ਦੇ ਨਿਰਮਾਣ ਵਿੱਚ ਵੱਡੀ ਭੂਮਿਕਾ ਨਿਭਾ ਰਿਹਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਲਗਭਗ 500 ਕਰੋੜ ਰੁਪਏ ਦੀ ਲਾਗਤ ਅਤੇ 60 ਹਜ਼ਾਰ ਵਰਗਮੀਟਰ ਖੇਤਰ ਵਿੱਚ ਬਣੀ ਇਸ ਟਰਮੀਨਲ ਬਿਲਡਿੰਗ ਵਿੱਚ ਰੋਜ਼ਾਨਾ 25 ਹਜ਼ਾਰ ਯਾਤਰੀਆਂ ਨੂੰ ਹੈਂਡਲ ਕਰਨ ਦੀ ਸਮਰੱਥਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਮੈਡੀਕਲ ਅਤੇ ਐਜੁਕੇਸ਼ਨਲ ਟੂਰਿਜ਼ਮ ਨੂੰ ਬਹੁਤ ਹੁਲਾਰਾ ਮਿਲੇਗਾ। ਗ੍ਰਹਿ ਮੰਤਰੀ ਨੇ ਕਿਹਾ ਕਿ LPAI ਦੀ ਇਹ ਪਹਿਲ ਭਾਰਤ ਦੀਆਂ ਸੀਮਾਵਾਂ ਨੂੰ ਸੁਰੱਖਿਅਤ ਅਤੇ ਵਿਕਾਸ ਦੇ ਲਈ ਅਨੁਕੂਲ ਬਣਾਵੇਗੀ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅੱਜ ਇੱਥੇ 6 ਕਰੋੜ ਰੁਪਏ ਦੀ ਲਾਗਤ ਨਾਲ ਮੈਤ੍ਰੀ ਦ੍ਵਾਰ ਦਾ ਵੀ ਉਦਘਾਟਨ ਹੋਇਆ ਹੈ। ਗ੍ਰਹਿ ਮੰਤਰੀ ਨੇ ਅਧਿਕਾਰੀਆਂ ਨੂੰ ਇੱਥੇ 200 ਸਾਲ ਦੀ ਉਮਰ ਵਾਲੇ 25 ਹਜ਼ਾਰ ਪੌਧੇ ਲਗਾ ਕੇ ਸਥਾਨਕ ਵਾਤਾਵਰਣ ਦੀ ਸੰਭਾਲ਼ ਨੂੰ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਨਿਰਵਿਘਨ ਟ੍ਰਾਂਸਪੋਰਟ ਦੇ ਲਈ ਔਟੋਮੈਟਿਕ ਨੰਬਰ ਪਲੇਟ ਰਿਕ੍ਰਿਸ਼ਨ, ਬੂਮ ਬੈਰੀਅਰਸ, Facial Recognition Machine, Access Control Entry ਅਤੇ Exit ਜਿਹੀਆਂ ਸੁਵਿਧਾਵਾਂ ਇੱਥੇ ਉਪਲਬਧ ਕਰਵਾਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪੈਟ੍ਰਾਪੋਲ ਭੂਮੀ ‘ਤੇ ਦੱਖਣ ਏਸ਼ੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਬਿਜ਼ੀ ਪੋਰਟ ਹੈ ਜੋ ਸਾਡੇ ਵਪਾਰ ਅਤੇ ਆਵਾਜਾਈ ਨੂੰ ਵਧਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਭੂਮੀ ਮਾਰਗ ਤੋਂ ਹੋਣ ਵਾਲੇ ਕੁੱਲ ਵਪਾਰ ਦਾ 70% ਵਪਾਰ ਪੈਟ੍ਰਾਪੋਲ ਦੇ ਰਸਤੇ ਤੋਂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਜਦੋਂ 2016-17 ਵਿੱਚ ਇਸ ਦੀ ਸ਼ੁਰੂਆਤ ਕੀਤੀ ਸੀ ਤਦ 18000 ਕਰੋੜ ਰੁਪਏ ਦਾ ਵਪਾਰ ਹੋਇਆ ਜੋ 2023-24 ਵਿੱਚ 64% ਦੇ ਵਾਧੇ ਦੇ ਨਾਲ ਵਧ ਕੇ 30,500 ਕਰੋੜ ਹੋ ਗਿਆ ਹੈ।
ਸ਼੍ਰੀ ਸ਼ਾਹ ਨੇ ਕਿਹਾ ਕਿ ਵਪਾਰ ਵਧਣ ਨਾਲ ਇੱਥੇ ਟ੍ਰਾਂਸਪੋਰਟੇਸ਼ਨ ਬਿਜ਼ਨਸ ਵਧੇਗਾ, ਗੋਦਾਮ ਬਣਨਗੇ, ਮਾਲ ਨੂੰ ਉਤਾਰਣ ਅਤੇ ਲੱਦਣ ਦੇ ਲਈ ਪੋਰਟਰ ਸਹਿਤ ਅਨੇਕ ਪ੍ਰਕਾਰ ਦੇ ਰੋਜ਼ਗਾਰ ਦੀਆਂ ਸੰਭਾਵਨਾਵਾਂ ਵੀ ਵਧਣਗੀਆਂ। ਉਨ੍ਹਾਂ ਨੇ ਕਿਹਾ ਕਿ ਵਰ੍ਹੇ 2023-24 ਵਿੱਚ ਲਗਭਗ 24 ਲੱਖ ਯਾਤਰੀਆਂ ਦੀ ਆਵਾਜਾਈ ਪੈਟ੍ਰਾਪੋਲ ਦੇ ਰਸਤੇ ਹੋਈ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ LPAI, ਪੂਰਬੀ ਭਾਰਤ ਵਿੱਚ ਸੀਮਾ ਸੁਰੱਖਿਆ, ਸੀਮਾ ਵਪਾਰ, ਬਾਰਡਰ ਕਨੈਕਟੀਵਿਟੀ ਅਤੇ ਲੋਕਾਂ ਦਰਮਿਆਨ ਕਨੈਕਟੀਵਿਟੀ ਦੇ ਲਈ ਮਿੱਤਰਤਾ ਦੇ ਰਸਤੇ ਖੋਲ੍ਹ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੀਮਾਵਾਂ ਨੂੰ ਸੁਰੱਖਿਅਤ ਕਰਨ ਦੇ ਨਾਲ-ਨਾਲ ਇਨ੍ਹਾਂ ਨੂੰ ਵਿਕਾਸ ਦੇ ਨਾਲ ਜੋੜਨ ਦਾ ਕੰਮ ਵੀ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਜੀ ਦੀ ਸੀਮਾਵਰਤੀ ਖੇਤਰਾਂ ਵਿੱਚ ਮਜ਼ਬੂਤ ਇਨਫ੍ਰਾਸਟ੍ਰਕਚਰ ਦੀ ਕਲਪਨਾ ਨੂੰ LPAI ਅੱਗੇ ਵਧਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ LPAI ਇੱਕ One Stop Solution ਹੈ ਜਿਸ ਵਿੱਚ ਇਮੀਗ੍ਰੇਸ਼ਨ, ਕਸਟਮ ਅਤੇ ਬੌਰਡਰ ਸਿਕਓਰਿਟੀ ਦੇ ਸਾਰੇ ਆਯਾਮ ਸਮਾਹਿਤ ਕਰ ਲਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਹੁਣ 12 ਲੈਂਡ ਪੋਰਟਸ ਦਾ ਵਿਕਾਸ ਅਤੇ ਸੰਚਾਲਨ ਹੋ ਰਿਹਾ ਹੈ। ਪੈਟ੍ਰਾਪੋਲ, ਅਗਰਤਲਾ, ਸ਼੍ਰੀਮਾਨਪੁਰ ਸੁਤਰਕੰਡੀ, ਸਬਰੂਮ ਅਤੇ ਡੌਗੀ ਬੰਗਲਾਦੇਸ਼ ਦੇ ਨਾਲ, ਨੇਪਾਲ ਦੇ ਨਾਲ ਰਕਸੌਲ, ਜੋਗਬਨੀ, ਰੂਪਈਡੀਹਾ, ਪਾਕਿਸਤਾਨ ਦੇ ਨਾਲ ਅਟਾਰੀ ਅਤੇ ਮੋਰੇ ਵਿੱਚ ਮਯਾਂਮਾਰ ਦੇ ਨਾਲ ਲੈਂਡ ਪੋਰਟਸ ਹਨ। ਇਸ ਦੇ ਇਲਾਵਾ, ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾਂਜਲੀ ਦੇਣ ਦੇ ਲਈ ਕਰਤਾਰਪੁਰ ਕੌਰੀਡੋਰ ਦਾ ਕੰਮ ਵੀ ਨਰੇਂਦਰ ਮੋਦੀ ਸਰਕਾਰ ਨੇ ਕੀਤਾ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਵਰ੍ਹੇ 2023-24 ਵਿੱਚ ਇਨ੍ਹਾਂ ਸਾਰੇ ਲੈਂਡ ਪੋਰਟਸ ਦੇ ਮਾਧਿਅਮ ਨਾਲ 71,000 ਕਰੋੜ ਰੁਪਏ ਦਾ ਵਪਾਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ 23 ਅਤੇ ਲੈਂਡ ਪੋਰਟਸ ਬਣਨ ਵਾਲੇ ਹਨ, LPAI ਦਾ ਸੰਪੂਰਣ ਡਿਜੀਟਲੀਕਰਣ ਕਰਨ ਅਤੇ ਤਕਨੀਕ ਦੇ ਮਾਧਿਅਮ ਨਾਲ ਸੁਰੱਖਿਆ ਨੂੰ ਵਧਾਉਣ ਅਤੇ ਸਮੱਸਿਆਵਾਂ ਨੂੰ ਘੱਟ ਕਰਨ ਦੀ ਪੂਰੀ ਯੋਜਨਾ ਲਗਭਗ ਤਿਆਰ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਬੰਗਾਲ ਦੇ ਵਿਕਾਸ ਦੇ ਪ੍ਰਤੀ ਵਚਨਬੱਧ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੀ ਸਰਕਾਰ ਦੇ 10 ਸਾਲਾਂ ਵਿੱਚ ਬੰਗਾਲ ਨੂੰ ਕੇਵਲ 2,09,000 ਕਰੋੜ ਰੁਪਏ ਦਿੱਤੇ ਗਏ ਜਦਕਿ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ 10 ਸਾਲਾਂ ਵਿੱਚ 7,74,000 ਕਰੋੜ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਜੋ ਪੈਸਾ ਇੱਥੇ ਭੇਜਦੇ ਹਨ ਉਹ ਭ੍ਰਿਸ਼ਟਾਚਾਰ ਦੀ ਬਲੀ ਚੜ੍ਹ ਜਾਂਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਮਨਰੇਗਾ ਦੇ ਤਹਿਤ ਬੰਗਾਲ ਨੂੰ 15,000 ਕਰੋੜ ਰੁਪਏ ਦਿੱਤੇ ਗਏ ਜਿਸ ਨੂੰ ਪਿਛਲੇ 10 ਸਾਲਾਂ ਵਿੱਚ ਮੋਦੀ ਜੀ ਨੇ ਵਧਾ ਕੇ 54,000 ਕਰੋੜ ਰੁਪਏ ਕਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਲੇਕਿਨ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਸਾਰਾ ਪੈਸਾ ਯੋਜਨਾਵਾਂ ਦੇ ਲਾਭਾਰਥੀਆਂ ਦੇ ਕੋਲ ਕਿਉਂ ਨਹੀਂ ਪਹੁੰਚਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਪਿਛਲੀ ਸਰਕਾਰ ਦੇ 10 ਸਾਲਾਂ ਵਿੱਚ ਸਿਰਫ਼ 5400 ਕਰੋੜ ਦਿੱਤੇ ਗਏ ਸਨ, ਜਦਕਿ ਮੋਦੀ ਸਰਕਾਰ ਨੇ 17,000 ਕਰੋੜ ਦਿੱਤੇ ਹਨ। ਇਸੇ ਪ੍ਰਕਾਰ ਆਵਾਸ ਯੋਜਨਾ ਦੇ ਤਹਿਤ 4500 ਕਰੋੜ ਰੁਪਏ ਦਿੱਤੇ ਗਏ ਸਨ, ਜਦਕਿ ਮੋਦੀ ਜੀ ਨੇ 50 ਹਜ਼ਾਰ ਕਰੋੜ ਰੁਪਏ ਦੇਣ ਦਾ ਕੰਮ ਕੀਤਾ ਹੈ। ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਤਹਿਤ 630 ਕਰੋੜ ਰੁਪਏ ਦਿੱਤੇ ਗਏ ਸਨ, ਜਿਸ ਨੂੰ ਮੋਦੀ ਸਰਕਾਰ ਨੇ ਵਧਾ ਕੇ 91 ਹਜ਼ਾਰ ਕਰੋੜ ਕਰ ਦਿੱਤਾ।
*****
ਆਰਕੇ/ਵੀਵੀ/ਏਐੱਸਐੱਚ/ਪੀਐੱਸ
(रिलीज़ आईडी: 2068847)
आगंतुक पटल : 82