ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 25 ਤੋਂ 26 ਅਕਤੂਬਰ ਤੱਕ ਛੱਤੀਸਗੜ੍ਹ ਦੀ ਯਾਤਰਾ ‘ਤੇ ਰਹਿਣਗੇ
Posted On:
24 OCT 2024 6:24PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 25 ਤੋਂ 26 ਅਕਤੂਬਰ, 2024 ਤੱਕ ਛੱਤੀਸਗੜ੍ਹ ਦੀ ਯਾਤਰਾ ‘ਤੇ ਰਹਿਣਗੇ।
ਰਾਸ਼ਟਰਪਤੀ 25 ਅਕਤੂਬਰ ਨੂੰ ਏਮਸ, ਰਾਏਪੁਰ (AIIMS, Raipur) ਦੀ ਦੂਸਰੀ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ। ਉਸੇ ਦਿਨ , ਉਹ ਐੱਨਆਈਟੀ, ਰਾਏਪੁਰ (NIT, Raipur) ਦੀ 14ਵੀਂ ਕਨਵੋਕੇਸ਼ਨ ਦੀ ਭੀ ਸ਼ੋਭਾ ਵਧਾਉਣਗੇ ਅਤੇ ਨਯਾ ਰਾਏਪੁਰ (Naya Raipur) ਵਿਖੇ ਪੁਰਖੌਤੀ ਮੁਕਤਾਂਗਨ (Purkhauti Muktangan) ਦਾ ਦੌਰਾ ਕਰਨਗੇ।
ਰਾਸ਼ਟਰਪਤੀ 26 ਅਕਤੂਬਰ ਨੂੰ ਆਈਆਈਟੀ, ਭਿਲਾਈ (IIT, Bhilai) ਦੀ ਚੌਥੀ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ। ਉਹ ਰਾਏਪੁਰ ਵਿਖੇ ਪੰਡਿਤ ਦੀਨਦਿਆਲ ਉਪਾਧਿਆਇ ਸਮਾਰਕ ਸਿਹਤ ਵਿਗਿਆਨ ਅਤੇ ਆਯੁਸ਼ ਯੂਨੀਵਰਸਿਟੀ ਛੱਤੀਸਗੜ੍ਹ (Pt. Deendayal Upadhyaya Memorial Health Science and Ayush University of Chhattisgarh at Raipur) ਦੀ ਤੀਸਰੀ ਕਨਵੋਕੇਸ਼ਨ ਦੀ ਭੀ ਸ਼ੋਭਾ ਵਧਾਉਣਗੇ।
************
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
(Release ID: 2067982)
Visitor Counter : 24