ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਆਈਆਈਟੀ ਭਿਲਾਈ (IIT BHILAI) ਦੀ ਕਨਵੋਕੇਸ਼ਨ ਨੂੰ ਸੁਸ਼ੋਭਿਤ ਕੀਤਾ
Posted On:
26 OCT 2024 1:30PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (26 ਅਕਤੂਬਰ, 2024) ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ (ਆਈਆਈਟੀ-IIT) ਭਿਲਾਈ ਦੀ ਕਨਵੋਕੇਸ਼ਨ ਨੂੰ ਸੁਸ਼ੋਭਿਤ ਕੀਤਾ।
ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਆਈਆਈਟੀਅਨਾਂ (IITians) ਨੇ ਆਪਣੀ ਮੋਹਰੀ ਸੋਚ, ਪ੍ਰਯੋਗਾਤਮਕ ਮਾਨਸਿਕਤਾ, ਨਵੀਨ ਪਹੁੰਚ ਅਤੇ ਦੂਰਦਰਸ਼ੀ ਦ੍ਰਿਸ਼ਟੀ ਨਾਲ ਦੇਸ਼ ਅਤੇ ਵਿਸ਼ਵ ਦੀ ਪ੍ਰਗਤੀ ਵਿੱਚ ਅਮੁਲ ਯੋਗਦਾਨ ਦਿੱਤਾ ਹੈ। ਕਈ ਗਲੋਬਲ ਕੰਪਨੀਆਂ ਦੀ ਅਗਵਾਈ ਕਰਕੇ ਉਹ ਆਪਣੇ ਤਕਨੀਕੀ ਅਤੇ ਵਿਸ਼ਲੇਸ਼ਣਾਤਮਕ ਕੌਸ਼ਲ ਨਾਲ 21ਵੀਂ ਸਦੀ ਦੇ ਵਿਸ਼ਵ ਨੂੰ ਕਈ ਤਰ੍ਹਾਂ ਨਾਲ ਆਕਾਰ ਦੇ ਰਹੇ ਹਨ। ਆਈਆਈਟੀ (IIT) ਦੇ ਕਈ ਪੂਰਵ ਵਿਦਿਆਰਥੀਆਂ ਨੇ ਉੱਦਮਤਾ ਦਾ ਰਸਤਾ ਚੁਣਿਆ ਹੈ ਅਤੇ ਨਵੇਂ ਰੋਜ਼ਗਾਰਾਂ ਦੀ ਸਿਰਜਣਾ ਕੀਤੀ ਹੈ। ਉਨ੍ਹਾਂ ਨੇ ਭਾਰਤ ਦੇ ਡਿਜੀਟਲ ਪਰਿਵਰਤਨ ਅਤੇ ਸਟਾਰਟ-ਅਪ ਸੰਸਕ੍ਰਿਤੀ (digital transformation and start-up culture) ਨੂੰ ਹੁਲਾਰਾ ਦਿੱਤਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਉਦਯੋਗ ਦੇ ਖੇਤਰ ਵਿੱਚ ਕਿਹਾ ਜਾਂਦਾ ਹੈ, “ਜੋਖਮ ਨਹੀਂ ਤਾਂ ਲਾਭ ਨਹੀਂ।” ("No risk, no gain.") ਦੂਸਰੇ ਸ਼ਬਦਾਂ ਵਿੱਚ, ਜੋਖਮ ਤੋਂ ਬਚਣ ਦੀ ਪ੍ਰਵਿਰਤੀ ਨਾਲ ਸਵੈਰੋਜ਼ਗਾਰ ਵਿੱਚ ਸਫ਼ਲਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਗ੍ਰੈਜੂਏਟਿੰਗ ਵਿਦਿਆਰਥੀ ਜੋਖਮ ਉਠਾਉਣ ਦੀ ਆਪਣੀ ਸਮਰੱਥਾ ਦੇ ਨਾਲ ਅੱਗੇ ਵਧਦੇ ਰਹਿਣਗੇ ਨਵੀਆਂ ਟੈਕਨੋਲੋਜੀਆਂ ਵਿਕਸਿਤ ਕਰਨਗੇ ਅਤੇ ਵਿਸ਼ਵ ਨੂੰ ਇੱਕ ਬਿਹਤਰ ਸਥਾਨ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨਗੇ।
ਰਾਸ਼ਟਰਪਤੀ ਨੇ ਕਿਹਾ ਕਿ ਛੱਤੀਸਗੜ੍ਹ ਆਦਿਵਾਸੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨਾਲ ਸਮ੍ਰਿੱਧ ਹੈ। ਆਦਿਵਾਸੀ ਸਮਾਜ ਦੇ ਲੋਕ ਪ੍ਰਕ੍ਰਿਤੀ (ਕੁਦਰਤ) ਨੂੰ ਕਰੀਬ ਤੋਂ ਸਮਝਦੇ ਹਨ ਅਤੇ ਸਦੀਆਂ ਤੋਂ ਵਾਤਾਵਰਣ ਦੇ ਨਾਲ ਤਾਲਮੇਲ ਬਿਠਾਉਂਦੇ ਆ ਰਹੇ ਹਨ। ਉਹ ਕੁਦਰਤੀ ਜੀਵਨ ਸ਼ੈਲੀ ਦੇ ਜ਼ਰੀਏ ਸੰਚਿਤ ਗਿਆਨ ਦੇ ਭੰਡਾਰ ਹਨ। ਉਨ੍ਹਾਂ ਨੂੰ ਸਮਝ ਕੇ ਅਤੇ ਉਨ੍ਹਾਂ ਦੀ ਜੀਵਨ ਸ਼ੈਲੀ ਤੋਂ ਸਿੱਖਕੇ ਅਸੀਂ ਭਾਰਤ ਦੇ ਨਿਰੰਤਰ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਾਂ। ਲੇਕਿਨ ਦੇਸ਼ ਦਾ ਸਮਾਵੇਸ਼ੀ ਵਿਕਾਸ ਸਾਡੇ ਆਦਿਵਾਸੀ ਭਾਈ-ਭੈਣਾਂ ਦੀ ਸਰਗਰਮ ਭਾਗੀਦਾਰੀ ਨਾਲ ਹੀ ਸੰਭਵ ਹੈ। ਉਨ੍ਹਾਂ ਨੇ ਆਦਿਵਾਸੀ ਸਮਾਜ ਦੀ ਪ੍ਰਗਤੀ ਦੇ ਲਈ ਤਕਨੀਕੀ ਖੇਤਰ ਵਿੱਚ ਵਿਸ਼ੇਸ਼ ਪ੍ਰਯਾਸ ਕਰਨ ਦੇ ਲਈ ਆਈਆਈਟੀ ਭਿਲਾਈ (IIT Bhilai) ਦੀ ਸ਼ਲਾਘਾ ਕੀਤੀ।
ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਆਈਆਈਟੀ ਭਿਲਾਈ (IIT Bhilai) ਐਗਰੀ-ਟੈੱਕ, ਹੈਲਥ-ਟੈੱਕ ਅਤੇ ਫਿਨ-ਟੈੱਕ (agri-tech, health-tech and fin-tech) ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਇਸ ਸੰਸਥਾਨ ਨੇ ਸਿਹਤ ਸੇਵਾ ਖੇਤਰ ਵਿੱਚ ਏਮਸ ਰਾਏਪੁਰ (AIIMS Raipur) ਦੇ ਨਾਲ ਮਿਲ ਕੇ ਮੋਬਾਈਲ ਐਪਸ (mobile apps) ਬਣਾਈਆਂ ਹਨ ਜੋ ਗ੍ਰਾਮੀਣਾਂ ਨੂੰ ਘਰ ਬੈਠੇ ਚਿਕਿਤਸਾ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਕਰਦੀਆਂ ਹਨ। ਸੰਸਥਾਨ ਨੇ ਇੰਦਰਾ ਗਾਂਧੀ ਕ੍ਰਿਸ਼ੀ ਯੂਨੀਵਰਸਿਟੀ, ਰਾਏਪੁਰ (Indira Gandhi Agricultural University, Raipur) ਦੇ ਨਾਲ ਮਿਲ ਕੇ ਕਿਸਾਨਾਂ ਦੇ ਲਈ ਤਕਨੀਕੀ ਸਮਾਧਾਨ ਤਿਆਰ ਕੀਤੇ ਹਨ ਜੋ ਉਨ੍ਹਾਂ ਨੂੰ ਆਪਣੇ ਸੰਸਾਧਨਾਂ ਦਾ ਸਹੀ ਤਰੀਕੇ ਨਾਲ ਮਾਰਗਦਰਸ਼ਨ ਅਤੇ ਉਪਯੋਗ ਕਰਨ ਵਿੱਚ ਮਦਦ ਕਰਦੇ ਹਨ। ਉਨ੍ਹਾਂ ਨੇ ਇਹ ਭੀ ਨੋਟ ਕੀਤਾ ਕਿ ਆਈਆਈਟੀ ਭਿਲਾਈ (IIT Bhilai) ਮਹੂਆ (Mahua) ਜਿਹੇ ਲਘੂ ਵਣ ਉਤਪਾਦਾਂ ‘ਤੇ ਕੰਮ ਕਰਨ ਵਾਲੇ ਆਦਿਵਾਸੀ ਭਾਈਚਾਰਿਆਂ ਦੇ ਵਿਕਾਸ ਲਈ ਕੰਮ ਕਰ ਰਿਹਾ ਹੈ।
ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਆਈਆਈਟੀ ਭਿਲਾਈ (IIT Bhilai) ਸਮਾਵੇਸ਼ੀ ਦ੍ਰਿਸ਼ਟੀਕੋਣ (inclusive outlook) ਦੇ ਨਾਲ ਅੱਗੇ ਵਧ ਰਿਹਾ ਹੈ ਅਤੇ ਵੰਚਿਤ ਅਤੇ ਪਿਛੜੇ ਵਰਗਾਂ ਦੇ ਨੌਜਵਾਨਾਂ ਨੂੰ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਸੰਸਥਾਨ ਨੇ ਵਿਦਿਆਰਥੀਆਂ ਦੀ ਸੰਖਿਆ ਅਤੇ ਭਾਗੀਦਾਰੀ ਵਧਾਉਣ ਦੇ ਲਈ ਭੀ ਕਦਮ ਉਠਾਏ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਨਵੇਂ ਸੁਪਨਿਆਂ, ਨਵੀਂ ਸੋਚ ਅਤੇ ਨਵੀਨਤਮ ਤਕਨੀਕਾਂ ਦੇ ਨਾਲ ਆਈਆਈਟੀ ਭਿਲਾਈ (IIT Bhilai) ਰਾਸ਼ਟਰ ਦਾ ਨਾਮ ਰੋਸ਼ਨ ਕਰੇਗਾ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।
************
ਐੱਮਜੇਪੀਐੱਸ/ਐੱਸਆਰ
(Release ID: 2068578)
Visitor Counter : 12